Menu

“ਹਵਾਈ ਯਾਤਰਾ ਕਰਨ ਵਾਲੇ ਯਾਤਰੀਗਣ ਕਿਰਪਾ ਕਰਕੇ ਧਿਆਨ ਦੇਣ” ਰਤਨ ਟਾਟਾ ਵਾਲੀ ਏਅਰ ਇੰਡੀਆ ਨੇ ਕੀਤਾ ਟਵੀਟ

ਨਵੀਂ ਦਿੱਲੀ, 15 ਅਪ੍ਰੈਲ – ਅਲਾਇੰਸ ਏਅਰ (Alliance Air) ਹੁਣ ਏਅਰ ਇੰਡੀਆ (Air India) ਦੀ ਸਹਾਇਕ ਕੰਪਨੀ ਨਹੀਂ ਹੈ। ਇਹ ਹੁਣ ਪੂਰੀ ਤਰ੍ਹਾਂ ਸਰਕਾਰੀ ਕੰਪਨੀ ਬਣ ਗਈ ਹੈ। ਜਦੋਂ ਕਿ ਏਅਰ ਇੰਡੀਆ ਹੁਣ ਟਾਟਾ ਸਮੂਹ (Tata Group) ਦੀ ਏਅਰਲਾਈਨ ਬਣ ਗਈ ਹੈ ਯਾਨੀ ਹੁਣ ਏਅਰ ਇੰਡੀਆ ਇੱਕ ਪ੍ਰਾਈਵੇਟ ਕੰਪਨੀ ਹੈ।

ਏਅਰ ਇੰਡੀਆ ਨੇ ਟਾਟਾ ਗਰੁੱਪ ਦੀ ਕੰਪਨੀ ਬਣਨ ਦੇ ਕਈ ਮਹੀਨੇ ਬਾਅਦ ਅਲਾਇੰਸ ਏਅਰ  ਨੂੰ ਲੈ ਕੇ ਇਹ ਅਹਿਮ ਐਲਾਨ ਕੀਤਾ ਹੈ। ਏਅਰ ਇੰਡੀਆ ਨੇ ਟਵਿੱਟਰ ‘ਤੇ ਇਕ ਪੋਸਟ ਕੀਤੀ ਹੈ, ਜਿਸ ‘ਚ ਅਲਾਇੰਸ ਏਅਰ ਬਾਰੇ ਅਹਿਮ ਜਾਣਕਾਰੀ ਕੰਪਨੀ ਵੱਲੋਂ ਲੋਕਾਂ ਨਾਸ ਜਨਤਕ ਤੌਰ ਉੱਤੇ ਸਾਂਝੀ ਕੀਤੀ ਗਈ ਹੈ। ਏਅਰ ਇੰਡੀਆ ਨੇ ਟਵੀਟ ਵਿੱਚ ਕਿਹਾ ਕਿ ਯਾਤਰੀਆਂ ਕਿਰਪਾ ਧਿਆਨ ਦੇਣ, 15 ਅਪ੍ਰੈਲ ਤੋਂ ਏਅਰ ਇੰਡੀਆ ਅਲਾਇੰਸ ਏਅਰ ਨਾਲ ਸਬੰਧਤ ਬੁਕਿੰਗ ਅਤੇ ਕਾਰੋਬਾਰ ਨੂੰ ਨਹੀਂ ਸੰਭਾਲੇਗੀ। ਇਸ ਦਾ ਮਤਲਬ ਹੈ ਕਿ ਸ਼ੁੱਕਰਵਾਰ ਤੋਂ ਹੁਣ ਅਲਾਇੰਸ ਏਅਰ ਅਲੱਗ ਤੋਂ ਆਪਣੀ ਟਿਕਟ ਬੁੱਕ ਕਰੇਗੀ।

ਏਅਰ ਇੰਡੀਆ ਨੇ ਐਡਵਾਈਜ਼ਰੀ ਜਾਰੀ ਕੀਤੀ : ਇਸ ਸਬੰਧੀ ਏਅਰ ਇੰਡੀਆ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਜਿਨ੍ਹਾਂ ਯਾਤਰੀਆਂ ਕੋਲ ਏਅਰ ਇੰਡੀਆ ਦੀਆਂ ਟਿਕਟਾਂ 9 ਅੰਕਾਂ ਨਾਲ ਸ਼ੁਰੂ ਹੋਣ ਵਾਲੀ 4 ਅੰਕਾਂ ਵਾਲੀ ਜਾਂ 9I ਤੋਂ ਸ਼ੁਰੂ ਹੋਣ ਵਾਲੀ 3 ਅੰਕਾਂ ਵਾਲੀ ਫਲਾਈਟ ਨੰਬਰ ਹੈ, ਉਨ੍ਹਾਂ ‘ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਇਹ ਬੁਕਿੰਗ ਅਲਾਇੰਸ ਏਅਰ ਦੀ ਹੈ।

ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਯਾਤਰੀ ਇੱਥੇ ਸੰਪਰਕ ਕਰ ਸਕਦੇ ਹਨ : ਮਿੰਟ ਦੀ ਖਬਰ ਮੁਤਾਬਕ ਅਲਾਇੰਸ ਏਅਰ ਨਾਲ ਜੁੜੀ ਕਿਸੇ ਵੀ ਜਾਣਕਾਰੀ ਲਈ ਹਵਾਈ ਯਾਤਰੀਆਂ ਨੂੰ +91-44-4255 4255 ਅਤੇ +91-44-3511 3511 ‘ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਯਾਤਰੀ [email protected] ਨੂੰ ਈ-ਮੇਲ ਕਰ ਕੇ ਵੀ ਬੁਕਿੰਗ ਜਾਂ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਟਾਟਾ ਸਮੂਹ ਨੇ ਘਾਟੇ ਵਿੱਚ ਚੱਲ ਰਹੀ ਅਤੇ ਕਰਜ਼ੇ ਵਿੱਚ ਡੁੱਬੀ ਸਰਕਾਰੀ ਏਅਰਲਾਈਨ ਏਅਰ ਇੰਡੀਆ ਨੂੰ ਖਰੀਦਣ ਦੀ ਬੋਲੀ ਜਿੱਤ ਲਈ ਸੀ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਰਸਮੀ ਤੌਰ ‘ਤੇ ਏਅਰ ਇੰਡੀਆ (Air India) ਦੀ ਮਲਕੀਅਤ ਟਾਟਾ ਸਮੂਹ ਨੂੰ ਸੌਂਪ ਦਿੱਤੀ। ਜਦਕਿ ਅਲਾਇੰਸ ਏਅਰ ਸਰਕਾਰੀ ਕੰਪਨੀ ਰਹੀ। ਹੁਣ ਤੱਕ ਏਅਰ ਇੰਡੀਆ ਆਪਣਾ ਕਾਰੋਬਾਰ ਅਤੇ ਬੁਕਿੰਗ ਸੰਭਾਲ ਰਹੀ ਸੀ।

ਟਲਿਆ ਵੱਡਾ ਹਾਦਸਾ,ਵਾਲ ਵਾਲ ਬਚੇ ਅੱਗਜਨੀ ‘ਚ…

ਚੰਡੀਗੜ੍ਹ, 4 ਮਈ  : ਸਿਰਮੌਰ ‘ਚ ਚੰਡੀਗੜ੍ਹ ਤੋਂ ਸ਼ੁੱਕਰਵਾਰ ਸ਼ਾਮ ਇੱਥੇ ਇੱਕ ਸਕੂਲ ’ਚ ਕੈਂਪ ਵਿੱਚ ਹਿੱਸਾ ਲੈਣ ਆਏ…

12ਵੀਂ ‘ਚ ਪਾਸ ਹੋਣ ਦੀ…

ਯਮੁਨਾਨਗਰ, 4 ਮਈ 2024- 12ਵੀਂ ਵਿਚ ਪਾਸ…

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40124 posts
  • 0 comments
  • 0 fans