Menu

ਪ੍ਰਧਾਨ ਮੰਤਰੀ ਅਧਿਕਾਰੀਆਂ ਨੂੰ ਬੋਲੇ – ‘‘ਆਪਣੇ ਸੀ.ਐੱਮ. ਨੂੰ ਕਹਿਣਾ ਮੈਂ ਜਿੰਦਾ ਪਰਤ ਗਿਆ’’

ਬਠਿੰਡਾ, 5 ਜਨਵਰੀ (ਬਲਵਿੰਦਰ ਸ਼ਰਮਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੈਲੀ ਨੂੰ ਸੰਬੋਧਨ ਕੀਤੇ ਬਿਨਾਂ ਪਰਤ ਜਾਣਾ ਅੱਜ ਦੇਸ਼ ਲਈ ਵੱਡਾ ਮਸਲਾ ਰਿਹਾ, ਜਿਸ ‘ਤੇ ਮੋਦੀ ਜਾਂਦੇ ਸਮੇਂ ਪੰਜਾਬ ਦੇ ਅਧਿਕਾਰੀਆਂ ਨੂੰ ਤਾਅਨਾ ਮਾਰ ਗਏ ਕਿ ‘‘ਆਪਣੇ ਸੀ.ਐੱਮ. ਨੂੰ ਕਹਿਣਾ ਕਿ ਮੈਂ ਜਿੰਦਾ ਪਰਤ ਗਿਆ’’। ਜਿਸ ਤੋਂ ਉਨ੍ਹਾਂ ਦੇ ਗੁੱਸੇ ਤੇ ਰੋਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਅੱਜ ਪ੍ਰਧਾਨ ਮੰਤਰੀ ਨੇ ਫਿਰੋਜ਼ਪੁਰ ਵਿਖੇ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚਣਾ ਸੀ। ਜਿਸ ਕਾਰਨ ਉਹ ਪਹਿਲਾਂ ਪੂਰੀ ਸਕਿਊਰਿਟੀ ਨਾਲ ਹਵਾਈ ਜ਼ਹਾਜ ਰਾਹੀਂ ਬਠਿੰਡਾ ਏਅਰਪੋਰਟ ’ਤੇ ਪਹੁੰਚੇ। ਜਿਸ ਤੋਂ ਪਹਿਲਾਂ ਵੀ ਇਥੇ ਸਕਿਊਰਿਟੀ ਪ੍ਰਬੰਧ ਮੁਕੰਮਲ ਸਨ। ਪੰਜਾਬ ਸਰਕਾਰ ਵਲੋਂ ਮੌਕੇ ’ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਪਹੁੰਚੇ, ਜਿਨ੍ਹਾਂ ਪ੍ਰਧਾਨ ਮੰਤਰੀ ਦਾ ਬਕਾਇਦਾ ਸਵਾਗਤ ਵੀ ਕੀਤਾ। ਪਹਿਲਾਂ ਉਨ੍ਹਾਂ ਨੇ ਹੈਲੀਕਾਪਟਰ ਰਾਹੀਂ ਰੈਲੀ ਵਾਲੀ ਜਗ੍ਹਾ ‘ਤੇ ਪਹੁੰਚਣਾ ਸੀ। ਪ੍ਰੰਤੂ ਮੌਸਮ ਖਰਾਬ ਹੋਣ ਕਾਰਨ ਪ੍ਰਧਾਨ ਮੰਤਰੀ ਖਾਤਰ ਸੜਕੀ ਰੂਟ ਦਾ ਫੈਸਲਾ ਲਿਆ ਗਿਆ। ਫੈਸਲਾ ਲੈਣ ਵਿਚ ਪੰਜਾਬ ਤੇ ਕੇਂਦਰ ਦੀ ਸਕਿਊਰਿਟੀ ਸ਼ਾਮਲ ਸੀ।
ਫਿਰੋਜ਼ਪੁਰ ਰੈਲੀ ਵਿਚ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸ਼ਹੀਦਾਂ ਅੱਗੇ ਨਤਮਸਤਕ ਹੋਣ ਖਾਤਰ ਹੁਸੈਨੀਵਾਲਾ ਵਿਖੇ ਪਹੁੰਚਣਾ ਸੀ। ਕਰੀਬ 30 ਕਿਲੋਮੀਟਰ ਪਹਿਲਾਂ ਮੁਜ਼ਾਹਰਾਕਾਰੀਆਂ ਨੇ ਉਨ੍ਹਾਂ ਨੂੰ ਇਕ ਪੁਲ ’ਤੇ ਰੋਕ ਲਿਆ ਗਿਆ। ਜਿਸਨੂੰ ਸੁਰੱਖਿਆ ’ਚ ਕਮਜ਼ੋਰੀ ਕਰਾਰ ਦਿੱਤਾ ਗਿਆ। ਕਰੀਬ 20 ਮਿੰਟ ਉਡੀਕ ਕਰਨ ਤੋਂ ਬਾਅਦ ਉਨ੍ਹਾਂ ਦਾ ਰੂਟ ਬਦਲਿਆ ਗਿਆ। ਅੰਤ ਫੈਸਲਾ ਲਿਆ ਗਿਆ ਕਿ ਪ੍ਰਧਾਨ ਮੰਤਰੀ ਵਾਪਸ ਬਠਿੰਡਾ ਏਅਰਪੋਰਟ ‘ਤੇ ਪਹੁੰਚਣਗੇ।
ਬਠਿੰਡਾ ਏਅਰਪੋਰਟ ’ਤੇ ਪਹੁੰਚ ਕੇ ਪ੍ਰਧਾਨ ਮੰਤਰੀ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਕਿਹਾ ਕਿ ‘ਆਪਣੇ ਪੀ.ਐੱਮ. ਨੂੰ ਕਹਿਣਾ ਹੈ ਮੈਂ ਜਿੰਦਾ ਪਰਤ ਗਿਆ’’। ਇਸ ਗੱਲ ਨੂੰ ਸੁਰੱਖਿਆ ਵਿਚ ਵੱਡੀ ਕਮਜ਼ੋਰੀ ਕਿਹਾ ਜਾ ਰਿਹਾ ਹੈ, ਜਿਸ ਨਾਲ ਪੰਜਾਬ ਸਰਕਾਰ ਦੀ ਬਹੁਤ ਕਿਰਕਿਰੀ ਹੋਈ ਹੈ।

AAP ਆਗੂ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 30 ਅਪ੍ਰੈਲ- ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਜ਼ਮਾਨਤ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

CM ਮਾਨ ਨੇ ਜੇਲ੍ਹ ‘ਚ…

ਚੰਡੀਗੜ੍ਹ  30 ਅਪ੍ਰੈਲ 2024-: ਪੰਜਾਬ ਦੇ ਮੁੱਖ ਮੰਤਰੀ ਭਗਵੰਤ…

ਪਤੰਜਲੀ ਇਸਤਿਹਾਰ ਮਾਮਲਾ! ਅਦਾਲਤ ਨੇ…

ਨਵੀਂ ਦਿੱਲੀ, 30 ਅਪ੍ਰੈਲ 2024: ਸੁਪਰੀਮ ਕੋਰਟ…

Listen Live

Subscription Radio Punjab Today

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ ਦੇ ਮੋਰਪਾਰਕ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ ਅਮਰੀਕਾ ਵਿੱਚ ਅਕਸਰ ਸੀਨੀਅਰ ਖੇਡਾਂ ਵਿੱਚ ਭਾਗ ਲੈਕੇ ਭਾਈਚਾਰੇ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

UK ‘ਚ ਸਾਬਕਾ ਪ੍ਰੇਮਿਕਾ ਦਾ…

29 ਅਪ੍ਰੈਲ 2024-: ਬ੍ਰਿਟੇਨ ‘ਚ ਆਪਣੀ ਸਾਬਕਾ…

Our Facebook

Social Counter

  • 40031 posts
  • 0 comments
  • 0 fans