Menu

ਸ਼ਹੀਦ ਭਗਤ ਸਿੰਘ ਸਮਾਧ ਤੋਂ ਗੱਟੀ ਰਾਜੋਕੇ ਤੱਕ ਲਿੰਕ ਰੋਡ ਦੇ ਅਪਗ੍ਰੇਡਸ਼ਨ ਲਈ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਰੱਖਿਆ ਨੀਂਹ ਪੱਥਰ, 18 ਫੁੱਟ ਹੋਵੇਗੀ ਚੌੜੀ ਸੜਕ

ਫਿਰੋਜਪੁਰ 21 ਨਵੰਬਰ (ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ ) – ਫਿਰੋਜਪੁਰ ਇੱਕ ਸਰਹੱਦੀ ਇਲਾਕਾ ਹੋਣ ਕਾਰਨ ਇਸਦੇ ਪਾਕਿਸਤਾਨ ਬਾਰਡਰ ਦੀ ਘੁੱਗ ਵੱਸਦੇ ਕਈ ਪਿੰਡ ਅਜਾਦੀ ਦੇ ਇੰਨੇ ਵਰ੍ਹਿਆਂ ਬਾਅਦ ਵੀ ਵਿਕਾਸ ਦੇ ਪੱਖੋਂ ਅਣਗੌਲੇ ਰਹਿ ਜਾਂਦੇ ਸੀ। ਪਰ ਜਦੋਂ ਦੀ ਕਮਾਨ ਫਿਰੋਜਪੁਰ ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਹੱਥ ਆਈ ਹੈ।ਇੰਨਾ ਪਿੰਡਾਂ ਦੇ ਲੋਕਾਂ ਦੀਆਂ ਉਮੀਦਾਂ ਨੂੰ ਬੂਰ ਪੈਂਦਾ ਨਜਰ ਆ ਰਿਹਾ ਹੈ।ਇਸੇ ਕੜੀ ਤਹਿਤ ਹੀ ਅੱਜ ਇਲਾਕੇ ਦੇ ਲੋਕਾਂ ਦੀ ਬੜੀ ਲੰਮੇ ਸਮੇਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਵਿਧਾਇਕ ਪਿੰਕੀ ਵੱਲੋਂ ਸ਼ਹੀਦ ਭਗਤ ਸਿੰਘ ਸਮਾਧ ਤੋਂ ਲੈਕੇ ਗੱਟੀ ਰਾਜੋਕੇ ਤੱਕ ਦੀ ਸੜਕ ਦੇ ਅਪਗ੍ਰੇਡਸ਼ਨ ਦਾ ਨੀਂਹ ਪੱਥਰ ਰੱਖਿਆ ਗਿਆ।
ਕਬੀਲੇ ਜਿਕਰ ਹੈ ਕਿ ਇਹ ਸੜਕ ਐੱਲ. ਐੱਫ. ਬੀ. ਰੋਡ ਜਿਹੜੀ ਕਿ 4.22 ਕਿਲੋਮੀਟਰ ਲੰਮੀ 10 ਫੁੱਟ ਤੋਂ ਹੁਣ 18 ਫੁੱਟ ਚੌੜੀ ਬਣਨ ਜਾ ਰਹੀ ਹੈ। ਇਸਦੇ ਨਿਰਮਾਣ ਤੇ ਕੁੱਲ ਇੱਕ ਕਰੋੜ 82 ਲੱਖ 78 ਹਜਾਰ ਰੁਪਏ ਦਾ ਖਰਚ ਆਵੇਗਾ।ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਵੱਡੀ ਖ਼ੁਸ਼ੀ ਵੇਖਣ ਨੂੰ ਮਿਲ ਰਹੀ ਹੈ।ਉਹਨਾਂ ਜਿੱਥੇ ਹਲਕਾ ਵਿਧਾਇਕ ਦਾ ਦਿਲੀ ਧੰਨਵਾਦ ਕੀਤਾ ਉੱਥੇ ਹੀ ਇਹ ਵੀ ਦੱਸਿਆ ਕਿ ਸਰਹੱਦ ਨੇੜਲੇ ਪਿੰਡ ਹੋਣ ਕਾਰਨ ਪਹਿਲਾਂ ਕਿਸੇ ਵੀ ਲੀਡਰ ਨੇ ਸਾਰ ਨਹੀਂ ਲਈ ਸੀ ਪਰ ਪਰਮਿੰਦਰ ਸਿੰਘ ਪਿੰਕੀ ਨੇ ਵਿਸ਼ੇਸ਼ ਧਿਆਨ ਦੇ ਕੇ ਇੰਨਾ ਪਿੰਡਾਂ ਦਾ ਵਿਕਾਸ ਕਰਵਾਇਆ ਗਿਆ ਹੈ ਜਿਸ ਨਾਲ ਲੋਕਾਂ ਦੇ ਜੀਵਨ ਪੱਧਰ ਵਿੱਚ ਕਾਫੀ ਸੁਧਾਰ ਹੋਇਆ ਹੈ।ਉਹਨਾਂ ਨੂੰ ਸਹੂਲਤਾਂ ਮਿਲਣ ਲੱਗੀਆਂ ਹਨ ਅਤੇ ਹੁਣ ਉਹ ਵੀ ਆਪਣੇ ਆਪ ਨੂੰ ਵਿਕਸਿਤ ਸਮਾਜ ਦਾ ਹਿੱਸਾ ਸਮਝ ਰਹੇ ਹਨ।ਇਹ ਸਭ ਪਰਮਿੰਦਰ ਸਿੰਘ ਪਿੰਕੀ ਦੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ।
ਉਧਰ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਵੀ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਲੋਕ ਹਨ ਜਿਹੜੇ ਪਾਕਿਸਤਾਨ ਬਾਰਡਰ ਤੇ ਸ਼ੇਰ ਜਿਹਾ ਜੇਰਾ ਕਰਕੇ ਬੈਠੇ ਹਨ ਅਤੇ ਹਰ ਔਖੇ ਸੌਖੇ ਸਮੇਂ ਵਿੱਚ ਦੇਸ਼ ਲਈ ਜਾਨ ਦੇਣ ਲਈ ਪਹਿਲਾ ਅੱਗੇ ਆਉਂਦੇ ਹਨ। ਉਹਨਾਂ ਇਹ ਵੀ ਕਿਹਾ ਕਿ ਇਸ ਜਗ੍ਹਾ ਤੇ ਦੇਸ਼ ਦੇ ਮਹਾਨ ਸ਼ਹੀਦ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸਮਾਧੀ ਸਥੱਲ ਹਨ।ਜਿਸ ਨੂੰ ਵਿਸ਼ਾਲ ਰੂਪ ਦਿੰਦੇ ਲਾਈਟ ਐਂਡ ਸਾਊਂਡ ਸਿਸਟਮ ਲਗਾਇਆ ਜਾ ਰਿਹਾ ਅਤੇ ਨਾਲ ਹੀ ਸਥਿਤ ਕੈਨਾਲ ਗੈਸਟ ਹਾਊਸ ਨੂੰ ਬੇਹੱਦ ਖੂਬਸੂਰਤ ਬਣਾਇਆ ਜਾ ਰਿਹਾ ਹੈ।ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਇਸ ਜਗ੍ਹਾ ਤੇ ਸੈਲਾਨੀਆਂ ਦੀ ਗਿਣਤੀ ਵਿੱਚ ਬੇਹਿਸਾਬਾ ਵਾਧਾ ਹੋਵੇਗਾ।
ਇਸ ਮੌਕੇ ਬਲਵੀਰ ਸਿੰਘ ਬਾਠ ਚੇਅਰਮੈਨ ਬਲਾਕ ਸੰਮਤੀ, ਮਾਸਟਰ ਗੁਲਜ਼ਾਰ ਸਿੰਘ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਅਤੇ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਨਾਲ ਇਲਾਕੇ ਭਰ ਤੋਂ ਪਤਵੰਤੇ ਸੱਜਣ ਹਾਜਰ ਸਨ

ਸੇਬੀ ਵੱਲੋਂ ਅਡਾਨੀ ਸਮੂਹ ਦੀਆਂ 6 ਕੰਪਨੀਆਂ…

ਨਵੀਂ ਦਿੱਲੀ, 3 ਮਈ: ਅਡਾਨੀ ਸਮੂਹ ਦੀਆਂ ਘੱਟੋ-ਘੱਟ 6 ਕੰਪਨੀਆਂ ਨੂੰ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਨੇ ਸਬੰਧਤ…

ਸੁਪਰੀਮ ਕੋਰਟ ਅਰਵਿੰਦ ਕੇਜਰੀਵਾਲ ਦੀ…

ਨਵੀਂ ਦਿੱਲੀ, 3 ਮਈ 2024: ਅਰਵਿੰਦ ਕੇਜਰੀਵਾਲ …

BSF ਦੇ ਜਵਾਨਾਂ ਨੂੰ ਲੈ…

3 ਮਈ 2024: ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ…

ਮਨੀਸ਼ ਸਿਸੋਦੀਆ ਦੀ ਪਟੀਸ਼ਨ ’ਤੇ…

ਨਵੀਂ ਦਿੱਲੀ, 3 ਮਈ 2024-ਦਿੱਲੀ ਹਾਈ ਕੋਰਟ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40099 posts
  • 0 comments
  • 0 fans