Menu

ਪੰਜਾਬੀ ਮਿਊਜਿਕ ਇੰਡਸਟ੍ਰੀ ਵਿੱਚ ਤਹਿਲਕਾ ਮਚਾਉਣ ਵੱਲ ਜ਼ੀਕੀ ਮੀਡੀਆ ਨੇ ਵਧਾਏ ਕਦਮ, ਦੇਸੀ ਕ੍ਰੂ ਦੇ ਨਾਲ ਸਾਈਨ ਕੀਤੀ ਡੀਲ

ਚੰਡੀਗੜ੍ਹ 22 ਅਕਤੂਬਰ (ਹਰਜੀਤ ਮਠਾੜੂ)  – ਜ਼ੀਕੀ ਮੀਡੀਆ, ਮਿਊਜਿਕ ਪ੍ਰੋਡਕਸ਼ਨ ਹਾਉਸ ਗਲੋਬਲ ਡਿਸਟ੍ਰੀਬਿਊਟਰ, ਤੇਜੀ ਨਾਲ ਭਾਰਤੀ ਸੰਗੀਤ ਬਾਜਾਰ ਚ ਆਪਣੀ ਮੌਜੂਦਗੀ ਵਧਾ ਰਿਹਾ ਹੈ ਤੇ ਪੰਜਾਬੀ ਸੰਗੀਤ ਵਿੱਚ ਇੱਕ ਵੱਡਾ ਨਾਂਅ ਬਣ ਚੁੱਕੇ ਦੇਸੀ ਕ੍ਰੂ ਦੇ ਨਾਲ ਇੱਕ ਵੱਡੀ ਸਾਝੇਦਾਰੀ ਦਾ ਐਲਾਨ ਕਰਦਾ ਹੈ। ਜਿਸਦੇ ਵਿੱਚ ਸ਼ਾਮਿਲ ਨੇ ਗੋਲਡੀ ਕਾਹਲੋਂ ਤੇ ਸਤਪਾਲ ਮਲਹੀ ਦੀ ਜੋੜੀ ਜੋ ਪੰਜਾਬੀ ਸੰਗੀਤ ਜਗਤ ਚ ਆਪਣੇ ਹਿੱਟ ਗਾਣਿਆਂ ਦੇ ਲਈ ਮਸ਼ਹੂਰ ਨੇ।
ਅਗਰੀਮੈਂਟ ਦੇ ਤਹਿਤ ਜ਼ੀਕੀ ਮੀਡੀਆ ਦੇਸੀ ਕ੍ਰੂ ਦੇ ਮਿਊਜਿਕ ਡਿਸਟ੍ਰੀਬਿਊਸ਼ਨ ਅਤੇ ਆਉਣ ਵਾਲੀ ਐਲਬਮਸ ਅਤੇ ਗਾਣਿਆਂ ਦੀ ਪ੍ਰਮੋਸ਼ਨ ਦਾ ਕੰਮ ਕਰੇਗਾ।
ਦੇਸੀ ਕ੍ਰੂ ਨੇ ਸਾਲ 2012 ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਛੱਡ ਕੇ ਜਾਵੀਂ ਨਾ, ਸਰਦਾਰਨੀ, ਸਾਲਿਡ, ਰਾਖਵਾਂ ਕੋਟਾ, ਟੂ ਬੀ ਕੌਨਟੀਨਿਊਡ ਅਤੇ ਸਾਲਿਡ ਟੂ ਵਰਗੀ ਸੁਤੰਤਰ ਐਲਬਮ ਕੀਤੀਆਂ। ਖੁਦ ਨੂੰ ਸਿਰਫ ਸੁਤੰਤਰ ਐਲਬਮ ਤੱਕ ਸੀਮਿਤ ਨਾ ਕਰ ਉਨ੍ਹਾਂ ਨੇ ਕਈ ਫਿਲਮਾਂ ਦੇ ਲਈ ਵੀ ਸੰਗੀਤ ਬਣਾਇਆ। ਸਾਲ 2015 ਚ ਉਨ੍ਹਾਂ ਪੰਜਾਬੀ ਡਰਾਮਾ ਮਿੱਟੀ ਨਾ ਫਰੋਲ ਜੋਗਿਆ ਦੇ ਨਾਲ ਡੈਬਿਊ ਕੀਤਾ, ਜਿਸਤੋਂ ਬਾਅਦ ਵੰਸ ਅਪੌਨ ਆ ਟਾਈਮ ਇਨ ਅੰਮ੍ਰਿਤਸਰ, ਗ੍ਰੇਟ ਸਰਦਾਰ ਅਤੇ ਰਾਕੀ ਮੈਂਟਲ ਵਰਗੀਆਂ ਫਿਲਮਾਂ ਦੇ ਲਈ ਸੰਗੀਤ ਬਣਾਇਆ।
ਇਸ ਜੋੜੀ ਨੇ ਦਿਲਜੀਤ ਦੋਸਾਂਝ, ਕਰਨ ਔਜਲਾ, ਜੱਸੀ ਗਿੱਲ, ਪਰਮੀਸ਼ ਵਰਮਾ, ਰੰਜੀਤ ਬਾਵਾ, ਨਿਮਰਤ ਖਹਿਰਾ, ਦਿਲਪ੍ਰੀਤ ਢਿੱਲੋਂ ਵਰਗੇ ਕਲਾਕਾਰਾਂ ਦੇ ਲਈ ਕਿਆ ਬਾਤ ਆ, ਗਾਲ ਨੀ ਕਢਨੀ, ਝਾਂਝਰ, ਬਾਰਨ ਟੂ ਸ਼ਾਈਨ, ਅੱਜ ਕਲ੍ਹ, ਅੱਤ ਕਰਤੀ ਵਰਗੇ ਗੀਤ ਬਣਾਏ, ਜਿਨ੍ਹਾਂ ਕਈ ਨਵੇਂ ਟ੍ਰੈਂਡ ਅਤੇ ਰਿਕਾਰਡ ਬਣਾਏ।
ਸੌਦੋ ਦੇ ਬਾਰੇ ਗੱਲ ਕਰਦੇ ਹੋਏ ਅਰੁਣ ਨਾਗਰ, ਸੀਈਓ ਤੇ ਐੱਮ.ਡੀ., ਜੀਕੀ ਮੀਡੀਆ ਨੇ ਕਿਹਾ, ਅਸੀਂ ਦੇਸੀ ਕ੍ਰੂ ਦੇ ਨਾਲ ਕੰਮ ਕਰਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਇਹ ਸੌਦਾ ਸਾਨੂੰ ਪੰਜਾਬੀ ਸੰਗੀਤ ਇੰਡਸਟ੍ਰੀ ਵਿੱਚ ਆਪਣੀ ਮੌਜੂਦਗੀ ਨੂੰ ਤੇਜੀ ਨਾਲ ਵਧਾਉਣ ਚ ਸਮਰੱਥ ਕਰੇਗਾ ਅਤੇ ਸਾਡੇ ਪ੍ਰਦਰਸ਼ਨ ਵਿੱਚ ਇੱਕ ਨਵਾਂ ਆਯਾਮ ਜੋੜੇਗਾ। ਸਿਰਫ ਭਾਰਤ ਹੀ ਨਹੀਂ, ਬਲਕਿ ਪੂਰੀ ਦੁਨੀਆ ਵਿੱਚ ਪੰਜਾਬੀ ਸੰਗੀਤ ਦੀ ਡਿਮਾਂਡ ਬਹੁਤ ਵੱਡੀ ਹੈ। ਇਸ ਡੀਲ ਦੇ ਨਾਲ ਸਾਨੂੰ ਪੰਜਾਬੀ ਦਰਸ਼ਕਾਂ ਦੇ ਨਾਲ ਜੁੜਨ ਦੇ ਹੋਰ ਮੌਕੇ ਮਿਲਣ ਦੀ ਉਮੀਦ ਹੈ।

ਦੇਸੀ ਕ੍ਰੂ ਦੇ ਗੋਲਡੀ ਕਾਹਲੋਂ ਤੇ ਸਤਪਾਲ ਮਲਹੀ ਨੇ ਕਿਹਾ, ਅਸੀਂ ਬਹੁਤ ਉਤਸ਼ਾਹਿਤ ਹਾਂ ਆਪਣੇ ਪ੍ਰਸ਼ੰਸਕਾ ਦੇ ਲਈ ਨਵਾਂ ਸੰਗੀਤ ਲਿਆਉਣ ਦੇ ਲਈ ਅਤੇ ਸਾਨੂੰ ਭਰੋਸਾ ਹੈ ਕਿ ਜੀਕੀ ਮੀਡੀਆ ਦੇ ਨਾਲ ਇਹ ਸਾਝੇਦਾਰੀ ਸਾਨੂੰ ਆਪਣੇ ਦਰਸ਼ਕਾਂ ਦੇ ਵਿਸਥਾਰ ਵਿੱਚ ਮਦਦ ਕਰੇਗੀ ਅਤੇ ਸਾਨੂੰ ਬੇਹਤਰ ਸੰਗੀਤ ਦੁਨੀਆ ਦੇ ਸਾਹਮਣੇ ਲਿਆਉਣ ਦਾ ਮੌਕਾ ਮਿਲੇਗਾ।
ਚੈਨਲ ਵਿੱਚ ਪੰਜਾਬੀ ਸੰਗੀਤ ਉਦਯੋਗ ਦੇ ਸਾਰੇ ਵੱਡੇ ਕਲਾਕਾਰਾਂ ਵੱਲੋਂ ਟ੍ਰੈਕ ਹੋਣਗੇ- ਜੱਸੀ ਗਿੱਲ, ਪਰਮੀਸ਼ ਵਰਮਾ, ਕੋਰਲਾ ਮਾਨ, ਕੌਰ ਬੀ, ਨਿਮਰਤ ਖਹਿਰਾ, ਖਾਨ ਭੈਣੀ ਤੇ ਪੰਜਾਬ ਤੋਂ ਆਉਣ ਵਾਲੇ ਨਵੇਂ ਟੈਲੇਂਟ ਨੂੰ ਵੀ ਲਾਂਚ ਕੀਤਾ ਜਾਵੇਗਾ
ਜੀਕੀ ਨੇ ਆਪਣੇ ਲਈ ਸਥਾਨਕ ਅਤੇ ਆਨਲਾਈਨ ਦੋਵੇਂ ਪੱਧਰ ਤੇ ਇੱਕ ਵਫਾਦਾਰ ਫੈਨ ਬੇਸ ਵਿਕਸਿਤ ਕੀਤਾ ਹੈ। ਯੂ ਟਿਊਬ ਤੇ 110 ਸਬ ਚੈਨਲਸ ਜਿਨ੍ਹਾਂ ਦੇ ਸਿਰਫ ਭਾਰਤ ਚ 15 ਮਿਲੀਅਨ ਤੋਂ ਵੱਧ ਸਬਸਕ੍ਰਾਈਬਰਸ ਨੇ, ਕਈ ਵਾਇਰਲ ਹਿੱਟਸ ਜਿਵੇਂ, ਨਾ ਨਾ ਨਾ, ਜੇ ਸਟਾਰ ਦਾ ਹੁਲਾਰਾ, ਦਲੇਰ ਮਹਿੰਦੀ ਦਾ ਵਰਲਡ ਕੱਪ ਹਮਾਰਾ ਹੈ, ਮੁੰਹਫਾੜ ਦਾ ਐਲਾਨ ਦੇ ਚੁੱਕੇ ਨੇ

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans