Menu

ਗੋਦਰੇਜ ਨੇ ਖਰੀਦਿਆ ਫਿਲਮ ਅਦਾਕਾਰ ਰਾਜ ਕਪੂਰ ਦਾ ਬੰਗਲਾ

18 ਫਰਵਰੀ 2023-ਗੋਦਰੇਜ ਪ੍ਰਾਪਰਟੀਜ਼ ਲਿਮਟਿਡ ਨੇ ਕਿਹਾ ਹੈ ਕਿ ਉਸ ਨੇ ਮਹਾਨ ਫਿਲਮ ਅਭਿਨੇਤਾ, ਨਿਰਦੇਸ਼ਕ ਅਤੇ ਨਿਰਮਾਤਾ ਰਾਜ ਕਪੂਰ ਦਾ ਮੁੰਬਈ ਦੇ ਚੈਂਬੂਰ ਵਿਚਲਾ ਬੰਗਲਾ ਖਰੀਦਿਆ ਹੈ। ਕੰਪਨੀ ਇਸ ਥਾਂ ਲਗਜ਼ਰੀ ਰਿਹਾਇਸ਼ੀ ਪ੍ਰੋਜੈਕਟ ਵਿਕਸਤ ਕਰਨ ਦੀ ਯੋਜਨਾ ਬਣਾ ਰਹੀ ਹੈ।ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਇਹ ਜ਼ਮੀਨ ਰਾਜ ਕਪੂਰ ਦੇ ਕਾਨੂੰਨੀ ਵਾਰਸ ਕਪੂਰ ਪਰਿਵਾਰ ਤੋਂ ਖਰੀਦੀ ਹੈ। ਜ਼ਮੀਨ ਦਾ ਕੁੱਲ ਰਕਬਾ ਇਕ ਏਕੜ ਦੇ ਕਰੀਬ ਹੈ। ਇਹ ਜ਼ਮੀਨ ਖਰੀਦਣ ਲਈ ਕੀਤੇ ਗਏ ਭੁਗਤਾਨ ਦਾ ਖ਼ੁਲਾਸਾ ਨਹੀਂ ਕੀਤਾ ਗਿਆ।ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਇਹ ਜ਼ਮੀਨ ਰਾਜ ਕਪੂਰ ਦੇ ਕਾਨੂੰਨੀ ਵਾਰਸ ਕਪੂਰ ਪਰਿਵਾਰ ਤੋਂ ਖਰੀਦੀ ਗਈ ਹੈ। ਗੋਦਰੇਜ ਪ੍ਰਾਪਰਟੀਜ਼ ਦੇ ਕਾਰਜਕਾਰੀ ਚੇਅਰਮੈਨ ਪਿਰੋਜਸ਼ਾ ਗੋਦਰੇਜ ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ, “ਜ਼ਮੀਨ ਦਾ ਕੁੱਲ ਆਕਾਰ ਲਗਭਗ ਇੱਕ ਏਕੜ ਹੈ।

ਅਸੀਂ ਇਸ ਪਲਾਟ ‘ਤੇ ਪ੍ਰੀਮੀਅਮ ਰਿਹਾਇਸ਼ੀ ਪ੍ਰੋਜੈਕਟ ਵਿਕਸਿਤ ਕਰਾਂਗੇ।” ਉਨ੍ਹਾਂ ਨੇ ਗੁਪਤਤਾ ਦਾ ਹਵਾਲਾ ਦਿੰਦੇ ਹੋਏ ਸੌਦੇ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ। ਹਾਲਾਂਕਿ ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਇਸ ਜਾਇਦਾਦ ਤੋਂ 500 ਕਰੋੜ ਰੁਪਏ ਦੀ ਆਮਦਨ ਹੋ ਸਕਦੀ ਹੈ।ਗੋਦਰੇਜ ਪ੍ਰਾਪਰਟੀਜ਼ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਗੌਰਵ ਪਾਂਡੇ ਨੇ ਕਿਹਾ, “ਅਸੀਂ ਇਸ ਵੱਕਾਰੀ ਪ੍ਰੋਜੈਕਟ ਨੂੰ ਆਪਣੇ ਪੋਰਟਫੋਲੀਓ ਵਿੱਚ ਸ਼ਾਮਲ ਕਰਕੇ ਬਹੁਤ ਖੁਸ਼ ਹਾਂ ਅਤੇ ਸਾਨੂੰ ਇਹ ਮੌਕਾ ਦੇਣ ਲਈ ਕਪੂਰ ਪਰਿਵਾਰ ਦੇ ਧੰਨਵਾਦੀ ਹਾਂ।ਇਸ ਸੌਦੇ ‘ਤੇ ਟਿੱਪਣੀ ਕਰਦੇ ਹੋਏ ਮਰਹੂਮ ਰਾਜ ਕਪੂਰ ਦੇ ਪੁੱਤਰ ਰਣਧੀਰ ਕਪੂਰ ਨੇ ਕਿਹਾ, “ਚੈਂਬੂਰ ਵਿੱਚ ਇਹ ਰਿਹਾਇਸ਼ੀ ਜਾਇਦਾਦ ਸਾਡੇ ਪਰਿਵਾਰ ਲਈ ਬਹੁਤ ਭਾਵਨਾਤਮਕ ਅਤੇ ਇਤਿਹਾਸਕ ਮਹੱਤਵ ਰੱਖਦੀ ਹੈ। ਸਾਨੂੰ ਇੱਕ ਵਾਰ ਫਿਰ ਗੋਦਰੇਜ ਪ੍ਰਾਪਰਟੀਜ਼ ਨਾਲ ਜੁੜ ਕੇ ਖੁਸ਼ੀ ਹੋ ਰਹੀ ਹੈ।” ਰਾਜ ਕਪੂਰ 1988 ਵਿੱਚ ਆਪਣੀ ਮੌਤ ਤੱਕ ਇਸ ਬੰਗਲੇ ਵਿੱਚ ਰਹੇ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਪਤਨੀ ਕ੍ਰਿਸ਼ਨਾ ਰਾਜ ਕਪੂਰ 2018 ਵਿੱਚ ਆਪਣੀ ਮੌਤ ਤੱਕ ਇੱਥੇ ਰਹੀ।

ਜੇਲ੍ਹ ਤੋਂ ਨਮਜ਼ਦਗੀ ਪੱਤਰ ਭਰਨਗੇ ਅੰਮ੍ਰਿਤਪਾਲ ਸਿੰਘ

10 ਮਈ 2024- : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ…

ਸੈਮ ਪਿਤਰੋਦਾ ਨੇ ਇੰਡੀਅਨ ਓਵਰਸੀਜ਼…

ਨਵੀਂ ਦਿੱਲੀ, 9 ਮਈ 2024-ਸੈਮ ਪਿਤਰੋਦਾ ਨੇ…

ਕੁਝ ਦਸਤਾਵੇਜ਼ਾਂ ਦੀ ਘਾਟ ਕਿਸੇ…

ਚੰਡੀਗੜ੍ਹ, 9 ਮਈ 2024: ਪੰਜਾਬ ਤੇ ਹਰਿਆਣਾ…

‘ਦਿ ਟ੍ਰਿਬਿਊਨ’ ਨੂੰ ਮਿਲੀ ਪਹਿਲੀ…

8 ਮਈ 2024-ਸੀਨੀਅਰ ਮਹਿਲਾ ਪੱਤਰਕਾਰ ਜਯੋਤੀ ਮਲਹੋਤਰਾ…

Listen Live

Subscription Radio Punjab Today

ਮਨੁੱਖੀ ਤਸਕਰੀ ਰੈਕੇਟ ‘ਚ ਸ਼ਾਮਲ ਰੂਸ ਦੇ…

8 ਮਈ 2024: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੂਸ ਦੇ ਰੱਖਿਆ ਮੰਤਰਾਲੇ ‘ਚ ਅਨੁਵਾਦਕ ਦੇ ਤੌਰ ‘ਤੇ ਕੰਮ ਕਰਨ…

ਏਅਰ ਇੰਡੀਆ ਦੀਆਂ 70 ਤੋਂ…

ਨਵੀਂ ਦਿੱਲੀ, 8 ਅਪ੍ਰੈਲ 2024- ਏਅਰ ਇੰਡੀਆ ਐਕਸਪ੍ਰੈਸ…

ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜਨੋ…

ਫਰਿਜਨੋ ( ਕੈਲੀਫੋਰਨੀਆਂ) ਗੁਰਿੰਦਰਜੀਤ ਨੀਟਾ ਮਾਛੀਕੇ /…

Our Facebook

Social Counter

  • 40241 posts
  • 0 comments
  • 0 fans