Menu

ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਜ਼ਿਲ੍ਹਾ ਫਾਜਿਲਕਾ ਦੇ 400 ਪਿੰਡਾਂ ਨੂੰ ਕੀਤਾ ਖੁਲ੍ਹੇ ਚੋ ਸ਼ੋਚ ਮੁਕਤ

ਫਾਜ਼ਿਲਕਾ, 5 ਫਰਵਰੀ (ਰਿਤਿਸ਼) – ਕਾਰਜਕਾਰੀ ਇੰਜੀਨੀਅਰ-ਕਮ-ਜ਼ਿਲ੍ਹਾ ਸੈਨੀਟੇਸ਼ਨ ਅਫਸਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਫਾਜਿਲਕਾ ਸ੍ਰੀ ਚਮਕ ਸਿੰਗਲਾ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਜ਼ਿਲ੍ਹਾ ਫਾਜਿਲਕਾ ਅਧੀਨ ਆਉਂਦੇ ਪੰਜ ਬਲਾਕ ਅਬੋਹਰ, ਖੁਈਆ ਸਰਵਰ, ਅਰਨੀਵਾਲਾ ਸ਼ੇਖ ਸੁਭਾਨ, ਫਾਜਿਲਕਾ ਅਤੇ ਜਲਾਲਾਬਾਦ ਦੇ 400 ਪਿੰਡਾਂ ਵਿੱਚ 32740 ਪਖਾਨੇ ਬਣਾਏ ਜਾਣੇ ਸਨ, ਜਿਸ ਵਿਚੋ 27368 ਪਖਾਨੇ ਬਣਾਉਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ 5503 ਪਖਾਨੇ ਬਣਾਉਣ ਦਾ ਕੰਮ ਪ੍ਰਗਤੀ ਅਧੀਨ ਹੈ, ਜੋ ਕਿ ਜਲਦ ਹੀ ਮੁਕੰਮਲ ਕਰ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਕ ਪਖਾਨੇ ਬਣਾਉਣ ਲਈ 15 ਹਜ਼ਾਰ ਰੁਪਏ ਹਰੇਕ ਲਾਭਪਾਤਰੀ ਨੂੰ ਦਿੱਤੇ ਜਾਣੇ ਸਨ ਤੇ ਹੁਣ ਤੱਕ ਇਸ ਸਕੀਮ ਤਹਿਤ 41.05 ਕਰੋੜ ਰੁਪਏ ਦਾ ਲਾਭ ਪਿੰਡ ਵਾਸੀਆ ਨੂੰ ਦਿੱਤਾ ਚੁੱਕਾ ਹੈ।ਉਨ੍ਹਾਂ ਦੱਸਿਆ ਕਿ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਜ਼ਿਲ੍ਹਾ ਫਾਜਿਲਕਾ ਦੇ 400 ਪਿੰਡਾਂ ਨੂੰ ਖੁਲੇ੍ਹ ਤੋ ਸ਼ੋਚ ਮੁਕਤ ਕੀਤਾ ਜਾ ਚੁੱਕਿਆ ਹੈ ਤੇ ਪਿੰਡ ਵਾਸੀਆ ਵਲੋ ਵੀ ਇਸ ਮੁੰਹਿਮ ਵਿੱਚ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਪਿੰਡ ਦੇ ਲੋਕ ਸਵੱਛਤਾ ਨੂੰ ਮੱਦੇਨਜਰ ਰੱਖਦੇ ਹੋਏ ਖੁੱਲੇ ਵਿੱਚ ਸ਼ੋਚ ਨਹੀ ਜਾਂਦੇ।
ਉਨ੍ਹਾਂ ਦੱਸਿਆ ਕਿ ਵਿਭਾਗ ਵਲੋ ਵੀ ਸਮੇਂ-ਸਮੇਂ `ਤੇ ਪਿੰਡਾਂ ਵਿੱਚ ਸੋਸ਼ਲ ਗਤੀਵੀਧਿਆ ਜਿਵੇਂ ਕਿ ਗਰਾਮ ਪੰਚਾਇਤ ਨਾਲ ਮੀਟਿੰਗਾ, ਸਕੂਲਾ ਵਿੱਚ ਐਕਟੀਵਿਟੀ, ਦੀਵਾਰਾ ਤੇ ਪੇਟਿੰਗ ਆਦਿ ਕਰਵਾ ਕੇ ਵੀ ਲੋਕਾ ਨੂੰ ਸਾਫ-ਸਫਾਈ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਵਸਨੀਕ ਰਾਮ ਸਿੰਘ, ਸ਼ੇਰ ਸਿੰਘ, ਜ਼ੋਰਾ ਸਿੰਘ ਆਦਿ ਆਖਦੇ ਹਨ ਕਿ ਪਖਾਣੇ ਬਣਨ ਨਾਲ ਖੁੱਲੇ੍ਹ `ਚ ਜਾਣ ਦੀ ਪ੍ਰਥਾ `ਤੇ ਰੋਕ ਲਗੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪਿੰਡਾਂ `ਚ ਸਾਫ-ਸਫਾਈ ਵੀ ਅੱਗੇ ਨਾਲੋਂ ਮਜ਼ਬੂਤ ਹੋਈ ਹੈ। ਖੁੱਲੇ੍ਹ ਵਿਚ ਸ਼ੋਚ ਜਾਣ ਦੀ ਬਜਾਏ ਪਖਾਣੇ ਵਿਚ ਜਾਣ ਨਾਲ ਪਿੰਡਾਂ ਅੰਦਰ ਸਾਫ-ਸਫਾਈ ਤਾਂ ਵਧੀ ਹੈ ਦੇ ਨਾਲ-ਨਾਲ ਬਿਮਾਰੀਆਂ ਤੋਂ ਵੀ ਨਿਜਾਤ ਮਿਲੀ ਹੈ। ਪਿੰਡ ਵਾਸੀ ਕਹਿੰਦੇ ਹਨ ਕਿ ਸਰਕਾਰ ਦੀ ਇਸ ਸਕੀਮ ਤਹਿਤ ਪਿੰਡਾਂ ਦੀ ਨੁਹਾਰ ਬਦਲ ਰਹੀ ਹੈ ਜਿਸ ਤਹਿਤ ਉਹ ਧੰਨਵਾਦ ਕਰਦੇ ਹਨ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans