Menu

ਹਲਕਾ ਰਾਮਪੁਰਾ ਫੂਲ ਅਤੇ ਮੌੜ ਦੇ 72 ਪਰਿਵਾਰ ਅਕਾਲੀ ਦਲ ਚ ਸ਼ਾਮਲ

       ਬਿਹਤਰ ਬਦਲ ਵਜੋਂ ਸੂਬੇ ਦੇ ਲੋਕ ਅਕਾਲੀ ਦਲ ਵਿੱਚ ਹੋ ਰਹੇ ਹਨ ਸ਼ਾਮਲ – ਸਿਕੰਦਰ ਸਿੰਘ ਮਲੂਕਾ   

ਬਠਿੰਡਾ, 13 ਅਗਸਤ  – ਸੂਬੇ ਦੀ ਸੱਤਾ ਤੇ ਕਾਬਜ਼ ਕਾਂਗਰਸ ਸਰਕਾਰ ਲੋਕ ਮਾਰੂ ਨੀਤੀਆਂ ਕਾਰਨ ਆਪਣਾ ਆਧਾਰ ਗੁਆ ਚੁੱਕੀ ਹੈ, ਸੂਬੇ ਦੇ ਲੋਕ ਇਕ ਚੰਗੇ ਬਦਲ ਵਜੋਂ  ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਵੱਲੋਂ ਆਪਣੇ ਗ੍ਰਹਿ ਵਿਖੇ ਹਲਕਾ ਮੌੜ ਅਤੇ ਰਾਮਪੁਰਾ ਫੂਲ ਦੇ ਵੱਖ ਵੱਖ ਪਾਰਟੀਆਂ ਨਾਲ ਸਬੰਧਤ  ਪਰਿਵਾਰਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਨ ਸਮੇਂ ਕੀਤਾ । ਮਲੂਕਾ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰੀ । ਮੌਜੂਦਾ ਸਰਕਾਰ ਦੀ   ਵਾਅਦਾ ਖਿਲਾਫ਼ੀ ਤੋਂ ਸੂਬੇ ਦਾ ਹਰ ਵਰਗ ਦੁਖੀ ਹੈ । ਸੂਬੇ ਦੇ ਕਿਸਾਨਾਂ, ਮੁਲਾਜ਼ਮ ਵਰਗ ,ਵਪਾਰੀ ਵਰਗ ਅਤੇ ਵਿਸ਼ੇਸ਼ ਤੌਰ ਤੇ ਨੌਜਵਾਨ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ । ਜਗਦੀਪ ਸਿੰਘ ਗਹਿਰੀ ਦੇ ਯਤਨਾ ਸਦਕਾ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਫੂਲ ਤੋਂ ਗਗਨਦੀਪ ਸਿੰਘ ਪ੍ਰਧਾਨ ਭੱਠਾ ਯੂਨੀਅਨ , ਸੇਵਕ ਸਿੰਘ ,ਅਮਨਦੀਪ ਸਿੰਘ, ਬਿੰਦਰ ਸਿੰਘ ,ਕਰਨੈਲ ਸਿੰਘ ,ਜੰਟਾ ਸਿੰਘ ,ਗਗਨਦੀਪ ਸਿੰਘ ,ਅਮਨਦੀਪ ਸਿੰਘ,  ਕਰਨੈਲ ਸਿੰਘ ,ਬਿੰਦਰ ਸਿੰਘ, ਜੰਟਾ ਸਿੰਘ ,ਗਗਨਦੀਪ ਸਿੰਘ , ਗੁਰਪ੍ਰੀਤ ਸਿੰਘ ,ਸਵਰਨ ਸਿੰਘ ,ਸੰਦੀਪ ਸਿੰਘ, ਨਗੌਰੀ ਸਿੰਘ , ਬੂਟਾ ਸਿੰਘ, ਕਾਲਾ ਸਿੰਘ ,ਸੁਰਿੰਦਰ ਸਿੰਘ,  ਸੁਰਜੀਤ ਸਿੰਘ, ਪ੍ਰਕਾਸ਼ ਸਿੰਘ, ਬੀਰਬਲ ਸਿੰਘ, ਜਰਨੈਲ ਸਿੰਘ, ਨਿੱਕੂ ਸਿੰਘ ,ਬੋਘਾ ਸਿੰਘ, ਸੀਰਾ ਸਿੰਘ,  ਮੰਡੀ ਕਲਾਂ ਤੋਂ ਮਨਜੀਤ ਸਿੰਘ ,ਪਰਗਟ ਸਿੰਘ, ਚਾਂਦੀ ਸਿੰਘ, ਕੁਲਵਿੰਦਰ ਸਿੰਘ, ਨੇਕ ਸਿੰਘ, ਚਰਨਜੀਤ ਕੌਰ, ਬਿੱਲੂ ਸਿੰਘ ,ਮੰਗਾ ਸਿੰਘ ,ਕਾਕਾ ਸਿੰਘ ,ਗੁਰਦੀਪ ਸਿੰਘ, ਕਾਲੀ ਸਿੰਘ, ਭੂਰੀ ਕੌਰ ,ਸੀਤੂ ਕੌਰ  ,ਮਨਪ੍ਰੀਤ ਸਿੰਘ , ਸੀਰਾ ਸਿੰਘ ,ਕੁਲਵੰਤ ਕੌਰ ,ਸੁਖਦੇਵ ਸਿੰਘ,  ਅਤੇ ਬਾਲਿਆਂਵਾਲੀ ਤੋਂ ਵੀਰਪਾਲ ਕੌਰ, ਪ੍ਰਕਾਸ਼ ਕੌਰ  ,ਸਰਬਜੀਤ ਕੌਰ, ਦਰਸ਼ਨ ਸਿੰਘ ,ਬਲਵਿੰਦਰ ਸਿੰਘ ਅਤੇ ਗੁਰਜੰਟ ਸਿੰਘ ਸਮੇਤ ਕੁੱਲ 72 ਪਰਿਵਾਰਾਂ ਨੇ ਵੱਖ ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਸਾਬਕਾ ਮੰਤਰੀ ਮਲੂਕਾ ਨੇ ਜੀ ਆਇਆਂ ਕਿਹਾ । ਮਲੂਕਾ ਨੇ ਕਿਹਾ  ਕਿ ਪਿਛਲੇ ਸਮੇਂ ਦੌਰਾਨ ਵੀ ਸ਼ੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹਮੇਸ਼ਾ ਲੋਕ ਪੱਖੀ ਫ਼ੈਸਲੇ ਕੀਤੇ ਜਾਂਦੇ ਸਨ ।  ਮਲੂਕਾ ਨੇ ਦਾਅਵਾ ਕੀਤਾ ਕਿ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਬਣਨ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਗਏ ਸਾਰੇ ਐਲਾਨ ਪਹਿਲੇ ਹੀ ਸਾਲ ਵਿੱਚ ਪੂਰੇ ਕੀਤੇ ਜਾਣਗੇ l ਇਸ ਮੌਕੇ ਸਾਬਕਾ ਪ੍ਰਧਾਨ ਹਰਜੀਤ ਸਿੰਘ ਮਲੂਕਾ, ਨਿਰਮਲ ਸਿੰਘ ਮਲੂਕਾ,  ਡਾ ਸਤਿਗੁਰੂ, ਮਨਦੀਪ ਸ਼ਰਮਾ, ਸਾਬਕਾ ਸਰਪੰਚ ਗੁਰਚਰਨ ਸਿੰਘ ,ਹਰਮਨ ਢਪਾਲੀ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਹਾਜ਼ਰ ਸਨ ।

ਟਲਿਆ ਵੱਡਾ ਹਾਦਸਾ,ਵਾਲ ਵਾਲ ਬਚੇ ਅੱਗਜਨੀ ‘ਚ…

ਚੰਡੀਗੜ੍ਹ, 4 ਮਈ  : ਸਿਰਮੌਰ ‘ਚ ਚੰਡੀਗੜ੍ਹ ਤੋਂ ਸ਼ੁੱਕਰਵਾਰ ਸ਼ਾਮ ਇੱਥੇ ਇੱਕ ਸਕੂਲ ’ਚ ਕੈਂਪ ਵਿੱਚ ਹਿੱਸਾ ਲੈਣ ਆਏ…

12ਵੀਂ ‘ਚ ਪਾਸ ਹੋਣ ਦੀ…

ਯਮੁਨਾਨਗਰ, 4 ਮਈ 2024- 12ਵੀਂ ਵਿਚ ਪਾਸ…

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40124 posts
  • 0 comments
  • 0 fans