Menu

ਸੁਖਾਵੇਂ ਨਹੀਂ ਹਨ ਇਟਲੀ ‘ਚ ਪੰਜਾਬੀਆਂ ਲਈ ਹਾਲਾਤ, ਬੇਹੱਦ ਘੱਟ ਮਜ਼ਦੂਰੀ ‘ਤੇ ਰੋਜ਼ਾਨਾ 12 ਤੋਂ 13 ਘੰਟਿਆਂ ਤੱਕ ਕੰਮ ਕਰਨ ਲਈ ਮਜਬੂਰ

ਇਟਲੀ ਦੇ ਲਤੀਨਾ ਸੂਬੇ ‘ਚ ਰੋਮ ਦੇ ਦੱਖਣ ‘ਚ ਪੈਂਦੇ ਪੇਂਡੂ ਇਲਾਕੇ ‘ਚ ਭਾਰਤ ਦੇ ਖੇਤੀ ਕਾਮੇ ਗੁਲਾਮਾਂ ਵਰਗਾ ਜੀਵਨ ਬਿਤਾ ਰਹੇ ਹਨ । ਬਲਵੀਰ ਸਿੰਘ ਜਿਸ ਨੇ 6 ਸਾਲ ਇਕ ਇਟਲੀ ਦੇ ਜਗੀਰਦਾਰ ਦੇ ਫਾਰਮ ਹਾਊਸ ‘ਚ ਇਕ ਗੁਲਾਮ (ਬੰਧੂਆ) ਮਜ਼ਦੂਰ ਬਣ ਕੇ ਕੰਮ ਕੀਤਾ , ਉਸ ਦੀ ਕਹਾਣੀ ਉਸ ਜਿਹੇ ਹਜ਼ਾਰਾਂ ਭਾਰਤੀ ਪ੍ਰਵਾਸੀ ਮਜ਼ਦੂਰਾਂ ਵਾਂਗ ਹੈ ਜੋ ਰੋਮ ਦੇ ਦੱਖਣ ‘ਚ ਪੈਂਦੇ ਪੇਂਡੂ ਇਲਾਕੇ ‘ਚ ਗੁਲਾਮਾਂ ਵਾਂਗ ਆਪਣੀ ਜਿੰਦਗੀ ਬਸਰ ਕਰ ਰਹੇ ਹਨ । ਬਲਵੀਰ ਸਿੰਘ ਨੇ ਖ਼ਬਰ ਏਜੰਸੀ ਏ ਐਫ ਪੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ 6 ਸਾਲ ਗੁਲਾਮਾਂ ਵਾਂਗ ਰੋਜ਼ਾਨਾ ਐਤਵਾਰ ਸਮੇਤ ਬਿਨਾਂ ਕਿਸੇ ਛੁੱਟੀ ਦੇ 12-13 ਘੰਟੇ ਕੰਮ ਕਰਦਿਆਂ ਬਿਤਾਏ, ਜਿਸ ਲਈ ਫਾਰਮ ਮਾਲਕ ਉਸ ਨੂੰ ਮਹੀਨੇ ਦਾ ਕੇਵਲ 100 ਤੋਂ 150 ਯੂਰੋ ਦਿੰਦਾ ਸੀ । ਉਸ ਨੂੰ ਪ੍ਰਤੀ ਘੰਟਾ ਕਰੀਬ 50 ਸੈਂਟ (ਅੱਧਾ ਯੂਰੋ) ਮਿਲੇ ਜਦਕਿ ਕਾਨੂੰਨੀ ਤੌਰ ‘ਤੇ ਇਟਲੀ ‘ਚ ਘੱਟੋ-ਘੱਟ ਇਕ ਘੰਟੇ ਦੀ ਮਜ਼ਦੂਰੀ 10 ਯੂਰੋ ਹੈ । ਪੁਲਿਸ ਨੇ ਉਸ ਨੂੰ 17 ਮਾਰਚ 2017 ਨੂੰ ਛਾਪਾ ਮਾਰ ਕੇ ਬਚਾਇਆ, ਜਦੋਂ ਉਸ ਨੇ ‘ਫੇਸਬੁੱਕ’ ਤੇ ‘ਵੱਟਸਐਪ’ ‘ਤੇ ਸਥਾਨਕ ਭਾਰਤੀ ਭਾਈਚਾਰੇ ਦੇ ਨੇਤਾਵਾਂ ਤੇ ਇਟਲੀ ਦੇ ਮਨੁੱਖੀ ਅਧਿਕਾਰ ਕਾਰਕੁੰਨਾਂ ਨੂੰ ਅਪੀਲ ਕੀਤੀ । ਅਧਿਕਾਰੀਆਂ ਨੇ ਉਸ ਨੂੰ ਇਕ ਕਾਰਾਵਨ ‘ਚੋਂ ਬਿਨਾਂ ਗੈਸ, ਗਰਮ ਪਾਣੀ, ਬਿਜ਼ਲੀ ਤੇ ਖਾਣੇ ਤੋਂ ਲੱਭਿਆ ਸੀ, ਉਹ ਆਪਣੇ ‘ਬਾਸ’ ਵਲੋਂ ਕੂੜਾ ਦਾਨ (ਬਿੰਨ) ‘ਚ ਸੁੱਟੇ ਖਾਣੇ ਦੀ ਰਹਿੰਦ-ਖੂੰਹਦ ਜਾਂ ਮੁਰਗੀਆਂ ਤੇ ਸੂਰਾਂ ਨੂੰ ਪਾਏ ਜਾਣ ਵਾਲੀ ਖੁਰਾਕ ਖਾ ਕੇ ਗੁਜ਼ਾਰਾ ਕਰਦਾ ਰਿਹਾ ਸੀ । ਬਲਵੀਰ ਸਿੰਘ ਨੇ ਦੱਸਿਆ ਕਿ ਜਦੋਂ ਇਕ ਵਕੀਲ ਉਸ ਦੀ ਮਦਦ ਕਰਨ ਲਈ ਹਾਮੀ ਭਰੀ ਤਾਂ ਮਾਲਕ ਨੇ ਉਸ ਨੂੰ ਟੋਆ ਪੁੱਟ ਕੇ ਦੱਬ ਦੇਣ ਦੀ ਧਮਕੀ ਦਿੱਤੀ ਸੀ, ਉਸ ਨੂੰ ਪਤਾ ਸੀ ਕਿ ਉਸ ਦੇ ਮਾਲਕ ਕੋਲ ਬੰਦੂਕ ਹੈ । ਉਸ ਦੀ ਕਈ ਵਾਰ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਪਛਾਣ ਪੱਤਰ ਵੀ ਉਸ ਤੋਂ ਖੋਹ ਲਏ ਸਨ । ਇਸ ਸਮੇਂ ਉਸ ਦਾ ਪੁਰਾਣਾ ਮਾਲਕ ਮਜ਼ਦੂਰ ਦੇ ਸ਼ੋਸ਼ਣ ਮਾਮਲੇ ਦਾ ਸਾਹਮਣਾ ਕਰ ਰਿਹਾ ਹੈ, ਜਦਕਿ ਬਲਵੀਰ ਸਿੰਘ ਕਿਸੇ ਗੁਪਤ ਟਿਕਾਣੇ ‘ਤੇ ਰਹਿ ਰਿਹਾ ਹੈ । ਉਸ ਦੀ ਇਹ ਕਹਾਣੀ ਇਟਲੀ ‘ਚ ਪ੍ਰਵਾਸੀ ਖੇਤੀ ਮਜ਼ਦੂਰਾਂ ਦੀ ਜਿੰਦਗੀ ਦੀ ਇਕ ਝਲਕ ਮਾਤਰ ਹੈ, ਜੋ ਪੋਨਟੀਨੇ ਮਾਰਸ਼ੇਸ, ਲਾਟੀਨਾ ਜਾਂ ਇਟਲੀ ਦੇ ਕਿਸੇ ਵੀ ਖੇਤੀ ਸੈਕਟਰ ‘ਚ ਕੰਮ ਕਰਨ ਵਾਲਿਆਂ ਦੀ ਆਮ ਕਹਾਣੀ ਹੈ । ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਰਿਪੋਰਟਰ ਨੇ 2018 ‘ਚ ਇਟਲੀ ‘ਚ 4 ਲੱਖ ਤੋਂ ਵਧੇਰੇ ਖੇਤੀ ਮਜ਼ਦੂਰਾਂ ਦੇ ਕਠਿਨ ਹਾਲਾਤ ‘ਚ ਕੰਮ ਕਰਨ ਦਾ ਦਾਅਵਾ ਕਰਦਿਆਂ ਦੱਸਿਆ ਕਿ ਉਨ੍ਹਾਂ ‘ਚੋਂ ਇਕ ਲੱਖ ਦੇ ਕਰੀਬ ਮਜ਼ਦੂਰ ਸ਼ੋਸ਼ਣ ਦਾ ਸ਼ਿਕਾਰ ਹਨ ਤੇ ‘ਅਣਮਨੁੱਖੀ ਹਾਲਾਤ’ ਦਾ ਸਾਹਮਣਾ ਕਰ ਰਹੇ ਹਨ । ਬਲਵੀਰ ਸਿੰਘ ਨੂੰ ਬਚਾਉਣ ‘ਚ ਮਦਦ ਕਰਨ ਵਾਲੇ ਮਾਰਕੋ ਓਮੀਜ਼ਜ਼ੋਲੋ ਦਾ ਕਹਿਣਾ ਹੈ ਕਿ ਇਟਲੀ ਦੇ ਖੇਤੀ ਧੰਦੇ ‘ਚ 25-30 ਹਜ਼ਾਰ ਭਾਰਤੀ ਕੰਮ ਕਰਦੇ ਹਨ, ਜਿਨ੍ਹਾਂ ‘ਚੋਂ ਬਹੁਤੇ ਪੰਜਾਬੀ ਸਿੱਖ ਹਨ ।

(ਖਬਰ ਏਜੰਸੀ ਏ ਐੱਫ ਪੀ ਦੇ ਸਹਿਯੋਗ ਨਾਲ)

 

ਸੇਬੀ ਵੱਲੋਂ ਅਡਾਨੀ ਸਮੂਹ ਦੀਆਂ 6 ਕੰਪਨੀਆਂ…

ਨਵੀਂ ਦਿੱਲੀ, 3 ਮਈ: ਅਡਾਨੀ ਸਮੂਹ ਦੀਆਂ ਘੱਟੋ-ਘੱਟ 6 ਕੰਪਨੀਆਂ ਨੂੰ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਨੇ ਸਬੰਧਤ…

ਸੁਪਰੀਮ ਕੋਰਟ ਅਰਵਿੰਦ ਕੇਜਰੀਵਾਲ ਦੀ…

ਨਵੀਂ ਦਿੱਲੀ, 3 ਮਈ 2024: ਅਰਵਿੰਦ ਕੇਜਰੀਵਾਲ …

BSF ਦੇ ਜਵਾਨਾਂ ਨੂੰ ਲੈ…

3 ਮਈ 2024: ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ…

ਮਨੀਸ਼ ਸਿਸੋਦੀਆ ਦੀ ਪਟੀਸ਼ਨ ’ਤੇ…

ਨਵੀਂ ਦਿੱਲੀ, 3 ਮਈ 2024-ਦਿੱਲੀ ਹਾਈ ਕੋਰਟ…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40099 posts
  • 0 comments
  • 0 fans