Menu

‘‘ਪਰਲੋਂ ਆ ਜਾਂਦੀ, ਜੇ ਹੁੰਦੀ ਨਾ ਪੁਲਸ ਸਰਕਾਰੀ’’ -ਸੋਲਰ ਪੈਨਲਾਂ ਨੂੰ ਲੈ ਕੇ ਜੋ-ਜੋ ਅਤੇ ਸਿੰਗਲਾ ਆਹਮੋ-ਸਾਹਮਣੇ

ਬਠਿੰਡਾ, 16 ਜਨਵਰੀ (ਬਲਵਿੰਦਰ ਸ਼ਰਮਾ)-ਜਿਵੇਂ ਕਿ ਚੋਣਾਂ ਦੇ ਮੌਸਮ ’ਚ ਵੱਖ-ਵੱਖ ਸਿਆਸੀ ਧਿਰਾਂ ਇਕ ਦੂਜੇ ’ਤੇ ਦੋਸ਼ ਲਗਾਉਂਦੀਆਂ ਹਨ ਤੇ ਇਹ ਸਿਲਸਿਲਾ 1-2 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ। ਉਵੇਂ ਹੀ ਅੱਜ ਇਕ ਕਿਲੋਵਾਟ ਦੇ ਸੋਲਰ ਸਿਸਟਮ ਵੰਡੇ ਜਾਣ ਦੇ ਮਾਮਲੇ ਨੂੰ ਲੈ ਕੇ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਤੇ ਪ੍ਰਮੁੱਖ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਉਰਫ ਜੋ ਜੋ ਅਤੇ ਅਕਾਲੀ-ਬਸਪਾ ਉਮੀਦਵਾਰ ਸਰੂਪ ਚੰਦ ਸਿੰਗਲਾ ਆਹਮੋ ਸਾਹਮਣੇ ਹੋ ਗਏ। ਜੇਕਰ ਪੁਲਸ ਨਾ ਹੁੰਦੀ ਤਾਂ ਹਲਕੀ-ਫੁਲਕੀ ਹੱਥੋਪਾਈ ਲੜਾਈ ਵਿਚ ਬਦਲ ਸਕਦੀ ਸੀ।
ਹੋਇਆ ਇੰਝ ਕਿ ਆਲਮ ਬਸਤੀ, ਪਰਸ ਰਾਮ ਨਗਰ ਬਠਿੰਡਾ ਦੀ ਧਰਮਸ਼ਾਲਾ ਵਿਚ ਸੋਲਰ ਸਿਸਟਮ ਉਤਾਰੇ ਜਾ ਰਹੇ ਸਨ। ਜੋ ਇਸੇ ਬਸਤੀ ਵਿਚ ਵੰਡੇ ਵੀ ਜਾਣੇ ਸਨ। ਸਰੂਪ ਸਿੰਗਲਾ ਤੇ ਹਮਾਇਤੀ ਪਹਿਲਾਂ ਵੀ ਦੋਸ਼ ਲਗਾਉਂਦੇ ਰਹੇ ਹਨ ਕਿ ਕਾਂਗਰਸੀ ਉਮੀਦਵਾਰ ਸੋਲਰ ਸਿਸਟਮ ਜਾਂ ਸਰਕਾਰੀ ਚੈੱਕ ਦੇ ਕੇ ਵੋਟਰਾਂ ਨੂੰ ਖਰੀਦ ਰਿਹਾ ਹੈ। ਉਪਰੋਕਤ ਮਾਮਲੇ ਦੀ ਭਿਣਕ ਪੈਂਦਿਆਂ ਹੀ ਸਰੂਪ ਸਿੰਗਲਾ, ਦੀਨਵ ਸਿੰਗਲਾ, ਨਿਰਮਲ ਸੰਧੂ ਤੇ ਹੋਰ ਅਕਾਲੀ ਆਗੂ ਵੱਡੀ ਗਿਣਤੀ ਵਰਕਰਾਂ ਨਾਲ ਮੌਕੇ ’ਤੇ ਪਹੁੰਚ ਗਏ। ਜਿਨ੍ਹਾਂ ਵਲੋਂ ਚੋਣ ਅਧਿਕਾਰੀ –ਕਮ-ਡੀ.ਸੀ. ਬਠਿੰਡਾ ਨੂੰ ਸ਼ਿਕਾਇਤ ਵੀ ਕਰ ਦਿੱਤੀ। ਜ਼ਿਲਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਅਧਿਕਾਰੀ ਦੀ ਅਗਵਾਈ ਹੇਠ ਇਕ ਟੀਮ ਭੇਜੀ ਗਈ, ਜਿਸਨੇ ਨਾ ਸਿਰਫ ਸ਼ਿਕਾਇਤ ਹਾਸਲ ਕੀਤੀ, ਬਲਕਿ ਸਥਿਤੀ ਦਾ ਜਾਇਜ਼ਾ ਵੀ ਲਿਆ ਤੇ ਜਾਂਚ ਕਰਨ ਦਾ ਭਰੋਸਾ ਦਿੱਤਾ।
ਇਸੇ ਦੌਰਾਨ ਮਾਮਲੇ ਦਾ ਪਤਾ ਲੱਗਣ ’ਤੇ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਤੋਂ ਇਲਾਵਾ ਜੈਜੀਤ ਸਿੰਘ ਜੌਹਲ, ਡਿਪਟੀ ਮੇਅਰ ਅਸ਼ੋਕ ਕੁਮਾਰ, ਕੌਂਸਲਰ ਗੋਰਾ ਸਿੰਘ, ਸਾਧੂ ਸਿੰਘ, ਮਨਦੀਪ ਸਿੰਘ ਝੁੰਬਾ ਤੇ ਹੋਰ ਆਗੂ ਵੀ ਪਹੁੰਚੇ। ਦੋਵੇਂ ਧਿਰਾਂ ਵਲੋਂ ਇਕ ਦੂਜੇ ਖਿਲਾਫ ਮੁਰਦਾਬਾਦ ਜਿਹੀ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ, ਜਿਸ ਕਾਰਨ ਇਕ ਘੰਟੇ ਤੱਕ ਹੰਗਾਮਾ ਹੁੰਦਾ ਰਿਹਾ। ਇਸ ਮੌਕੇ ਨਾਅਰੇਬਾਜੀ ਦੇ ਵਿਰੋਧ ’ਚ ਸਿੰਗਲਾ ਧਿਰ ਵਲੋਂ ਧਰਨਾ ਵੀ ਮਾਰਿਆ ਗਿਆ ਤੇ ਕਾਂਗਰਸ ’ਤੇ ਵੋਟਾਂ ਖਰੀਦਣ ਦੇ ਦੋਸ਼ ਲਗਾਏ।
ਇਸ ਸੰਬੰਧੀ ਸਰੂਪ ਸਿੰਗਲਾ ਦਾ ਕਹਿਣਾ ਸੀ ਕਿ ਚੋਣ ਜਾਬਤਾ ਲੱਗ ਚੁੱਕਾ ਹੈ। ਕਾਂਗਰਸ ਫਿਰ ਵੀ ਸੋਲਰ ਸਿਸਟਮ, ਚੈੱਕ ਜਾਂ ਪੈਸੇ ਵੰਡ ਕੇ ਵੋਟਰਾਂ ਨੂੰ ਭਰਮਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਮੱਦਦ ਮਿਲਣੀ ਚਾਹੀਦੀ ਹੈ, ਪਰ ਇਹ ਮੱਦਦ ਕਾਂਗਰਸ ਸਿਰਫ ਆਪਣੇ ਚਹੇਤਿਆਂ ਨੂੰ ਦੇ ਰਹੀ ਹੈ। ਜਿਸ ‘ਤੇ ਉਨ੍ਹਾਂ ਨੂੰ ਇਤਰਾਜ ਹੈ। ਇਸ ਲਈ ਉਕਤ ਮਾਮਲੇ ਦੀ ਸ਼ਿਕਾਇਤ ਕੀਤੀ ਗਈ ਹੈ, ਜੋ ਚੋਣ ਜਾਬਤੇ ਦੀ ਉਲੰਘਣਾ ਹੈ।
ਦੂਜੇ ਪਾਸੇ ਜੈਜੀਤ ਜੌਹਲ ਦਾ ਕਹਿਣਾ ਸੀ ਕਿ ਸਿੰਗਲਾ ਵਲੋਂ ਲਗਾਏ ਜਾ ਰਹੇ ਦੋਸ਼ ਬਿਲਕੁੱਲ ਬੇਬੁਨਿਆਦ ਹਨ। ਯੋਗ ਲਾਭਪਾਤਰੀਆਂ ਨੂੰ ਸੋਲਰ ਸਿਸਟਮ ਤਕਸੀਮ ਕੀਤੇ ਗਏ ਸਨ। ਕਰੀਬ 13000 ਸੋਲਰ ਵੰਡੇ ਗਏ ਹਨ, ਜੋ ਹੁਣ ਲੱਗ ਰਹੇ ਹਨ। ਚੋਣ ਜਾਬਤੇ ’ਚ ਨਵਾਂ ਕੰਮ ਸ਼ੁਰੂ ਕਰਨ ਦੀ ਮਨਾਹੀ ਹੋ ਸਕਦੀ ਹੈ, ਪਰ ਪਹਿਲਾਂ ਤੋਂ ਮਨਜ਼ੂਰ ਕੰਮ ਤਾਂ ਚਲਦਾ ਹੀ ਰਹਿੰਦਾ ਹੈ। ਇਹ ਸੋਲਰ ਵੀ ਪਹਿਲਾਂ ਤੋਂ ਹੀ ਮਨਜ਼ੂਰ ਹਨ, ਜੋ ਸੰਬੰਧਤ ਕੰਪਨੀ ਵਲੋਂ ਲਗਾਏ ਜਾ ਰਹੇ ਹਨ। ਇਨ੍ਹਾਂ ਨੂੰ ਲੱਗਣ ਤੋਂ ਰੋਕਣਾ ਤਾਂ ਆਮ ਲੋਕਾਂ ਦਾ ਨੁਕਸਾਨ ਕਰਨਾ ਹੈ। ਜੋ ਸਿੰਗਲਾ ਐਂਡ ਪਾਰਟੀ ਕਰ ਰਹੀ ਹੈ। ਧਰਮਸ਼ਾਲਾ ਵਿਚ ਸੋਲਰ ਪੈਨਲ ਉਤਾਰੇ ਜਾ ਰਹੇ ਸਨ, ਜੋ ਕਿ ਕਾਂਗਰਸ ਦੀ ਨਹੀਂ, ਸਗੋਂ ਸਾਂਝੀ ਜਗ੍ਹਾ ਹੈ। ਸਿੰਗਲਾ ਨੇ ਆ ਕੇ ਖਾਮਖਾਂ ਰੌਲਾ ਪਾ ਲਿਆ।

ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ…

ਫਤਿਹਗੜ੍ਹ ਸਾਹਿਬ  27 ਅਪ੍ਰੈਲ2024: ਸ਼ਨੀਵਾਰ ਨੂੰ ਇਕ ਲੋਹਾ ਵਪਾਰੀ ਦੀ ਕਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ…

ਹੇਮੰਤ ਸੋਰੇਨ ਨੂੰ ਫਿਰ ਝਟਕਾ…

27 ਅਪ੍ਰੈਲ 2024 : ਜ਼ਮੀਨ ਘੁਟਾਲੇ ਮਾਮਲੇ…

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39979 posts
  • 0 comments
  • 0 fans