Menu

ਕੋਰੋਨਾਂ ਟੀਕਾ ਸਲਾਹਕਾਰ ਕਮੇਟੀ ਨੇ ਅਮਰੀਕਾ ‘ਚ ਟੀਕਾਕਰਣ ਸ਼ੁਰੂ ਕਰਨ ਲਈ ਕੀਤੀ ਫਾਈਜ਼ਰ ਕੋਵਿਡ -19 ਟੀਕੇ ਦੀ ਹਮਾਇਤ

ਫਰਿਜ਼ਨੋ (ਕੈਲੀਫੋਰਨੀਆਂ), 12 ਦਸੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਕੋਰੋਨਾਂ ਵਾਇਰਸ ਦੇ ਇਲਾਜ ਲਈ ਦੇਸ਼ ਦੇ ਪ੍ਰਮੁੱਖ ਟੀਕਾ ਵਿਗਿਆਨੀਆਂ ਦੀ ਇੱਕ ਕਮੇਟੀ ਨੇ ਵੀਰਵਾਰ ਦੇ ਦਿਨ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ ਡੀ ਏ )
ਨੂੰ ਅਮਰੀਕਾ ਵਾਸੀਆਂ ਲਈ ਫਾਈਜ਼ਰ ਦੇ ਕੋਵਿਡ -19 ਟੀਕੇ ਦੀ ਹਮਾਇਤ ਕਰਦਿਆਂ, ਇਸਨੂੰ ਟੀਕਾਕਰਣ ਲਈ ਅਧਿਕਾਰਿਤ ਕਰਨ ਦੀ ਸਿਫਾਰਸ਼ ਕੀਤੀ ਹੈ। ਕਮੇਟੀ ਦਾ ਇਹ ਸਮਰਥਨ ਐਫ ਡੀ ਏ ਦੁਆਰਾ ਲਏ ਜਾਣ ਵਾਲੇ ਅੰਤਮ ਫੈਸਲੇ ਦਾ ਰਾਹ ਪੱਧਰਾ ਕਰਦਾ ਹੈ ਜਿਸ ਨਾਲ ਕਿ ਕੋਰੋਨਾਂ ਟੀਕਾਕਰਣ ਹਜ਼ਾਰਾਂ ਫਰੰਟ-ਲਾਈਨ ਹੈਲਥ ਕੇਅਰ ਵਰਕਰਾਂ ਅਤੇ ਨਰਸਿੰਗ ਹੋਮ ਨਿਵਾਸੀਆਂ ਵਿਚਕਾਰ ਕੁੱਝ ਦਿਨਾਂ ਦੇ ਅੰਦਰ ਸ਼ੁਰੂ ਹੋ ਸਕਦਾ ਹੈ। ਇਸ ਸੰਬੰਧੀ ਅੱਠ ਘੰਟੇ ਦੀ ਜਨਤਕ ਸੁਣਵਾਈ ਤੋਂ ਬਾਅਦ, ਟੀਕੇ ਅਤੇ ਸੰਬੰਧਿਤ ਜੈਵਿਕ ਉਤਪਾਦਾਂ ਦੀ ਸਲਾਹਕਾਰ ਕਮੇਟੀ ਨੇ ਫਾਈਜ਼ਰ ਅਤੇ ਬਾਇਓਨਟੈਕ ਦੁਆਰਾ ਬਣਾਏ ਟੀਕੇ ਦੀ 17 ਹਾਂ-ਪੱਖੀ ਵੋਟਾਂ ਨਾਲ ਸਿਫਾਰਸ਼ ਕੀਤੀ। ਕਮੇਟੀ ਦੇ ਮੈਂਬਰਾਂ ਨੇ ਇਸ ਟੀਕੇ ਦੇ ਨੁਕਸਾਨ ਨਾਲੋਂ ਜ਼ਿਆਦਾ ਹੋਣ ਵਾਲੇ ਫਾਇਦਿਆਂ ਨੂੰ ਤਰਜੀਹ ਦਿੱਤੀ।ਹਾਲਾਂਕਿ ਕਮੇਟੀ ਦੇ ਕੁਝ ਮੈਂਬਰ ਟੀਕੇ ਦੀ 16 ਅਤੇ 17 ਸਾਲ ਦੀ ਉਮਰ ਦੇ ਕਿਸ਼ੋਰਾਂ ਵਿੱਚ ਵਰਤੋਂ ਨੂੰ ਲੈ ਕੇ ਸਸ਼ੋਪੰਜ ਵਿੱਚ ਹਨ ਜਦਕਿ ਡਾ. ਓਫਰ ਲੇਵੀ, ਜੋ ਕਿ ਬੋਸਟਨ ਚਿਲਡਰਨਜ਼ ਹਸਪਤਾਲ ਵਿੱਚ ਟੀਕਾ ਪ੍ਰੋਗਰਾਮ ਦੇ ਮੁਖੀ ਹਨ ਦੀ ਦਲੀਲ ਅਨੁਸਾਰ ਬੱਚਿਆਂ ਨੂੰ ਟੀਕਾਕਰਣ ਵਿੱਚ ਸ਼ਾਮਲ ਕਰਨਾ ਮਹੱਤਵਪੂਰਣ ਹੈ। ਜਦਕਿ ਟੂਫਟਸ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਦੇ ਡਾ. ਕੋਡੀ ਮੇਸਨਰ ਨੇ ਕਿਹਾ ਕਿ ਉਹ ਬੱਚਿਆਂ ਦੀ ਜਗ੍ਹਾ ,ਬਾਲਗਾਂ ਲਈ ਟੀਕੇ ਦੇ ਅਧਿਕਾਰ ਦੀ ਹਮਾਇਤ ਕਰਦੇ ਹਨ।ਇਸ ਦੇ ਬਾਵਜੂਦ ਕਮੇਟੀ ਮੈਂਬਰਾਂ ਵੱਲੋਂ ਟੀਕੇ ਦੀ ਸਹਿਮਤੀ ਵਿੱਚ ਵੋਟਿੰਗ ਹੋਣ ਨਾਲ, ਇਸ ਕਮੇਟੀ ਦੀ ਸਿਫਾਰਸ਼ ਹੁਣ ਐਫ ਡੀ ਏ ਨੂੰ ਜਾਵੇਗੀ, ਜੋ ਕਿ ਸ਼ੁੱਕਰਵਾਰ ਨੂੰ ਐਮਰਜੈਂਸੀ ਵਰਤੋਂ ਲਈ ਟੀਕੇ ਦਾ ਅਧਿਕਾਰ ਦੇ ਸਕਦੀ ਹੈ। ਇੱਕ ਵਾਰ ਅਧਿਕਾਰਤ ਹੋ ਜਾਣ ‘ਤੇ, ਟੀਕਿਆਂ ਨੂੰ ਸਾਰੇ 50 ਰਾਜਾਂ ਵਿੱਚ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।ਟੀਕਾਕਰਣ ਸੰਬੰਧੀ ਇੱਕ ਆਖ਼ਰੀ ਮਹੱਤਵਪੂਰਨ ਬੈਠਕ ਐਤਵਾਰ ਨੂੰ ਵੀ ਹੋਵੇਗੀ, ਜਿਸ ਵਿੱਚ  ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ ) ਦੀ ਇੱਕ ਸਲਾਹਕਾਰ ਕਮੇਟੀ ਟੀਕੇ ਨੂੰ ਲਗਾਉਣ ਵਿੱਚ ਕਿਸ ਵਰਗ ਦੇ ਲੋਕਾਂ ਨੂੰ ਪਹਿਲ ਵਿੱਚ ਰੱਖਣਾ ਹੈ ਦੇ ਬਾਰੇ ਵਿਚਾਰ ਵਟਾਂਦਰਾ ਕਰੇਗੀ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans