Menu

8 ਮਿਲੀਅਨ ਅਮਰੀਕਾ ਵਾਸੀ ਪ੍ਰੀਪੇਡ ਡੈਬਿਟ ਕਾਰਡ ਰਾਹੀ ਪ੍ਰਾਪਤ ਕਰਨਗੇ ਕੋਰੋਨਾਂ ਸਹਾਇਤਾ ਰਾਸ਼ੀ

ਫਰਿਜ਼ਨੋ (ਕੈਲੀਫੋਰਨੀਆਂ),11 ਜਨਵਰੀ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੀ ਸਰਕਾਰ ਵੱਲੋਂ ਕੋਰੋਨਾਂ ਮਹਾਂਮਾਰੀ ਦੌਰਾਨ ਲੋਕਾਂ ਦੀ ਆਰਥਿਕ ਸਹਾਇਤਾ ਲਈ ਪਾਸ ਕੀਤੀ ਸਹਾਇਤਾ ਰਾਸ਼ੀ ਦਾ ਭੁਗਤਾਨ ਕਰਨਾ ਜਾਰੀ ਹੈ। ਇਸੇ ਸੰਬੰਧ ਵਿੱਚ ਵਿੱਤੀ ਸੰਸਥਾ ਆਈ ਆਰ ਐਸ ਅਨੁਸਾਰ ਤਕਰੀਬਨ 8 ਮਿਲੀਅਨ ਪ੍ਰੀਪੇਡ ਵੀਜ਼ਾ ਡੈਬਿਟ ਕਾਰਡ ਜੋ ਕਿ ਸਹਾਇਤਾ ਅਦਾਇਗੀ ਨਾਲ ਭਰੇ ਹੋਏ ਹਨ, ਲੋਕਾਂ ਨੂੰ ਡਾਕ ਰਾਹੀ ਭੇਜ ਰਿਹਾ ਹੈ। ਏਜੰਸੀ ਅਨੁਸਾਰ ਜੇ ਫੰਡ ਕਿਸੇ  ਦੇ ਬੈਂਕ ਖਾਤਿਆਂ ਵਿੱਚ ਸਿੱਧੇ ਜਮ੍ਹਾ ਨਹੀਂ ਕੀਤੇ ਜਾਂਦੇ ਤਾਂ ਉਹਨਾਂ ਨੂੰ ਡਾਕ ਵਾਲੇ ਲਿਫਾਫਿਆਂ ਦਾ ਧਿਆਨ ਰੱਖਣ ਦੀ ਲੋੜ ਹੈ, ਕਿਉਂਕਿ ਇਸ ਤੋਂ ਪਹਿਲਾਂ ਕੁੱੱਝ ਲੋਕਾਂ ਨੇ ਪਹਿਲੇ ਗੇੜ ਦੀ ਰਾਸ਼ੀ ਨਾਲ ਭਰੇ ਪ੍ਰੀਪੇਡ ਡੈਬਿਟ ਕਾਰਡਾਂ ਨੂੰ ਰੱਦ ਕਰ ਦਿੱਤਾ ਸੀ। ਉਸ ਸਮੇਂ ਵਿਭਾਗ ਵੱਲੋਂ ਲਿਫ਼ਾਫ਼ਿਆਂ ਨੂੰ ਸਪਸ਼ਟ ਤੌਰ ਤੇ ਆਈ ਆਰ ਐਸ ਜਾਂ ਖਜ਼ਾਨਾ ਵਿਭਾਗ ਤੋਂ ਆਉਣ ਦੇ ਤੌਰ ਤੇ ਨਹੀਂ ਦਰਸਾਇਆ ਸੀ ਪਰ ਹੁਣ 600 ਡਾਲਰ ਦੀ ਅਦਾਇਗੀ ਵਾਲੇ ਡੈਬਿਟ ਕਾਰਡ ਚਿੱਟੇ ਲਿਫ਼ਾਫ਼ੇ ਵਿੱਚ ਖਜ਼ਾਨਾ ਵਿਭਾਗ ਨੂੰ ਪ੍ਰਦਰਸ਼ਿਤ ਕਰਦੀ ਮੋਹਰ ਨਾਲ ਭੇਜੇ ਜਾਣਗੇ। ਆਈ ਆਰ ਐਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਉਨ੍ਹਾਂ ਕੋਲ ਭੁਗਤਾਨ ਲਈ ਯੋਗ ਜ਼ਿਆਦਾਤਰ ਲੋਕਾਂ ਦੇ ਬੈਂਕ ਖਾਤੇ ਦੀ ਜਾਣਕਾਰੀ ਨਹੀਂ ਹੈ ,ਇਸ ਲਈ ਇਹਨਾਂ ਲੱਖਾਂ ਘਰਾਂ ਨੂੰ ਪੇਪਰ ਚੈਕ ਦੇ ਨਾਲ ਪ੍ਰੀਪੇਡ ਡੈਬਿਟ ਕਾਰਡ ਵੀ ਭੇਜੇ ਜਾ ਰਹੇ ਹਨ। ਇਸ ਸੰਬੰਧੀ ਆਈ ਆਰ ਐਸ ਅਤੇ ਖਜ਼ਾਨਾ ਵਿਭਾਗ ਨੇ ਉਨ੍ਹਾਂ ਲੋਕਾਂ ਨੂੰ ਆਪਣੀ ਡਾਕ ਧਿਆਨ ਨਾਲ ਵੇਖਣ ਦੀ ਅਪੀਲ ਕੀਤੀ ਹੈ ਜਿਹਨਾਂ ਨੇ  ਇਸ ਮਿਆਦ ਦੌਰਾਨ ਅਜੇ ਤੱਕ ਸਿੱਧੀ ਰਕਮ ਪ੍ਰਾਪਤ ਨਹੀਂ ਕੀਤੀ ਹੈ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans