Menu

ਪੰਜਾਬ ‘ਚ ਸਰਕਾਰ ਬਣਾਉਣ ਲਈ ਮਾਲਵਾ ਜਿੱਤਣਾ ਜ਼ਰੂਰੀ

 – ਅਗਲਾ ਮੁੱਖ ਮੰਤਰੀ ਵੀ ਮਾਲਵਾ ਦਾ ਹੀ ਬਣੇਗਾ

ਬਠਿੰਡਾ, 11 ਜਨਵਰੀ (ਬਲਵਿੰਦਰ ਸ਼ਰਮਾ) – ਹਾਲਾਂਕਿ ਭਾਜਪਾਈ ਪੰਜਾਬ ਚ ਸਰਕਾਰ ਬਣਾਉਣ ਲਈ ਦਮਗਜ਼ੇ ਮਾਰ ਰਹੇ ਹਨ, ਪਰ ਇਸ ਵਾਸਤੇ ਸਭ ਤੋਂ ਵੱਡੇ ਖੇਤਰ ਮਾਲਵਾ ਨੂੰ ਜਿੱਤਣਾ ਜ਼ਰੂਰੀ ਹੈ। ਇਹ ਤੱਕ ਇਕੱਲੀ ਭਾਜਪਾ ‘ਤੇ ਨਹੀਂ, ਹਰੇਕ ਪਾਰਟੀ ‘ਤੇ ਲਾਗੂ ਹੁੰਦਾ ਹੈ। ਇਤਿਹਾਸ ਗਵਾਹ ਹੈ ਕਿ ਹੁਣ ਤੱਕ ਨਵੇਂ ਪੰਜਾਬ ‘ਚ 18 ਮੁੱਖ ਮੰਤਰੀ ਬਣੇ ਹਨ, ਜਿਨ੍ਹਾਂ ‘ਚੋਂ 17 ਦਾ ਸੰਬੰਧ ਮਾਲਵਾ ਖੇਤਰ ਨਾਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਕੁੱਲ 117 ਵਿਧਾਨ ਸਭਾ ਹਲਕੇ ਹਨ, ਜਿਨ੍ਹਾਂ ‘ਚੋਂ ਮਾਝੇ ਚ 25 ਅਤੇ ਦੋਆਬਾ ਖੇਤਰ ਵਿਚ 25 ਸੀਟਾਂ ਹਨ। ਜਦਕਿ ਮਾਲਵਾ ਖੇਤਰ ਵਿਚ ਸਭ ਤੋਂ ਜ਼ਿਆਦਾ 69 ਵਿਧਾਨ ਸਭਾ ਸੀਟਾਂ ਹਨ। ਜੋ ਹਮੇਸ਼ਾਂ ਹੀ ਪੰਜਾਬ ਚ ਸਰਕਾਰ ਬਨਣ ਦਾ ਕਾਰਨ ਬਣਦੀਆਂ ਰਹੀਆਂ ਹਨ, ਕਿਉਂਕਿ ਜਿਹੜੀ ਪਾਰਟੀ ਮਾਲਵਾ ਵਿਚ ਤਿਲਕ ਗਈ, ਉਹ ਮਾਝਾ ਤੇ ਦੋਆਬਾ ਚ ਚੰਗਾ ਪ੍ਰਦਰਸ਼ਨ ਕਰਨ ਦੇ ਬਾਵਜੂਦ ਸਰਕਾਰ ਬਣਾਉਣ ਤੋਂ ਖੁੰਝ ਜਾਂਦੀ ਹੈ। ਸ਼ਾਇਦ ਇਹੀ ਕਾਰਨ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਹਰ ਵਾਰ ਮਾਲਵਾ ਖੇਤਰ ਤੋਂ ਹੀ ਬਣਦਾ ਰਿਹਾ ਹੈ। ਇਸ ਵਾਰ ਮਾਲਵਾ ਖੇਤਰ ਦਾ ਹੀ ਮੁੱਖ ਮੰਤਰੀ ਬਨਣਾ ਤੈਅ ਹੈ।
ਕਿਉਂਕਿ ਭਾਜਪਾ-ਕੈਪਟਨ-ਢੀਂਡਸਾ ਗਠਜੋੜ ਦੇ ਮੁੱਖ ਮੰਤਰੀ ਅਹੁਦੇ ਦੇ ਪ੍ਰਮੁੱਖ ਦਾਅਵੇਦਾਰ ਕੈਪਟਨ ਅਮਰਿੰਦਰ ਸਿੰਘ ਹਨ, ਜੋ ਕਿ ਮਾਲਵਾ ਨਾਲ ਸੰਬੰਧ ਰੱਖਦੇ ਹਨ। ਸ਼ੋ੍ਮਣੀ ਅਕਾਲੀ ਦਲ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਵੀ ਮਾਲਵਾ ਤੋਂ ਹਨ। ਹੋਰ ਤਾਂ ਹੋਰ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਦਾ ਸੰਬੰਧ ਵੀ ਮਾਲਵਾ ਨਾਲ ਹੀ ਹੈ। ਬਹੁਤ ਘੱਟ ਸੰਭਾਵਨਾ ਹੈ ਕਿ ਅਗਲਾ ਮੁੱਖ ਮੰਤਰੀ ਮਾਲਵਾ ਤੋਂ ਨਹੀਂ, ਕਿਸੇ ਹੋਰ ਖੇਤਰ ਚੋਂ ਬਣ ਸਕਦਾ ਹੈ।
ਜਿਵੇਂ ਕਿ ਭਾਜਪਾ ਦਮਗਜੇ ਮਾਰ ਰਹੀ ਹੈ ਕਿ ਅਗਲੀ ਸਰਕਾਰ ਭਾਜਪਾ ਦੀ ਹੀ ਬਣੇਗੀ, ਉਸ ‘ਤੇ ਵੀ ਇਹੀ ਫਾਰਮੂਲਾ ਲਾਗੂ ਹੁੰਦਾ ਹੈ ਕਿ ਉਸਨੂੰ ਵੀ ਮਾਲਵਾ ਵਿਚ ਹੀ ਪਕੜ ਮਜਬੂਤ ਕਰਨੀ ਪਵੇਗੀ, ਜਿਥੇ ਫਿਲਹਾਲ ਕੋਈ ਵਾਈ ਧਾਈ ਨਹੀਂ ਹੈ। ਜੇਕਰ ਸਰਸਰੀ ਨਜ਼ਰ ਮਾਰੀ ਜਾਵੇ ਤਾਂ ਇਸ ਸਮੇਂ ਜ਼ਿਲਾ ਪਠਾਨਕੋਟ, ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ ਵਿਚ ਹੀ ਕੁਝ ਹੱਦ ਤੱਕ ਪ੍ਰਭਾਵ ਦੇਖਿਆ ਜਾ ਸਕਦਾ ਹੈ। ਇਹ ਸਾਰੇ ਖੇਤਰ ਹੀ ਮਾਝਾ ਜਾਂ ਦਆਬਾ ਦੇ ਹਨ, ਮਾਲਵਾ ਦੇ ਨਹੀਂ।

ਚੰਡੀਗੜ੍ਹ ਸਾਈਬਰ ਸੈੱਲ ਦੀ ਵੱਡੀ ਕਾਰਵਾਈ 14.7…

ਚੰਡੀਗੜ੍ਹ , 1 ਮਈ 2024- ਚੰਡੀਗੜ੍ਹ ‘ਚ ਬੁੱਧਵਾਰ ਨੂੰ ਸਾਈਬਰ ਸੈੱਲ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਦੱਸਿਆ ਜਾ…

ਐਪ-ਅਧਾਰਿਤ ਜਾਅਲੀ ਨਿਵੇਸ਼ ਯੋਜਨਾ ਖਿਲਾਫ…

ਚੰਡੀਗੜ੍ਹ 1 ਮਈ 2024: ਸੀਬੀਆਈ ਨੇ ਐਚਪੀਜੇਡ…

ਅਟਾਰੀ ਸਰਹੱਦ ’ਤੇ 700 ਕਰੋੜ…

ਚੰਡੀਗੜ੍ਹ, 1 ਮਈ 2024 – ਰਾਸ਼ਟਰੀ ਜਾਂਚ…

ਹੁਣ ਸੁਪਰੀਮ ਕੋਰਟ ਪਹੁੰਚਿਆ ਕੋਵਿਡਸ਼ੀਲਡ…

ਨਿਵੀਂ ਦਿੱਲੀ, 1 ਮਈ : ਕੋਵੀਸ਼ੀਲਡ ਵੈਕਸੀਨ…

Listen Live

Subscription Radio Punjab Today

ਕੀ ਗੋਲਡੀ ਬਰਾੜ ਅਮਰੀਕਾ ਦੇ ਸ਼ਹਿਰ ਫਰੈਜਨੋ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ  ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

Our Facebook

Social Counter

  • 40052 posts
  • 0 comments
  • 0 fans