Menu

ਸਿਹਤ ਵਿਭਾਗ ਵਲੋਂ 2023 ਤੱਕ `ਮਲੇਰੀਆ ਮੁਕਤ ਫਾਜ਼ਿਲਕਾ` ਦਾ ਰੱਖਿਆ ਗਿਆ ਟੀਚਾ- ਡਾ ਤੇਜਵੰਤ ਢਿੱਲੋਂ

 ਫਾਜ਼ਿਲਕਾ 25 ਅਪ੍ਰੈਲ (ਰਿਤਿਸ਼) – ਅਜ਼ਾਦੀ ਦੇ ਅੰਮ੍ਰਿਤ ਮਹੌਤਸਵ ਦੇ ਤਹਿਤ ਅੱਜ ਮਿਤੀ 25 ਅਪ੍ਰੈਲ 2022 ਨੂੰ ਵਿਸ਼ਵ ਮਲੇਰੀਆ ਦਿਵਸ ਦੇ ਮੌਕੇ ਤੇ ਸਿਵਲ ਸਰਜਨ ਫਾਜਿਲਕਾ ਡਾ ਤੇਜਵੰਤ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਨੂੰ 2024 ਤੱਕ ਮਲੇਰੀਆ ਮੁਕਤ ਕਰਨ ਦਾ ਟੀਚਾ ਰੱਖਿਆ ਗਿਆ ਹੈ। ਜਦੋ ਕਿ ਜਿਲਾ ਫਾਜ਼ਿਲਕਾ ਵਲੋਂ 2023 ਵਿਚ ਮਲੇਰੀਆ ਮੁਕਤ  ਫਾਜ਼ਿਲਕਾ ਦਾ ਟੀਚਾ ਰੱਖਿਆ ਗਿਆ ਹੈ। ਕਿਉ ਕਿ ਜਿਲਾ ਫਾਜ਼ਿਲਕਾ ਵਿਚ 2020 ਵਿਚ 07 ਕੇਸ, 2021 ਵਿਚ 03 ਕੇਸ 2022 ਵਿਚ ਅਜੇ ਤਕ ਕੋਈ ਵੀ ਕੇਸ ਰਿਪੋਰਟ ਨਹੀਂ ਹੋਇਆ।
ਡਾ ਢਿੱਲੋ ਨੇ ਕਿਹਾ ਕਿ ਸਮੂਹ ਏਮ ਪੀ ਐਚ ਡਬਲਯੂ ਮੇਲ, ਏਮ ਪੀ ਐਚ ਐੱਸ ਮੇਲ, ਲੈਬ ਟੈਕਨੀਸ਼ਿਅਨ ਅਤੇ ਡਾ ਸੁਨੀਤਾ ਏਪੀਡੈਮੀਆਲੋਜਿਸਟ ਦੀ ਤਨਦੇਹੀ ਨਾਲ ਕੀਤੀਆ ਸੇਵਾਵਾਂ ਦਾ ਨਤੀਜਾ ਹੈ। ਡਾ ਢਿੱਲੋਂ ਨੇ ਵਧੀਆ ਕਾਰਗੁਜ਼ਾਰੀ ਕਰਨ ਵਾਲੇ  ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ। ਮਲੇਰੀਆ ਨਾਲ ਲੜਾਈ ਲੜਨ ਲਈ ਜਾਗਰੁਕਤਾ ਸੱਭ ਤੋਂ ਅਹਿਮ ਹਥਿਆਰ ਹੈ।
ਇਸ ਮੌਕੇ ਤੇ ਡਾ ਸੁਨੀਤਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਲੇਰੀਆ ਬੁਖਾਰ ਦੀਆਂ ਆਮ ਨਿਸ਼ਾਨੀਆਂ, ਠੰਡ ਅਤੇ ਕਾਂਬੇ ਨਾਲ ਬੁਖਾਰ, ਤੇਜ਼ ਬੁਖਾਰ ਦੇ ਨਾਲ ਸਿਰ ਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ, ਕਮਜ਼ੋਰੀ ਮਹਿਸੂਸ ਕਰਨਾ ਅਤੇ ਪਸੀਨਾ ਆਉਣਾ ਹਨ।
ਡਾ ਰੋਹਿਤ ਗੋਇਲ ਐੱਸ ਐੱਮ ਓ ਫਾਜਿਲਕਾ ਨੇ ਕਿਹਾ ਕਿ ਜੇ ਅਸੀਂ ਘਰਾਂ ਦੇ ਆਲੇ-ਦੁਆਲੇ ਪਾਣੀ ਨਾ ਖੜਾ ਹੋਣ ਦੇਈਏ ਤੇ ਟੋਇਆ ਨੂੰ ਮਿਟੀ ਨਾਲ ਭਰ ਦੇਈਏ, ਛੱਪੜਾਂ ਚ ਖੜੇ ਪਾਣੀ ਵਿਚ ਇਕ ਵਾਰ ਕਾਲੇ ਤੇਲ ਦਾ ਛਿੜਕਾਅ ਕਰ ਦੇਈਏ, ਸੋਣ ਲੱਗਿਆ ਐਹੋ ਜਿਹੇ ਕੱਪੜੇ ਪਾਈਏ ਜਿਸ ਨਾਲ ਪੂਰਾ ਸ਼ਰੀਰ ਢੱਕਿਆ ਰਹੇ ਅਤੇ ਸੌਣ ਵੇਲੇ ਮੱਛਰ ਦਾਨੀ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਤੇਲ ਆਦਿ ਦਾ ਪ੍ਰਯੋਗ ਕਰੀਏ ਤਾਂ ਅਸੀਂ ਅਪਣੇ ਆਪ ਨੂੰ ਮਲੇਰੀਆ ਤੋਂ ਬਚਾ ਸਕਦੇ ਹਾਂ। ਕਿਸੇ ਵੀ ਕਿਸਮ ਦੇ ਬੁਖਾਰ ਹੋਣ ਦੀ ਸੂਰਤ ਵਿੱਚ ਨਜ਼ਦੀਕੀ ਸਰਕਾਰੀ ਹਸਪਤਾਲ ਨਾਲ ਰਾਬਤਾ ਕਾਇਮ ਕੀਤਾ ਜਾਵੇ ਅਤੇ ਮੁਕੰਮਲਚੈਕ ਅੱਪ ਕਰਵਾ ਕੇ ਪੂਰਾ ਇਲਾਜ਼ ਕਰਵਾਇਆ ਜਾਵੇ ਜੋ ਕਿ ਬਿਲਕੁਲ ਮੁਫਤ ਮੁਹੱਈਆ ਕਰਵਾਇਆ ਜਾਂਦਾਹੈ। । ਇਸ ਮੌਕੇ ਤੇ ਮੰਚ ਸੰਚਾਲਨ ਸੁਖਜਿੰਦਰ ਸਿੰਘ ਅਤੇ ਰਵਿੰਦਰ ਸ਼ਰਮਾ ਵੱਲੋ ਕੀਤਾ ਗਿਆ। ਡਾ ਸ਼ੱਕਸ਼ਮ, ਡਾ ਏਰਿਕ, ਅਨਿਲ ਧਾਮੂ ਜਿਲਾ ਮਾਸ ਮੀਡੀਆ ਅਫਸਰ, ਨਗਰ ਕੋਂਸਲ ਫਾਜ਼ਿਲਕਾ ਤੋਂ ਸੁਪਰਵਾਇਜ਼ਰ ਖੇੜਾ, ਸੁਖਦੇਵ ਸਿੰਘ ਬੀ ਸੀ ਸੀ ਹਾਜ਼ਿਰ ਸਨ।

ਸੇਬੀ ਵੱਲੋਂ ਅਡਾਨੀ ਸਮੂਹ ਦੀਆਂ 6 ਕੰਪਨੀਆਂ…

ਨਵੀਂ ਦਿੱਲੀ, 3 ਮਈ: ਅਡਾਨੀ ਸਮੂਹ ਦੀਆਂ ਘੱਟੋ-ਘੱਟ 6 ਕੰਪਨੀਆਂ ਨੂੰ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਨੇ ਸਬੰਧਤ…

ਸੁਪਰੀਮ ਕੋਰਟ ਅਰਵਿੰਦ ਕੇਜਰੀਵਾਲ ਦੀ…

ਨਵੀਂ ਦਿੱਲੀ, 3 ਮਈ 2024: ਅਰਵਿੰਦ ਕੇਜਰੀਵਾਲ …

BSF ਦੇ ਜਵਾਨਾਂ ਨੂੰ ਲੈ…

3 ਮਈ 2024: ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ…

ਮਨੀਸ਼ ਸਿਸੋਦੀਆ ਦੀ ਪਟੀਸ਼ਨ ’ਤੇ…

ਨਵੀਂ ਦਿੱਲੀ, 3 ਮਈ 2024-ਦਿੱਲੀ ਹਾਈ ਕੋਰਟ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40099 posts
  • 0 comments
  • 0 fans