Menu

ਕੈਲੀਫੋਰਨੀਆਂ ਦੇ ਗਵਰਨਰ ਗੈਵਿਨ ਨਿਊਸਮ ਵੀ ਹੋਏ ਕੋਵਿਡ-19 ਕਰਕੇ ਇਕਾਂਤਵਾਸ

ਫਰਿਜ਼ਨੋ (ਕੈਲੀਫੋਰਨੀਆਂ), 24 ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੋਰੋਨਾਂ ਵਾਇਰਸ ਆਪਣਾ ਪ੍ਰਕੋਪ ਕੈਲੀਫੋਰਨੀਆਂ ਦੇ ਗਵਰਨਰ ਗੈਵਿਨ ਨਿਊਸਮ ਅਤੇ ਉਸਦੇ ਪਰਿਵਾਰ ‘ਤੇ ਵਿਖਾ ਰਿਹਾ ਹੈ। ਪਿਛਲੇ ਦਿਨੀਂ ਗਵਰਨਰ  ਦਾ ਇੱਕ ਬੱਚਾ ਆਪਣੇ ਇੱਕ ਕੋਰੋਨਾਂ ਪੀੜਿਤ ਸਹਿਪਾਠੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਅਲੱਗ ਹੈ ਅਤੇ ਹੁਣ ਨਿਊਸਮ ਦੇ ਦਫ਼ਤਰ ਨੇ ਐਤਵਾਰ ਰਾਤ ਨੂੰ ਘੋਸ਼ਣਾ ਕੀਤੀ ਹੈ ਕਿ ਗੈਵਿਨ ਨਿਊਸਮ ,ਉਸ ਦੇ ਤਿੰਨ ਬੱਚਿਆਂ ਦੇ ਕੋਵਿਡ ਪ੍ਰਭਾਵਿਤ ਹਾਈਵੇ ਪੈਟਰੋਲਿੰਗ ਅਧਿਕਾਰੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ  ਦੋ ਹਫਤਿਆਂ ਲਈ ਇਕਾਂਤਵਾਸ ਹੋ ਰਹੇ ਹਨ।ਪਰ ਇਸ ਦੌਰਾਨ ਉਹ ਰਾਜਪਾਲ ਵਜੋਂ ਕੰਮ ਕਰਨਾ ਜਾਰੀ ਰੱਖਣਗੇ।ਗਵਰਨਰ ਅਤੇ ਉਸਦੀ ਪਤਨੀ ਜੈਨੀਫਰ ਸੀਏਲ ਨਿਊਸਮ ਨੂੰ ਸ਼ੁੱਕਰਵਾਰ ਦੇਰ ਸ਼ਾਮ ਪਤਾ ਲੱਗਿਆ ਕਿ ਉਨ੍ਹਾਂ ਦੇ ਚਾਰ ਬੱਚਿਆਂ ਵਿੱਚੋਂ ਤਿੰਨ ਵਾਇਰਸ ਪੀੜਿਤ ਅਧਿਕਾਰੀ ਦੇ ਸੰਪਰਕ ਵਿੱਚ ਆਏ ਹਨ ਜਦਕਿ ਗਵਰਨਰ ਦਾ ਉਸ ਪੀੜਿਤ ਅਧਿਕਾਰੀ ਨਾਲ ਸਿੱਧਾ ਸੰਪਰਕ ਨਹੀਂ ਹੋਇਆ।ਪਰ ਫਿਰ ਵੀ ਪੂਰਾ ਪਰਿਵਾਰ ਹੁਣ ਇਕਾਂਤਵਾਸ  ਹੋ ਰਿਹਾ ਹੈ। ਇਸ ਸਾਰੇ ਪਰਿਵਾਰ ਦਾ ਐਤਵਾਰ ਨੂੰ ਨਕਾਰਾਤਮਕ ਟੈਸਟ ਕੀਤਾ ਗਿਆ  ਸੀ ਅਤੇ ਨਿਊਸਮ ਦੇ ਦਫਤਰ ਦੇ ਅਨੁਸਾਰ ਨਿਯਮਤ ਤੌਰ ਤੇ  ਹੋਰ ਟੈਸਟ  ਵੀ ਕੀਤੇ ਜਾਣਗੇ ਕੈਲੀਫੋਰਨੀਆਂ ਵਿੱਚ ਸਕਾਰਾਤਮਕ ਟੈਸਟ ਦੀ ਦਰ  5% ਵੱਧ ਹੋਈ ਹੈ ਅਤੇ ਮਾਰਚ ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਸੂਬੇ ਵਿੱਚ ਸੰਕਰਮਣ ਤੇਜ਼ ਰਫਤਾਰ ਨਾਲ ਵੱਧ ਰਿਹਾ ਹੈ।

Listen Live

Subscription Radio Punjab Today

Our Facebook

Social Counter

  • 18577 posts
  • 1 comments
  • 0 fans

Log In