ਫਾਜ਼ਿਲਕਾ 12 ਫਰਵਰੀ (ਰਿਤਿਸ਼) – ਭਾਰਤੀ ਰਿਜਰਵ ਬੈਂਕ ਚੰਡੀਗੜ੍ਹ ਦਫਤਰ ਦੇ ਸਹਾਇਕ ਮਹਾਪ੍ਰਬੰਧਕ ਸ੍ਰੀ ਯੋਗੇਸ਼ ਕੁਮਾਰ ਅਗਰਵਾਲ ਵੱਲੋਂ ਵਿੱਤੀ ਸਾਖਰਤਾ ਹਫਤਾ 2021 ਦੇ ਸਬੰਧ ਵਿੱਚ ਪਿੰਡ ਸ਼ੁਰੇਸ਼ ਵਾਲਾ ਦੀ ਪੰਚਾਇਤ ਘਰ ਵਿਖੇ ਇੱਕ ਵਿੱਤੀ ਸਾਖਰਤਾ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਵਿਚ ਲੋਨ ਅਨੁਸਾਸ਼ਨ `ਤੇ ਚਰਚਾ ਕਰਦੇ ਹੋਏ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਯੋਗੇਸ਼ ਨੇ ਕਿਹਾ ਕਿ ਲੋਕ ਆਪਣੀ ਜ਼ਰੂਰਤ ਦੇ ਅਨੁਸਾਰ ਕੇਵਲ ਸਹੀ ਵਿੱਤੀ ਸੰਸਥਾਵਾਂ ਜਿਵੇ ਕਿ ਬੈਂਕ ਆਦਿ ਤੋਂ ਹੀ ਲੋਨ ਲੈਣ ਅਤੇ ਸਮੇਂ ਤੇ ਲੋਨ ਦਾ ਭੁਗਤਾਨ ਕਰਨ ਤਾਂ ਜ਼ੋ ਸਿਵਲ ਸਕੋਰ ਚੰਗਾ ਬਣਿਆ ਰਹਿ ਸਕੇ।
ਇਸ ਮੌਕੇ ਦੌਰਾਨ ਐਲ.ਡੀ.ਐਮ ਰਾਜੇਸ਼ ਕੁਮਾਰ ਚੌਧਰੀ ਵੱਲੋਂ ਵਿੱਤੀ ਅਨੁਸ਼ਾਸਨ ਦਾ ਪਾਲਣ ਕਰਨ ਅਤੇ ਧੋਖਾਦੜੀ ਤੋਂ ਬਚਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ।
ਇਸ ਮੌਕੇ ਡੀ.ਡੀ.ਨਾਬਾਰਡ ਅਸ਼ਵਨੀ ਕੁਮਾਰ,ਪੀ.ਐਨ.ਬੀ ਦੇ ਮੰਡਲ ਪ੍ਰਮੁੱਖ ਨਰੇਸ਼ ਕੁਮਾਰ ਨਾਗਪਾਲ ਆਦਿ ਸ਼ਾਖਾ ਦੇ ਅਧਿਕਾਰੀ ਮੌਜੂਦ ਸਨ।