Menu

ਪੀ ਪੀ ਟੀ ਮੇਕਿੰਗ ਮੁਕਾਬਲੇ ਵਿੱਚ ਫਾਜਿਲਕਾ ਦੀ ਸੁਨੀਤਾ ਨੇ ਪੰਜਾਬ ਪੱਧਰ ਤੇ ਪਹਿਲਾਂ ਸਥਾਨ ਪ੍ਰਾਪਤ ਕੀਤਾ

ਫਾਜ਼ਿਲਕਾ 11 ਦਸੰਬਰ(ਸੁਰਿੰਦਰਜੀਤ ਸਿੰਘ)- ਸਿੱਖਿਆ ਵਿਭਾਗ ਅਤੇ ਐਸ ਸੀ ਈ ਆਰ ਟੀ ਵੱਲੋ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਅਤੇ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ ਹੇਠ  ਗੁਰੂ ਤੇਗ ਬਹਾਦਰ ਜੀ ਦੇ 400ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਵਿੱਦਿਅਕ ਮੁਕਾਬਲਿਆਂ ਦੀ ਲੜੀ ਵਿੱਚੋ ਪੀ ਪੀ ਟੀ ਮੇਕਿੰਗ ਮੁਕਾਬਲੇ ਵਿੱਚੋ ਜਿਲ੍ਹਾ ਫਾਜਿਲਕਾ ਬਲਾਕ ਫਾਜਿਲਕਾ 2 ਦੇ ਸਰਕਾਰੀ ਪ੍ਰਾਇਮਰੀ ਸਿਟੀ ਸਕੂਲ ਦੀ ਵਿਦਿਆਰਥਣ ਸੁਨੀਤਾ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸਕੈਂਡਰੀ ਡਾ ਸੁਖਵੀਰ ਸਿੰਘ ਬੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਮੁਕਾਬਲਿਆਂ ਵਿੱਚ ਫਾਜਿਲਕਾ ਜਿਲ੍ਹੇ  ਵੱਲੋਂ ਲਗਾਤਾਰ ਵਧੀਆ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਡਾ ਬੱਲ ਨੇ ਕਿਹਾ ਕਿ ਸੁਨੀਤਾ ਉਹਨਾਂ ਦੇ ਗਾਈਡ ਅਧਿਆਪਕ ਮੈਡਮ ਨੀਤੂ ਛਾਬੜਾ, ਸਕੂਲ ਮੁਖੀ ਮੈਡਮ ਨੀਲਮ ਅਤੇ ਸਮੂਹ ਸਟਾਫ ਵਧਾਈ ਦਾ ਪਾਤਰ ਹੈ। ਉਹਨਾਂ ਕਿਹ ਕਿ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਾਜਿਲਕਾ 2 ਸਤੀਸ਼ ਮਿਗਲਾਨੀ, ਜਿਲ੍ਹਾ ਵਿੱਦਿਅਕ ਮੁਕਾਬਲੇ ਪ੍ਰਾਇਮਰੀ ਸਵੀਕਾਰ ਗਾਂਧੀ ਵਧਾਈ ਦੇ ਪਾਤਰ ਹਨ, ਜਿਹਨਾਂ ਦੀ ਯੋਗ ਅਗਵਾਈ ਵਿੱਚ ਇਹ ਮਾਣਮੱਤੀ ਪ੍ਰਾਪਤੀ ਕੀਤੀ ਹੈ।  ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਕਿਹਾ ਕਿ ਸਟੇਟ ਪੱਧਰ ਤੇ ਪਹਿਲਾਂ ਸਥਾਨ ਪ੍ਰਾਪਤ ਕਰਕੇ ਸੁਨੀਤਾ ਨੇ ਫਾਜਿਲਕਾ ਜਿਲ੍ਹੇ ਦਾ ਨਾਂ ਪੂਰੇ ਪੰਜਾਬ ਵਿੱਚ ਰੋਸ਼ਨ ਕੀਤਾ ਹੈ। ਇਸ ਮੌਕੇ `ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਾਜਿਲਕਾ 2 ਸਤੀਸ਼ ਮਿਗਲਾਨੀ, ਜਿਲ੍ਹਾ ਵਿੱਦਿਅਕ ਮੁਕਾਬਲੇ ਪ੍ਰਾਇਮਰੀ ਕੋਆਰਡੀਨੇਟਰ ਸਵੀਕਾਰ ਗਾਂਧੀ, ਪੜੋ ਪੰਜਾਬ ਪੜਾਓ ਪੰਜਾਬ ਜਿਲ੍ਹਾ ਕੋਆਰਡੀਨੇਟਰ ਰਾਜਿੰਦਰ ਕੁਮਾਰ, ਬਲਾਕ ਕੋਆਰਡੀਨੇਟਰ ਪੜੋ ਪੰਜਾਬ ਪੜਾਓ ਪੰਜਾਬ ਵਰਿੰਦਰ ਕੁੱਕੜ, ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸੰਦੀਪ ਗੁੰਬਰ, ਬਲਾਕ ਕੋਆਰਡੀਨੇਟਰ ਬਲਜੀਤ ਸਿੰਘ  ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਮੌਜੂਦ ਸਨ।

Listen Live

Subscription Radio Punjab Today

Our Facebook

Social Counter

  • 18549 posts
  • 1 comments
  • 0 fans

Log In