Menu

ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਰੱਦ ਹੋਣ ਤੇ, ਕੀ ਬੋਲੇ ਮੁੱਖ ਮੰਤਰੀ ਚੰਨੀ…ਪੜ੍ਹੋ

ਚੰਡੀਗੜ੍ਹ, 5 ਜਨਵਰੀ  – ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਰੱਦ ਹੋਣ ‘ਤੇ ਬੋਲਦਿਆਂ ਮੁੱਖ ਮੰਤਰੀ ਚੰਨੀ ਨੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਨੂੰ ਰੈਲੀ ‘ਚ ਸ਼ਾਮਲ ਕੀਤੇ ਬਿਨਾਂ ਵਾਪਸ ਪਰਤਣਾ ਪਿਆ। “ਅਸੀਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਸਤਿਕਾਰ ਕਰਦੇ ਹਾਂ।

ਮੈਂ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਸਵਾਗਤ ਕਰਨ ਦੀ ਯੋਜਨਾ ਬਣਾਈ ਸੀ ਅਤੇ ਉਸ ਤੋਂ ਬਾਅਦ ਫਿਰੋਜ਼ਪੁਰ ਵਿੱਚ ਵੀ ਉਨ੍ਹਾਂ ਨਾਲ ਇੱਕ ਮੀਟਿੰਗ ਵਿੱਚ ਸ਼ਾਮਲ ਹੋਣਾ ਸੀ। ਪਰ, ਮੇਰੇ ਪ੍ਰਮੁੱਖ ਸਕੱਤਰ ਹੁਸਨ ਲਾਲ ਅਤੇ ਇੱਕ ਪੀਏ ਦਾ ਕੋਵਿਡ ਟੈਸਟ ਪਾਜ਼ੀਟਿਵ ਆਇਆ, ਜਿਸ ਤੋਂ ਬਾਅਦ ਮੈਨੂੰ ਰੱਦ ਕਰਨਾ ਪਿਆ।

ਜਿਸ ਤੋਂ ਬਾਅਦ ਇਸ ਬਾਰੇ ਮੈਂ ਆਪਣੀ ਕੈਬਨਿਟ ਨਾਲ ਵੀ ਗੱਲ ਡਿਸਕਸ ਕੀਤੀ ਤਾਂ ਮੈਂ ਪ੍ਰਧਾਨ ਮੰਤਰੀ ਤੱਕ ਸੂਚਿਤ ਕੀਤਾ ਅਤੇ ਮੈਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਡਿਊਟੀ ਲਗਾਈ ਕੇ ਉਹ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ।

ਕੱਲ੍ਹ 8 ਵਜੇ ਦੇ ਕਰੀਬ ਮੈਨੂੰ ਫ਼ੋਨ ਆਇਆ ਕਿ ਪ੍ਰਧਾਨ ਮੰਤਰੀ ਨੂੰ ਰੋਕਣ ਲਈ ਲੋਕ ਸੜਕਾਂ ‘ਤੇ ਬੈਠ ਗਏ। ਅਸੀਂ ਕੋਸ਼ਿਸ਼ ਕਰਕੇ 3 ਵਜੇ ਤੱਕ ਲੋਕਾਂ ਨੂੰ ਸੜਕਾਂ ਤੋਂ ਉਠਾਇਆ।
ਰਾਤ ਨੂੰ 1:30 ਵਜੇ ਮੈਂ ਚੀਫ ਸੈਕਟਰੀ ਦਾ ਫੋਨ ਆਇਆ ਕਿ ਕਿਸਾਨ ਪ੍ਰਧਾਨ ਮੰਤਰੀ ਨਾਲ ਗੱਲ ਕਰਵਾ ਦੋ। ਪਰ ਮੈਂ ਉਹਨਾਂ ਨਾਲ ਗੱਲ ਕੀਤੀ। ਸਵੇਰੇ 6:30 ਵਜੇ ਦੇ ਲਗਭਾਗ ਆਈ ਬੀ ਦੇ ਡਰਾਇਕਟਰ ਦਾ ਫ਼ੋਨ ਆਇਆ ਕਿ ਸਭ ਠੀਕ ਹੋ ਗਿਆ।

ਅੱਗੇ ਚੰਨੀ ਨੇ ਕਿਹਾ ਕੇ ਪ੍ਰਧਾਨ ਮੰਤਰੀ ‘ਤੇ ਕੋਈ ਹਮਲਾ ਨਹੀਂ ਹੋਇਆ। ਕਿਸਾਨ ਪਹਿਲਾ ਵੀ ਦਿੱਲੀ ਧਰਨੇ ਵਿੱਚ ਰਹੇ।
ਇਹ ਬਿਲਕੁਲ ਗਲਤ ਹੈ ਕਿ ਪ੍ਰਧਾਨ ਮੰਤਰੀ ਜਦੋਂ ਪੰਜਾਬ ਆਏ ਤਾਂ ਉਹਨਾਂ ਨਾਲ ਹੋਈ ਘਟਨਾ ਦਾ ਪੰਜਾਬ ਸਰਕਾਰ ਨਾਲ ਜੋੜਿਆ ਜਾ ਰਿਹਾ। ਪ੍ਰਧਾਨ ਮੰਤਰੀ ਨੇ ਵਾਪਸ ਜਾਣ ਦਾ ਫੈਸਲਾ ਲਿਆ। ਅਸੀਂ ਆਪਣੇ ਪ੍ਰਧਾਨ ਮੰਤਰੀ ਨੂੰ ਪਿਆਰ ਅਤੇ ਸਤਿਕਾਰ ਕਰਦੇ ਸੀ ਅਤੇ ਕਰਦੇ ਹਾਂ ਅਤੇ ਕਰਦੇ ਰਹਾਂਗੇ। ਮੈਂ ਆਪਣੇ ਪੰਜਾਬ ਦੇ ਲੋਕਾਂ ‘ਤੇ ਕੋਈ ਗੋਲੀ ਜਾ ਲਾਠੀ ਨਹੀਂ ਚਲਾਉਣਾ ਚਾਹੁੰਦਾ।

ਜਦੋਂ ਪ੍ਰਧਾਨ ਮੰਤਰੀ ਸੜਕ ਰਾਹੀਂ ਜਾ ਰਹੇ ਸੀ ਇਸ ਦੌਰਾਨ ਕੁਝ ਕਿਸਾਨਾਂ ਨੇ ਅੰਦੋਲਨ ਸ਼ੁਰੂ ਕਰਨ ਲਈ ਸੜਕ ਜਾਮ ਕਰ ਦਿੱਤੀ। ਇਹ ਸੁਭਾਵਿਕ ਹੈ ਕਿਉਂਕਿ ਮੈਨੂੰ ਅਕਸਰ ਇਸ ਤਰ੍ਹਾਂ ਦੇ ਅੰਦੋਲਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ, ਉਨ੍ਹਾਂ ਦਾ ਇਰਾਦਾ ਪ੍ਰਧਾਨ ਮੰਤਰੀ ‘ਤੇ ਹਮਲਾ ਕਰਨਾ ਨਹੀਂ ਸੀ। ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤਮਈ ਸੀ ਅਤੇ ਇਸ ਨੂੰ ਉਲੰਘਣਾ ਨਾਲ ਸਬੰਧਤ ਨਹੀਂ ਕੀਤਾ ਜਾ ਸਕਦਾ। ਪੰਜਾਬੀ ਆਪਣੀ ਜਾਨ ਤੋਂ ਜਾ ਸਕਦਾ ਆਪਣਾ ਖ਼ੂਨ ਡੋਲ ਸਕਦਾ ਪਰ ਆਪਣੇ ਘਰ ਆਏ ਮਹਿਮਾਨ ਨੂੰ ਕੁਝ ਨਹੀਂ ਕਰੇਗਾ। ਜੇਕਰ ਕੇਂਦਰ ਨੂੰ ਲੱਗਦਾ ਹੈ ਕਿ ਇਹ ਰਾਜ ਸਰਕਾਰ ਵੱਲੋਂ ਸੁਰੱਖਿਆ ਦਾ ਉਲੰਘਣ ਕੀਤਾ ਗਿਆ ਹੈ ਤਾਂ ਸੂਬਾ ਸਰਕਾਰ ਇਸ ਦੀ ਜਾਂਚ ਕਰੇਗੀ।

AAP ਆਗੂ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 30 ਅਪ੍ਰੈਲ- ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਜ਼ਮਾਨਤ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

CM ਮਾਨ ਨੇ ਜੇਲ੍ਹ ‘ਚ…

ਚੰਡੀਗੜ੍ਹ  30 ਅਪ੍ਰੈਲ 2024-: ਪੰਜਾਬ ਦੇ ਮੁੱਖ ਮੰਤਰੀ ਭਗਵੰਤ…

ਪਤੰਜਲੀ ਇਸਤਿਹਾਰ ਮਾਮਲਾ! ਅਦਾਲਤ ਨੇ…

ਨਵੀਂ ਦਿੱਲੀ, 30 ਅਪ੍ਰੈਲ 2024: ਸੁਪਰੀਮ ਕੋਰਟ…

Listen Live

Subscription Radio Punjab Today

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ ਦੇ ਮੋਰਪਾਰਕ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ ਅਮਰੀਕਾ ਵਿੱਚ ਅਕਸਰ ਸੀਨੀਅਰ ਖੇਡਾਂ ਵਿੱਚ ਭਾਗ ਲੈਕੇ ਭਾਈਚਾਰੇ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

UK ‘ਚ ਸਾਬਕਾ ਪ੍ਰੇਮਿਕਾ ਦਾ…

29 ਅਪ੍ਰੈਲ 2024-: ਬ੍ਰਿਟੇਨ ‘ਚ ਆਪਣੀ ਸਾਬਕਾ…

Our Facebook

Social Counter

  • 40031 posts
  • 0 comments
  • 0 fans