Menu

20 ਅਗਸਤ ਨੂੰ ਮਾਪੇ ਕਰਨਗੇ ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਰੋਸ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ,17 ਅਗਸਤ( ਪਰਗਟ ਸਿੰਘ ) – ਪੇਰੈਂਟਸ ਐਸੋਸੀਏਸ਼ਨ ਵੱਲੋਂ ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ ਵਿਖੇ ਮੀਟਿੰਗ ਕਰਕੇ ਪੁਰਾਣੀ ਜ਼ਿਲ੍ਹਾ ਕਮੇਟੀ ਭੰਗ ਕਰਕੇ ਨਵੀਂ ਜ਼ਿਲ੍ਹਾ ਕਮੇਟੀ ਦਾ ਗਠਨ ਦਾ ਗਠਨ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਪਵਨ ਕੁਮਾਰ,  ਜਨਰਲ ਸਕੱਤਰ ਬਰਜੇਸ਼ ਕੁਮਾਰ ਗੁਪਤਾ, ਸੀਨੀਅਰ ਮੀਤ ਪ੍ਰਧਾਨ ਸੁਰੇਸ਼ ਕੁਮਾਰ, ਮੀਤ ਪ੍ਰਧਾਨ ਅੰਗਰੇਜ਼ ਸਿੰਘ, ਪਰਮਿੰਦਰ ਸਿੰਘ, ਸਿਕੰਦਰ ਸਿੰਘ, ਅਨਿਲ ਰਜੋਰੀਆ, ਅਰੁਣ ਸੇਠੀ, ਮਨਦੀਪ ਸ਼ਰਮਾ, ਅਤੇ ਜ਼ਿਲ੍ਹਾ ਕਮੇਟੀ ਦੇ ਮੈਂਬਰ ਸੰਜੀਵ ਕੁਮਾਰ, ਕਮਲਜੀਤ ਪਾਲ, ਅਮਨਦੀਪ ਸਿੰਘ, ਸ਼ਾਲੂ ਜੁਨੇਜਾ, ਅਮਰਿੰਦਰ ਸਿੰਘ, ਰਾਕੇਸ਼ ਬਾਂਸਲ, ਵਿੱਕੀ ਖੁੰਗਰ, ਮਨਦੀਪ ਕੁਮਾਰ, ਸੋਨੂੰ ਡੂਮਰਾ, ਬਲਵਿੰਦਰ ਕੁਮਾਰ ਨੂੰ ਲਿਆ ਗਿਆ। ਪੇਰੈਂਟਸ ਐਸੋਸੀਏਸ਼ਨ ਦੇ ਆਗੂਆਂ ਨੇ ਪ੍ਰਾਈਵੇਟ ਸਕੂਲਾਂ ਦੁਆਰਾ ਮਾਪਿਆਂ ਤੋਂ ਬੱਚਿਆਂ ਦੀਆਂ ਕਾਪੀਆਂ, ਆਨ ਲਾਈਨ ਪੜ੍ਹਾਈ, ਘਰੇਲੂ ਪ੍ਰੀਖਿਆਵਾਂ ਆਦਿ ਦੇ ਨਾਮ ਫੀਸਾਂ ਭਰਾਉਣ ਦੇ ਹੱਥਕੰਡੇ ਐਲਾਨਿਆ। ਉਨ੍ਹਾਂ ਪ੍ਰਾਈਵੇਟ ਸਕੂਲਾਂ ਪਾਸੋਂ ਮੰਗ ਕੀਤੀ ਕਿ ਮਾਪਿਆਂ ਨੂੰ ਸਕੂਲਾਂ ਦੇ ਖੁੱਲ੍ਹਣ ਤੱਕ ਫੀਸਾਂ ਅਤੇ ਹੋਰ ਫੰਡ ਦੇਣ ਤੋਂ ਛੋਟ ਦਿੱਤੀ ਜਾਵੇ ਅਤੇ ਇਸ ਸਮੇਂ ਦੌਰਾਨ ਦਾ ਸਕੂਲਾਂ ਦੇ ਅਧਿਆਪਕਾਂ ਦੀਆਂ ਤਨਖ਼ਾਹਾਂ ਦਾ ਪ੍ਰਬੰਧ ਰਿਜ਼ਰਵ ਫੰਡਾਂ ਵਿੱਚੋਂ ਕੀਤਾ ਜਾਵੇ। ਪੇਰੈਂਟਸ ਐਸੋਸੀਏਸ਼ਨ ਨੇ ਪ੍ਰਾਈਵੇਟ ਸਕੂਲਾਂ ਦੁਆਰਾ ਦਿੱਤੀ ਜਾ ਰਹੀ ਆਨ ਲਾਈਨ  ਸਿੱਖਿਆ ਨਾਲੋਂ ਯੂ ਟਿਊਬ ਅਤੇ ਹੋਰ ਸਿੱਖਿਆ ਚੈਨਲਾਂ ਦੀ ਆਨ ਲਾਈਨ ਸਿੱਖਿਆ ਬੇਹਤਰ ਅਤੇ ਮੁਫ਼ਤ ਹੋਣ ਦਾ ਦਾਅਵਾ ਕੀਤਾ। ਮੀਟਿੰਗ ਵਿੱਚ ਹਾਜ਼ਰ ਮਾਪਿਆਂ ਨੇ ਪ੍ਰਾਈਵੇਟ ਸਕੂਲਾਂ ਦੁਆਰਾ ਦਿੱਤੀ ਜਾ ਰਹੀ ਆਨ ਲਾਈਨ ਸਿੱਖਿਆ ਨੂੰ ਨਕਾਰਦਿਆਂ ਫੀਸਾਂ ਭਰਨ ਲਈ ਮਾਪਿਆਂ ਤੇ ਪਾਏ ਜਾ ਰਹੇ ਦਬਾਅ ਦਾ ਨੋਟਸ ਲੈਂਦਿਆਂ ਹੀ 20 ਅਗਸਤ ਨੂੰ ਪ੍ਰਾਈਵੇਟ ਸਕੂਲਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਨਵਦੀਪ ਕੁਮਾਰ, ਵਿਜੇ ਰੁਪਾਣਾ, ਦੌਲਤ ਰਾਮ, ਵਿਪਨ ਕੁਮਾਰ, ਤਰਸੇਮ ਸਿੰਘ ਸੱਕਾਂਵਾਲੀ, ਵਿਨੋਦ ਕੁਮਾਰ, ਹਰਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਾਪੇ ਹਾਜ਼ਰ ਸਨ।

Listen Live

Subscription Radio Punjab Today

Our Facebook

Social Counter

  • 18549 posts
  • 1 comments
  • 0 fans

Log In