Menu

ਪੰਜਾਬ ਪੇਟੈਂਟ ਫਾਈਲ ਕਰਨ ਚ ਦੇਸ਼ ਵਿੱਚ ਪੰਜਵੇਂ ਸਥਾਨ ‘ਤੇ,IPR ਸਾਲਾਨਾ ਰਿਪੋਰਟ ਚ ਹੋਇਆ ਖ਼ੁਲਾਸਾ

11 ਮਾਰਚ 2023-ਇਸ ਵਾਰ ਪੰਜਾਬ ਪੇਟੈਂਟ ਫਾਈਲ ਕਰਨ ਵਿੱਚ ਦੇਸ਼ ਵਿੱਚ ਪੰਜਵੇਂ ਸਥਾਨ ‘ਤੇ ਹੈ, ਪਿਛਲੀ ਵਾਰ ਛੇਵੇਂ ਸਥਾਨ ‘ਤੇ ਸੀ। ਮਹਾਰਾਸ਼ਟਰ ਦੀ ਬਜਾਏ ਇਸ ਵਾਰ ਤਾਮਿਲਨਾਡੂ ਨੇ ਦੇਸ਼ ‘ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਪੇਟੈਂਟਸ, ਡਿਜ਼ਾਈਨ, ਟ੍ਰੇਡਮਾਰਕਸ ਅਤੇ ਭੂਗੋਲਿਕ ਸੰਕੇਤਾਂ ਦੇ ਕੰਟਰੋਲਰ ਜਨਰਲ ਆਫਿਸ ਵੱਲੋਂ ਜਾਰੀ ਆਈ.ਪੀ.ਆਰ ਰਿਪੋਰਟ ਦੇ ਅਨੁਸਾਰ, ਪਿਛਲੀ ਵਾਰ 1,650 ਦੇ ਮੁਕਾਬਲੇ ਇਸ ਵਾਰ ਪੰਜਾਬ ਤੋਂ 2,197 ਪੇਟੈਂਟ ਅਪਲਾਈ ਕੀਤੇ ਗਏ ਸਨ। ਇਸੇ ਰਿਪੋਰਟ ਅਨੁਸਾਰ ਵਿਦਿਅਕ ਅਦਾਰਿਆਂ ਵਿੱਚੋਂ ਸਭ ਤੋਂ ਵੱਧ ਪੇਟੈਂਟ ਫਾਈਲ ਕਰਨ ਦਾ ਰਿਕਾਰਡ ਚੰਡੀਗੜ੍ਹ ਯੂਨੀਵਰਸਿਟੀ ਕੋਲ ਹੈ। ਸੰਸਕ੍ਰਿਤੀ ਯੂਨੀਵਰਸਿਟੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਨੇ ਪਿਛਲੇ ਸਾਲ 703 ਪੇਟੈਂਟ ਫਾਈਲ ਕੀਤੇ ਹਨ।

ਇਸ ਵਾਰ ਚੰਡੀਗੜ੍ਹ ਵੱਲੋਂ 347 ਪੇਟੈਂਟ ਦਾਇਰ ਕੀਤੇ ਗਏ ਹਨ ਜੋ ਪਿਛਲੀ ਵਾਰ 311 ਸਨ। ਹਰਿਆਣਾ ਨੇ ਇਸ ਵਾਰ 996 ਪੇਟੈਂਟ ਫਾਈਲ ਕੀਤੇ ਹਨ ਜਦੋਂ ਕਿ ਪਿਛਲੀ ਵਾਰ ਇਹ ਗਿਣਤੀ ਸਿਰਫ਼ 765 ਸੀ। ਹਾਲਾਂਕਿ ਇਸ ਵਾਰ ਵੀ ਹਰਿਆਣਾ ਦਾ ਸਥਾਨ 9ਵਾਂ ਹੈ। ਚੰਡੀਗੜ੍ਹ ਦਾ ਦਰਜਾ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਹੇਠਾਂ ਆਇਆ ਹੈ। ਚੰਡੀਗੜ੍ਹ, ਜੋ ਪਿਛਲੇ ਸਾਲ 16ਵੇਂ ਸਥਾਨ ‘ਤੇ ਸੀ, ਇਸ ਵਾਰ 17ਵਾਂ ਅਤੇ ਉਤਰਾਖੰਡ ਨੇ ਇਸ ਸਾਲ 356 ਪੇਟੈਂਟ ਪ੍ਰਾਪਤ ਕਰਕੇ 16ਵਾਂ ਸਥਾਨ ਹਾਸਲ ਕੀਤਾ ਹੈ।ਵਿਸ਼ਵੀਕਰਨ ਦੇ ਯੁੱਗ ਵਿੱਚ, ਸਰਕਾਰ ਲੰਬੇ ਸਮੇਂ ਤੋਂ ਆਈਪੀਆਰ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਇਸ ਲਈ ਵੱਧ ਤੋਂ ਵੱਧ ਸੰਸਥਾਵਾਂ ਨੂੰ ਪੇਟੈਂਟ ਫਾਈਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਸਭ ਤੋਂ ਵੱਧ ਪੇਟੈਂਟ ਮਹਾਰਾਸ਼ਟਰ ਨੇ ਹਾਸਲ ਕੀਤੇ ਸਨ ਅਤੇ ਇਸ ਵਾਰ ਤਾਮਿਲਨਾਡੂ ਨੂੰ ਇਹ ਸਥਾਨ ਮਿਲਿਆ ਹੈ।

ਸੂਚਨਾ ਤਕਨਾਲੋਜੀ ਦੇ ਖੇਤਰ ਵਿੱਚ ਟਾਟਾ ਕੰਸਲਟੈਂਸੀ ਅਜੇ ਵੀ ਪਹਿਲੇ ਸਥਾਨ ‘ਤੇ ਹੈ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ 147 ਪੇਟੈਂਟ ਫਾਈਲ ਕਰ ਕੇ ਦੂਜਾ ਅਤੇ ਚੰਡੀਗੜ੍ਹ ਯੂਨੀਵਰਸਿਟੀ ਨੇ 139 ਪੇਟੈਂਟ ਫਾਈਲ ਕਰ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਪਿਛਲੇ ਸਾਲ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਤੀਜੇ ਸਥਾਨ ‘ਤੇ ਸੀ।ਮਹਾਰਾਸ਼ਟਰ ਦੂਜੇ ਸਥਾਨ ‘ਤੇ ਖਿਸਕ ਗਿਆ ਹੈ। ਪਿਛਲੇ ਸਾਲ ਚੌਥੇ ਸਥਾਨ ‘ਤੇ ਰਹਿਣ ਵਾਲੇ ਉੱਤਰ ਪ੍ਰਦੇਸ਼ ਨੇ ਇਸ ਵਾਰ ਤੀਜਾ ਸਥਾਨ ਹਾਸਲ ਕੀਤਾ ਹੈ ਅਤੇ ਕਰਨਾਟਕ ਜੋ ਪਿਛਲੇ ਸਾਲ ਤੀਜੇ ਸਥਾਨ ‘ਤੇ ਸੀ, ਇਸ ਵਾਰ ਚੌਥੇ ਸਥਾਨ ‘ਤੇ ਖਿਸਕ ਗਿਆ ਹੈ।ਚੰਡੀਗੜ੍ਹ ਯੂਨੀਵਰਸਿਟੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਹੁਣ ਤੱਕ 2400 ਪੇਟੈਂਟ ਫਾਈਲ ਕੀਤੇ ਹਨ, ਜਿਨ੍ਹਾਂ ਵਿੱਚੋਂ 1747 ਨੂੰ ਜਨਤਕ ਕੀਤਾ ਜਾ ਚੁੱਕਾ ਹੈ,ਯਾਨਿ 72.79 ਫੀਸਦੀ ਪੇਟੈਂਟ ਪ੍ਰਕਾਸ਼ਿਤ ਹਨ। ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਭਰ ਵਿੱਚ ਖੋਜ ਵਿੱਚ ਉਨ੍ਹਾਂ ਦੀ ਯੂਨੀਵਰਸਿਟੀ ਦਾ ਯੋਗਦਾਨ ਇੱਕ ਫੀਸਦੀ ਹੈ।

AAP ਆਗੂ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 30 ਅਪ੍ਰੈਲ- ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਜ਼ਮਾਨਤ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

CM ਮਾਨ ਨੇ ਜੇਲ੍ਹ ‘ਚ…

ਚੰਡੀਗੜ੍ਹ  30 ਅਪ੍ਰੈਲ 2024-: ਪੰਜਾਬ ਦੇ ਮੁੱਖ ਮੰਤਰੀ ਭਗਵੰਤ…

ਪਤੰਜਲੀ ਇਸਤਿਹਾਰ ਮਾਮਲਾ! ਅਦਾਲਤ ਨੇ…

ਨਵੀਂ ਦਿੱਲੀ, 30 ਅਪ੍ਰੈਲ 2024: ਸੁਪਰੀਮ ਕੋਰਟ…

Listen Live

Subscription Radio Punjab Today

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ ਦੇ ਮੋਰਪਾਰਕ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ ਅਮਰੀਕਾ ਵਿੱਚ ਅਕਸਰ ਸੀਨੀਅਰ ਖੇਡਾਂ ਵਿੱਚ ਭਾਗ ਲੈਕੇ ਭਾਈਚਾਰੇ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

UK ‘ਚ ਸਾਬਕਾ ਪ੍ਰੇਮਿਕਾ ਦਾ…

29 ਅਪ੍ਰੈਲ 2024-: ਬ੍ਰਿਟੇਨ ‘ਚ ਆਪਣੀ ਸਾਬਕਾ…

Our Facebook

Social Counter

  • 40031 posts
  • 0 comments
  • 0 fans