Menu

ਵੈਟਨਰੀ ਯੂਨੀਵਰਸਿਟੀ ਦੀ ਅਥਲੈਟਿਕ ਮੀਟ ਖੇੜੇ, ਖੁਸ਼ੀ ਤੇ ਖੇਡ ਭਾਵਨਾ ਨਾਲ ਹੋਈ ਸੰਪੂਰਨ

ਲੁਧਿਆਣਾ, 20 ਫਰਵਰੀ – ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਚੌਦ੍ਹਵੀਂ ਅਥਲੈਟਿਕ ਮੀਟ ਅੱਜ ਖੇਡ ਭਾਵਨਾ ਦੀ ਚੰਗੀ ਮਿਸਾਲ ਪੇਸ਼ ਕਰਦਿਆਂ ਹੋਇਆਂ ਖੁਸ਼ੀ ਭਰੇ ਮਾਹੌਲ ਵਿੱਚ ਸੰਪੂਰਨ ਹੋਈ।ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਸਥਾਪਿਤ ਕਾਲਜਾਂ ਵੈਟਨਰੀ ਸਾਇੰਸ ਕਾਲਜ, ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਅਤੇ ਫਿਸ਼ਰੀਜ ਕਾਲਜ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਦੇ ਵਿਦਿਆਰਥੀਆਂ ਤੋਂ ਇਲਾਵਾ ਯੂਨੀਵਰਸਿਟੀ ਨਾਲ ਸਬੰਧਤ ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼,
ਅੰਮ੍ਰਿਤਸਰ ਅਤੇ ਬਾਬਾ ਹੀਰਾ ਦਾਸ ਜੀ ਵੈਟਨਰੀ ਫਾਰਮੇਸੀ ਕਾਲਜ ਦੇ ਵਿਦਿਆਰਥੀਆਂ ਨੇ ਵੀ ਇਸ ਖੇਡ ਮੇਲੇ ਵਿੱਚ ਆਪਣੇ ਸਰੀਰਕ ਬਲ ਦੇ ਪੂਰੇ ਜੌਹਰ ਵਿਖਾਏ।ਲੜਕੇ ਅਤੇ ਲੜਕੀਆਂ ਨੇ ਅਥਲੈਟਿਕ ਦੀਆਂ ਵਿਭਿੰਨ ਖੇਡਾਂ ਵਿੱਚ ਆਪਣੀ ਬਿਹਤਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਇਨ੍ਹਾਂ ਵਿੱਚ ਆਪਣੀ ਮੁਹਾਰਤ ਸਾਬਤ ਕੀਤੀ। ਅਥਲੈਟਿਕ ਮੀਟ ਦਾ ਉਦਘਾਟਨ ਡਾ. ਅਮਰਜੀਤ ਸਿੰਘ ਨੰਦਾ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਉਨਾਂ ਨੇ ਝੰਡਾ ਲਹਿਰਾਇਆ ਅਤੇ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਸਦਾ ਸਿਹਤਮੰਦ ਅਤੇ ਉੱਚ ਗੁਣਾਂ ਵਾਲੀ ਖੇਡ ਭਾਵਨਾ ਦਾ ਮੁਜ਼ਾਹਰਾ ਕੀਤਾ ਹੈ।ਉਨ੍ਹਾਂ ਨੇ ਪ੍ਰਬੰਧਕੀ ਟੀਮ ਦੀ ਪ੍ਰਸੰਸਾ ਕੀਤੀ ਜਿਨ੍ਹਾਂ ਨੇ ਪੂਰੀ ਸ਼ਾਨ ਅਤੇ ਉੱਚ ਕਦਰਾਂ-ਕੀਮਤਾਂ ਨਾਲ ਅਥਲੈਟਿਕ ਮੀਟ ਨੂੰ ਕਰਾਉਣ ਵਿੱਚ ਯੋਗਦਾਨ ਪਾਇਆ।ਉਨ੍ਹਾਂ ਦੱਸਿਆ ਕਿ ਵੈਟਨਰੀ ਯੂਨੀਵਰਸਿਟੀ ਸਰਵ ਭਾਰਤੀ ਅੰਤਰ ਵਰਸਿਟੀ ਖੇਡ ਮੁਕਾਬਲਿਆਂ ਵਿਚ ਬਹੁਤ ਜ਼ਿਕਰਯੋਗ ਪ੍ਰਾਪਤੀਆਂ ਕਰ ਰਹੀ ਹੈ।ਖੇਡ ਮਸ਼ਾਲ ਨੂੰ ਯੂਨੀਵਰਸਿਟੀ ਦੇ ਉੱਘੇ ਖਿਡਾਰੀਆਂ ਨੇ ਰੋਸ਼ਨ ਕੀਤਾ। ਯੂਨੀਵਰਸਿਟੀ ਦੇ ਉੱਘੇ ਖਿਡਾਰੀ ਆਲਮਜੀਤ ਸਿੰਘ ਦੇ ਸਹੁੰ ਚੁੱਕਣ ਨਾਲ ਅਥਲੈਟਿਕ ਮੀਟ ਸ਼ੁਰੂ ਹੋਈ।ਉਦਘਾਟਨ ਤੋਂ ਬਾਅਦ ਖਿਡਾਰੀਆਂ ਦਾ ਮਾਰਚ ਪਾਸਟ ਹੋਇਆ।ਖੁਸ਼ਹਾਲੀ ਅਤੇ ਜੋਸ਼ ਦੇ ਚਿੰਨ੍ਹ ਦੇ ਤੌਰ `ਤੇ ਗੁਬਾਰੇ ਵੀ ਹਵਾ ਵਿੱਚ ਛੱਡੇ ਗਏ।ਇਨਾਮ ਵੰਡ ਸਮਾਗਮ ਸਮੇਂ ਡਾ. ਬਲਜੀਤ ਸਿੰਘ ਗਿੱਲ, ਡੀਨ, ਯੂਨੀਵਰਸਿਟੀ ਆਫ ਕੈਲਗਰੀ, ਕੈਨੇਡਾ ਬਤੌਰ ਮੁੱਖ ਮਹਿਮਾਨ ਪਧਾਰੇ।ਉਨ੍ਹਾਂ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਵਿੱਚ ਸਵੈ ਵਿਸ਼ਵਾਸ਼ ਦੀ ਭਾਵਨਾ ਨੂੰ ਸੁਗਠਿਤ ਕਰਦੀਆਂ ਹਨ।ਇਸ ਨਾਲ ਜਿੱਥੇ ਸਿਹਤ ਸੁਚੱਜੀ ਹੁੰਦੀ ਹੈ ਉੱਥੇ ਕਈ ਚੰਗੀਆਂ ਆਦਤਾਂ ਅਤੇ ਕਦਰਾਂ ਕੀਮਤਾਂ ਵੀ ਦ੍ਰਿੜ ਹੁੰਦੀਆਂ ਹਨ।ਉਨ੍ਹਾਂ ਨੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਉਨਾ੍ਹਂ ਨੂੰ ਆਪਣੇ ਇਰਾਦਿਆਂ ਨੂੰ ਕਾਮਯਾਬ ਕਰਨ ਵਾਸਤੇ ਹੋਰ ਮਿਹਨਤ ਕਰਨ ਲਈ ਪ੍ਰੇਰਿਆ।ਉਨ੍ਹਾਂ ਨੇ ਭਵਿੱਖ ਵਿੱਚ ਵੀ ਪ੍ਰਤੀਯੋਗੀਆਂ ਨੂੰ ਹੋਰ ਉੱਚੀਆਂ ਪ੍ਰਾਪਤੀਆਂ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ।ਲੜਕਿਆਂ ਵਿੱਚੋਂ ਆਲਮਜੀਤ ਸਿੰਘ ਤੇ ਲੜਕੀਆਂ ਵਿੱਚੋਂ ਅਮਨਿੰਦਰ ਕੌਰ ਨੂੰ ਸਰਵਉੱਤਮ ਅਥਲੀਟ ਐਲਾਨਿਆ ਗਿਆ। ਕਾਲਜ ਆਫ ਵੈਟਨਰੀ ਸਾਇੰਸ ਨੇ ਓਵਰਆਲ ਟਰਾਫੀ ਤੇ ਕਬਜ਼ਾ ਕੀਤਾ ਅਤੇ ਖਾਲਸਾ ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼ ਅੰਮ੍ਰਿਤਸਰ ਦੂਸਰੇ ਸਥਾਨ ਤੇ ਰਿਹਾ।ਡਾ. ਏ ਪੀ ਐਸ ਬਰਾੜ, ਪ੍ਰਬੰਧਕੀ ਸਕੱਤਰ ਨੇ ਖੇਡਾਂ ਸਬੰਧੀ ਸਾਲਾਨਾ ਰਿਪੋਰਟ ਪੇਸ਼ ਕੀਤੀ।ਵਿਦਿਆਰਥੀਆਂ ਨੇ ਦਿੱਲਖਿੱਚਵੇਂ ਸਭਿਆਚਾਰਕ ਪ੍ਰੋਗਰਾਮ ਦਾ ਵੀ ਪ੍ਰਦਰਸ਼ਨ ਕੀਤਾ। ਇਸ ਮੌਕੇ ਤੇ  ਯੂਨੀਵਰਸਿਟੀ ਦੇ ਅਧਿਆਪਕ ਸਹਿਬਾਨ, ਮੁਲਾਜ਼ਮ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਵੱਧ-ਚੜ ਕੇ ਹਾਜ਼ਰੀ ਲਗਵਾਈ ਅਤੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ. ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕ ਤੇ ਮੁਲਾਜ਼ਮ ਸਾਹਿਬਾਨ ਵੀ ਇਸ ਮੌਕੇ ਤੇ ਸ਼ਾਮਿਲ ਹੋਏ।ਡਾ. ਪੀ ਐਨ ਦਿਵੈਦੀ ਨੇ ਵੈਟਨਰੀ ਯੂਨੀਵਰਸਿਟੀ ਦੇ ਸਾਰੇ ਪਰਿਵਾਰ ਦਾ ਇਸ ਮੌਕੇ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਅਤੇ ਜੇਤੂਆਂ ਨੂੰ ਵਧਾਈ ਦਿੱਤੀ।ਯੂਨੀਵਰਸਿਟੀ ਦੇ ਐਨ ਸੀ ਸੀ ਯੁਨਿਟ ਵਲੋਂ ਘੁੜਸਵਾਰੀ ਦੀ ਵੀ ਬਹੁਤ ਵਧੀਆ ਪ੍ਰਦਰਸ਼ਨੀ ਕੀਤੀ ਗਈ।ਜੇਤੂ ਖਿਡਾਰੀਆਂ ਦੀ ਸੂਚੀ ਹੈ:
ਲੜਕੇ
100 ਮੀ: ਦੌੜ 1. ਆਲਮਜੀਤ ਸਿੰਘ 2. ਪ੍ਰਿੰਸ ਕੰਬੋਜ 3. ਪ੍ਰਭੂਜੀਵ ਸਿੰਘ
110 ਮੀ:ਅੜਿੱਕਾ ਦੌੜ 1 ਪ੍ਰਿੰਸ ਕੰਬੋਜ 2 ਆਲਮਜੀਤ ਸਿੰਘ 3 ਹਰਸ਼ਿਤ ਖੰਨਾ
400 ਮੀ:ਅੜਿੱਕਾ ਦੌੜ 1 ਪ੍ਰਭੂਜੀਵ ਸਿੰਘ 2 ਪ੍ਰਿੰਸ ਕੰਬੋਜ 3 ਸੌਰਵ ਕਮੇਰੀਆ
ਲ ੋਕ ਸੰਪਰਕ ਦਫ਼ਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
ਫੋਨ ਨੰਬਰ 0161-2553305, ਓ-ੰਅੀਲ਼-ੲਦਟਿੋਰਗੳਦਵੳਸੁ੍ਗਮੳਲਿ.ਚੋਮ, ਪਰੋਗੳਦਵੳਸੁ੍ਗਮੳਲਿ.ਚੋਮ
5000 ਮੀ: ਦੌੜ 1 ਹਰਗੁਣ ਸਿੰਘ 2 ਸੌਰਵ ਕਮੇਰੀਆ 3 ਗੁਰਸਿਮਰਨ ਸਿੰਘ
800 ਮੀ: ਦੌੜ 1 ਗੁਰਸਿਮਰਨ ਸਿੰਘ 2 ਹਰਗੁਣ ਸਿੰਘ 3 ਸੌਰਵ ਕਮੇਰੀਆ
ਗੋਲਾ ਸੁੱਟਣਾ 1. ਆਲਮਜੀਤ ਸਿੰਘ 2. ਅਵਤਾਰ ਸਿੰਘ ਸੋਹੀ 3. ਸਾਹਿਬਜੋਤ ਸਿੰਘ
ਤੀਹਰੀ ਛਾਲ 1. ਨਵੀਨ ਕੁਮਾਰ 2 ਪ੍ਰਿੰਸ ਕੰਬੋਜ 3 ਸੌਰਵ ਕਮੇਰੀਆ
ਉੱਚੀ ਛਾਲ 1. ਸਾਰਥਕ ਸ਼ਰਮਾ 2. ਹਰਸ਼ਿਤ ਖੰਨਾ 3. ਆਲਮ ਬਰਾੜ
ਨੇਜ਼ਾ ਸੁੱਟਣਾ 1. ਆਲਮਜੀਤ ਸਿੰਘ 2 ਅਵਤਾਰ ਸਿੰਘ ਸੋਹੀ 3. ਮਨਿੰਦਰ ਸਿੰਘ ਗਿੱਲ
ਲੰਬੀ ਛਾਲ 1. ਆਲਮਜੀਤ ਸਿੰਘ 2 ਜਸਕਰਨਜੀਤ ਸਿੰਘ 3 ਨਵੀਨ ਕੁਮਾਰ
ਡਿਸਕਸ ਥਰੋਅ 1. ਗੁਰਬੀਰ ਸਿੰਘ 2. ਅਵਤਾਰ ਸਿੰਘ ਸੋਹੀ 3. ਆਲਮਜੀਤ ਸਿੰਘ
400 ਮੀਟਰ 1. ਗੁਰਸਿਮਰਨ ਸਿੰਘ 2. ਪ੍ਰਿੰਸ ਕੰਬੋਜ 3. ਰਤੂੰਜੈ
400 ਣ4ਮੀ 1. ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ 2. ਕਾਲਜ ਆਫ ਵੈਟਨਰੀ ਸਾਇੰਸ 3. ਖਾਲਸਾ
ਕਾਲਜ ਆਫ ਵੈਟਨਰੀ ਐਂਡ ਐਨੀਮਲ ਸਾਇੰਸਜ਼, ਅੰਮ੍ਰਿਤਸਰ
1500 ਮੀਟਰ: ਦੌੜ 1. ਹਰਗੁਣ ਸਿੰਘ 2. ਗਗਨਦੀਪ ਸਿੰਘ 3. ਰਤੂੰਜੈ
3 ਕਿਲੋਮੀਟਰ 1. ਹਰਗੁਣ ਸਿੰਘ 2. ਗੁਰਬੀਰ ਸਿੰਘ 3. ਚਾਹਤ ਅਰੋੜਾ
ਲੜਕੀਆਂ
100 ਮੀ. ਦੌੜ 1. ਅਮਨਿੰਦਰ ਕੌਰ 2. ਕਮਲਪ੍ਰੀਤ ਕੌਰ 3. ਰਾਜਬੀਰ ਕੌਰ
200 ਮੀ: ਦੌੜ 1. ਰਾਜਬੀਰ ਕੌਰ 2. ਕਮਲਪ੍ਰੀਤ ਕੌਰ 3. ਅਕਸ਼ਿਤਾ
400 ਮੀ: ਦੌੜ 1. ਗੁਨੀਤ ਕੌਰ 2. ਰਾਜਬੀਰ ਕੌਰ 3. ਅਨੂ
800 ਮੀ: ਦੌੜ 1. ਰਾਜਪ੍ਰੀਤ ਕੌਰ 2. ਸੁਪ੍ਰਿਯਾ ਕੰਬੋਜ 3. ਸ੍ਰਿਸ਼ਟੀ
1500 ਮੀ:ਦੌੜ 1. ਸ੍ਰਿਸ਼ਟੀ 2.ਕਮਲਪ੍ਰੀਤ ਕੌਰ 3. ਸ਼ੁਭਪ੍ਰੀਤ ਕੌਰ
ਲੰਮੀ ਛਾਲ 1. ਅਮਨਿੰਦਰ ਕੌਰ 2. ਸ਼ੁਭਪ੍ਰੀਤ ਕੌਰ 3 ਰਾਜਬੀਰ ਕੌਰ
ਉੱਚੀ ਛਾਲ 1. ਰਾਜਬੀਰ ਕੌਰ 2. ਗੁਰਲੀਨ ਕੌਰ, (ਸ੍ਰਿਸ਼ਟੀ) 3. ਅਦਿਤੀ ਗੰਡੋਤਰਾ
ਨੇਜ਼ਾ ਸੁੱਟਣਾ 1. ਅਮਨਿੰਦਰ ਕੌਰ 2. ਅਨੂ 3. ਤਰੁਣਪ੍ਰੀਤ ਕੌਰ
ਗੋਲਾ ਸੁੱਟਣਾ 1. ਅਮਨਿੰਦਰ ਕੌਰ 2. ਮਨਦੀਪ ਕੌਰ ਗਿੱਲ 3 ਅਕਸ਼ਿਤਾ
3 ਕਿਲੋਮੀਟਰ 1. ਮਨਪ੍ਰੀਤ ਬੇਦੀ 2. ਆਰਜ਼ੂ 3. ਤਨਾਸ਼ੂ
ਡਿਸਕਸ ਥਰੋਅ 1. ਅਮਨਿੰਦਰ ਕੌਰ 2. ਸ਼੍ਰਿਸ਼ਟੀ 3. ਅਕਸ਼ਿਤਾ
100ਮੀਣ4 1. ਕਾਲਜ ਆਫ ਵੈਟਨਰੀ ਸਾਇੰਸ 2. ਕਾਲਜ ਆਫ ਫ਼ਿਸ਼ਰੀਜ਼ 3. ਖਾਲਸਾ ਕਾਲਜ ਆਫ ਵੈਟਨਰੀ ਐਂਡ
ਐਨੀਮਲ ਸਾਇੰਸਜ਼, ਅੰਮ੍ਰਿਤਸਰ
ਕਲਾਤਮਕ ਗਤੀਵਿਧੀਆਂ ਵਿਚ ਉਚੇਚੀ ਕਾਰਗੁਜਾਰੀ ਵਿਖਾਉਣ ਵਾਲੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਕਲਰ ਨਾਲ ਸਨਮਾਨਿਤ ਕੀਤਾ ਗਿਆ।ਇਹ ਵਿਦਿਆਰਥੀ ਸਨ ਗੁਰਜੋਤ ਸਿੰਘ ਅਤੇ ਭਾਰਤੀ ਰਾਜ।

ਪੰਜਾਬ ’ਚ ਹਥਿਆਰਾਂ ਦੇ ਮੁੱਦੇ ’ਤੇ ਹਾਈ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ ਕੋਰਟ ’ਚ ਦਿਤੇ ਹਲਫਨਾਮੇ ’ਚ ਇਹ ਪ੍ਰਗਟਾਵਾ ਹੋਇਆ ਹੈ ਕਿ ਪੰਜਾਬ ’ਚ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

Listen Live

Subscription Radio Punjab Today

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ ਦਾ ਗੋ.ਲੀਆਂ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ ਨਾਲ ਅਣਸੁਖਾਵੀਆਂ ਘਟਵਾਨਾਂ ਵਾਪਰ ਰਹੀਆਂ ਹਨ। ਬਹੁਤ ਸਾਰੇ ਪੰਜਾਬੀ ਵਿਦੇਸਾਂ ਵਿਚ ਆਪਣੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

ਕੈਨੇਡਾ -ਪੰਜਾਬਣ ਦੇ ਕ.ਤਲ ਮਾਮਲੇ…

24 ਅਪ੍ਰੈਲ 2024 – 21 ਸਾਲਾ ਔਰਤ…

Our Facebook

Social Counter

  • 39958 posts
  • 0 comments
  • 0 fans