Menu

ਤੇਜ ਰਫਤਾਰ ਕਾਰ ਨੇ ਦੋ ਬੱਚਿਆਂ ਨੂੰ ਕੁਚਲਿਆ, ਟਾਇਰਾਂ ਚ ਫਸ ਗਏ ਬੱਚੇ, ਦੂਰ ਤੱਕ ਘਸੀਟਿਆ, ਡਰਾਈਵਰ ਫਰਾਰ

14 ਮਾਰਚ 2023-ਇੱਕ ਤੇਜ਼ ਰਫ਼ਤਾਰ ਕਾਰ ਨੇ ਦੋ ਬੱਚਿਆਂ ਨੂੰ ਕੁਚਲ ਦਿੱਤਾ। ਕਾਰ ਦੋਹਾਂ ਨੂੰ ਘਸੀਟ ਕੇ ਕਾਫੀ ਦੂਰ ਲੈ ਗਈ। ਕਾਰ ਪਲਟਣ ਤੋਂ ਬਾਅਦ ਦੋਵੇਂ ਬੱਚੇ ਟਾਇਰਾਂ ਵਿਚ ਫਸ ਗਏ ਅਤੇ ਉਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ। ਹਾਦਸੇ ਵਿਚ ਇੱਕ ਬੱਚੇ ਦੀ ਲੱਤ ਕੱਟੀ ਗਈ। ਦੋਵਾਂ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਤੋਂ ਬਾਅਦ ਦੋਸ਼ੀ ਡਰਾਈਵਰ ਫਰਾਰ ਹੈ। ਇਹ ਘਟਨਾ ਡੋਲੋਵਾਲ ਪੁਲ ਦੇ ਕੋਲ ਵਾਪਰੀ ਹੈ। ਬੱਚਿਆਂ ਦੀ ਪਹਿਚਾਣ 16 ਸਾਲ ਦੇ ਸੋਨੂੰ ਅਤੇ 10 ਸਾਲ ਦੇ ਮੋਨੂੰ ਦੇ ਰੂਪ ਵਿਚ ਹੋਈ ਹੈ। ਦੋਨੋਂ ਜਣੇ ਕੂੜਾ ਇਕੱਠਾ ਕਰ ਰਹੇ ਸੀ ਕਿ ਇੰਨੇ ਵਿਚ ਤੇਜ਼ ਰਫ਼ਤਾਰ ਕਾਰ ਆਈ ਅਤੇ ਉਹਨਾਂ ਨੂੰ ਕੁਚਲਦੇ ਹੋਏ ਦੋਹਾਂ ਨੂੰ ਅਪਣੇ ਨਾਲ ਘਸੀਟ ਕੇ ਲੈ ਗਈ। ਜਦੋਂ ਦੋਹੇ ਬੱਚੇ ਰੌਲਾ ਪਾਉਣ ਲੱਗੇ ਤਾਂ ਜਾ ਕੇ ਲੋਕਾਂ ਨੂੰ ਪਤਾ ਲੱਗਾ ਅਤੇ ਉਹਨਾਂ ਨੂੰ ਬਚਾਉਣ ਲਈ ਗਏ। ਇਸ ਦੌਰਾਨ ਕੁਝ ਦੂਰ ਜਾ ਕੇ ਕਾਰ ਚਾਲਕ ਨੇ ਬ੍ਰੇਕ ਲਗਾ ਦਿੱਤੀ ਅਤੇ ਫ਼ਰਾਰ ਹੋ ਗਿਆ।  ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਦੋਵੇਂ ਬੱਚੇ ਕਾਰ ਦੇ ਟਾਇਰਾਂ ਵਿਚਕਾਰ ਫਸ ਗਏ। ਲੋਕਾਂ ਨੇ ਕਾਰ ਨੂੰ ਉਲਟਾ ਕੇ ਬੜੀ ਮੁਸ਼ਕਲ ਨਾਲ ਦੋਹਾਂ ਬੱਚਿਆਂ ਨੂੰ ਬਾਹਰ ਕੱਢਿਆ। ਹਾਦਸੇ ਵਿਚ ਇੱਕ ਬੱਚੇ ਦੀ ਲੱਤ ਕੱਟੀ ਗਈ। ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ। ਜਾਣਕਾਰੀ ਅਨੁਸਾਰ ਦੋਵਾਂ ਬੱਚਿਆਂ ਨੂੰ ਕੁਚਲਣ ਵਾਲੀ ਕਾਰ ਦਾ ਡਰਾਈਵਰ ਮੁਕੇਸ਼ ਨੇੜੇ ਤਿਲਕ ਚਿਕਨ ਕਾਰਨਰ ਦਾ ਰਸੋਈਆ ਹੈ। ਦੁਕਾਨ ‘ਤੇ ਕੁਝ ਗਾਹਕ ਆ ਰਹੇ ਸਨ। ਉਸ ਦੀ ਕਾਰ ਦੁਕਾਨ ਦੇ ਬਾਹਰ ਖੜ੍ਹੀ ਸੀ। ਕਾਰ ਦੇ ਮਾਲਕ ਨੇ ਮੁਕੇਸ਼ ਨੂੰ ਕਾਰ ਸਾਈਡ ਕਰਨ ਲਈ ਕਿਹਾ। ਜਿਵੇਂ ਹੀ ਮੁਕੇਸ਼ ਨੇ ਕਾਰ ਸਟਾਰਟ ਕੀਤੀ ਤਾਂ ਬਰੇਕ ‘ਤੇ ਪੈਰ ਰੱਖਣ ਦੀ ਬਜਾਏ ਰੇਸ ਦਬਾ ਦਿੱਤੀ। ਕਾਰ ਸਿੱਧੀ ਅੱਗੇ ਭੱਜੀ ਅਤੇ ਦੋਵਾਂ ਬੱਚਿਆਂ ਦੇ ਉੱਪਰ ਚੜ੍ਹ ਗਈ। ਡਰ ਕਾਰਨ ਮੁਕੇਸ਼ ਵੀ ਭੱਜ ਗਿਆ।  ਸੋਨੂੰ ਅਤੇ ਮੋਨੂੰ ਕੂੜਾ ਇਕੱਠਾ ਕਰਨ ਦਾ ਕੰਮ ਕਰਦੇ ਹਨ। ਜਦੋਂ ਉਹਨਾਂ ਨਾਲ ਇਹ ਹਾਦਸਾ ਵਾਪਰਿਆ ਤਾਂ ਉਹ ਅਜਿਹਾ ਹੀ ਕਰ ਰਹੇ ਸਨ। ਦੋਵੇਂ ਲੁਧਿਆਣਾ ਦੇ ਜਗਰਾਓਂ ਪੁਲ ਹੇਠਾਂ ਸੌਂਦੇ ਹਨ। ਅਜੇ ਤੱਕ ਦੋਵਾਂ ਬੱਚਿਆਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲ ਸਕੀ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਕੌਣ ਹਨ।

ਚੰਡੀਗੜ੍ਹ ਸਾਈਬਰ ਸੈੱਲ ਦੀ ਵੱਡੀ ਕਾਰਵਾਈ 14.7…

ਚੰਡੀਗੜ੍ਹ , 1 ਮਈ 2024- ਚੰਡੀਗੜ੍ਹ ‘ਚ ਬੁੱਧਵਾਰ ਨੂੰ ਸਾਈਬਰ ਸੈੱਲ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਦੱਸਿਆ ਜਾ…

ਐਪ-ਅਧਾਰਿਤ ਜਾਅਲੀ ਨਿਵੇਸ਼ ਯੋਜਨਾ ਖਿਲਾਫ…

ਚੰਡੀਗੜ੍ਹ 1 ਮਈ 2024: ਸੀਬੀਆਈ ਨੇ ਐਚਪੀਜੇਡ…

ਅਟਾਰੀ ਸਰਹੱਦ ’ਤੇ 700 ਕਰੋੜ…

ਚੰਡੀਗੜ੍ਹ, 1 ਮਈ 2024 – ਰਾਸ਼ਟਰੀ ਜਾਂਚ…

ਹੁਣ ਸੁਪਰੀਮ ਕੋਰਟ ਪਹੁੰਚਿਆ ਕੋਵਿਡਸ਼ੀਲਡ…

ਨਿਵੀਂ ਦਿੱਲੀ, 1 ਮਈ : ਕੋਵੀਸ਼ੀਲਡ ਵੈਕਸੀਨ…

Listen Live

Subscription Radio Punjab Today

ਕੀ ਗੋਲਡੀ ਬਰਾੜ ਅਮਰੀਕਾ ਦੇ ਸ਼ਹਿਰ ਫਰੈਜਨੋ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ  ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

Our Facebook

Social Counter

  • 40058 posts
  • 0 comments
  • 0 fans