Menu

ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਮੋਂਟੂ ਵੋਹਰਾ ਨੂੰ ਟਿਕਟ ਮਿਲਣ ‘ਤੇ ਅਕਾਲੀ ਦਲ ਬਾਦਲ ਨੂੰ ਵੱਡਾ ਝੱਟਕਾ, ਅਸਤੀਫਿਆਂ ਦੀ ਲੱਗੀ ਝੜੀ

ਫਿਰੋਜ਼ਪੁਰ 29 ਨਵੰਬਰ ( ਗੁਰਨਾਮ ਸਿੱਧੂ, ਗੁਰਦਰਸ਼ਨ ਸੰਧੂ) ਕਹਾਵਤ ਹੈ  ਸਿਰ ਮੁੰਡਾਤੇ ਹੀ ਔਲੇ ਪੜ੍ਹੇ ਕੁਝ ਅਜਿਹਾ ਹੀ ਵੇਖਣ ਨੂੰ ਮਿਲਿਆ ਹੈ  ਫਿਰੋਜ਼ਪੁਰ ਵਿਚ ਜਿੱਥੇ ਅਕਾਲੀ ਦਲ ਵੱਲੋਂ ਫਿਰੋਜ਼ਪੁਰ ਸ਼ਹਿਰੀ ਹਲਕੇ ਦਾ ਉਮੀਦਵਾਰ ਐਲਾਨਣ ਦੇ ਨਾਲ ਹੀ  ਅਸਤੀਫਿਆਂ ਦੀ ਝੜੀ ਲੱਗ ਗਈ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਫਿਰੋਜ਼ਪੁਰ ਸ਼ਹਿਰੀ ਹਲਕੇ ਤੋ ਸ਼੍ਰੋਮਣੀ ਅਕਾਲੀ ਦਲ ਵੱਲੋ ਰੋਹਿਤ ਕੁਮਾਰ ਮਾਂਟੂ ਵੋਹਰਾ ਨੂੰ ਉਮੀਦਵਾਰ ਐਲਾਨਣ ਤੋ ਖਫਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋ ਬਣਾਈ ਗਈ ਹਲਕਾ ਚਲਾਉ ਵਰਕਰ ਬਚਾਓ 51 ਮੈਂਬਰੀ ਕਮੇਟੀ ਵੱਲੋ ਸ਼੍ਰੋਮਣੀ ਅਕਾਲੀ ਦਲ ਤੋ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ।
ਪਾਰਟੀ ਦੇ ਸੀਨੀਅਰ ਆਗੂ ਕਿੱਕਰ ਸਿੰਘ ਕੁਤਬੇਵਾਲਾ ਦੇ ਨਿਵਾਸ ਸਥਾਨ ਤੇ ਆਗੂਆਂ ਵੱਲੋ ਇੱਕ ਮੀਟਿੰਗ ਕੀਤੀ ਗਈ।  ਜਿਸ ਵਿੱਚ ਦਿਲਬਾਗ ਸਿੰਘ ਵਿਰਕ ਮੈਂਬਰ ਜਨਰਲ ਕੌਂਸਲ ਸ਼੍ਰੋਮਣੀ ਅਕਾਲੀ ਦਲ, ਗੁਰਭੇਜ ਸਿੰਘ ਸੂਬਾ ਜਦੀਦ ਜਿਲਾ  ਸੀਨੀਅਰ ਮੀਤ ਪ੍ਰਧਾਨ , ਨਛੱਤਰ ਸਿੰਘ ਖਾਈ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਕਿਲਚੇ ਮੀਤ ਪ੍ਰਧਾਨ, ਲਾਲ ਸਿੰਘ ਖਾਈ ਸਰਕਲ ਪਰਧਾਨ, ਗੁਰਜੀਤ ਸਿੰਘ ਚੀਮਾ ਸਰਕਲ ਪ੍ਰਧਾਨ, ਗਗਨਦੀਪੀ ਸਿੰਘ ਗੋਬਿੰਦ ਨਗਰ ਸਰਕਲ ਪਰਧਾਨ ਕਿਸਾਨ ਵਿੰਗ, ਜਸਬੀਰ ਸਿੰਘ ਬੱਗੇ ਵਾਲਾ ਸਰਕਲ ਪ੍ਰਧਾਨ ਯੂਥ ਵਿੰਗ ਆਰਫਿ ਕੇ, ਕੁਲਵਿੰਦਰ ਸਿੰਘ ਕੁਤਬੇਵਾਲਾ ਪ੍ਰਧਾਨ ਬੀ ਸੀ ਵਿੰਗ, ਬਲਜਿੰਦਰ ਸਿੰਘ ਰੱਜੀ ਵਾਲਾ ਸਰਕਲ ਪ੍ਰਧਾਨ ਕਿਸਾਨ ਵਿੰਗ , ਜੱਜਬੀਰ ਸਿੰਘ ਕਮਾਲੇ ਵਾਲਾ, ਸਰਵਨ ਸਿੰਘ ਇਲਮੇ ਵਾਲਾ, ਚਰਨਦੀਪ ਸਿੰਘ ਬੱਗੇ ਵਾਲਾ, ਗੁਰਪ੍ਰੀਤ ਸਿੰਘ ਫਰੀਦੇਵਾਲਾ, ਗੁਰਜੀਤ ਸਿੰਘ ਗੁਰਦਿੱਤੀ ਵਾਲਾ, ਰਾਜੇਸ਼ ਕੁਮਾਰ ਆਰਫਿ ਕੇ, ਦਵਿੰਦਰ ਸਿੰਘ ਟੋਨਾ ਉਪਲ ਵਕੀਲਾਂ ਵਾਲਾ, ਹਰਜਿੰਦਰ ਸਿੰਘ ਅੱਕੂ ਵਾਲਾ, ਸੁਰਿੰਦਰ ਸਿੰਘ ਗੈਂਦਰ,ਸੁਰਜੀਤ ਸਿੰਘ ਅਟਾਰੀ, ਬੋਹੜ ਸਿੰਘ ਖੇਮਕਰਨ, ਕੁਲਦੀਪ ਸਿੰਘ ਪੀਰੂ ਵਾਲਾ, ਸਤਨਾਮ ਸਿੰਘ ਚਾਂਦੀ ਵਾਲਾ, ਹਰਭਜਨ ਸਿੰਘ ਖੁੰਦਰ ਗੱਟੀ, ਦਇਆ ਸਿੰਘ ਝੁੱਗੇ ਨਿਹੰਗਾਂ ਵਾਲੇ , ਪਰਮਜੀਤ ਸਿੰਘ ਅਲੀ ਕੇ, ਹਿੰਮਤ ਸਿੰਘ ਪੱਲਾ ਮੇਘਾ  ਸਵਰਨ ਸਿੰਘ, ਬੂਟਾ ਸਿੰਘ ਸੰਧੂ , ਦੇਸ ਰਾਜ ਖਲਚੀਆ, ਰਵਿੰਦਰ ਸਿੰਘ ਬਸਤੀ ਮੱਖਣ ਸਿੰਘ, ਦਰਸ਼ਨ ਸਿੰਘ ਖਲਚੀਆ, ਸਾਬਰ ਸੂਬਾ ਕਾਹਨ ਚੰਦ, ਪਿਆਰਾ ਸਿੰਘ ਬੱਗੇ ਵਾਲਾ, ਕੈਪਟਨ ਪਿਆਰਾ ਸਿੰਘ,ਮੋਹਨ ਕੈਲੋ ਵਾਲ , ਮਨਦੀਪ ਸਿੰਘ ਸਾਬਕਾ ਸਰਪੰਚ ਕੈਲੋਵਾ  ਆਦਿ ਆਗੂ ਹਾਜ਼ਰਰ ਸਨ, ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਲਕੇ ਚ ਬਾਹਰੀ ਉਮੀਦਵਾਰ ਉਤਾਰ ਕੇ ਪਾਰਟੀ ਦੇ ਵਰਕਰਾਂ ਦੀ ਬੇਕਦਰੀ ਕੀਤੀ ਹੈ, ਕਿਉਂਕਿ ਇਹ ਉਮੀਦਵਾਰ ਕਦੇ ਵੀ ਹਲਕੇ ਵਿੱਚ ਵਿਚਰਿਆ ਨਹੀ ,ਇਸ ਦੇ ਹਲਕਾ ਇੰਚਾਰਜ ਲੱਗਣ ਤੋ ਬਾਅਦ ਅਸੀ ਪਾਰਟੀ ਹਾਈਕਮਾਂਡ ਨੂੰ ਹਲਕੇ ਦੀ ਸਥਿਤੀ ਬਾਰੇ ਚੰਗੀ ਤਰ੍ਹਾਂ ਜਾਣੂ ਕਰਵਾਇਆ ਸੀ ਪਰ ਪਾਰਟੀ ਵੱਲੋ ਹੁਣ ਉਮੀਦਵਾਰ ਐਲਾਨਣ ਵੇਲੇ ਵੀ ਕਿਸੇ ਵਰਕਰ ਦੀ ਕੋਈ ਰਾਇ ਨਹੀ ਲਈ ਅਤੇ ਨਾ ਹੀ ਬੂਥਾਂ ਤੱਕ ਕੰਮ ਕਰਨ ਵਾਲੇ ਵਰਕਰਾਂ ਨੂੰ ਵਿਸ਼ਵਾਸ ਵਿੱਚ ਲਿਆ ਗਿਆ ਹੈ।
 ਜਿਸ ਦਾ ਸਮੁੱਚੇ ਹਲਕੇ ਦੇ ਵਰਕਰਾਂ ਚ ਭਾਰੀ ਰੋਸ ਹੈ, ਜਿਸ ਦਾ ਪਤਾ ਆਉਣ ਵਾਲੇ ਦਿਨਾਂ ਵਿੱਚ ਹੋਰ ਪਾਰਟੀ ਵਰਕਰਾਂ ਵੱਲੋ ਦਿੱਤੇ ਜਾ ਰਹੇ ਅਸਤੀਫਿਆਂ ਤੋ ਲੱਗ ਜਾਏਗਾ , ਇਸ ਮੌਕੇ ਤੇ ਇਹਨਾਂ ਆਗੂਆਂ ਨੇ ਕਿਹਾ ਕਿ ਉਹ ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸ਼ੰਘਰਸ਼ ਚ ਕਿਸਾਨਾਂ ਨੂੰ ਬਿੱਲ ਰੱਦ ਕਰਵਾਉਣ ਲਈ ਸਯਕੁੰਤ ਕਿਸਾਨ ਮੋਰਚੇ ਵੱਲੋ ਨਿਭਾਏ ਸ਼ਲਾਘਾਯੋਗ ਰੋਲ ਨੂੰ ਸਮਰਪਿਤ ਅਗਲਾ ਪਰੋਗਰਾਮ ਕਿਸਾਨ ਆਗੂਆਂ ਦੇ ਫੈਸਲੇ ਤੇ ਫੁੱਲ ਚੜਾਉਣਗੇ , ਇਹਨਾਂ ਆਗੂਆਂ ਨੇ ਕਿਹਾ ਕਿ ਕੁਝ ਦਿਨਾਂ ਬਾਅਦ ਉਹ ਹਲਕੇ ਵਿੱਚ ਵੱਡਾ ਧਮਾਕਾ ਕਰਨਗੇ,ਜਿਸ ਨਾਲ ਘਰ ਘਰ ਜਾ ਕੇ ਵਰਕਰਾਂ ਨਾਲ ਹੋਈ ਬੇਇਨਸਾਫੀ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਗੇ।

ਸੇਬੀ ਵੱਲੋਂ ਅਡਾਨੀ ਸਮੂਹ ਦੀਆਂ 6 ਕੰਪਨੀਆਂ…

ਨਵੀਂ ਦਿੱਲੀ, 3 ਮਈ: ਅਡਾਨੀ ਸਮੂਹ ਦੀਆਂ ਘੱਟੋ-ਘੱਟ 6 ਕੰਪਨੀਆਂ ਨੂੰ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਨੇ ਸਬੰਧਤ…

ਸੁਪਰੀਮ ਕੋਰਟ ਅਰਵਿੰਦ ਕੇਜਰੀਵਾਲ ਦੀ…

ਨਵੀਂ ਦਿੱਲੀ, 3 ਮਈ 2024: ਅਰਵਿੰਦ ਕੇਜਰੀਵਾਲ …

BSF ਦੇ ਜਵਾਨਾਂ ਨੂੰ ਲੈ…

3 ਮਈ 2024: ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ…

ਮਨੀਸ਼ ਸਿਸੋਦੀਆ ਦੀ ਪਟੀਸ਼ਨ ’ਤੇ…

ਨਵੀਂ ਦਿੱਲੀ, 3 ਮਈ 2024-ਦਿੱਲੀ ਹਾਈ ਕੋਰਟ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40099 posts
  • 0 comments
  • 0 fans