Menu

ਬਠਿੰਡਾ : ਆਤਮਾ ਸਕੀਮ ਅਧੀਨ ਇੱਕ ਰੋਜਾ ਫੂਡ ਪ੍ਰੋਸੈਸਿੰਗ ਸਿਖਲਾਈ ਕੈਂਪ ਆਯੋਜਿਤ

ਬਠਿੰਡਾ, 19 ਫ਼ਰਵਰੀ (ਗੁਰਜੀਤ,ਫੋਟੋ : ਰਾਮ ਸਿੰਘ ਗਿੱਲ) – ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਵਾਸਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਡਾ. ਬਹਾਦਰ ਸਿੰਘ ਸਿੱਧੂ ਤੇ ਪ੍ਰੋਜੈਕਟ ਡਾਇਰੈਕਟਰ ਆਤਮਾ ਡਾ. ਤੇਜਦੀਪ ਕੌਰ ਬੋਪਾਰਾਏ ਦੀ ਅਗਵਾਈ ਹੇਠ ਐਗਰੀਕਲਚਰਲ ਟੈਕਨੋਲੋਜੀ ਮੈਨੇਂਜਮੈਂਟ ਏਜੰਸੀ (ਆਤਮਾ) ਤਹਿਤ ਜ਼ਿਲੇ ਅਧੀਨ ਪੈਂਦੇ ਬਲਾਕ ਫ਼ੂਲ ਦੇ ਪਿੰਡ ਧਿੰਗੜ ਵਿਖੇ ਇੱਕ ਰੋਜਾ ਫੂਡ ਪ੍ਰੋਸੈਸਿੰਗ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਪੀ.ਐਸ.ਆਰ.ਐਲ.ਐਮ. (ਆਜੀਵਿਕਾ) ਸੈਲਫ ਹੈਲਪ ਗਰੁੱਪ ਦੀਆਂ ਕਿਸਾਨ ਬੀਬੀਆਂ ਨੂੰ ਸਿਖਲਾਈ ਦਿੱਤੀ ਗਈ।

       ਇਸ ਸਿਖਲਾਈ ਪ੍ਰੋਗਰਾਮ ’ਚ ਕਿ੍ਰਸ਼ੀ ਵਿਗਿਆਨ ਕੇਂਦਰ ਦੇ ਐਸੋਸੀਏਟ ਪ੍ਰੋਫੈਸਰ ਹੋਮ ਸਾਇੰਸ ਡਾ. ਜਸਵਿੰਦਰ ਕੌਰ ਨੇ ਕਿਸਾਨ ਬੀਬੀਆਂ ਨੂੰ ਅਚਾਰ, ਮੁਰੱਬਾ ਅਤੇ ਸੁਕੇਸ ਕੈਮੀਕਲ ਮੁਕਤ ਬਣਾਉਣ ਦੀ ਵਿਧੀ ਸਾਂਝੀ ਕੀਤੀ। ਇਸ ਦੌਰਾਨ ਡਾ. ਜਸਵਿੰਦਰ ਕੌਰ ਨੇ ਕਿਸਾਨ ਬੀਬੀਆਂ ਨੂੰ ਦੱਸਿਆ ਕਿ ਜਦੋ ਮੰਡੀ ’ਚ ਗਾਜਰਾਂ, ਗੋਬੀ ਅਤੇ ਆਵਲੇ ਆਦਿ ਸਸਤੇ ਹੁੰਦੇ ਹਨ ਤਾਂ ਉਹ ਉਨਾਂ ਦੀ ਖਰੀਦ ਕਰਕੇ ਅਚਾਰ ਬਣਾ ਕੇ ਮਹਿੰਗੇ ਭਾਅ ’ਚ ਵੇਚ ਮੁਨਾਫਾ ਕਮਾ ਸਕਦੇ ਹਨ।

      ਇਸ ਮੌਕ ਲੇਡੀ ਡਿਮਾਨਸਟੇਟਰ ਸ਼੍ਰੀਮਤੀ ਕੁਲਦੀਪ ਕੌਰ ਨੇ ਕਿਸਾਨ ਬੀਬੀਆਂ ਨੂੰ ਗੁਲਾਬ ਦੇ ਫੁੱਲਾਂ ਦਾ ਸੁਕੈਚ ਰੂਹਅਫ਼ਜ਼ਾ ਬਣਾਉਣ ਦੀ ਵਿਧੀ ਦੱਸੀ ਤੇ ਮੌਕੇ ’ਤੇ ਸਕੈਚ ਰੂਹਅਫ਼ਜ਼ਾ ਬਣਾ ਕਿ ਦਿਖਾਇਆ। ਇਸ ਦੌਰਾਨ ਉਨਾਂ ਕਿਸਾਨ ਬੀਬੀਆਂ ਨੂੰ ਦੱਸਿਆ ਕਿ ਇਸ ਵਿਧੀ ਨਾਲ ਰੂਹਅਫ਼ਜ਼ਾ ਦੀ ਇੱਕ ਬੋਤਲ 60 ਰੁਪਏ ਪੈਂਦੀ ਹੈ ਜੋ ਕਿ ਆਪਾਂ ਬਜਾਰ ਵਿੱਚੋਂ 750 ਮਿਲੀਲੀਟਰ 140 ਰੁਪਏ ਪ੍ਰਤੀ ਬੋਤਲ ਲੈਂਦੇ ਹਾਂ। ਗੁਲਾਬ ਦੇ ਫੁੱਲਾਂ ਦਾ ਸੁਕੈਚ ਰੂਹਅਫ਼ਜ਼ਾ ਬਣਾਉਣ ਦੀ ਵਿਧੀ ਨਾਲ ਵੀ ਆਮਦਨ ਵਿਚ ਵਾਧਾ ਕਰ ਸਕਦੇ ਹਾਂ।

      ਸਿਖਲਾਈ ਪ੍ਰੋਗਰਾਮ ਦੌਰਾਨ ਡਾ. ਬੋਪਾਰਾਏ ਨੇ ਕਿਸਾਨ ਬੀਬੀਆਂ ਨੂੰ ਆਤਮਾ ਸਕੀਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤੇ ਕਿਸਾਨ ਬੀਬੀਆਂ ਨੂੰ ਕਿਹਾ ਕਿ ਉਹ ਇਸ ਟਰੇਨਿੰਗ ਪ੍ਰੋਗਰਾਮ ਵਿੱਚ ਸਿੱਖ ਕੇ ਜਾਣ ਤਾਂ ਜੋ ਉਹ ਆਪਣੀ ਪਰਿਵਾਰ ਨਾਲ ਮੋਢਾ ਜੋੜ ਕੇ ਆਮਦਨ ਵਿੱਚ ਵਾਧਾ ਕਰਨ। ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਪ੍ਰੀਤ ਸਿੰਘ ਸਰਕਲ ਇੰਚਾਰਜ ਢਿਪਾਲੀ ਨੇ ਕਿਸਾਨ ਬੀਬੀਆਂ ਨੂੰ ਕਿਚਨ ਗਾਰਡਨਿੰਗ ਕਰਨ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ

    ਇਸ ਮੌਕੇ ਬੀ.ਟੀ.ਐਮ. ਬਲਾਕ ਫੂਲ ਸ਼੍ਰੀ ਕਮਲਜੀਤ ਸਿੰਘ ਤੋਂ ਇਲਾਵਾ ਮੁੱਖ ਖੇਤੀਬਾੜੀ ਅਫ਼ਸਰ, ਪ੍ਰੋਜੈਕਟ ਡਾਇਰੈਕਟਰ ਆਤਮਾ, ਕਿ੍ਰਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਮਾਹਰ ਅਤੇ ਸਿਖਲਾਈ ਪ੍ਰੋਗਰਾਮ ’ਚ ਸ਼ਾਮਲ ਕਿਸਾਨ ਬੀਬੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

Listen Live

Subscription Radio Punjab Today

Our Facebook

Social Counter

  • 18577 posts
  • 1 comments
  • 0 fans

Log In