Menu

ਬਠਿੰਡਾ ਦੇ 15 ਸਰਕਾਰੀ ਸਕੂਲਾਂ ਨੂੰ ਮਿਲੀਆਂ ਨਵੀਆਂ ਸਹੂਲਤਾਂ, ਧੋਬੀਆਣਾ ਬਸਤੀ ਸਕੂਲ ਚ’ ਬਣੇਗਾ ਕੌਮਾਂਤਰੀ ਪੱਧਰ ਦਾ ਸਵੀਮਿੰਗ ਪੂਲ

ਬਠਿੰਡਾ, 30 ਨਵੰਬਰ – ਬਠਿੰਡਾ ਵਿੱਚ 15 ਸਰਕਾਰੀ ਸਕੂਲਾਂ ਨੂੰ ਨਵੀਆਂ ਸਹੂਲਤਾਂ ਪ੍ਰਦਾਨ ਕਰਕੇ ਸਕੂਲਾਂ ਦੇ ਬੁਨਿਆਦੀ ਢਾਂਚੇ ਦਾ ਵਿਸਥਾਰ ਕੀਤਾ ਗਿਆ ਹੈ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਦੇ ਸ਼ਹੀਦ ਸੰਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਪਰਸਰਾਮ ਨਗਰ ਅਤੇ ਘਨੱਈਆ ਨਗਰ ਦੇ ਹਾਈ ਸਕੂਲ ਵਿੱਚ ਦੋ ਨਵੇਂ ਵਿੰਗਾ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਨਵੀਆਂ ਇਮਾਰਤਾਂ ਦੇ ਨਿਰਮਾਣ ਨਾਲ ਇੱਕ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ 100 ਫ਼ੀਸਦੀ ਵਾਧਾ ਹੋਇਆ ਹੈ।
ਇੱਕ ਸਾਲ ਵਿੱਚ ਪਰਸਰਾਮ ਨਗਰ ਦੇ ਸਕੂਲ ਵਿੱਚ ਦਾਖ਼ਲਿਆਂ ਦੀ ਦੁੱਗਣੀ ਹੋਈ ਹੈ ਜਿਸ ਨਾਲ ਵਿਦਿਆਰਥੀਆਂ ਦੀ ਗਿਣਤੀ 1,300 ਤੋਂ ਵੱਧ ਕੇ 2,660 ਹੋ ਗਈ ਹੈ। ਕਲਾਸਾਂ ਦੋ ਸ਼ਿਫਟਾਂ ਵਿੱਚ ਲਗਾਈਆਂ ਜਾਂਦੀਆਂ ਹਨ ਅਤੇ ਇਸ ਸਕੂਲ ਵਿੱਚ ਸਾਰੇ ਅਕਾਦਮਿਕ ਵਿਸ਼ੇ ਉਪਲਬਧ ਹਨ। ਮੌਜੂਦਾ ਇਮਾਰਤ ਦੀ ਥਾਂ ‘ਤੇ ਪੰਜ ਮੰਜ਼ਿਲਾ ਇਮਾਰਤ ਬਣਾਈ ਗਈ ਹੈ, ਜਿਸ ਵਿਚ ਹਰ ਮੰਜ਼ਿਲ ‘ਤੇ ਤਿੰਨ ਕਲਾਸਰੂਮਜ਼ ਅਤੇ ਦੋ ਲੈਬਾਰਟਰੀਆਂ ਆਦਿ ਬਣਾਈਆਂ ਗਈਆਂ ਹਨ। ਪਰਸਰਾਮ ਨਗਰ ਸੀਨੀਅਰ ਸੈਕੰਡਰੀ ਸਕੂਲ ਹੁਣ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ਦੇ ਮਾਮਲੇ ਵਿੱਚ ਬਠਿੰਡਾ ਦਾ ਚੋਟੀ ਦਾ ਸਕੂਲ ਬਣ ਕੇ ਉਭਰਿਆ ਹੈ।
ਇਸੇ ਤਰ੍ਹਾਂ ਘਨੱਈਆ ਨਗਰ ਦਾ ਹਾਈ ਸਕੂਲ ਇੱਕ ਵੱਡੀ ਤਿੰਨ ਮੰਜ਼ਿਲਾ ਇਮਾਰਤ ਹੈ ਜਿਸ ਦੀ ਹਰ ਮੰਜ਼ਿਲ ਵਿੱਚ ਤਿੰਨ ਕਲਾਸਰੂਮਜ਼ ਅਤੇ ਇੱਕ ਲੈਬਾਰਟਰੀ ਹੈ। ਸਕੂਲ ਵਿੱਚ ਲਗਭਗ 300 ਵਿਦਿਆਰਥੀਆਂ ਹਨ।

ਪਰਸ ਰਾਮ ਨਗਰ ਸਰਕਾਰੀ ਸਕੂਲ ‘ਤੇ ਕੁੱਲ 2.68 ਕਰੋੜ ਰੁਪਏ ਅਤੇ ਸਰਕਾਰੀ ਸਕੂਲ ਘਨੱਈਆ ਨਗਰ ‘ਤੇ 1.68 ਕਰੋੜ ਰੁਪਏ ਖਰਚ ਕੀਤੇ ਗਏ ਹਨ। ਸਕੂਲਾਂ ਵਿੱਚ ਸੀਸੀਟੀਵੀ ਕੈਮਰਿਆਂ ਸਮੇਤ ਹੋਰ ਸਹੂਲਤਾਂ ਹੋਣਗੀਆਂ।

ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਮਾਲ ਰੋਡ ਸਥਿਤ ਸਰਕਾਰੀ ਸਕੂਲ (ਲੜਕੀਆਂ) ਵਿਚ 150 ਕਲਾਸਰੂਮਜ਼ ਹੋਣਗੇ ਅਤੇ ਇਸ ‘ਤੇ 10 ਕਰੋੜ ਰੁਪਏ ਦੀ ਲਾਗਤ ਆਵੇਗੀ। ਸੀਨੀਅਰ ਸੈਕੰਡਰੀ ਸਕੂਲ ਹੋਣ ਦੇ ਨਾਲ-ਨਾਲ ਧੋਬੀਆਣਾ ਬਸਤੀ ਦੇ ਨਵੇਂ ਸਕੂਲ ਵਿੱਚ ਕੌਮਾਂਤਰੀ ਪੱਧਰ ਦਾ ਸਵੀਮਿੰਗ ਪੂਲ ਵੀ ਸ਼ਾਮਲ ਹੋਵੇਗਾ।

ਇਸ ਮੌਕੇ ਜੈਜੀਤ ਸਿੰਘ ਜੌਹਲ, ਵੀਨੂੰ ਬਾਦਲ, ਰਮਨ ਗੌਇਲ, ਅਸ਼ੋਕ ਕੁਮਾਰ,ਕੇ ਕੇ ਅਗਰਵਾਲ, ਰਾਜਨ ਗਰਗ,ਮਾਸਟਰ ਹਰਮੰਦਰ ਸਿੱਧੂ, ਰਾਜਨ ਗਰਗ,ਪਵਨ ਮਾਨੀ,ਬਲਜਿੰਦਰ ਠੇਕੇਦਾਰ, ਹਰਵਿੰਦਰ ਸਿੰਘ ਲੱਡੂ, ਰੁਪਿੰਦਰ ਬਿੰਦਰਾ,ਰਤਨ ਰਾਹੀ,ਸਾਧੂ ਸਿੰਘ, ਜਗਪਾਲ ਸਿੰਘ ਗੋਰਾ,ਇੰਦਰਜੀਤ ਸਿੰਘ, ਸੁਖਰਾਜ ਔਲਖ, ਵਿਪਨ ਮੀਤੂ ਅਤੇ ਸਮੂਹ ਕੌਂਸਲਰ ਮੌਜੂਦ ਸਨ।

ਟਲਿਆ ਵੱਡਾ ਹਾਦਸਾ,ਵਾਲ ਵਾਲ ਬਚੇ ਅੱਗਜਨੀ ‘ਚ…

ਚੰਡੀਗੜ੍ਹ, 4 ਮਈ  : ਸਿਰਮੌਰ ‘ਚ ਚੰਡੀਗੜ੍ਹ ਤੋਂ ਸ਼ੁੱਕਰਵਾਰ ਸ਼ਾਮ ਇੱਥੇ ਇੱਕ ਸਕੂਲ ’ਚ ਕੈਂਪ ਵਿੱਚ ਹਿੱਸਾ ਲੈਣ ਆਏ…

12ਵੀਂ ‘ਚ ਪਾਸ ਹੋਣ ਦੀ…

ਯਮੁਨਾਨਗਰ, 4 ਮਈ 2024- 12ਵੀਂ ਵਿਚ ਪਾਸ…

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40124 posts
  • 0 comments
  • 0 fans