Menu

ਪੇ-ਪੈਰੀਟੀ ਦੀ ਮੁੜ ਬਹਾਲੀ ਲਈ ਦੂਜੇ ਦਿਨ ਵੀ ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਨੇ ਦਿੱਤਾ ਧਰਨਾ

ਬਠਿੰਡਾ, 10 ਅਗਸਤ (ਜਸਪ੍ਰੀਤ) – ਮੰਗਲਵਾਰ ਨੂੰ ਸਮੂਹ ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਜਿਲ੍ਹਾ ਬਠਿੰਡਾ ਵਲੋਂ ਖੇਤੀ ਭਵਨ ਦਫਤਰ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਵਿਖੇ ਦੂਜੇ ਦਿਨ ਧਰਨਾ ਦਿੱਤਾ ਗਿਆ। ਇਹ ਧਰਨਾ ਪੰਜਾਬ ਰਾਜ ਪਧਰੀ ਖੇਤੀਬਾੜੀ ਸਬ ਇੰਸਪੈਕਟਰ ਐਸੋਸੀਏਸ਼ਨ ਦੇ ਪਹਿਲਾਂ ਤੋਂ ਉਲੇਖੇ ਹੋਏ ਪ੍ਰੋਗਰਾਮ ਅਨੁਸਾਰ ਕੀਤਾ ਗਿਆ। ਇਸ ਵਿੱਚ ਅੱਜ ਪ੍ਰਧਾਨ ਵਿਕਰਮਜੀਤ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਵਰਗ ਨਾਲ ਹੋ ਰਹੇ ਵਿਤਕਰੇ ਸਬੰਧੀ ਰੋਸ਼ ਪ੍ਰਗਟ ਕਰਦਿਆਂ ਨਿਸ਼ਾਨੇ ‘ਤੇ ਲਾਇਆ ਗਿਆ। ਸਮੂਹ ਖੇਤੀਬਾੜੀ ਸਬ ਇੰਸਪੈਕਟਰ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਰੇਬਾਜੀ ਕੀਤੀ ਗਈ। ਸਾਲ 1996 ਤੋਂ ਪਹਿਲਾਂ ਖੇਤੀਬਾੜੀ ਉੱਪ ਨਿਰੀਖਕ, ਖੇਤੀਬਾੜੀ ਵਿਭਾਗ (ਹੁਣ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ) ਦੀ ਪੇ-ਪੈਰੀਟੀ ਵੈਟਨਰੀ ਫਾਰਮਾਂਸਿਸਟ (ਮੌਜੂਦਾ ਵੈਟਨਰੀ ਇੰਸਪੈਕਟਰ), ਪਸ਼ੂ ਪਾਲਣ ਵਿਭਾਗ, ਪੰਜਾਬ ਦੇ ਬਰਾਬਰ ਹੁੰਦੀ ਸੀ ਪਰ 1996 ਵਿੱਚ ਇਹਨਾਂ ਦੋਵਾਂ ਦੀ ਪੇ-ਪੈਰੀਟੀ ਵੱਖ ਵੱਖ ਕਰ ਦਿਤੀ ਗਈ ਜਦ ਕਿ ਇਹਨਾਂ ਦੋਵੇ ਅਸਾਮੀਆਂ ਦੀ ਭਰਤੀ ਲਈ ਮੁਢਲੀ ਸਿਖਿਆ ਦਾ ਦਰਜਾ ਇਕੋ ਹੈ। ਮੀਤ ਪ੍ਰਧਾਨ ਪਰਨੂਰ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਹੋਰ ਮੁਢਲੀਆਂ ਪੋਸਟਾਂ ਜਿਵੇ ਕਿ ਖੇਤੀਬਾੜੀ ਵਿਕਾਸ ਅਫਸਰ, ਖੇਤੀਬਾੜੀ ਅਫਸਰ, ਡਿਪਟੀ ਡਾਇਰੈਕਟਰ/ ਮੁੱਖ ਖੇਤੀਬਾੜੀ ਅਫਸਰ ਅਤੇ ਜੋਇੰਟ ਡਾਇਰੈਕਟਰ ਦੀਆਂ ਪੇ-ਪੈਰੀਟੀ ਪਸ਼ੂ ਪਾਲਣ ਵਿਭਾਗ ਦੇ ਬਰਾਬਰ ਹੈ ਪਰ ਖੇਤੀਬਾੜੀ ਉੱਪ ਨਿਰੀਖਕ ਦੀ ਪੇ-ਪੈਰੀਟੀ ਬਰਾਬਰ ਨਹੀਂ ਰੱਖੀ ਗਈ। ਇਸ ਸੰਘਰਸ਼ ਨਾਲ ਸਮੂਹ ਖੇਤੀਬਾੜੀ ਉੱਪ ਨਿਰੀਖਕ ਪੰਜਾਬ ਰਾਜ ਇਕੋ ਮੰਗ ਕਰਦਾ ਹੈ ਕਿ ਪੇ-ਪੈਰੀਟੀ ਮੁੜ ਤੋਂ ਬਹਾਲ ਕੀਤੀ ਜਾਵੇ ਅਤੇ ਇਸ ਸਬੰਧੀ ਇਹ ਰੋਸ਼ ਰੈਲੀ ਓਦੋਂ ਤੱਕ ਚਲੇਗੀ ਜਦ ਤੱਕ ਖੇਤੀਬਾੜੀ ਉੱਪ ਨਿਰੀਖਕ ਨੂੰ ਉਸਦਾ ਬਣਦਾ ਹੱਕ ਨਹੀਂ ਮਿਲਦਾ। ਇਸ ਮੌਕੇ ‘ਤੇ ਬਠਿੰਡਾ ਜਿਲ੍ਹੇ ਦੇ ਸਮੂਹ ਖੇਤੀਬਾੜੀ ਸਬ ਇੰਸਪੈਕਟੋਰਾ ਨੇ ਵੱਧ ਚੜ ਕੇ ਹਿੱਸਾ ਲਿਆ।।

ਟਲਿਆ ਵੱਡਾ ਹਾਦਸਾ,ਵਾਲ ਵਾਲ ਬਚੇ ਅੱਗਜਨੀ ‘ਚ…

ਚੰਡੀਗੜ੍ਹ, 4 ਮਈ  : ਸਿਰਮੌਰ ‘ਚ ਚੰਡੀਗੜ੍ਹ ਤੋਂ ਸ਼ੁੱਕਰਵਾਰ ਸ਼ਾਮ ਇੱਥੇ ਇੱਕ ਸਕੂਲ ’ਚ ਕੈਂਪ ਵਿੱਚ ਹਿੱਸਾ ਲੈਣ ਆਏ…

12ਵੀਂ ‘ਚ ਪਾਸ ਹੋਣ ਦੀ…

ਯਮੁਨਾਨਗਰ, 4 ਮਈ 2024- 12ਵੀਂ ਵਿਚ ਪਾਸ…

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40124 posts
  • 0 comments
  • 0 fans