Menu

ਹਵਾਈ ਵਿੱਚ 2 ਯਾਤਰੀਆਂ ਨੇ ਕੁਆਰੰਟੀਨ ਤੋਂ ਬਚਣ ਲਈ ਕੀਤੀ ਏਅਰਪੋਰਟ ਕਰਮਚਾਰੀ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼

ਫਰਿਜ਼ਨੋ (ਕੈਲੀਫੋਰਨੀਆ), 21 ਫਰਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਹਵਾਈ ਵਿੱਚ ਇੱਕ ਏਅਰਪੋਰਟ ‘ਚ ਦੋ ਯਾਤਰੀਆਂ ਦੁਆਰਾ ਕੋਰੋਨਾ ਵਾਇਰਸ ਕੁਆਰੰਟੀਨ ਤੋਂ ਬਚਣ ਲਈਹਵਾਈ ਅੱਡੇ ਦੀ ਕਰਮਚਾਰੀ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ ਕੀਤੀ ਗਈ। ਇਸ ਮਾਮਲੇ ਸੰਬੰਧੀ ਏਅਰਪੋਰਟ  ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੂਈਸਿਆਨਾ ਤੋਂ ਆਏ ਦੋ  ਸੈਲਾਨੀਆਂ ਨੇ ਕੋਵਿਡ ਕੁਆਰੰਟੀਨ ਨੂੰ ਛੱਡ ਸਕਣ ਲਈ ਇੱਕ ਏਅਰਪੋਰਟ ਸਕ੍ਰੀਨਰ ਕਰਮਚਾਰੀ ਨੂੰ 3,000 ਡਾਲਰ ਤੱਕ ਦੀ ਰਿਸ਼ਵਤ ਦੇਣ ਦੀ ਪੇਸ਼ਕਸ਼ ਕੀਤੀ । ਗਵਰਨਰ ਡੇਵਿਡ ਇਗੇ ਦੇ ਦਫ਼ਤਰ ਤੋਂ ਜਾਰੀ ਬਿਆਨ ਅਨੁਸਾਰ ਦੋ ਯਾਤਰੀਆਂ ਜੌਨਟਰੇਲ ਵ੍ਹਾਈਟ ( 29 )ਅਤੇ ਨਦੀਆ ਬੇਲੀ(28) 13 ਫਰਵਰੀ ਨੂੰ ਹੋਨੋਲੂਲੂ ਏਅਰਪੋਰਟ ਆਏ ਸਨ। ਸੂਬੇ ਵਿੱਚ ਕੋਰੋਨਾ ਵਾਇਰਸ ਪਾਬੰਦੀਆਂ ਕਾਰਨ ਹਵਾਈ ਯਾਤਰੀਆਂ ਨੂੰ ਆਪਣੀ ਯਾਤਰਾ ਤੋਂ ਪਹਿਲਾਂ ਕੋਰੋਨਾ ਵਾਇਰਸ ਲਈ ਨਕਾਰਾਤਮਕ ਟੈਸਟ ਕਰਨ ਦੀ ਜਰੂਰਤ ਹੈ ਜਦਕਿ ਟੈਸਟ ਨਾਂ ਹੋਣ ਦੀ ਸੂਰਤ ਵਿੱਚ 14 ਦਿਨਾਂ ਲਈ ਕੁਆਰੰਟੀਨ ਹੋਣ ਦੇ ਨਿਯਮ ਹਨ।  ਇਸ ਮਾਮਲੇ ਵਿੱਚ ਵ੍ਹਾਈਟ ਅਤੇ ਬੈਲੀ ਕੋਲ ਵਾਇਰਸ ਸੰਬੰਧੀ ਕੋਈ ਵੀ ਨਕਾਰਾਤਮਕ ਟੈਸਟ ਨਹੀਂ ਸੀ । ਜਿਸ ਕਰਕੇ ਉਹਨਾਂ ਨੇ ਇੱਕ ਅਧਿਕਾਰੀ ਨੂੰ ਰਿਸ਼ਵਤ ਦੀ ਪੇਸ਼ਕਸ਼ ਕਰਕੇ  ਇਸ ਕੁਆਰੰਟੀਨ ਤੋਂ ਬਚਣ ਦੀ ਕੋਸ਼ਿਸ਼ ਕੀਤੀ। ਅਧਿਕਾਰੀਆਂ ਅਨੁਸਾਰ  ਵ੍ਹਾਈਟ ਨੇ ਸ਼ੁਰੂਆਤ ਵਿੱਚ ਮਹਿਲਾ ਕਰਮਚਾਰੀ ਨੂੰ 2,000 ਡਾਲਰ ਦੀ ਪੇਸ਼ਕਸ਼ ਕੀਤੀ ਅਤੇ ਫਿਰ ਬੇਲੀ ਨੇ ਹੋਰ 1000 ਡਾਲਰ ਦੇਣ ਲਈ ਕਿਹਾ। ਇਸਦੇ ਬਾਅਦ ਹਵਾਈ ਅੱਡੇ ਦੀ ਸਕ੍ਰੀਨਰ ਕਰਮਚਾਰੀ ਦੁਆਰਾ ਨੂੰ  ਵ੍ਹਾਈਟ ਅਤੇ ਬੇਲੀ ਦੀ ਕਾਰਵਾਈ ਲਈ ਪੁਲਿਸ ਨੂੰ ਦੱਸਿਆ ਗਿਆ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਵਾਪਿਸ ਲੁਈਸਿਆਨਾ ਭੇਜਿਆ ਗਿਆ।ਏਅਰਪੋਰਟ ਅਧਿਕਾਰੀਆਂ ਅਨੁਸਾਰ  ਹਵਾਈ ਦੇ ਅਟਾਰਨੀ ਜਨਰਲ ਕਲੇਅਰ ਕੋਨਰਸ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

Listen Live

Subscription Radio Punjab Today

Our Facebook

Social Counter

  • 18511 posts
  • 1 comments
  • 0 fans

Log In