Menu

ਸੋਸ਼ਲ ਮੀਡੀਆ ਦੀ ਚੁੰਝ ਚਰਚਾ : ਝਾੜੂ ਨੇ ਮਾਈਨਿੰਗ ਕਰਕੇ ਕੱਢੇ ਹਨ 117 ਚੋੋਂ 90 ਹੀਰੇ

-ਆਪ ‘ਚ ਭਾਂਡੇ ਖੜਕਣ ਨੂੰ ਤਿਆਰ, ਸ਼ੁਰੂਆਤ ਦੀ ਦੇਰ ਹੈ

ਬਠਿੰਡਾ, 10 ਜਨਵਰੀ (ਬਲਵਿੰਦਰ ਸ਼ਰਮਾ) – ਹੋਰਨਾਂ ਵਾਂਗ ਰਾਜਨੀਤਿਕ ਪਾਰਟੀ ਆਪ (ਆਮ ਆਦਮੀ ਪਾਰਟੀ) ਨੇ ਵੀ ਸਿਆਸੀ ਖੇਡ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਆਪ ਨੇ ਝਾੜੂ ਨਾਲ ਮਾਈਨਿੰਗ ਕਰਕੇ ਵੱਡੀ ਗਿਣਤੀ ਹੀਰੇ ਕੱਢ ਲਏ ਹਨ, ਜਿਨ੍ਹਾਂ ਦੀ ਗਿਣਤੀ 90 ਦੱਸੀ ਜਾ ਰਹੀ ਹੈ। ਜਦਕਿ ਕੁੱਲ ਸੀਟਾਂ ਦੀ ਗਿਣਤੀ 117 ਹੈ। ਇਹ ਚਰਚਾ ਸੋਸ਼ਲ ਮੀਡੀਆ ‘ਤੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਸੰਭਾਵਨਾ ਹੈ ਕਿ ਇਸਦਾ ਪੂਰਨ ਸੱਚ ਵੀ ਜਲਦੀ ਹੀ ਸਾਹਮਣੇ ਆ ਜਾਵੇਗਾ। ਇਨ੍ਹਾਂ ਚੋਂ 37 ਉਮੀਦਵਾਰਾਂ ਦੀ ਲਿਸਟੀ ਸਾਹਮਣੇ ਵੀ ਆ ਚੁੱਕੀ ਹੈ, ਜੋ ਕੁਝ ਸਮਾਂ ਪਹਿਲਾਂ ਹੀ ਹੋਰ ਪਾਰਟੀਆ ਚੋਂ ਟਿਕਟ ਦੀ ਭੁੱਖ ਮਿਟਾਉਣ ਇਸ ਪਾਰਟੀ ਵਿਚ ਸ਼ਾਮਲ ਹੋਏ ਹਨ।
ਸਿਆਣੇ ਕਹਿੰਦੇ ਹਨ ਕਿ ਜਿਥੇ ਚਾਰ ਭਾਂਡੇ ਹੋਣਗੇ, ਉਹ ਖੜਕਣਗੇ ਜ਼ਰੂਰ। ਜਗ ਜ਼ਾਹਰ ਹੈ ਕਿ ਅਜਿਹੇ ਖੜਕਣ ਵਾਲੇ ਸਿਆਸੀ ਭਾਂਡੇ ਹਰੇਕ ਪਾਰਟੀ ਵਿਚ ਹੀ ਮਿਲ ਜਾਂਦੇ ਹਨ। ਜਿਵੇਂ ਕਿ ਆਮ ਆਦਮੀ ਪਾਰਟੀ ਵਿਚ ਇਹ ਭਾਂਡੇ ਜਲਦੀ ਹੀ ਖੜਕਣ ਵਾਲੇ ਹਨ, ਜਿਨ੍ਹਾਂ ਨੂੰ ਟਿਕਟ ਮਿਲਣ ਦੀ ਆਸ ਸੀ, ਪਰ ਉਨ੍ਹਾਂ ਦੇ ਹਲਕਿਆਂ ਵਿਚ ਪੈਰਾਸ਼ੂਟ ਰਾਹੀਂ ਉਮੀਦਵਾਰ ਉਤਾਰੇ ਜਾ ਰਹੇ ਹਨ। ਆਪ ਦੇ ਵਰਕਰਾਂ ਤੇ ਆਗੂਆਂ ਦਾ ਰੋਸ ਹੈ ਕਿ ਉਹ ਕਈ ਸਾਲਾਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਹਨ, ਪਰ ਐਨ ਮੌਕੇ ‘ਤੇ ਪਾਰਟੀ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਬਠਿੰਡਾ ਦੇ ਇਕ ਪ੍ਰਮੁੱਖ ਆਗੂ ਦਾ ਕਹਿਣਾ ਸੀ ਕਿ ਅੱਧੀ ਦਰਜਨ ਆਗੂ ਬਠਿੰਡਾ ਤੋਂ ਟਿਕਟ ਦੇ ਦਾਅਵੇਦਾਰ ਸਨ, ਪਰ ਉਨ੍ਹਾਂ ਨੂੰ ਛੱਡ ਕੇ ਕੁਝ ਦਿਨ ਪਹਿਲਾਂ ਕਾਂਗਰਸ ‘ਚੋਂ ਕੱਢੇ ਆਗੂ ਨੂੰ ਟਿਕਟ ਦੇ ਕੇ ਨਿਵਾਜਿਆ ਗਿਆ। ਕੀ ਉਨ੍ਹਾਂ ਦੀਆਂ ਸੇਵਾਵਾਂ ਖੂਹ ਖਾਤੇ ਵਿਚ ਪੈ ਗਈਆਂ। ਜੇਕਰ ਪਾਰਟੀ ਮੌਕਾਪ੍ਰਸਤ ਹੋ ਸਕਦੀ ਹੈ ਤਾਂ ਵਰਕਰਾ ਜਾਂ ਆਗੂ ਐਸਾ ਕਿਉਂ ਨਹੀ ਕਰਨਗੇ । ਆਪ ਤੇ ਹੋਰ ਪਾਰਟੀਆਂ ਵਿਚ ਕੋਈ ਫਰਕ ਨਹੀਂ ਹੈ । ਇਸੇ ਤਰ੍ਹਾਂ ਦਾ ਗੁੱਸਾ ਹੋਰ ਹਲਕਿਆਂ ਦੇ ਵਰਕਰਾਂ ਵਿਚ ਵੀ ਪੈਦਾ ਹੋ ਗਿਆ ਹੈ । ਜਲਦੀ ਹੀ ਇਹ ਗੁੱਸਾ ਸਾਹਮਣੇ ਵੀ ਪ੍ਰਗਟ ਹੋ ਸਕਦਾ ਹੈ ।
ਇਹ ਉਹ ਲਿਸਟ ਹੈ, ਜਿਨ੍ਹਾਂ ਨੂੰ ਆਪ ਵਲੋਂ ਟਿਕਟ ਦਿੱਤੀ ਜਾ ਚੁੱਕੀ ਹੈ ਜਾਂ ਸਿਰਫ ਨਾਮ ਦਾ ਐਲਾਨ ਹੋਣਾ ਹੀ ਬਾਕੀ ਹੈ ਤੇ ਮੌਖਿਕ ਤੌਰ ‘ਤੇ ਇਨ੍ਹਾਂ ਨੂੰ ਹਰੀ ਝੰਡੀ ਮਿਲ ਚੁੱਕੀ ਹੈ । ਇਹ ਵੀ ਸੁਨਣ ਵਿਚ ਆ ਰਿਹਾ ਹੈ ਕਿ ਕੁਝ ਆਗੂ ਆਪ ਵਿਚ ਆਉਣ ਨੂੰ ਤਿਆਰ ਨਹੀ, ਪਰ ਆਪ ਵਲੋਂ ਫਿਰ ਵੀ ਉਨ੍ਹਾਂ ਦਾ ਨਾਮ ਵਰਤਿਆ ਜਾ ਰਿਹਾ ਹੈ ।
1. ਗੁਰਮੀਤ ਖੁੱਡੀਆਂ ਹਲਕਾ ਲੰਬੀ ਪਹਿਲਾਂ ਕਾਂਗਰਸ ਵਿੱਚ ਸੀ
2. ਸਰਵਣ ਧੁੰਨ ਹਲਕਾ ਖੇਮਕਰਨ ਪਹਿਲਾਂ ਕਾਂਗਰਸ ਵਿੱਚ ਸੀ
3. ਸ਼ੀਤਲ ਅੰਗੁਰਾਲ ਹਲਕਾ ਜਲੰਧਰ ਪੱਛਮੀ ਪਹਿਲਾਂ ਬੀਜੇਪੀ ਵਿੱਚ ਸੀ
4. ਹਰਦੀਪ ਮੁੰਡੀਆਂ ਹਲਕਾ ਸਾਹਨੇਵਾਲ ਪਹਿਲਾਂ ਕਾਂਗਰਸ ਵਿੱਚ ਸੀ
5. ਲਾਲੀ ਮਜੀਠੀਆ ਹਲਕਾ ਮਜੀਠਾ ਪਹਿਲਾ ਕਾਂਗਰਸ ਵਿੱਚ ਸੀ
6. ਅਮਿਤ ਰਤਨ ਹਲਕਾ ਬਠਿੰਡਾ ਦਿਹਾਤੀ ਪਹਿਲਾਂ ਅਕਾਲੀ ਦਲ ਵਿੱਚ ਸੀ
7. ਗੁਰਪ੍ਰੀਤ ਬਣਾਂਵਾਲੀ ਹਲਕਾ ਸਰਦੂਲਗੜ ਪਹਿਲਾਂ ਅਕਾਲੀ ਦਲ ਵਿੱਚ ਸੀ
8.ਇੰਦਰਜੀਤ ਮਾਨ ਹਲਕਾ ਨਕੋਦਰ ਪਹਿਲਾਂ ਅਕਾਲੀ ਦਲ ਵਿੱਚ ਸੀ
9. ਦਿਨੇਸ਼ ਢੱਲ ਹਲਕਾ ਜਲੰਧਰ ਉੱਤਰੀ ਪਹਿਲਾਂ ਕਾਂਗਰਸ ਪਾਰਟੀ ਵਿੱਚ ਸੀ
10.ਗੱਜਣਮਾਜਰਾ ਹਲਕਾ ਅਮਰਗੜ ਪਹਿਲਾਂ LIP ਵਿੱਚ ਸੀ
11.ਲਾਲਜੀਤ ਭੁੱਲਰ ਹਲਕਾ ਪੱਟੀ ਪਹਿਲਾਂ ਕਾਂਗਰਸ ਵਿੱਚ ਸੀ
12.ਕੁਲਵੰਤ ਸਿੰਘ ਹਲਕਾ ਮੋਹਾਲੀ ਪਹਿਲਾਂ ਅਕਾਲੀ ਦਲ
13.ਰਣਜੀਤ ਰਾਣਾ ਹਲਕਾ ਭਲੱਥ ਪਹਿਲਾਂ ਕਾਂਗਰਸ ਵਿੱਚ ਸੀ
14. ਜਗਰੂਪ ਗਿੱਲ ਬਠਿੰਡਾ ਸ਼ਹਿਰੀ ਪਹਿਲਾਂ ਕਾਂਗਰਸ ਵਿੱਚ ਸੀ
15.ਕਰਮਵੀਰ ਘੁੰਮਣ ਹਲਕਾ ਦਸੂਹਾ ਪਹਿਲਾਂ ਅਕਾਲੀ ਦਲ ਵਿੱਚ ਸੀ
16.ਬ੍ਰਹਮ ਸ਼ੰਕਰ ਜਿੰਪਾ ਹਲਕਾ ਹੋਸ਼ਿਆਰਪੁਰ ਪਹਿਲਾਂ ਕਾਂਗਰਸ ਵਿੱਚ
17. ਹਰਮਿੰਦਰ ਸੰਧੂ ਹਲਕਾ ਚੱਬੇਵਾਲ ਪਹਿਲਾਂ ਅਕਾਲੀ ਦਲ ਵਿੱਚ ਸੀ
18.ਅਮਨਦੀਪ ਗੋਲਡੀ ਮੁਸਾਫਿਰ ਹਲਕਾ ਬੱਲੂਆਣਾ ਪਹਿਲਾਂ ਕਾਂਗਰਸ ਵਿੱਚ ਸੀ
19.ਨਰਿੰਦਰ ਸਵਨਾ ਹਲਕਾ ਫਾਜਿਲਕਾ ਪਹਿਲਾ ਅਕਾਲੀ ਦਲ ਵਿੱਚ ਸੀ
20.ਮਦਲ ਲਾਲ ਹਲਕਾ ਲੁਧਿਆਣਾ ਉੱਤਰੀ ਪਹਿਲਾਂ ਅਕਾਲੀ ਦਲ ਵਿੱਚ ਸੀ
21.ਕੁਲਵੰਤ ਸਿੱਧੂ ਹਲਕਾ ਆਤਮ ਨਗਰ ਪਹਿਲਾਂ ਕਾਂਗਰਸ ਵਿੱਚ ਸੀ
22.ਦਲਜੀਤ ਭੋਲਾ ਹਲਕਾ ਲੁਧਿਆਣਾ ਪੂਰਵੀ ਪਹਿਲਾਂ ਕਾਂਗਰਸ ਵਿੱਚ ਸੀ
23.ਲਾਡੀ ਢੋਸ ਹਲਕਾ ਧਰਮਕੋਟ ਪਹਿਲਾਂ ਕਾਂਗਰਸ ਵਿੱਚ ਸੀ
24.ਪੱਪੀ ਪਰਾਸ਼ਰ ਹਲਕਾ ਲੁਧਿਆਣਾ ਕੇਂਦਰੀ ਪਹਿਲਾਂ ਕਾਂਗਰਸ ਵਿੱਚ ਸੀ
25.ਰਮਨ ਬਹਿਲ ਹਲਕਾ ਗੁਰਦਾਸਪੁਰ ਪਹਿਲਾਂ ਕਾਂਗਰਸ ਵਿੱਚ ਸੀ
26. ਜਗਰੂਪ ਸੇਖਵਾਂ ਹਲਕਾ ਕਾਦੀਆਂ ਪਹਿਲਾਂ ਅਕਾਲੀ ਦਲ ਵਿੱਚ ਸੀ
27.ਬੱਲੂ ਪਾਠਕ ਹਲਕਾ ਨਵਾਂਸ਼ਹਿਰ ਪਹਿਲਾਂ ਕਾਂਗਰਸ ਵਿੱਚ ਸੀ
28.ਸੰਤੋਸ਼ ਕਟਾਰੀਆ ਹਲਕਾ ਬਲਾਚੌਰ ਪਹਿਲਾਂ ਕਾਂਗਰਸ ਵਿੱਚ ਸੀ
29. ਕੁਲਵੰਤ ਸਰਹਾਲ ਹਲਕਾ ਬੰਗਾ ਪਹਿਲਾਂ ਅਕਾਲੀ ਦਲ ਵਿੱਚ ਸੀ
30. ਰਮਨ ਅਰੋੜਾ ਹਲਕਾ ਜਲੰਧਰ ਸੈਂਟਰਲ ਪਹਿਲਾਂ ਕਾਂਗਰਸ ਵਿੱਚ ਸੀ
31. ਨਰੇਸ਼ ਕਟਾਰੀਆ ਹਲਕਾ ਜੀਰਾ ਪਹਿਲਾਂ ਕਾਂਗਰਸ ਅਤੇ ਅਕਾਲੀ ਦਲ ਵਿੱਚ ਸੀ
32.ਜਗਦੀਪ ਗੋਲਡੀ ਹਲਕਾ ਜਲਾਲਾਬਾਦ ਪਹਿਲਾਂ ਕਾਂਗਰਸ ਵਿੱਚ ਸੀ
33. ਹਾਕਮ ਸਿੰਘ ਹਲਕਾ ਰਾਏਕੋਟ ਪਹਿਲਾਂ ਕਾਂਗਰਸ ਵਿੱਚ ਸੀ
34. ਬਲਕਾਰ ਸਿੱਧੂ ਹਲਕਾ ਰਾਮਪੁਰਾ ਫੂਲ ਪਹਿਲਾਂ ਕਾਂਗਰਸ ਵਿੱਚ ਸੀ
35. ਸੁਰਿੰਦਰ ਸੋਢੀ ਹਲਕਾ ਜਲੰਧਰ ਕੈਂਟ ਪਹਿਲਾਂ ਅਕਾਲੀ ਦਲ ਤੇ ਕਾਂਗਰਸ ਵਿੱਚ ਸੀ
36. ਸੱਜਣ ਚੀਮਾ ਹਲਕਾ ਸੁਲਤਾਨਪੁਰ ਪਹਿਲਾਂ ਅਕਾਲੀ ਦਲ ਵਿੱਚ ਸੀ
37. ਮਨਵਿੰਦਰ ਗਿਆਸਪੁਰ ਹਲਕਾ ਪਾਇਲ ਪਹਿਲਾਂ ਐੱਲਆਈਪੀ ਵਿੱਚ ਸੀ

ਅਟਾਰੀ ਸਰਹੱਦ ’ਤੇ 700 ਕਰੋੜ ਰੁਪਏ ਦੇ…

ਚੰਡੀਗੜ੍ਹ, 1 ਮਈ 2024 – ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਅਟਾਰੀ ਸਰਹੱਦ ‘ਤੇ 700 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ…

ਹੁਣ ਸੁਪਰੀਮ ਕੋਰਟ ਪਹੁੰਚਿਆ ਕੋਵਿਡਸ਼ੀਲਡ…

ਨਿਵੀਂ ਦਿੱਲੀ, 1 ਮਈ : ਕੋਵੀਸ਼ੀਲਡ ਵੈਕਸੀਨ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਸਕੂਲਾਂ ਨੂੰ ਬੰਬ ਨਾਲ ਉਡਾਉਣ…

ਨਵੀਂ ਦਿੱਲੀ, 1 ਮਈ 2024-ਕੇਂਦਰੀ ਗ੍ਰਹਿ ਮੰਤਰਾਲੇ…

Listen Live

Subscription Radio Punjab Today

ਕੀ ਗੋਲਡੀ ਬਰਾੜ ਅਮਰੀਕਾ ਦੇ ਸ਼ਹਿਰ ਫਰੈਜਨੋ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ  ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

Our Facebook

Social Counter

  • 40043 posts
  • 0 comments
  • 0 fans