Menu

ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ (ਫਾਜ਼ਿਲਕਾ) ਮੈਡਮ ਅੰਜੂ ਸੇਠੀ ਵੱਲੋਂ ਵੱਖ-ਵੱਖ ਸਕੂਲਾਂ ਦਾ ਪ੍ਰੇਰਣਾਦਾਇਕ ਦੌਰਾ ਕੀਤਾ ਗਿਆ

ਫਾਜ਼ਿਲਕਾ 22 ਫਰਵਰੀ (ਰਿਤਿਸ਼) – ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਾਜਿਲਕਾ ਮੈਡਮ ਅੰਜੂ ਸੇਠੀ ਵੱਲੋਂ ਸਰਕਾਰੀ ਪ੍ਰਾਇਮਰੀ  ਸਕੂਲ ਮੰਡੀ ਲਾਧੂਕਾ , ਸਰਕਾਰੀ ਪ੍ਰਾਇਮਰੀ ਸਕੂਲ ਤਰੋਬੜੀ, ਸਰਕਾਰੀ ਪ੍ਰਾਇਮਰੀ ਸਕੂਲ ਹਮੀਦ ਸੈਦੋਕੇ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਭੱਬਾਵੱਟੂ ਉਤਾੜ ਸਮੇਤ ਫਾਜਿਲਕਾ ਦੇ ਵੱਖ ਵੱਖ ਸਕੂਲਾਂ ਦਾ ਦੌਰਾ ਕੀਤਾ ਗਿਆ। ਉਹਨਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮੰਡੀ ਲਾਧੂਕਾ ਵਿਖੇ ਸਕੂਲ ਦਾ ਬਾਲ ਮੈਗਜ਼ੀਨ ਅਨਮੋਲ ਪੱਲ ਜਾਰੀ ਕੀਤਾ ਅਤੇ ਸਕੂਲ ਸਟਾਫ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ।
ਉਹਨਾਂ ਵੱਲੋ ਸਬੰਧਿਤ ਸਕੂਲਾਂ ਵੱਲੋਂ ਮਿਸ਼ਨ ਸ਼ਤ ਪ੍ਰਤੀਸ਼ਤ ਮੁਹਿੰਮ ਤਹਿਤ ਇਸ ਮਹੀਨੇ ਲਏ ਗਏ ਪ੍ਰੀ ਬੋਰਡ ਪੇਪਰਾਂ ਵਿੱਚ ਬੱਚਿਆਂ ਦੀ ਕਾਰਗੁਜਾਰੀ ਦੀ ਪੜਚੋਲ ਕੀਤੀ ਅਤੇ 40% ਤੋ  ਘੱਟ ਨੰਬਰਾ ਵਾਲੇ ਬੱਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ।ਉਹਨਾਂ ਨੇ ਮਾਰਚ ਵਿੱਚ ਹੋਣ ਵਾਲੀਆਂ ਪ੍ਰੀਖਿਆ ਵਿੱਚ ਬੱਚਿਆਂ ਦੀ ਜੋਰਦਾਰ ਤਿਆਰੀ ਕਰਾਉਣ ਅਤੇ ਬੱਚਿਆਂ ਦੇ ਮਾਪਿਆਂ ਨਾਲ ਤਾਲਮੇਲ ਰੱਖਣ ਲਈ ਪ੍ਰੇਰਿਤ ਕੀਤਾ ਗਿਆ।ਉਹਨਾਂ ਵੱਲੋ ਵਿਭਾਗ ਦੀ ਮੁਹਿੰਮ ਈਚ ਵਨ ਬਰਿੰਗ ਵਨ ਤੇ ਵੱਧ ਚੜ ਕੇ ਕੰਮ ਕਰਨ ਲਈ ਪ੍ਰੇਰਿਤ ਕਰਦਿਆ ਸਕੂਲਾਂ ਵਿੱਚ ਵੱਧ ਤੋ ਵੱਧ ਦਾਖਲੇ ਕਰ ਲਈ ਕਿਹਾ।ਉਹਨਾਂ ਨੇ ਵਿਭਾਗ ਵੱਲੋਂ ਰੋਜਾਨਾ ਭੇਜਿਆ ਜਾ ਰਹੀਆਂ ਸਲਾਈਡ ਅਤੇ ਅਭਿਆਸ ਸ਼ੀਟਾ ਰਾਂਹੀ ਬੱਚਿਆਂ ਨੂੰ ਵੱਧ ਤੋ ਵੱਧ ਅਭਿਆਸ ਕਰਾਉਣ ਲਈ ਅਤੇ ਵਿਭਾਗ ਵੱਲੋਂ ਭੇਜੇ ਜਾ ਰਹੇ ਅਭਿਆਸ ਪੇਪਰਾਂ ਰਾਹੀ ਵਿਦਿਆਰਥੀ ਨੂੰ ਅਭਿਆਸ ਕਰਾਉਣ, ਪੰਜਾਬ ਐਜੂਕੇਅਰ ਐਪ ਬਾਰੇ ਬੱਚਿਆਂ ਅਤੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਕਿਹਾ ।ਉਹਨਾਂ ਹਦਾਇਤ ਕੀਤੀ ਕਿ ਕਲਾਸ ਰੂਮ ਵਿੱਚ ਲੱਗੇ ਐਲ ਈ ਡੀ, ਪ੍ਰੋਜੈਕਟਰ ਦੀ ਵੱਧ ਤੋ ਵੱਧ ਵਰਤੋਂ ਕੀਤੀ ਜਾਵੇ ਤਾਂ ਜੋ ਵਿਦਿਆਰਥੀ ਇਸ ਤੋ ਵੱਧ ਤੋਂ ਵੱਧ ਲਾਭ ਉਠਾ ਸਕਣ । ਉਹਨਾਂ ਵੱਲੋਂ ਆਉਦੇ ਦਿਨਾ ਵਿਚ ਵਿਭਾਗ ਵੱਲੋਂ ਕਰਵਾਏ ਜਾ ਰਹੇ ਬਾਲ ਪ੍ਰਤਿਭਾ ਮੁਕਾਬਲਿਆਂ ਦੀ ਤਿਆਰੀ ਕਰਵਾਉਣ ਲਈ ਕਿਹਾ। ਪ੍ਰੀ ਪ੍ਰਾਇਮਰੀ ਜੋ ਕੀ ਸਾਡੀ ਸਕੂਲੀ ਸਿੱਖਿਆ ਦੀ ਮੁੱਢਲੀ ਕੜ੍ਹੀ ਹੈ ਨੂੰ ਮਜਬੂਤ ਕਰਨ ਲਈ ਕਿਹਾ, ਪ੍ਰੀ ਪ੍ਰਾਇਮਰੀ ਬੱਚਿਆ ਲਈ ਵਿਭਾਗ ਵੱਲੋਂ ਭੇਜੀ ਪੜ੍ਹਣ ਖੇਡਣ ਸਮੱਗਰੀ ਇਹਨਾਂ ਨੰਨ੍ਹੇ ਪਰੌਹਣਿਆ ਦੀ ਪਹੁੰਚ ਵਿੱਚ ਹੋਵੇ। ਉਹਨਾਂ ਪ੍ਰੀ ਪ੍ਰਾਇਮਰੀ ਕਲਾਸ ਰੂਮ ਪਹੁੰਚ ਕੇ ਬੱਚਿਆਂ ਤੋ ਕਵਿਤਾਵਾਂ ਸੁਣੀਆਂ।
ਇਸ ਮੌਕੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਅਤੇ ਸਬੰਧਿਤ ਸਕੂਲਾਂ ਦੇ ਸਕੂਲ ਮੁਖੀ ਅਤੇ ਸਟਾਫ ਹਾਜਰ ਸਨ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans