ਬਠਿੰਡਾ, 18 ਜਨਵਰੀ (ਬਲਵਿੰਦਰ ਸ਼ਰਮਾ) – ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਕਾਂਗੜ ਵੱਲੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਸਿੰਘ ਮਾਨ ਨੂੰ ਸ਼ਰਾਬੀ ਕਹੇ ਜਾਣ ‘ਤੇ ਆਪ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਇਤਰਾਜ਼ ਜ਼ਾਹਰ ਕੀਤਾ ਹੈ । ਉਨ੍ਹਾਂ ਕਿਹਾ ਕਿ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ, ਜਿਸ ਵਿਚ ਆਪ 36 ਛੇਕ ਹਨ । ਜਿਹੜਾ ਵਿਅਕਤੀ ਖੁਦ ਸ਼ਰਾਬੀ ਹੋਵੇ, ਉਹ ਕਿਸੇ ਹੋਰ ਬਾਰੇ ਬੋਲਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਵੀ ਸੋਟਾ ਮਾਰ ਲਵੇ। ਸਿੱਧੂ ਨੇ ਕਿਹਾ ਕਿ ”ਜੇ ਕਾਂਗੜ ਨੂੰ ਜ਼ਿਆਦਾ ਤਕਲੀਫ ਹੈ ਤਾਂ ਮੈਨੂੰ ਦੱਸੇ, ਮੇਰੇ ਕੋਲ ਸਬੂਤ ਪਏ ਹਨ।” ਉਨ੍ਹਾਂ ਕਿਹਾ ਕਿ ਕਾਂਗੜ ਨੂੰ ਹਾਰ ਸਾਹਮਣੇ ਨਜ਼ਰ ਆ ਰਹੀ ਹੈ, ਇਸ ਲਈ ਬੌਖਲਾਹਟ ਵਿਚ ਹੈ। ਦਰਅਸਲ ਹਲਕਾ ਫੂਲ ‘ਚ ਮੁਕਾਬਲਾ ਹੀ ਆਪ ਤੇ ਅਕਾਲੀ ਦਲ ਵਿਚਕਾਰ ਰਹਿ ਗਿਆ ਹੈ, ਕਾਂਗਰਸੀ ਉਮੀਦਵਾਰ ਨੂੰ ਕੋਈ ਮੂੰਹ ਲਾ ਕੇ ਵੀ ਰਾਜੀ ਨਹੀਂ ਹੈ।