Menu

ਹੁਣ ਪੰਜਾਬ ਦੇ ਮੰਤਰੀਆਂ ਅਤੇ ਅਫਸਰਾਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਨਹੀਂ ਹੋਵੇਗਾ ਸਵਾਗਤ, ਨਾ ਹੀ ਮਿਲੇਗਾ ਬੋਤਲ ਬੰਦ ਪਾਣੀ

ਚੰਡੀਗੜ੍ਹ, 23 ਅਪ੍ਰੈਲ – ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਡਾਇਰੈਕਟੋਰੇਟ ਨੇ ਸਰਕਾਰੀ ਸਮਾਗਮਾਂ ‘ਚ ਗੁਲਦਸਤੇ ਤੇ ਪਲਾਸਟਿਕ ਦੀਆਂ ਬੋਤਲਾਂ ‘ਚ ਪੈਕ ਪਾਣੀ ਦੀ ਵਰਤੋਂ ਨੂੰ ਰੋਕਣ ਦੇ ਹੁਕਮ ਜਾਰੀ ਕੀਤੇ ਹਨ। ਹੁਣ ਸੂਬੇ ‘ਚ ਕਿਸੇ ਵੀ ਪ੍ਰੋਗਰਾਮ ‘ਚ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਪੰਜਾਬ ਦੇ ਸਮੂਹ ਸਿਵਲ ਸਰਜਨਾਂ ਨੂੰ ਲਿਖੇ ਪੱਤਰ ‘ਚ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਨੇ ਕਿਹਾ ਕਿ ਸਿਹਤ ਮੰਤਰੀ ਨੇ ਸਿਹਤ ਵਿਭਾਗ ਦੇ ਦਫ਼ਤਰੀ ਕੰਮਾਂ/ਕਾਰਜਾਂ ‘ਚ ਪਲਾਸਟਿਕ ਦੀਆਂ ਬੋਤਲਾਂ ‘ਚ ਪੈਕ ਪਾਣੀ ਦੀ ਵਰਤੋਂ ਨੂੰ ਰੋਕਣ ਦੀ ਅਪੀਲ ਕੀਤੀ ਹੈ।

ਇਸ ਤੋਂ ਇਲਾਵਾ ਅਜਿਹੇ ਸਮਾਗਮਾਂ ਦੌਰਾਨ ਸਿਹਤ ਮੰਤਰੀ ਜਾਂ ਹੋਰ ਪਤਵੰਤਿਆਂ ਨੂੰ ਕੋਈ ਵੀ ਗੁਲਦਸਤਾ ਆਦਿ ਨਾ ਭੇਟ ਕੀਤਾ ਜਾਵੇ। ਇਹ ਕਦਮ ਪਲਾਸਟਿਕ ਦੇ ਕਚਰੇ, ਪ੍ਰਦੂਸ਼ਣ ਘਟਾਉਣ ਤੇ ਜਨ ਸਿਹਤ ਦੀ ਸੁਰੱਖਿਆ ਲਈ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਸਿਵਲ ਸਰਜਨਾਂ ਨੂੰ ਇਸ ਹੁਕਮ ਨੂੰ ਤੁਰੰਤ ਲਾਗੂ ਕਰਨ ਲਈ ਕਿਹਾ ਹੈ। ਦਰਅਸਲ ਪਲਾਸਟਿਕ ਵੇਸਟ ਇਕ ਵੱਡੀ ਚੁਣੌਤੀ ਬਣ ਰਿਹਾ ਹੈ ਅਤੇ ਪਲਾਸਟਿਕ ਦੀ ਬੋਤਲ ਵਾਲਾ ਪਾਣੀ ਵੀ ਸਿਹਤ ਲਈ ਹਾਨੀਕਾਰਕ ਹੈ। ਕਈ ਖੋਜਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਦੋਂ ਤੱਕ ਬੋਤਲ ਬੰਦ ਪਾਣੀ ਕਿਸੇ ਵਿਅਕਤੀ ਤੱਕ ਪਹੁੰਚਦਾ ਹੈ, ਉਦੋਂ ਤੱਕ ਇਹ ਪੀਣ ਦੇ ਯੋਗ ਨਹੀਂ ਹੁੰਦਾ। ਪਲਾਸਟਿਕ ਦੀ ਬੋਤਲ ਦੇ ਪਾਣੀ ਵਿੱਚ ਪਲਾਸਟਿਕ ਦੇ ਕਣਾਂ ਦੇ ਨਾਲ-ਨਾਲ ਕਈ ਤਰ੍ਹਾਂ ਦੇ ਕੈਮੀਕਲ ਵੀ ਹੁੰਦੇ ਹਨ। ਇਹ ਸਿਹਤ ਲਈ ਹਾਨੀਕਾਰਕ ਹੈ।

ਸੇਬੀ ਵੱਲੋਂ ਅਡਾਨੀ ਸਮੂਹ ਦੀਆਂ 6 ਕੰਪਨੀਆਂ…

ਨਵੀਂ ਦਿੱਲੀ, 3 ਮਈ: ਅਡਾਨੀ ਸਮੂਹ ਦੀਆਂ ਘੱਟੋ-ਘੱਟ 6 ਕੰਪਨੀਆਂ ਨੂੰ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਨੇ ਸਬੰਧਤ…

ਸੁਪਰੀਮ ਕੋਰਟ ਅਰਵਿੰਦ ਕੇਜਰੀਵਾਲ ਦੀ…

ਨਵੀਂ ਦਿੱਲੀ, 3 ਮਈ 2024: ਅਰਵਿੰਦ ਕੇਜਰੀਵਾਲ …

BSF ਦੇ ਜਵਾਨਾਂ ਨੂੰ ਲੈ…

3 ਮਈ 2024: ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ…

ਮਨੀਸ਼ ਸਿਸੋਦੀਆ ਦੀ ਪਟੀਸ਼ਨ ’ਤੇ…

ਨਵੀਂ ਦਿੱਲੀ, 3 ਮਈ 2024-ਦਿੱਲੀ ਹਾਈ ਕੋਰਟ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40099 posts
  • 0 comments
  • 0 fans