Menu

ਡੋਨਾਲਡ ਟਰੰਪ ਨੇ ਦੂਸਰੀ ਪਾਰੀ ਲਈ ਰੀਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਅਧਿਕਾਰਤ ਤੌਰ ‘ਤੇ ਸਵੀਕਾਰ ਕੀਤੀ

ਵਾਸਿੰਗਟਨ, ਅਗਸਤ 29(ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ 3 ਨਵੰਬਰ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਹੋਣ ਜਾ ਰਹੀਆਂ ਹਨ। ਇਸ ਸਮੇਂ ਡੈਮੋਕਰੈਟਿਕ ਪਾਰਟੀ ਵੱਲੋਂ ਜੋ ਬਾਈਡਿੰਨ ਅਤੇ ਰੀਪਬਲਿਕਨ ਪਾਰਟੀ ਵੱਲੋਂ ਡੋਨਾਲਡ ਟਰੰਪ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਹਨ। ਇਸ ਸਮੇਂ ਬਿਲਕੁਲ ਕੁੰਡੀਆਂ ਦੇ ਸਿੰਗ ਫਸੇ ਹੋਏ ਹਨ ਅਤੇ ਵੇਖਣਾ ਹੋਵੇਗਾ ਕਿ ਕਿਹੜੀ ਵੜੇਵੇਂ ਖਾਣੀ ਨਿੱਤਰਦੀ ਹੈ। ਲੰਘੇ ਵੀਰਵਾਰ ਡੋਨਾਲਡ ਟਰੰਪ ਨੇ ਦੂਸਰੀ ਪਾਰੀ ਲਈ ਰੀਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਅਧਿਕਾਰਤ ਤੌਰ ‘ਤੇ ਸਵੀਕਾਰ ਕਰ ਲਈ ਹੈ। ਟਰੰਪ (74) ਨੇ ਰੀਪਬਲਿਕਨ ਪਾਰਟੀ ਦੇ ਰਾਸ਼ਟਰੀ ਸੰਮੇਲਨ (ਆਰ.ਐੱਨ.ਸੀ.) ਦੇ ਆਖਰੀ ਦਿਨ ਵੀਰਵਾਰ ਨੂੰ ਵ੍ਹਾਈਟ ਹਾਊਸ ਦੇ ਸਾਊਥ ਲਾਨ ਵਿਚ ਨਾਮਜ਼ਦਗੀ ਸਵੀਕਾਰ ਕੀਤੀ। ਟਰੰਪ ਨੇ ਕਿਹਾ,”ਮੈਂ ਅੱਜ ਰਾਤ ਤੁਹਾਡੇ ਸਮਰਥਨ ਦੇ ਨਾਲ ਇੱਥੇ ਖੜ੍ਹਾ ਹਾਂ। ਪਿਛਲੇ ਚਾਰ ਸ਼ਾਨਦਾਰ ਸਾਲਾਂ ਵਿਚ ਅਸੀਂ ਜੋ ਅਸਧਾਰਨ ਤਰੱਕੀ ਕੀਤੀ ਹੈ, ਉਸ ‘ਤੇ ਸਾਨੂੰ ਮਾਣ ਹੈ। ਅਗਲੇ ਚਾਰ ਸਾਲਾਂ ਵਿਚ ਵੀ ਅਸੀਂ ਅਮਰੀਕਾ ਦੇ ਉੱਜਵਲ ਭਵਿੱਖ ਦਾ ਨਿਰਮਾਣ ਕਰਾਂਗੇ।” ਟਰੰਪ ਆਪਣੀ ਪਤਨੀ ਮੇਲਾਨੀਆ ਟਰੰਪ ਦੇ ਨਾ ਮੰਚ ਤੱਕ ਆਏ ਸਨ। ਉਹਨਾਂ ਦੀ ਬੇਟੀ ਇਵਾਂਕਾ ਟਰੰਪ ਨੇ ਉਹਨਾਂ ਦੀ ਜਾਣ-ਪਛਾਣ ਕਰਵਾਈ। ਇਵਾਂਕਾ ਨੇ ਕੋਵਿਡ-19 ਦੇ ਦੌਰਾਨ ਆਪਣੇ ਪਿਤਾ ਦੇ ਕਦਮਾਂ ਅਤੇ ਆਰਥਿਕ ਨੀਤੀਆਂ ਦੀ ਤਾਰੀਫ ਕਰਦਿਆਂ ਕਿਹਾ,”ਚਾਰ ਸਾਲ ਪਹਿਲਾਂ, ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਸੰਘਰਸ਼ ਦੇ ਸਮੇਂ ਆਪਣੇ ਪਿਤਾ ਦੇ ਨਾਲ ਖੜ੍ਹੀ ਰਹਾਂਗੀ ਅਤੇ ਚਾਰ ਸਾਲ ਬਾਅਦ ਮੈਂ ਇੱਥੇ ਹਾਂ।” ਉਹਨਾਂ ਨੇ ਕਿਹਾ,”ਪਾਪਾ, ਲੋਕ ਤੁਹਾਡੇ ‘ਤੇ ਗੈਰ ਰਵਾਇਤੀ ਹੋਣ ਦੇ ਕਾਰਨ ਨਿਸ਼ਾਨਾ ਵਿੰਨ੍ਹਦੇ ਹਨ ਪਰ ਤੁਹਾਡੇ ਸੱਚੇ ਹੋਣ ਦੇ ਕਾਰਨ ਮੈਨੂੰ ਤੁਹਾਡੇ ਨਾਲ ਪਿਆਰ ਹੈ। ਪ੍ਰਭਾਵਸ਼ਾਲੀ ਹੋਣ ਲਈ ਮੈਂ ਤੁਹਾਡਾ ਸਨਮਾਨ ਕਰਦੀ ਹਾਂ।” ਇਵਾਂਕਾ ਨੇ ਕਿਹਾ,”ਵਾਸ਼ਿੰਗਟਨ ਨੇ ਡੋਨਾਲਡ ਟਰੰਪ ਨੂੰ ਨਹੀਂ ਬਦਲਿਆ ਸਗੋਂ ਟਰੰਪ ਨੇ ਵਾਸ਼ਿੰਗਟਨ ਨੂੰ ਬਦਲ ਦਿੱਤਾ।”

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans