Menu

ਡੇਰਾ ਸਿਰਸਾ ਨੇ ਸਲਾਬਤਪੁਰਾ ‘ਚ ਕੀਤਾ ਸ਼ਕਤੀ ਪ੍ਰਦਰਸ਼ਨ, ਲਾਹਾ ਲੈਣ ਪਹੁੰਚੇ ਭਾਜਪਾ ਤੇ ਕਾਂਗਰਸੀ ਆਗੂ

ਬਠਿੰਡਾ, 10 ਜਨਵਰੀ (ਬਲਵਿੰਦਰ ਸ਼ਰਮਾ) – ਵਿਧਾਨ ਸਭਾ ਚੋਣਾਂ ਨੇੜੇ ਹਨ ਤਾਂ ਡੇਰਾ ਸੱਚਾ ਸੌਦਾ ਸਿਰਸਾ ਵਲੋਂ ਜ਼ਿਲਾ ਬਠਿੰਡਾ ਦੇ ਡੇਰਾ ਸਲਾਬਤਪੁਰਾ ਵਿਖੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ, ਜਿਥੇ ਸੂਬੇ ਭਰ ‘ਚੋਂ ਲੱਖਾਂ ਦੀ ਗਿਣਤੀ ‘ਚ ਡੇਰਾ ਪ੍ਰੇਮੀ ਪਹੁੰਚੇ ਹੋਏ ਸਨ। ਪੰਜ ਕਿਲੋਮੀਟਰ ਤੱਕ ਲੱਗਾ ਵਾਹਨਾਂ ਦਾ ਜਾਮ ਇਸਦੀ ਗਵਾਹੀ ਭਰ ਰਿਹਾ ਸੀ। ਇਸ ਮੌੌਕੇ ਸਿਆਸੀ ਲੀਡਰ ਵੀ ਲਾਹਾ ਲੈਣ ਤੋਂ ਕਿਵੇ ਖੁੰਝ ਸਕਦੇ ਹਨ। ਜਿਸਦੇ ਚਲਦਿਆਂ ਖਾਸ ਕਰਕੇ ਭਾਜਪਾ ਤੇ ਕਾਂਗਰਸ ਦੇ ਪ੍ਰਮੁੱਖ ਆਗੂ ਵੀ ਡੇਰੇ ‘ਚ ਪਹੁੰਚੇ ਹੋਏ ਸਨ।
ਇਸ ਮੌਕੇ ਇਕ ਡੇਰਾ ਪ੍ਰੇਮੀ ਦਾ ਕਹਿਣਾ ਸੀ ਕਿ ਇਹ ਡੇਰਾ ਸਿਰਸਾ ਦਾ ਸ਼ਕਤੀ ਪ੍ਰਦਰਸ਼ਨ ਨਹੀਂ, ਸਗੋਂ ਹਰ ਸਾਲ ਲੱਗਣ ਵਾਲਾ ਭੰਡਾਰਾ ਹੈ। ਜੋ ਜਨਵਰੀ ਦੇ ਦੂਸਰੇ ਐਤਵਾਰ ਲੱਗਣਾ ਹੁੰਦਾ ਹੈ। ਕਿਉਂਕਿ ਜਨਵਰੀ ਮਹੀਨੇ 25 ਤਾਰੀਖ ਨੂੰ ਉਨ੍ਹਾਂ ਦੇ ਦੂਸਰੇ ਗੁਰੂ ਸ਼ਾਹ ਸਤਿਨਾਮ ਜੀ ਦਾ ਜਨਮ ਦਿਹਾੜਾ ਹੁੰਦਾ ਹੈ। ਇਸ ਮੌਕੇ ਬਹੁਤ ਸਾਰੇ ਸਿਆਸੀ ਲੀਡਰ ਵੀ ਆਮ ਡੇਰਾ ਪ੍ਰੇਮੀਆਂ ਵਾਂਗ ਪਹੁੰਚਦੇ ਹਨ। ਇਹ ਖੁੱਲ੍ਹਾ ਭੰਡਾਰਾ ਹੈ, ਜਿਥੇ ਕੋਈ ਵੀ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਜਾਂ ਡੇਰਾ ਪ੍ਰੇਮੀਆਂ ਦਾ ਨਾਮ ਬੇਅਦਬੀਆਂ ਜਾਂ ਹੋਰ ਮਾਮਲਿਆਂ ‘ਚ ਲੈਣਾ ਗਲਤ ਹੈ, ਜਿਸ ਨੂੰ ਲੈ ਕੇ ਸੰਗਤਾਂ ਚ ਦੁੱਖ ਹੈ। ਚੋਣਾਂ ਬਾਰੇ ਗੱਲ ਕਰਦਿਆਂ ਇਕ ਡੇਰਾ ਪ੍ਰੇਮੀ ਦਾ ਕਹਿਣਾ ਸੀ ਕਿ ਇਹ ਫੈਸਲਾ ਸਿਆਸੀ ਵਿੰਗ ਵਲੋਂ ਕੀਤਾ ਜਾਂਦਾ ਹੈ। ਉਨ੍ਹਾਂ ਦੇ ਗੁਰੂ ਕਦੇ ਵੀ ਕਿਸੇ ਪਾਰਟੀ ਜਾਂ ਵਿਅਕਤੀ ਵਿਸ਼ੇਸ਼ ਨੂੰ ਵੋਟ ਪਾਉਣ ਲਈ ਨਹੀਂ ਕਹਿੰਦੇ। ਉਨ੍ਹਾਂ ਦਾ ਸੰਦੇਸ਼ ਹੁੰਦਾ ਹੈ ਕਿ ਲੋਕ ਪੱਖੀ ਤੇ ਚੰਗੇ ਵਿਅਕਤੀ ਨੂੰ ਹੀ ਵੋਟ ਦਿੱਤੀ ਜਾਵੇ।


ਇਸ ਦੌਰਾਨ ਭਾਜਪਾ ਆਗੂ ਸੁਰਜੀਤ ਜਿਆਣਾ, ਹਰਜੀਤ ਸਿੰਘ ਗਰੇਵਾਲ, ਯਾਦਵਿੰਦਰ ਸ਼ੰਟੀ ਪ੍ਰਧਾਨ ਜ਼ਿਲਾ ਭਾਜਪਾ ਬਰਨਾਲਾ ਦਾ ਕਹਿਣਾ ਸੀ ਕਿ ਉਹ ਡੇਰਾ ਸਿਰਸਾ ਵਲੋਂ ਕੀਤੇ ਜਾਂਦੇ ਸਮਾਜ ਸੇਵੀ ਕਾਰਜ਼ਾਂ ਦੇ ਮੁਰੀਦ ਹਨ, ਉਹ ਇਥੇ ਸਿਆਸੀ ਲੀਡਰਾਂ ਵਜੋਂ ਨਹੀਂ, ਸਗੋਂ ਡੇਰੇ ਦੇ ਸ਼ਰਧਾਲੂਆਂ ਵਜੋਂ ਆਏ ਹਨ।
ਜਦਕਿ ਕਾਂਗਰਸੀ ਆਗੂ ਮੰਗਤ ਰਾਏ ਬਾਂਸਲ ਦਾ ਕਹਿਣਾ ਸੀ ਕਿ ਉਹ ਵੀ ਡੇਰੇ ਦੇ ਸ਼ਰਧਾਲੂ ਵਜੋਂ ਇਥੇ ਆਏ ਹਨ । ਜਦੋਂ ਵੀ ਇਕੱਤਰਤਾ ਹੁੰਦੀ ਹੈ, ਉਹ ਇਕੱਲੇ ਨਹੀਂ, ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਦੇ ਆਗੂ ਇਥੇ ਪਹੁੰਚਦੇ ਹਨ ।

AAP ਆਗੂ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 30 ਅਪ੍ਰੈਲ- ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਜ਼ਮਾਨਤ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

CM ਮਾਨ ਨੇ ਜੇਲ੍ਹ ‘ਚ…

ਚੰਡੀਗੜ੍ਹ  30 ਅਪ੍ਰੈਲ 2024-: ਪੰਜਾਬ ਦੇ ਮੁੱਖ ਮੰਤਰੀ ਭਗਵੰਤ…

ਪਤੰਜਲੀ ਇਸਤਿਹਾਰ ਮਾਮਲਾ! ਅਦਾਲਤ ਨੇ…

ਨਵੀਂ ਦਿੱਲੀ, 30 ਅਪ੍ਰੈਲ 2024: ਸੁਪਰੀਮ ਕੋਰਟ…

Listen Live

Subscription Radio Punjab Today

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ ਦੇ ਮੋਰਪਾਰਕ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ ਅਮਰੀਕਾ ਵਿੱਚ ਅਕਸਰ ਸੀਨੀਅਰ ਖੇਡਾਂ ਵਿੱਚ ਭਾਗ ਲੈਕੇ ਭਾਈਚਾਰੇ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

UK ‘ਚ ਸਾਬਕਾ ਪ੍ਰੇਮਿਕਾ ਦਾ…

29 ਅਪ੍ਰੈਲ 2024-: ਬ੍ਰਿਟੇਨ ‘ਚ ਆਪਣੀ ਸਾਬਕਾ…

Our Facebook

Social Counter

  • 40031 posts
  • 0 comments
  • 0 fans