Menu

ਫਰਿਜ਼ਨੋ ਸਖਤ ਪਾਬੰਦੀਆਂ ਵਾਲੇ ਜਾਮਨੀ ਰੰਗ ਦੇ ਟੀਅਰ 1 ਪੱਧਰ “ਚ ਹੋਇਆ ਮੁੜ ਦਾਖਲ

ਫਰਿਜ਼ਨੋ (ਕੈਲੀਫੋਰਨੀਆਂ), 18 ਨਵੰਬਰ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਕਈ ਸੂਬਿਆਂ ਵਿੱਚ ਵਾਇਰਸ ਦਾ ਪਸਾਰ ਲਗਾਤਾਰ ਜਾਰੀ ਹੈ,ਜਿਸ ਕਰਕੇ ਵਾਇਰਸ ਦੀ ਲਾਗ ਦੇ ਮਾਮਲੇ ਵੀ ਵਧ ਰਹੇ ਹਨ। ਬਾਕੀ ਰਾਜਾਂ ਦੇ ਨਾਲ ਕੈਲੀਫੋਰਨੀਆਂ ਵਿੱਚ ਵੀ ਇਹ ਵਾਧਾ ਹੋ ਰਿਹਾ ਹੈ। ਸੂਬੇ ਦੇ ਕਈ ਖੇਤਰਾਂ ਨੂੰ ਕੋਰੋਨਾਂ ਵਾਇਰਸ ਦੇ ਪ੍ਰਸਾਰ ਨੂੰ ਹੌਲੀ ਕਰਨ ਲਈ ਵਧੇਰੇ ਪਾਬੰਦੀਆਂ ਵਾਲੇ ਪੱਧਰ ਵਿਚ ਤਬਦੀਲ ਕੀਤਾ ਗਿਆ ਹੈ ,ਜਿਹਨਾਂ ਵਿੱਚ ਮਰਸੇਡ ਅਤੇ ਕਿੰਗਜ਼ ਕਾਉਂਟੀਆਂ ਦੇ ਨਾਲ ਫਰਿਜ਼ਨੋ ਵੀ ਸ਼ਾਮਿਲ ਹੈ। ਇਹ ਤਿੰਨੇ ਕਾਉਂਟੀਆਂ ਹੁਣ ਰਾਜ ਦੇ ਰੰਗ-ਕੋਡ ਵਾਲੇ ਇੱਕ ਬਲਿਊਪ੍ਰਿੰਟ ਵਿੱਚ ਜਾਮਨੀ ਰੰਗ ਦੇ ਟੀਅਰ 1 ਦਾ ਹਿੱਸਾ ਹਨ।ਜਾਮਨੀ ਰੰਗ ਕਮਿਊਨਿਟੀ ਵਿਚ COVID-19 ਫੈਲਣ ਦੇ  ਜ਼ਿਆਦਾ ਖਤਰੇ ਨੂੰ ਦਰਸਾਉਂਦਾ ਹੈ।ਫਰਿਜ਼ਨੋ ਸਮੇਤ ਬਾਕੀ ਦੋਨੋਂ ਕਾਉਂਟੀਆਂ ਪਹਿਲਾਂ ਰੈਡ ਟੀਅਰ 2 ਵਿੱਚ ਸਨ। ਟੀਅਰ 1 ਲੈਵਲ ਵਿੱਚ ਪਾਬੰਦੀਆਂ ਤਹਿਤ ਰੈਸਟੋਰੈਂਟਾ, ਚਰਚ, ਜਿੰਮ ਅਤੇ ਹੋਰ ਕਾਰੋਬਾਰੀ ਸੈਕਟਰ ਜਿਨ੍ਹਾਂ ਨੂੰ ਸੀਮਤ ਇਨਡੋਰ ਸਮਰੱਥਾ ਦੇ ਨਾਲ ਦੁਬਾਰਾ ਖੋਲ੍ਹਣ ਦੀ ਆਗਿਆ ਦਿੱਤੀ ਗਈ ਸੀ, ਨੂੰ ਹੁਣ ਸਿਰਫ ਮੰਗਲਵਾਰ ਤੋਂ ਆਊਟਡੋਰ ਗਤੀਵਿਧੀਆਂ ਦੀ ਆਗਿਆ ਹੋਵੇਗੀ। 10 ਨਵੰਬਰ ਨੂੰ ਖ਼ਤਮ ਹੋਣ ਵਾਲੇ ਹਫ਼ਤੇ ਵਿੱਚ ਫਰਿਜ਼ਨੋ ਕਾਉਂਟੀ ਦੀ ਨਵੇਂ ਕੇਸਾਂ ਦੀ ਪ੍ਰਤੀ ਦਿਨ ਦੀ ਦਰ ਸੂਬੇ ਦੁਆਰਾ ਪ੍ਰਤੀ 100,000 ਨਿਵਾਸੀਆਂ ਪਿੱਛੇ 13.9 ਸੀ ਜੋ ਕਿ ਰੈਡ ਟੀਅਰ 2 ਵਿੱਚ ਰਹਿਣ ਲਈ 7.0 ਦੀ ਥ੍ਰੈਸ਼ਹੋਲਡ ਤੋਂ ਕਾਫੀ ਉੱਪਰ ਹੈ। ਇਸਦੇ ਨਾਲ ਗਵਰਨਰ ਗੈਵਿਨ ਨਿਊਸਮ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਕੋਵੀਡ -19 ਲਈ ਰੋਜ਼ਾਨਾ ਨਵੇਂ ਕੇਸਾਂ ਦੀਆਂ ਦਰਾਂ ਪਿਛਲੇ 10 ਦਿਨਾਂ ਵਿੱਚ ਕੈਲੀਫੋਰਨੀਆਂ ਵਿੱਚ ਦੁੱਗਣੀਆਂ ਹੋ ਗਈਆਂ ਹਨ ,ਜਿਸ ਲਈ ਇਹ ਨਵੀਆਂ ਪਾਬੰਦੀਆਂ ਜਰੂਰੀ ਹਨ।

ਦਿੱਲੀ ਦੀ ਤਿਹਾੜ ਜੇਲ ਨੂੰ ਮਿਲੀ ਬੰਬ…

ਨਵੀਂ ਦਿੱਲੀ, 14 ਮਈ : ਹਵਾਈ ਅੱਡਿਆਂ ਅਤੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਦਿੱਲੀ ਦੀ…

PM ਨਰਿੰਦਰ ਮੋਦੀ ਨੇ ਵਾਰਾਣਸੀ…

ਨਵੀਂ ਦਿੱਲੀ 14 ਮਈ 2024: ਪ੍ਰਧਾਨ ਮੰਤਰੀ ਨਰਿੰਦਰ…

ਹੁਣ ਦਿੱਲੀ ਦੇ 4 ਹਸਪਤਾਲਾਂ…

ਨਵੀਂ ਦਿੱਲੀ, 14 ਮਈ -ਦਿੱਲੀ ਦੇ 4…

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ…

Listen Live

Subscription Radio Punjab Today

ਸ਼ਹੀਦ ਭਾਈ ਪੰਜਵੜ੍ਹ ਦੇ ਸ਼ਹੀਦੀ ਸਮਾਗਮ ’ਤੇ…

ਫਰੈਂਕਫੋਰਟ (ਜਰਮਨੀ), 14 ਮਈ –  ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੇ ਸ਼ਹੀਦੀ ਸਮਾਗਮਾਂ ਮੌਕੇ ਜਰਮਨੀ ਦੇ ਸ਼ਹਿਰ ਫਰੈਂਕਫੋਰਟ ਵਿਚ…

ਜ਼ਫ਼ਰਨਾਮਾ ਨਾਟਕ ਦੀ ਫਰਿਜਨੋ ਵਿਖੇ…

ਫਰਿਜਨੋ /ਕੈਲੀਫੋਰਨੀਆਂ 14 ਮਈ (ਗੁਰਿੰਦਰਜੀਤ ਨੀਟਾ ਮਾਛੀਕੇ…

ਕੈਨੇਡਾ ਵਿਚ ਲੱਖਾਂ ਡਾਲਰ ਦਾ…

13 ਮਈ 2024- : ਕੈਨੇਡਾ ਦੇ ਟੋਰਾਂਟੋ…

ਸਹੁਰਿਆਂ ਦੇ ਖਰਚੇ ‘ਤੇ ਵਿਦੇਸ਼…

ਮੋਗਾ, 11 ਮਈ :  ਵਿਆਹ ਤੋਂ ਬਾਅਦ ਸਹੁਰਿਆਂ…

Our Facebook

Social Counter

  • 40351 posts
  • 0 comments
  • 0 fans