Menu

ਕਾਂਗਰਸ- ਭਾਜਪਾ ਦਲਿਤ ਵਿਰੋਧੀ ਹੀ ਨਹੀਂ ਬਲਕਿ ਪੰਜਾਬ ਵਿਰੋਧੀ ਵੀ ਹਨ- ਜਸਵੀਰ ਸਿੰਘ ਗੜ੍ਹੀ

ਬਲਾਚੌਰ, 9 ਜੁਲਾਈ – ਬਹੁਜਨ ਸਮਾਜ ਪਾਰਟੀ ਵਲੋਂ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਦੀ ਵਿਸ਼ਾਲ ਮੋਟਰ ਸਾਈਕਲ ਯਾਤਰਾ ਕੱਢੀ ਗਈ ਜਿਸ ਵਿੱਚ ਇਲਾਕੇ ਦੀ ਸ਼ਿਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੀ ਹੁੰਮ ਹੁਮਾਕੇ ਸ਼ਾਮਿਲ ਹੋਈ। ਇਸ ਮੌਕੇ ਬੋਲਦਿਆਂ ਬਸਪਾ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਾਂਗਰਸ-ਭਾਜਪਾ ਦੋਨੋ ਇੱਕੋ ਥੈਲੀ ਦੇ ਚੱਟੇ ਵੱਟੇ ਹਨ ਜਿਸਨੇ ਆਜ਼ਾਦੀ ਦੇ 74ਸਾਲਾਂ ਬਾਅਦ ਪੰਜਾਬ ਨੂੰ ਸੂਬੇ ਤੋਂ ਸੂਬੀ, ਰਾਜਧਾਨੀ ਵਿਹੂਣੀ, ਸੂਬੇ ਦੇ ਪਾਣੀਆਂ ਦੀ ਲੁੱਟ, ਪੰਜਾਬ ਦੇ ਲੋਕਾਂ ਦਾ 1984- 94 ਤੱਕ ਕਤਲੇਆਮ, ਧਾਰਮਿਕ ਸਥਾਨ ਤੇ ਹਮਲਾ, ਨੌਜਵਾਨਾ ਦਾ ਵਿਦੇਸ਼ ਚ ਬ੍ਰੇਨ -ਡਰੇਨ, ਕਿਸਾਨਾਂ- ਮਜਦੂਰਾਂ ਨੂੰ ਕਾਲੇ ਕਾਨੂੰਨਾ ਨਾਲ ਕੁਚਲਣ ਦਾ ਕੰਮ ਆਦਿ ਕਾਂਗਰਸ- ਭਾਜਪਾ ਦੀ ਹੀ ਦੇਣ ਹੈ। 
ਸਰਦਾਰ ਗੜ੍ਹੀ ਨੇ ਅੱਗੇ ਕਿਹਾ ਕਿ ਕਾਂਗਰਸ ਭਾਜਪਾ ਦੋਨੋ ਜਾਤੀਵਾਦੀ ਦਲ ਹਨ ਜਿਸਦੀ ਤਾਜ਼ਾ ਉਦਾਹਰਣ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ  ਗਠਜੋੜ ਤੋ ਬਾਅਦ ਕਾਂਗਰਸ ਦੇ ਸਾਂਸਦ ਰਵਨੀਤ ਬਿੱਟੂ ਤੇ ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਵਿਧਾਨ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੇ ਸ਼੍ਰੀ ਚਮਕੌਰ ਸਾਹਿਬ ਨੂੰ ਪਵਿੱਤਰ ਤੇ ਪੰਥਕ ਸੀਟਾਂ ਦੱਸਕੇ ਬਹੁਜਨ ਸਮਾਜ ਨੂੰ ਗੈਰ ਪੰਥਕ ਤੇ ਅਪਵਿੱਤਰ ਐਲਾਨਕੇ ਜਾਤੀਵਾਦੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਅਪਮਾਨ ਕੀਤਾ ਹੈ। ਬਸਪਾ ਪੰਜਾਬ ਵਿੱਚ ਕਾਂਗਰਸ ਭਾਜਪਾ ਦੀ ਪੰਜਾਬ ਵਿਰੋਧੀ ਤੇ ਜਾਤੀਵਾਦੀ ਮਾਨਸਿਕਤਾ ਖਿਲਾਫ ਜੰਗ ਮੋਟਰ ਸਾਇਕਲ ਯਾਤਰਾਵਾਂ ਦੇ ਮਸ਼ੀਨੀ ਘੋੜਿਆਂ ਨਾਲ ਲੜੇਗੀ ਅਤੇ ਕਾਂਗਰਸ ਭਾਜਪਾ ਨੂੰ ਪੰਜਾਬ ਵਿੱਚ ਦਰੜਨ ਦਾ ਕੰਮ ਕਰੇਗੀ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਤੋ ਸ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਸਪਾ ਨਾਲ ਸਾਡਾ ਗਠਜੋੜ ਅਨੰਤ ਹੈ ਤੇ ਚੰਗਾ ਤਾਲਮੇਲ ਬਣ ਚੁੱਕਾ ਹੈ। ਅੱਜ ਦੀ ਮੋਟਰਸਾਈਕਲ ਰੈਲੀ ਵਿੱਚ ਸ਼ਿਰੋਮਣੀ ਅਕਾਲੀ ਦਲ ਦਾ ਵੱਡਾ ਵਰਗ ਹਿੱਸੇਦਾਰ ਬਣਿਆ ਹੈ ਅਤੇ ਬਸਪਾ ਦੇ ਹਰ ਪ੍ਰੋਗਰਾਮ ਵਿੱਚ ਅਕਾਲੀ ਦਲ ਦੀ ਭਾਗੀਦਾਰੀ ਬਣੀ ਰਹੇਗੀ। ਮੋਟਰ ਸਾਈਕਲ ਯਾਤਰਾ ਖੁਰਾਲਗੜ੍ਹ ਸਾਹਿਬ ਤੋਂ ਪਿੰਡ ਪਲਾਟਾ, ਕਲਮਾ ਮੋੜ, ਨੰਗਲ ਸ਼ਹਿਰ, ਸ੍ਰੀ ਅਨੰਦਪੁਰ ਸਾਹਿਬ ਤੱਕ 50 ਤੋਂ ਜਿਆਦਾ ਵੱਖ ਵੱਖ ਪਿੰਡਾਂ ਪਿੰਡਾ ਤੋਂ ਹੁੰਦੀ ਮੰਜਿਲ ਤੱਕ ਪੁਜੀ। ਹਜ਼ਾਰਾਂ ਮੋਟਰਸਾਈਕਲ ਦਾ ਵਿਸ਼ਾਲ ਜਥਾ ਜਿਸ ਵਿੱਚ ਬੇਅੰਤ ਕਾਰਾਂ ਗੱਡੀਆਂ ਦਾ ਕਾਫ਼ਲਾ ਨੀਲੇ-ਪੀਲੇ ਝੰਡਿਆਂ ਦੇ ਸੁਮੇਲ ਨਾਲ ਸ਼ਿੰਗਾਰਿਆ ਸੀ। ਜਿਸ ਦੀ ਅਗਵਾਈ ਅਕਾਸ਼ ਗੂੰਜਦੇ ਨਾਅਰਿਆਂ ਨਾਲ ਨਾਲ ਅਥਾਹ ਜੋਸ਼ੋ ਖਰੋਸ਼ ਨਾਲ ਬਸਪਾ ਤੇ ਸ਼ਿਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਹੌਸਲੇ ਹੀ ਨਹੀਂ ਅਕਾਲੀ ਦਲ ਦੇ ਪੂਰੇ ਕੈਡਰ ਵਿੱਚ ਬਸਪਾ ਦੇ ਨੌਜਵਾਨ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨੇ ਰਾਜਨੀਤਿਕ ਹਲਕਿਆਂ ਵਿੱਚ ਡੂੰਘੀ ਚਰਚਾ ਛੇੜ ਦਿਤੀ ਹੈ।
ਇਸ ਮੌਕੇ ਸੂਬਾ ਜਨਰਲ ਸਕੱਤਰ ਡਾ ਨਛੱਤਰ ਪਾਲ, ਹਰਜੀਤ ਸਿੰਘ ਲੌਂਗੀਆਂ, ਗੁਰਲਾਲ ਸੈਲਾ, ਪਰਵੀਨ ਬੰਗਾ, ਅਜੀਤ ਸਿੰਘ ਭੈਣੀ, ਰਾਜਾ ਰਜਿੰਦਰ ਸਿੰਘ ਨਨਹੇੜੀਆ, ਮਾ. ਰਾਮਪਾਲ ਅਬਿਆਣਾ, ਜੋਗਿੰਦਰ ਸਿੰਘ, ਸੋਢੀ ਵਿਕਰਮ ਸਿੰਘ, ਹਰਬੰਸ ਲਾਲ ਚਨਕੋਆ, ਸੁਨੀਤਾ ਚੌਧਰੀ, ਡਾ ਯਸ਼ਪਾਲ, ਜੋਗਿੰਦਰ ਸਿੰਘ ਓਟਾਲ, ਹਨੀ ਟੋਂਸਾ,  ਜਸਵੀਰ ਸਿੰਘ ਔਲੀਆਪੁਰ, ਭੁਪਿੰਦਰ ਬੇਗ਼ਮਪੁਰੀ, ਗੁਰਦੇਵ ਸਿੰਘ ਡਾਬਰੀ, ਨਰਿੰਦਰ ਸਿੰਘ ਢੇਰ, ਭਾਮ ਸਿੰਘ, ਸਮਿਤਰ ਸਿੰਘ ਸੀਕਰੀ, ਰਾਮ ਦਾਸ ਹਰਮਾ, ਸੁਰਿੰਦਰ ਸਿੰਘ ਮਟੌਰ, ਨਿਰਮਲ ਸਿੰਘ ਹਰਿਵਾਲ, ਜਰਨੈਲ ਸਿੰਘ ਜੈਲੀ, ਸੰਦੀਪ ਸਿੰਘ ਕਲੌਤਾ, ਮੋਹਨ ਸਿੰਘ ਢਾਹੇ, ਕੁਲਦੀਪ ਸਿੰਘ ਘਨੌਲੀ, ਮਾ ਮੋਹਨ ਸਿੰਘ, ਓਮ ਪ੍ਰਕਾਸ਼, ਗੁਰਵਿੰਦਰ ਗੋਲਡੀ, ਗੁਰਿੰਦਰ ਸਿੰਘ ਗੋਮੀ, ਸਤਨਾਮ ਸਿੰਘ ਝੱਜ, ਡਾ ਸਵਰਨਜੀਤ, ਕੁਲਬੀਰ ਸਿੰਘ ਉਸਮਾਨਪੁਰ, ਰਣਬੀਰ ਬੱਬਰ, ਸੋਹਣ ਸਿੰਘ ਸੁੰਨੀ, ਡਾ ਹਰਭਜਨ ਮਹਿਮੀ, ਅਵਤਾਰ ਪਦਰਾਣਾ, ਸੁਰਿੰਦਰ ਛਿੰਦਾ, ਕੇਵਲ ਕਲੇਰ, ਆਦਿ ਹਾਜ਼ਿਰ ਹਨ।

ਟਲਿਆ ਵੱਡਾ ਹਾਦਸਾ,ਵਾਲ ਵਾਲ ਬਚੇ ਅੱਗਜਨੀ ‘ਚ…

ਚੰਡੀਗੜ੍ਹ, 4 ਮਈ  : ਸਿਰਮੌਰ ‘ਚ ਚੰਡੀਗੜ੍ਹ ਤੋਂ ਸ਼ੁੱਕਰਵਾਰ ਸ਼ਾਮ ਇੱਥੇ ਇੱਕ ਸਕੂਲ ’ਚ ਕੈਂਪ ਵਿੱਚ ਹਿੱਸਾ ਲੈਣ ਆਏ…

12ਵੀਂ ‘ਚ ਪਾਸ ਹੋਣ ਦੀ…

ਯਮੁਨਾਨਗਰ, 4 ਮਈ 2024- 12ਵੀਂ ਵਿਚ ਪਾਸ…

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40124 posts
  • 0 comments
  • 0 fans