Menu

ਸਿੱਧੂ ਦੀ ਬਠਿੰਡਾ ਦਿਹਾਤੀ ਦੀ ਰੈਲੀ ‘ਚ ਬੁਲਾਰਿਆਂ ਦੇ ਭਾਸ਼ਣਾਂ ‘ਚ ਆਪਣੀ ਹੀ ਪਾਰਟੀ ਦੇ ਲੀਡਰਾਂ ਦੇ ਵਿਰੋਧ ਦੀ ਆਈ ਬੋਅ

ਸੰਗਤ ਮੰਡੀ, 13 ਦਸੰਬਰ (ਮਨਜੀਤ)-ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਪਹਿਲੀ ਵਾਰ ਪ੍ਰਧਾਨ ਬਣਨ ਤੋਂ ਬਾਅਦ ਬਠਿੰਡਾ ਦਿਹਾਤੀ ਦੇ ਪਿੰਡ ਨਰੂਆਣਾ ਦੇ ਖ੍ਰੀਦ ਕੇਂਦਰ ’ਚ ਲਾਡੀ ਦੇ ਹੱਕ ’ਚ ਰੈਲੀ ਕਰਕੇ ਆਪਣੀ ਹੀ ਸਰਕਾਰ ਅਤੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਨਾਂ ਲਏ ਬਗੈਰ ਨਿਸ਼ਾਨੇ ਸਾਧੇ। ਇਹ ਰੈਲੀ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਹਿਮ ਸਮਝੀ ਜਾ ਰਹੀ ਹੈ। ਰੈਲੀ ਦੌਰਾਨ ਉਨਾਂ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦਾ ਨਾਂ ਲਏ ਬਗੈਰ ਕਿਹਾ ਕਿ ਜਿਹੜੇ ਪਿੱਛੋ ਤੁਨਕੇ ਮਾਰਦੇ ਨੇ, ਹੁਣ ਤੁਨਕੇ ਨਹੀਂ ਬੱਜਣ ਦੇਣੇ, ਬਠਿੰਡਾ ਦੀ ਧਰਤੀ ਦਾ ਧਰਤੀ ਪੁੱਤਰ ਹਲਕਾ ਸੇਵਕ ਹਰਵਿੰਦਰ ਲਾਡੀ ਹੈ। ਉਨਾਂ ਹਿੱਕ ਥਾਪੜ ਕੇ ਕਿਹਾ ਕਿ ਤਾਂ ਜਾਂ ਤਾਂ ਪੰਜਾਬ ’ਚ ਮਾਫੀਆਂ ਰਹੇਗਾ ਜਾ ਫਿਰ ਸਿੱਧੂ ਰਹੁਗਾ, ਉਹ ਮਾਫੀਆਂ ਦਾ ਸਫਾਇਆ ਕਰਕੇ ਛੱਡਣਗੇ। ਉਨਾਂ ਸ਼੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਅਰੋਪ ਲਗਾਉਦਿਆਂ ਕਿਹਾ ਕਿ ਉਹ ਅਦਾਲਤਾਂ ’ਚ ਤਾਂ ਪੰਜ-ਪੰਜ ਕਰੋੜ ਰੁਪਏ ਦੇ ਕੇ ਵਕੀਲ ਖੜੇ ਕਰ ਲੈਦਾ ਪਰ ਜੁਆਬ ਲੋਕਾਂ ਦੀ ਅਦਾਲਤ ’ਚ ਮਿਲੇਗਾ। ਸਿੱਧੂ ਨੇ ਆਪਣੀ ਹੀ ਸਰਕਾਰ ਤੇ ਸੁਆਲ ਚੁੱਕਦਿਆਂ ਕਿਹਾ ਕਿ ਉਹ ਰੇਤ ਦੀ ਇਕ ਹਜ਼ਾਰ ਰੁਪਏ ਟਰਾਲੀ ਚਾਹੰੁਦਾ ਸੀ, ਹੈ ਤੇ ਰਹੁਗਾ ਪ੍ਰੰਤੂ ਅੱਜ ਰੇਤਾ ਪੰਜ ਰੁਪਿਆ ਦੀ ਥਾਂ ਤੇ 25 ਰੁਪਏ ਫੁੱਟ ਮਿਲ ਰਿਹਾ ਹੈ। ਉਨਾਂ ਕਿਹਾ ਕਿ ਗੁਲਾਬੀ ਸੁੰਡੀ ਕਾਰਨ ਬਰਬਾਦ ਹੋਏ ਨਰਮੇ ਦਾ ਹਾਲੇ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ, ਚੰਨੀ ਸਰਕਾਰ ਨੇ ਮੁਅਵਾਜ਼ਾ ਪ੍ਰਤੀ ਏਕੜ 17 ਹਜ਼ਾਰ ਦੇਣ ਦਾ ਐਲਾਨ ਕੀਤਾ ਪ੍ਰੰਤੂ ਕਿਸਾਨਾਂ ਨੂੰ 25 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਨਾਲ ਦੇਣ ਦੇ ਉਹ ਹੱਕ ’ਚ ਹਨ, ਹੁਣ ਮੁਆਵਜ਼ਾ ਦੇਣ ਤੋਂ ਕਿਉ ਲੇਟ ਹੋਇਆ ਜਾ ਰਿਹਾ ਹੈ, ਚੰਨੀ ਸਰਕਾਰ ਹੁਣ ਕਿਸ ਦਾ ਇੰਤਜ਼ਾਰ ਕਰ ਰਹੇ ਹਨ। ਉਨਾਂ ਮਾਨਸਾ ’ਚ ਅਧਿਆਪਕਾਂ ਤੇ ਹੋਏ ਲਾਠੀਚਾਰਜ਼ ਤੇ ਬੋਲਦਿਆਂ ਕਿਹਾ ਕਿ ਨੌਕਰੀ ਮੰਗਦੇ ਕਿਸੇ ਅਧਿਆਪਕ ਤੇ ਡਾਂਗ ਨਹੀਂ ਵੱਜਣੀ ਚਾਹੀਦੀ। ਸ਼ਰਾਬ ਦੀ ਵਿਕਰੀ ਤੇ ਬੋਲਦਿਆਂ ਕਿਹਾ ਕਿ ਉਹ ਸ਼ਰਾਬ ਦੇ ਹੱਕ ’ਚ ਨਹੀਂ ਹਨ ਪ੍ਰੰਤੂ ਅੱਜ ਸ਼ਰਾਬ ਦੀ ਦੋ ਸੌ ਦੀ ਬੋਤਲ ਇਕ ਹਜ਼ਾਰ ’ਚ ਵਿਕ ਰਹੀ ਹੈ। ਉਹ ਪੰਜਾਬ ਦੀ ਅਗਲੀ ਪੀੜੀ ਲਈ ਲੜਾਈ ਲੜ ਰਹੇ ਹਨ, ਉਹ ਆਪਣੇ ਲਈ ਕੁੱਝ ਨਹੀਂ ਮੰਗਦੇ, ਉਹ ਆਉਣ ਵਾਲੇ ਭਵਿੱਖ ਲਈ ਮੰਗਦੇ ਹਨ। ਉਨਾਂ ਕਿਹਾ ਕਿ ਜੇ ਪੰਜਾਬ ’ਚ ਅਮਨ ਅਮਾਨ ਲਿਆਉਣਾ ਹੈ, ਜੇ ਤਰੱਕੀ ਕਰਨੀ ਹੈ, ਜੇ ਆਪਣੇ ਬੱਚਿਆਂ ਨੂੰ ਵਿਦੇਸ਼ ਜਾਣ ਤੋਂ ਰੋਕਣਾ ਹੈ, ਜੇ ਸੱਤਰ-ਸੱਤਰ ਹਜ਼ਾਰ ਕਰੋੜ ਰੁਪਏ ਦੀਆਂ ਜ਼ਮੀਨਾ ਵਿਕਣ ਤੋਂ ਬਚਾਉਣੀਆਂ ਹਨ ਤਾਂ ਫਿਰ ਮਾਫੀਆਂ ਨੂੰ ਨੱਥ ਪਾ ਕੇ 30 ਹਜ਼ਾਰ ਕਰੋੜ ਰੁਪਿਆ ਪੰਜਾਬ ਦੇ ਖ਼ਜਾਨੇ ’ਚ ਪਾਉਣਾ ਪਵੇਗਾ। ਰੈਲੀ ਨੂੰ ਉਨਾਂ ਤੋਂ ਇਲਾਵਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਮੰਤਰੀ ਹਰਮੰਦਰ ਸਿੰਘ ਜੱਸੀ, ਬਠਿੰਡਾ ਦਿਹਾਤੀ ਤੋਂ ਹਲਕਾ ਸੇਵਕ ਹਰਵਿੰਦਰ ਲਾਡੀ, ਸਰਪੰਚ ਯੂਨੀਅਨ ਬਠਿੰਡਾ ਦੇ ਪ੍ਰਧਾਨ ਹਰਦੀਪ ਮਾਨ ਝੁੰਬਾ, ਮਨਜੀਤ ਕੋਟਫੱਤਾ, ਮਾਰਕਿਟ ਕਮੇਟੀ ਸੰਗਤ ਦੇ ਚੇਅਰਮੈਨ ਹਰਮੇਲ ਘੁੱਦਾ। ਕਾਂਤਾ ਸ਼ਰਮਾ ਬਠਿੰਡਾ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਂਗਰਸੀ ਵਰਕਰ ਮੌਜੂਦ ਸਨ।

ਸਿੱਧੂ ਦਾ ਵਿਰੋਧ ਕਰਨ ਆਏ ਠੇਕਾ ਸੰਘਰਸ਼ ਕਮੇਟੀ ਦੇ ਕਾਰਕੁੰਨ

 

ਰੈਲੀ ਦੌਰਾਨ ਠੇਕਾ ਸੰਘਰਸ਼ ਕਮੇਟੀ ਦੇ ਕਾਰਕੁੰਨ ਨਵਜੋਤ ਸਿੱਧੂ ਦੀ ਰੈਲੀ ਦਾ ਵਿਰੋਧ ਕਰਨ ਆਏ ਰੈਲੀ ਦੇ ਨੇੜੇ ਪਹੰੁਚ ਗਏ, ਜਦ ਉਨਾਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕੀਤੀ ਤਾਂ ਰੈਲੀ ਤੋਂ ਬਾਅਦ ਆਗੂਆਂ ਨੂੰ ਸਿੱਧੂ ਨਾਲ ਮਿਲਾਉਣ ਦਾ ਸਮਾਂ ਮਿਲਣ ਤੇ ਉਹ ਸਾਂਤ ਹੋ ਗਏ। ਰੈਲੀ ਤੋਂ ਬਾਅਦ ਨਵਜੋਤ ਸਿੱਧੂ ਨੇ ਇਕ ਦਿਨ ਦੇ ਅੰਦਰ-ਅੰਦਰ ਉਨਾਂ ਦੀ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਪੈਨਲ ਮੀਟਿੰਗ ਦਾ ਸਮਾਂ ਦੇਣ ਤੋਂ ਬਾਅਦ ਉਹ ਸ਼ਾਂਤ ਹੋ ਕੇ ਇਕ ਵਾਰ ਆਪਣੇ ਘਰਾਂ ਨੂੰ ਚਲੇ ਗਏ, ਪ੍ਰੰਤੂ ਉਨਾਂ ਚੇਤਵਾਨੀ ਭਰੇ ਲਹਿਜੇ ’ਚ ਕਿਹਾ ਕਿ ਜੇਕਰ ਉਨਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਨਾ ਕਰਵਾਈ ਗਈ ਤਾਂ ਉਹ ਸਰਕਾਰ ਵਿਰੁੱਧ ਤਿੱਖਾਂ ਸੰਘਰਸ਼ ਵਿੱਢਣਗੇ।

ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਰੈਲੀ ’ਚ ਨਾ ਪਹੁੰਚਣ ਕਾਰਨ ਧੜੇਬੰਦੀ ਆਈ ਸਾਹਮਣੇ
ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਆਪਣੇ ਹਲਕੇ ’ਚ ਪਹਿਲੀ ਵਾਰ ਰੈਲੀ ਕਰਨ ਆਏ ਨਵਜੋਤ ਸਿੱਧੂ ਦੀ ਰੈਲੀ ’ਚ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਨਾ ਪਹੁੰਚਣ ਕਾਰਨ ਕਾਂਗਰਸੀ ਖੇਮਿਆ ’ਚ ਚੱਲ ਰਹੀ ਧੜੇਬੰਦੀ ਜੱਗ ਜਾਹਰ ਹੋ ਗਈ। ਸਿੱਧੂ ਵੱਲੋਂ ਖਜਾਨਾ ਮੰਤਰੀ ਦਾ ਨਾ ਲਏ ਬਗੈਰ ਉਨਾਂ ਤੇ ਨਿਸ਼ਾਨੇ ਸਾਧੇ। ਪਿਛਲੇ ਸਮੇਂ ਦੌਰਾਨ ਹਲਕਾ ਸੇਵਕ ਹਰਵਿੰਦਰ ਲਾਡੀ ਵੱਲੋਂ ਵੀ ਮਨਪ੍ਰੀਤ ਬਾਦਲ ਅਤੇ ਉਨਾਂ ਦੇ ਲੜਕੇ ਤੇ ਕਈ ਗੰਭੀਰ ਅਰੋਪ ਲਗਾਉਦਿਆਂ ਉਨਾਂ ਦਾ ਵਿਰੋਧ ਕੀਤਾ ਸੀ। ਜੇਕਰ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ’ਚ ਇਸੇ ਤਰਾਂ ਹੀ ਧੜੇਬੰਦੀ ਚੱਲਦੀ ਰਹੀ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਬੇੜੀ ਕਿਸ ਤਰਾਂ ਪਾਰ ਲੱਗੇਗੀ ਇਹ ਵੱਡਾ ਸੁਆਲ ਖੜਾ ਹੋ ਗਿਆ।

ਟਲਿਆ ਵੱਡਾ ਹਾਦਸਾ,ਵਾਲ ਵਾਲ ਬਚੇ ਅੱਗਜਨੀ ‘ਚ…

ਚੰਡੀਗੜ੍ਹ, 4 ਮਈ  : ਸਿਰਮੌਰ ‘ਚ ਚੰਡੀਗੜ੍ਹ ਤੋਂ ਸ਼ੁੱਕਰਵਾਰ ਸ਼ਾਮ ਇੱਥੇ ਇੱਕ ਸਕੂਲ ’ਚ ਕੈਂਪ ਵਿੱਚ ਹਿੱਸਾ ਲੈਣ ਆਏ…

12ਵੀਂ ‘ਚ ਪਾਸ ਹੋਣ ਦੀ…

ਯਮੁਨਾਨਗਰ, 4 ਮਈ 2024- 12ਵੀਂ ਵਿਚ ਪਾਸ…

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40124 posts
  • 0 comments
  • 0 fans