Menu

ਕਿਰਾਇਆ ਫਰਸਟ ਕਲਾਸ ਦਾ, ਸੀਟ ਇਕਾਨਮੀ ਕਲਾਸ ਦੀ, ਇਹ ਹੈ ਹਾਲ ਹਵਾਈ ਕੰਪਨੀਆਂ ਦਾ

ਕੋਰੋਨਾ ਮਹਾਂਮਾਰੀ ਤੋਂ ਬਾਅਦ ਦੁਨੀਆਂ ਭਾਵੇਂ ਹੁਣ ਇੱਕ ਵਾਰ ਫਿਰ ਤੋਂ ਆਮ ਹਾਲਾਤਾਂ ਵੱਲ੍ਹ ਵਾਪਿਸ ਆ ਰਹੀ ਹੈ ਪਰ ਉਸਦੇ ਬਾਵਜੂਦ ਆਰਥਿਕ ਚੁਣੌਤੀਆਂ ਇੱਕ ਵੱਡੀ ਮੁਸ਼ਕਿਲ ਬਣ ਕੇ ਸਾਹਮਣੇ ਆ ਰਹੀਆਂ ਹਨ। ਦਰਅਸਲ ਜਿੱਥੇ ਕਿ ਬਹੁਤ ਸਾਰੇ ਦੇਸ਼ਾਂ ਨੂੰ ਜਾਣ ਵਾਲੀਆਂ ਫਲਾਇਟਾਂ ਮੁੜ ਤੋਂ ਬਹਾਲ ਹੋ ਰਹੀਆਂ ਹਨ, ਉਥੇ ਹੀ ਇਨ੍ਹਾਂ ਫਲਾਇਟਾਂ ਦਾ ਵਧਿਆ ਕਿਰਾਇਆ ਵੱਡੀ ਚੁਣੌਤੀ ਬਣਿਆ ਹੋਇਆ ਹੈ। ਜਿਸ ਵਿੱਚ ਯੂਕੇ, ਯੂਏਈ ਆਦਿ ਮੁਲਕ ਸ਼ਾਮਿਲ ਹਨ। ਜਾਣਕਾਰੀ ਮੁਤਾਬਿਕ ਹਾਲ ਹੀ ਵਿੱਚ ਏਅਰ ਇੰਡੀਆ ਦੁਆਰਾ ਨਵੀਂ ਦਿੱਲੀ ਅਤੇ ਲੰਡਨ ਦੀ ਹਵਾਈ ਯਾਤਰਾ ਜੋ ਪਹਿਲਾਂ 55,000 ਤੋਂ 70,000 ਦੇ ਵਿਚਕਾਰ ਸੀ, ਪਰ 8 ਅਗਸਤ ਨੂੰ ਜਦੋਂ ਯੂਕੇ ਵੱਲੋਂ ਭਾਰਤ ਨੂੰ ਲਾਲ ਸੂਚੀ ਤੋਂ ਐਂਬਰ ਸੂਚੀ ਵਿੱਚ ਲਿਆਂਦਾ ਗਿਆ ਉਦੋਂ ਤੋਂ ਹੀ ਇਹ ਕੀਮਤਾਂ ਅਸਮਾਨ ਨੂੰ ਛੂਹ ਗਈਆਂ ਹਨ, ਜੋ 4 ਲੱਖ ਦੇ ਕਰੀਬ ਪਹੁੰਚ ਗਈ ਹੈ। ਇਹ ਜਾਣਕਾਰੀ ਸੀਨੀਅਰ ਆਈਏਐਸ ਅਧਿਕਾਰੀ ਸੰਜੀਵ ਗੁਪਤਾ ਵੱਲੋਂ ਸ਼ਨੀਵਾਰ ਨੂੰ ਟਵਿੱਟਰ ‘ਤੇ ਸਾਂਝੀ ਕੀਤੀ ਗਈ ਕਿ ਭਾਰਤ ਅਤੇ ਬ੍ਰਿਟੇਨ ਦੇ ਵਿਚਕਾਰ ਹਵਾਈ ਕਿਰਾਏ 4 ਲੱਖ ਰੁਪਏ ਤੱਕ ਵਧ ਗਏ ਹਨ।

ਸਿਰਫ ਏਅਰ ਇੰਡੀਆ ਹੀ ਨਹੀਂ, ਵਿਸਤਾਰਾ, ਬ੍ਰਿਟਿਸ਼ ਏਅਰਵੇਜ਼ ਦਾ ਵੀ ਅਗਸਤ ਵਿੱਚ ਕਿਰਾਇਆ ਇੱਕ ਲੱਖ ਤੱਕ ਵੱਧ ਗਿਆ ਹੈ। ਇਸ ਵਾਧੇ ਦਾ ਮੁੱਖ ਕਾਰਨ ਯਾਤਰਾ ਦੀ ਵਧ ਰਹੀ ਮੰਗ ਨੂੰ ਹੀ ਮੰਨਿਆ ਜਾ ਰਿਹਾ ਹੈ। ਕਿਉਂਕਿ ਜੁਲਾਈ ਮਹੀਨੇ ਤੱਕ ਯੂਕੇ ਸਰਕਾਰ ਨੇ ਭਾਰਤ ਵਿਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਯੂਕੇ ਦੀ ਯਾਤਰਾ ‘ਤੇ ਰੋਕ ਲਗਾ ਕੇ ਭਾਰਤ ਨੂੰ ਲਾਲ ਸੂਚੀ ਵਿੱਚ ਰੱਖਿਆ ਹੋਇਆ ਸੀ, ਹੁਣ ਜਦੋਂ ਭਾਰਤ ਨੂੰ ਐਂਬਰ ਸੂਚੀ ਵਿੱਚ ਭੇਜ ਦਿੱਤਾ ਗਿਆ ਹੈ, ਭਾਰਤੀਆਂ ਨੂੰ ਯੂਕੇ ਦੀ ਯਾਤਰਾ ਕਰਨ ਦੀ ਇਜਾਜ਼ਤ ਹੈ। ਪਰ ਉਨ੍ਹਾਂ ਨੂੰ ਘਰੇਲੂ ਕੁਆਰਨਟਾਈਨ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ ਭਾਵੇਂ ਉਨ੍ਹਾਂ ਦਾ ਟੀਕਾਕਰਨ ਹੋਇਆ ਹੋਵੇ ਕਿਉਂਕਿ ਕੋਵੀਸ਼ਿਲਡ ਅਤੇ ਕੋਵੈਕਸਿਨ ਨੂੰ ਯੂਕੇ ਦੇ ਅਧਿਕਾਰੀਆਂ ਦੁਆਰਾ ਮਾਨਤਾ ਨਹੀਂ ਦਿੱਤੀ ਗਈ ਹੈ।

ਇਸੇ ਪ੍ਰਕਾਰ ਨਾਲ ਦੁਬਈ, ਯੂਏਈ ਲਈ ਨਾਨ-ਸਟਾਪ, ਵਨ-ਵੇਅ, ਇਕਾਨਮੀ ਟਿਕਟਾਂ ਦੀ ਕੀਮਤਾਂ ‘ਚ ਵੀ ਵਾਧਾ ਦੇਖਿਆ ਗਿਆ ਹੈ। ਜਾਣਕਾਰੀ ਅਨੁਸਾਰ ਭਾਰਤ ਅਤੇ ਪਾਕਿਸਤਾਨ ਤੋਂ ਸੰਯੁਕਤ ਅਰਬ ਅਮੀਰਾਤ (ਯੂਏਈ) ਲਈ ਉਡਾਣਾਂ ਸ਼ੁਰੂ ਹੋ ਗਈਆਂ ਹਨ। ਪਰ ਮਹਾਮਾਰੀ ਤੋਂ ਬਾਅਦ ਫਲਾਈਟ ਟਿਕਟਾਂ ਦੀ ਕੀਮਤ ‘ਚ ਭਾਰੀ ਉਛਾਲ ਦੇਖਿਆ ਗਿਆ ਹੈ, ਜੋਕਿ 50 ਪ੍ਰਤੀਸ਼ਤ ਤੱਕ ਵੱਧ ਦੱਸਿਆ ਜਾਂਦਾ ਹੈ ਅਤੇ ਜੋ ਪਹਿਲਾਂ Dh700-Dh850 ਸੀ ਹੁਣ ਵੱਧ ਕੇ Dh1,050-Dh1100 ਤੱਕ ਪਹੁੰਚ ਗਏ ਹਨ।

ਟਲਿਆ ਵੱਡਾ ਹਾਦਸਾ,ਵਾਲ ਵਾਲ ਬਚੇ ਅੱਗਜਨੀ ‘ਚ…

ਚੰਡੀਗੜ੍ਹ, 4 ਮਈ  : ਸਿਰਮੌਰ ‘ਚ ਚੰਡੀਗੜ੍ਹ ਤੋਂ ਸ਼ੁੱਕਰਵਾਰ ਸ਼ਾਮ ਇੱਥੇ ਇੱਕ ਸਕੂਲ ’ਚ ਕੈਂਪ ਵਿੱਚ ਹਿੱਸਾ ਲੈਣ ਆਏ…

12ਵੀਂ ‘ਚ ਪਾਸ ਹੋਣ ਦੀ…

ਯਮੁਨਾਨਗਰ, 4 ਮਈ 2024- 12ਵੀਂ ਵਿਚ ਪਾਸ…

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40124 posts
  • 0 comments
  • 0 fans