Menu

ਭੂਚਾਲ ਕਾਰਨ 170 ਤੋਂ ਵੱਧ ਲੋਕਾਂ ਦੀ ਹੋਈ ਮੌਤ

06ਫਰਵਰੀ- ਅਮਰੀਕੀ ਭੂ-ਵਿਗਿਆਨਕ ਸਰਵੇਖਣ ਯੂਐੱਸਜੀਐੱਸ ਮੁਤਾਬਕ ਪਹਿਲਾ ਝਟਕਾ ਸੀਰੀਆ ਦੀ ਸਰਹੱਦ ਦੇ ਨੇੜੇ ਗਾਜ਼ਿਏਨਟੇਪ ਨੇੜੇ ਮਹਿਸੂਸ ਕੀਤਾ ਗਿਆ ਜਿਸ ਦੀ ਤੀਬਰਤਾ 7.8 ਸੀ। ਭੂਚਾਲ ਵਿੱਚ 170 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਝਟਕੇ ਸਥਾਨਕ ਸਮੇਂ ਅਨੁਸਾਰ ਸਵੇਰੇ 4.17 ਵਜੇ ਮਹਿਸੂਸ ਹੋਣੇ ਸ਼ੁਰੂ ਹੋਏ ਸਨ। 15 ਮਿੰਟ ਬਾਅਦ ਮੱਧ ਤੁਰਕੀ ‘ਚ ਭੂਚਾਲ ਦੇ ਦੂਜਾ ਝਟਕਾ ਮਹਿਸੂਸ ਕੀਤਾ ਗਿਆ। ਤੁਰਕੀ ਦੇ ਨਾਲ ਲੱਗਦੇ ਲਿਬਨਾਨ, ਸੀਰੀਆ, ਸਾਈਪ੍ਰਸ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸ਼ੋਏਲੂ ਨੇ ਕਿਹਾ ਕਿ ਭੁਚਾਲ ਦਾ ਅਸਰ 10 ਸ਼ਹਿਰਾਂ ‘ਤੇ ਹੋਇਆ ਹੈ। ਇਹ ਸ਼ਹਿਰ-ਕਹਿਮਾਨਮਾਰਸ਼, ਹੈਟੇ, ਗਾਜ਼ਿਏਨਟੇਪ, ਔਸਮਾਨਿਓ, ਅਦਿਆਮਾਨ, ਸਨਲਿਓਰਫ਼ਾ, ਮਲੇਟਿਆ, ਅਦਾਨ, ਦਿਆਰਬਾਕਏਰ ਤੇ ਕਿਲਸ ਹਨ। ਭੂਚਾਲ ਤੋਂ ਬਾਅਦ ਮਿਲ ਰਹੀ ਸ਼ੁਰੂਆਤੀ ਜਾਣਕਾਰੀ ਮੁਤਾਬਕ ਤੁਰਕੀ ਤੇ ਉਸ ਦੇ ਗੁਆਂਢੀ ਦੇਸ਼ ਸੀਰੀਆ ਵਿੱਚ 170 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ।

ਤੁਰਕੀ ਆਫ਼ਤ ਪ੍ਰਬੰਧਨ ਏਜੰਸੀ ਏਐੱਫ਼ਏਡੀ ਨੇ ਕਿਹਾ ਹੈ ਕਿ ਭੂਚਾਲ ਕਾਰਨ ਹੁਣ ਤੱਕ ਦੇਸ਼ ਵਿੱਚ 76 ਲੋਕਾਂ ਦੀ ਮੌਤ ਹੋਈ ਹੈ ਤੇ 440 ਲੋਕ ਜਖ਼ਮੀ ਹੋਏ ਹਨ।

ਸੀਰੀਆ ਦੀ ਸਰਕਾਰੀ ਏਜੰਸੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਇਹ ਹੁਣ ਤੱਕ 100 ਲੋਕਾਂ ਦੇ ਮਰਨ ਤੇ 200 ਤੋਂ ਵੱਧ ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਅਲੇਪੋ ਵਿੱਚ ਵੱਡੀ ਗਿਣਤੀ ’ਚ ਇਮਾਰਤਾਂ ਡਿੱਗਣ ਦੀਆਂ ਵੀ ਖ਼ਬਰਾਂ ਹਨ।

ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤੈਯਪ ਅਰਦੋਆਨ ਨੇ ਟਵਿੱਟਰ ‘ਤੇ ਭੂਚਾਲ ਪ੍ਰਭਾਵਿਤ ਇਲਾਕਿਆਂ ‘ਚ ਸ਼ੁਰੂ ਕੀਤੇ ਗਏ ਬਚਾਅ ਕਾਰਜਾਂ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ, “ਮੈਂ ਕਹਿਮਾਨਮਾਰਸ਼ ਸਮੇਤ ਦੇਸ਼ ਦੇ ਹੋਰ ਇਲਾਕਿਆਂ ਵਿੱਚ ਭੂਚਾਲ ਤੋਂ ਪ੍ਰਭਾਵਿਤ ਹੋਏ ਨਾਗਰਿਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਸਾਡੀਆਂ ਬਚਾਅ ਟੀਮਾਂ ਏਐੱਫ਼ਐਡੀ ਨਾਲ ਤਾਲਮੇਲ ਵਿੱਚ ਹਨ ਤੇ ਸਰਗਰਮੀ ਨਾਲ ਕੰਮ ਕਰ ਰਹੀਆਂ ਹਨ।”

BSF ਦੇ ਜਵਾਨਾਂ ਨੂੰ ਲੈ ਕੇ ਜਾ…

3 ਮਈ 2024: ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ ‘ਚ ਸ਼ੁੱਕਰਵਾਰ ਨੂੰ ਚੋਣ ਡਿਊਟੀ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.)ਦੇ ਜਵਾਨਾਂ …

ਮਨੀਸ਼ ਸਿਸੋਦੀਆ ਦੀ ਪਟੀਸ਼ਨ ’ਤੇ…

ਨਵੀਂ ਦਿੱਲੀ, 3 ਮਈ 2024-ਦਿੱਲੀ ਹਾਈ ਕੋਰਟ…

ਸ਼ਿਆਮ ਰੰਗੀਲਾ ਨੇ ਪ੍ਰਧਾਨ ਮੰਤਰੀ…

2 ਮਈ 2024- :ਪ੍ਰਧਾਨ ਮੰਤਰੀ ਮੋਦੀ ਦੀ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40092 posts
  • 0 comments
  • 0 fans