Menu

ਵੋਟਰ ਅਤੇ ਸਿਆਸੀ ਪਾਰਟੀਆਂ ਚੋਣ ਕਮਿਸ਼ਨ ਵੱਲੋਂ ਮੁਹੱਈਆ ਕਰਵਾਏ ਆਨਲਾਈਨ ਪੋਰਟਲਾਂ ਅਤੇ ਐਪਲੀਕੇਸ਼ਨਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ: ਜ਼ਿਲ੍ਹਾ ਚੋਣ ਅਫ਼ਸਰ

ਸੰਗਰੂਰ, 19 ਜਨਵਰੀ – ਜ਼ਿਲ੍ਹਾ ਚੋਣ ਅਫ਼ਸਰ ਰਾਮਵੀਰ ਨੇ ਵੋਟਰਾਂ ਅਤੇ ਸਿਆਸੀ ਪਾਰਟੀਆਂ ਨੂੰ ਭਾਰਤੀ ਚੋਣ ਕਮਿਸ਼ਨ ਵੱਲੋਂ ੳੇੁਨ੍ਹਾਂ ਦੀ ਸਹੂਲਤ ਲਈ ਬਣਾਏ ਵੱਖ-ਵੱਖ ਆਨਲਾਈਨ ਪੋਰਟਲਾਂ ਅਤੇ ਮੋਬਾਇਲ ਐਪਲੀਕੇਸ਼ਨਾਂ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਈ ਟੀ ਐਪਲੀਕੇਸ਼ਨਾਂ ਰਾਹੀਂ ਚੋਣ ਕਮਿਸ਼ਨ ਵੱਲੋਂ ਲੋਕਾਂ ਦੀ ਵੱਡੀ ਭਾਗੀਦਾਰੀ ਦਾ ਰਾਹ ਖੋਲ੍ਹਦਿਆਂ ਸਮੁੱਚੀ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਵਧਾਈ ਹੈ।
ਉਨ੍ਹਾਂ ਦੱਸਿਆ ਇਨ੍ਹਾਂ ਆਨਲਾਈਨ ਪੋਰਟਲਾਂ ਅਤੇ ਮੋਬਾਇਲ ਐਪਲੀਕੇਸ਼ਨਾਂ ਵਿੱਚ ਸ਼ਿਕਾਇਤਾਂ ਲਈ ਸੀ-ਵਿਜਿਲ, ਰਾਜਸੀ ਪਾਰਟੀਆਂ ਲਈ ਸੁਵਿਧਾ ਪੋਰਟਲ, ਸੁਵਿਧਾ ਕੈਂਡੀਡੇਟ ਐਪ, ਦਿਵਿਆਂਗਾਂ ਲਈ ਪੀ ਡਬਲਯੂ ਡੀ ਐਪ, ਵੋਟਰਾਂ ਲਈ ਨੈਸ਼ਨਲ ਸਰਵਿਸ ਵੋਟਰ ਪੋਰਟਲ, ਵੋਟਰ ਹੈਲਪਲਾਈਨ ਐਪ, ਵੋਟਰ ਟਰਨਆਊਟ ਐਪ ਤੇ ਨੈਸ਼ਨਲ ਗ੍ਰੀਵੈਂਸ ਸਰਵਿਸਜ਼ ਪੋਰਟਲ ਸ਼ਾਮਿਲ ਹਨ।
ਉਨ੍ਹਾਂ ਦੱਸਿਆ ਕਿ ਮੋਬਾਇਲ ਅਧਾਰਿਤ ਸੀ ਵਿਜਿਲ ਐਪ ਆਮ ਲੋਕਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੀ ਆਨਲਾਈਨ ਸ਼ਿਕਾਇਤ ਦਾ ਮੰਚ ਮੁਹੱਈਆ ਕਰਦੀ ਹੈ। ਇਸ ਐਪ ਨੂੰ ਮੋਬਾਇਲ ’ਤੇ ਡਾਊਬਲੋਡ ਕਰਕੇ, ਕੋਈ ਵੀ ਵਿਅਕਤੀ ਕਿਸੇ ਵੀ ਥਾਂ ’ਤੇ ਚੋਣ ਜ਼ਾਬਤੇ ਦੀ ਉਲੰਘਣਾ ਦੀ ਫ਼ੋਟੋ ਜਾਂ ਵੀਡਿਓ ਅਪਲੋਡ ਕਰ ਸਕਦਾ ਹੈ, ਜਿਸ ’ਤੇ 100 ਮਿੰਟ ’ਚ ਕਾਰਵਾਈ ਮੁਕੰਮਲ ਕੀਤੀ ਜਾਂਦੀ ਹੈ। ਇਹ ਐਪ ਐਂਡਰਾਇਡ ਅਤੇ ਐਪਲ ਦੋਵਾਂ ਪਲੇਟਫ਼ਾਰਮਾਂ ’ਤੇ ਮੌਜੂਦ ਹੈ।
ਸੁਵਿਧਾ ਪੋਰਟਲ ਨੂੰ ਆਨਲਾਈਨ ਨਾਮਜ਼ਦਗੀ ਤੇ ਮਨਜ਼ੂਰੀ ਆਦਿ ਲਈ ਰਾਜਸੀ ਪਾਰਟੀਆਂ/ਉਮੀਦਵਾਰਾਂ ਲਈ ਬਹੁਤ ਹੀ ਢੁਕਵਾਂ ਮੰਚ ਕਰਾਰ ਦਿੰਦਿਆਂ ਉਨ੍ਹਾਂ ਦੱਸਿਆ ਕਿ https://suvidha.eci.gov.in/ ’ਤੇ ਜਾ ਕੇ ਉਮੀਦਵਾਰ ਆਪਣਾ ਅਕਾਊਂਟ ਬਣਾ ਕੇ ਨਾਮਜ਼ਦਗੀ ਨਾਲ ਸਬੰਧਤ ਪ੍ਰਕਿਰਿਆ ਨੂੰ ਸੁਖਾਲਾ ਬਣਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਆਨਲਾਈਨ ਭਰਨ ਤੋਂ ਇਲਾਵਾ ਜ਼ਮਾਨਤੀ ਰਾਸ਼ੀ ਜਮ੍ਹਾਂ ਕਰਵਾਉਣ ਅਤੇ ਰਿਟਰਨਿੰਗ ਅਫ਼ਸਰ ਅੱਗੇ ਪੇਸ਼ ਹੋਣ ਲਈ ਅਗਾਊੂਂ ਸਮਾਂ ਲੈਣ ਵਿੱਚ ਇਹ ਆਨਲਾਈਨ ਪੋਰਟਲ ਬੜਾ ਸਹਾਇਕ ਸਿੱਧ ਹੋਵੇਗਾ।
ਉਨ੍ਹਾਂ ਦੱਸਿਆ ਕਿ ਇੱਕ ਵਾਰ ਆਨਲਾਈਨ ਨਾਮਜ਼ਦਗੀ ਫ਼ਾਰਮ ਭਰਨ ਉਪਰੰਤ, ਉਮੀਦਵਾਰ ਇਸ ਦਾ ਪ੍ਰਿੰਟ ਲੈ ਕੇ, ਉਸ ਨੂੰ ਤਸਦੀਕ ਕਰਵਾ ਕੇ ਅਤੇ ਲੋੜੀਂਦੇ ਦਸਤਾਵੇਜ਼ ਨਾਲ ਲਗਾ ਕੇ, ਇਸ ਨੂੰ ਰਿਟਰਨਿੰਗ ਅਫ਼ਸਰ ਅੱਗੇ ਜਾ ਕੇ ਨਿੱਜੀ ਤੌਰ ’ਤੇ ਪੇਸ਼ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਨਲਾਈਨ ਤੋਂ ਇਲਾਵਾ ਨਾਮਜ਼ਦਗੀ ਦੀ ਆਫ਼ ਲਾਈਨ ਪ੍ਰਕਿਰਿਆ ਵੀ ਮੌਜੂਦ ਹੈ ਪਰੰਤੂ ਆਨਲਾਈਨ ਫ਼ਾਰਮ ਭਰਨ ਨਾਲ ਗ਼ਲਤੀਆਂ ਦੀ ਗੁੰਜਾਇਸ਼ ਬਹੁਤ ਹੀ ਘੱਟ ਜਾਵੇਗੀ।
ਉਨ੍ਹਾਂ ਦੱਸਿਆ ਕਿ ਸੁਵਿਧਾ ਪੋਰਟਲ ਦਾ ਦੂਸਰਾ ਲਾਭ ਉਮੀਦਵਾਰਾਂ/ਰਾਜਸੀ ਪਾਰਟੀਆਂ ਨੂੰ ਮੀਟਿੰਗਾਂ, ਰੈਲੀਆਂ, ਲਾਊਡ ਸਪੀਕਰਾਂ, ਆਰਜ਼ੀ ਚੋਣ ਦਫ਼ਤਰਾਂ ਲਈ ਮਨਜ਼ੂਰੀਆਂ ਲੈਣ ’ਚ ਵੀ ਆਸਾਨੀ ਹੋਣਾ ਹੈ, ਜਿਸ ਨਾਲ ਸਮੇਂ ਦੀ ਵੀ ਬੱਚਤ ਹੋਵੇਗੀ।
ਜ਼ਿਲ੍ਹਾ ਚੋਣ ਅਫਸਰ ਅਨੁਸਾਰ ਗੂਗਲ ਪਲੇਅ ਸਟੋਰ ’ਤੇ ਉਪਲਬਧ ਸੁਵਿਧਾ ਕੈਂਡੀਡੇਟ ਐਪ ਕੋਵਿਡ-19 ਦੇ ਮੱਦੇਨਜ਼ਰ ਮੀਟਿੰਗਾਂ/ਰੈਲੀਆਂ ਲਈ ਜਨਤਕ ਥਾਂਵਾਂ ਦੀ ਉਪਲਬਧਤਾ ਨੂੰ ਆਸਾਨ ਬਣਾਏਗੀ। ਇਸ ਨਾਲ ਨਾਮਜ਼ਦਗੀ ਅਤੇ ਮਨਜ਼ੂਰੀ ਦੀ ਸਥਿਤੀ ਨੂੰ ਵੀ ਜਾਣਿਆ ਜਾ ਸਕੇਗਾ।
‘ਕੈਂਡੀਡੇਟ ਐਫ਼ੀਡੇਵਿਟ ਪੋਰਟਲ’ ਨੂੰ ਵੋਟਰਾਂ ਲਈ ਪਾਰਦਰਸ਼ਤਾ ਦਾ ਇੱਕ ਹੋਰ ਮਹੱਤਵਪੂਰਣ ਮੰਚ ਕਰਾਰ ਦਿੰਦਿਆਂ ਸ੍ਰੀ ਰਾਮਵੀਰ ਨੇ ਦੱਸਿਆ ਕਿ https://affidavit.eci.gov.in/  ਰਾਹੀਂ ਕਿਸੇ ਵੀ ਹਲਕੇ ’ਚ ਚੋਣ ਲੜ ਰਹੇ ਸਮੂਹ ਉਮੀਦਵਾਰਾਂ ਦੀ ਸੂਚੀ, ਉਨ੍ਹਾਂ ਦੇ ਵੇਰਵੇ, ਨਾਮਜ਼ਦਗੀ ਸਥਿਤੀ ਅਤੇ ਉਨ੍ਹਾ ਵੱਲੋਂ ਲਾਏ ਗਏ ਹਲਫ਼ੀਆ ਬਿਆਨ ਆਮ ਲੋਕਾਂ ਦੀ ਪਹੁੰਚ ’ਚ ਹੋਣਗੇ।
ਗੂਗਲ ਪਲੇਅ ਸਟੋਰ ਅਤੇ ਐਪਲ ਸਟੋਰ ’ਤੇ ਮੌਜੂਦ ‘ਪੀ ਡਬਲਯੂ ਡੀ ਐਪ’ ਨੂੰ ਦਿਵਿਆਂਗ ਵੋਟਰਾਂ ਲਈ ਬਹੁਤ ਹੀ ਲਾਭਦਾਇਕ ਕਰਾਰ ਦਿੰਦਿਆਂ ਉਨ੍ਹਾ ਦੱਸਿਆ ਕਿ ਇਸ ਐਪਲੀਕੇਸ਼ਨ ਦੇ ਮਾਧਿਅਮ ਰਾਹੀਂ ਮੋਬਾਇਲ ’ਤੇ ਹੀ ਦਿਵਿਆਂਗ ਵੋਟਰਾਂ ਦੀ ਸ਼ਨਾਖ਼ਤ, ਨਵਾਂ ਵੋਟ ਬਣਵਾਉਣ, ਮਤਦਾਤਾ ਫ਼ੋਟੋ ਸ਼ਨਾਖ਼ਤੀ ਕਾਰਡ ’ਚ ਦਰਸੁਤੀ, ਮਤਦਾਨ ਵਾਲੇ ਦਿਨ ਵ੍ਹੀਲ ਚੇਅਰ ਦੀ ਲੋੜ ਆਦਿ ਬਾਰੇ ਮੱਦਦ ਕਰੇਗੀ।
‘ਵੋਟਰ ਟਰਨਆਊਟ ਐਪ’ ਜੋ ਕਿ ਗੂਗਲ ਸਟੋਰ ’ਤੇ ਉਪਲਬਧ ਹੈ, ਨੂੰ ਮਤਦਾਨ ਵਾਲੇ ਦਿਨ ਆਮ ਲੋਕਾਂ, ਰਾਜਸੀ ਪਾਰਟੀਆਂ ਅਤੇ ਮੀਡੀਆ ਲਈ ਲਾਭਕਾਰੀ ਕਰਾਰ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਐਪ ਦੀ ਮੱਦਦ ਨਾਲ ਕਿਹੜੇ ਹਲਕੇ ’ਚ ਕਿੰਨਾ ਮਤਦਾਨ ਹੋਇਆ, ਬਾਰੇ ਜਾਣਕਾਰੀ ਮੋਬਾਇਲ ’ਤੇ ਹੀ ਮੁਹੱਈਆ ਹੋ ਜਾਵੇਗੀ।
ਇਸੇ ਤਰ੍ਹਾਂ ਨਤੀਜਿਆਂ ਵਾਲੇ ਦਿਨ ਲੋਕਾਂ ਅਤੇ ਰਾਜਸੀ ਪਾਰਟੀਆਂ ਦੀ ਉਤਸੁਕਤਾ ਨੂੰ ਸ਼ਾਂਤ ਕਰਨ ਲਈ ਬਣਾਈ ਗਈ ‘ਈ ਸੀ ਆਈ ਰਿਜ਼ਲਟਸ ਵੈਬਸਾਈਟ’ http://results.eci.gov.in/  ਰਾਹੀਂ ਰੁਝਾਨਾਂ ਅਤੇ ਨਤੀਜਿਆਂ ਦੀ ਮੋਬਾਇਲ/ਕੰਪਿਊਟਰ ਬ੍ਰਾਊਜ਼ਰਾਂ ’ਤੇ ਲਾਈਵ ਅਪਡੇਟ ਦਾ ਪ੍ਰਬੰਧ ਕੀਤਾ ਗਿਆ ਹੈ।
ਨੈਸ਼ਨਲ ਵੋਟਰ ਸਰਵਿਸ ਪੋਰਟਲ https://www.nvsp.in/ ਨੂੰ ਇੱਕ ਹੋਰ ਮਹਤੱਵਪੂਰਣ ਪੋਰਟਲ ਕਰਾਰ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਪੋਰਟਲ ਰਾਹੀਂ ਮਤਦਾਤਾ ਸੂਚੀਆਂ, ਮਤਦਾਤਾ ਸ਼ਨਾਖ਼ਤੀ ਕਾਰਡ ਬਣਵਾਉਣ ਲਈ ਬਿਨੈ, ਮਤਦਾਤਾ ਕਾਰਡ ’ਚ ਦਰੁਸਤੀ, ਚੋਣ ਬੂਥ, ਵਿਧਾਨ ਸਭਾ ਹਲਕਾ ਅਤੇ ਲੋਕ ਸਭਾ ਹਲਕਾ ਨਾਲ ਸਬੰਧਤ ਜ਼ਰੂਰੀ ਜਾਣਕਾਰੀਆਂ ਹਾਸਲ ਕਰਨ ਤੋਂ ਇਲਾਵਾ ਬੂਥ ਲੈਵਲ ਅਫ਼ਸਰਾਂ, ਮਤਦਾਤਾ ਰਜਿਸਟ੍ਰੇਸ਼ਨ ਅਫ਼ਸਰਾਂ ਦੀਆਂ ਸੂਚੀਆਂ ਸਮੇਤ ਹੋਰ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕਣਗੇ।
‘ਵੋਟਰ ਹੈਲਪਲਾਈਨ ਐਪ’ ਉਕਤ ਸਾਰੀਆਂ ਸੁਵਿਧਾਵਾਂ ਗੂਗਲ ਪਲੇਅ ਸਟੋਰ ਅਤੇ ਐਪਲ ਸਟੋਰ ਰਾਹੀਂ ਉਪਲਬਧ ਮੋਬਾਇਲ ਵਰਜ਼ਨ ਹੋਵੇਗਾ ਜਿਸ ਵਿੱਚ ਵੋਟਰ ਰਜਿਸਟ੍ਰੇਸ਼ਨ, ਸ਼ਿਕਾਇਤ, ਈ ਵੀ ਐਮ ਜਾਣਕਾਰੀ, ਚੋਣ, ਨਤੀਜਿਆਂ ਅਤੇ ਉਮੀਦਵਾਰਾਂ ਬਾਰੇ ਜਾਣਕਾਰੀ ਉਪਲਬਧ ਹੋਵੇਗੀ।
ਇਸੇ ਤਰ੍ਹਾਂ ‘ਨੈਸ਼ਨਲ ਗ੍ਰੀਵੈਂਸ ਸਰਵਿਸਜ਼ ਪੋਰਟਲ’ https://eci-citizenservices.eci.nic.in  ਰਾਹੀਂ ਲੋਕਾਂ ਨੂੰ ਆਪਣੀ ਸੂਚਨਾ, ਫੀਡਬੈਕ, ਸੁਝਾਅ ਅਤੇ ਸ਼ਿਕਾਇਤਾਂ ਦਰਜ ਕਰਵਾਉਣ ਲਈ ਬਹੁਤ ਹੀ ਢੁਕਵਾਂ ਮੰਚ ਪ੍ਰਦਾਨ ਕਰੇਗਾ, ਕਿਉਂ ਜੋ ਸਾਰੇ ਚੋਣ ਅਫ਼ਸਰ, ਜ਼ਿਲ੍ਹਾ ਚੋਣ ਅਫ਼ਸਰ, ਮੁੱਖ ਚੋਣ ਅਫ਼ਸਰ ਅਤੇ ਭਾਰਤੀ ਚੋਣ ਕਮਿਸ਼ਨ ਇਸ ਪ੍ਰਣਾਲੀ ਦਾ ਅੰਗ ਹੋਣ ਕਾਰਨ ਇਸ ਮੰਚ ’ਤੇ ਆਈਆਂ ਸ਼ਿਕਾਇਤਾਂ ਤੁਰੰਤ ਸਬੰਧਤ ਅਧਿਕਾਰੀ ਕੋਲ ਪੁੱਜ ਜਾਣਗੀਆਂ। ਇਸ ਪੋਰਟਲ ’ਤੇ ਲਾਗ ਇੰਨ ਕਰਨ ਲਈ ‘ਯੂਜ਼ਰ ਰਜਿਸਟ੍ਰੇਸ਼ਨ’ ਕਰਨੀ ਪਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਦੇ ਆਮ ਲੋਕਾਂ, ਮਤਦਾਤਾਵਾਂ, ਚੋਣ ਲੜ ਰਹੀਆਂ ਸਿਆਸੀ ਪਾਰਟੀਆਂ/ਉਮੀਦਵਾਰਾਂ ਨੂੰ ਇਨ੍ਹਾਂ ਆਈ ਟੀ ਐਪਲੀਕੇਸ਼ਨਾਂ (ਪੋਰਟਲ ਤੇ ਮੋਬਾਇਲ ਐਪਸ) ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਹੈ ਤਾਂ ਜੋ ਆਨਲਾਈਨ ਮੰਚ ਦੀ ਵਰਤੋਂ ਕਰਦਿਆਂ, ਕੋਵਿਡ-19 ਤੋਂ ਬਚਾਅ ਲਈ ਜ਼ਰੂਰੀ ਸਾਵਧਾਨੀਆਂ ਦੀ ਪਾਲਣਾ ਨੂੰ ਵੀ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60 ਕਰੋੜ ਰੁਪਏ…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ ਵਿੱਚ ਲੋਕ ਸਭਾ ਚੋਣਾਂ ਹਨ। ਹਿਮਾਚਲ ਪ੍ਰਦੇਸ਼ ਪੁਲਿਸ ਨੇ ਚੋਣ ਜ਼ਾਬਤਾ ਲਾਗੂ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

ਕਾਂਗਰਸ ਦਾ ਵੱਡਾ ਇਲਜ਼ਾਮ ਮਣੀਪੁਰ…

Lok Sabha Election 2024–26 ਅਪ੍ਰੈਲ  2024-: ਲੋਕ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39968 posts
  • 0 comments
  • 0 fans