Menu

ਅਮਰੀਕਾ: ਜੈਫ ਬੇਜੋਸ ਨੇ 82 ਸਾਲਾਂ ਔਰਤ ਦੀ ਪੁਲਾੜ ਯਾਤਰਾ ਲਈ ਕੀਤੀ ਚੋਣ

ਫਰਿਜ਼ਨੋ (ਕੈਲੀਫੋਰਨੀਆ), 2 ਜੁਲਾਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਵਿਸ਼ਵ ਭਰ ਦੇ ਅਮੀਰ ਵਿਅਕਤੀਆਂ ਵਿੱਚ ਸ਼ਾਮਲ ਐਮਾਜੋਨ ਦੇ ਸੰਸਥਾਪਕ ਜੈੱਫ ਬੇਜੋਸ ਜੋ ਕਿ ਇਸ ਮਹੀਨੇ ਸਪੇਸ ਯਾਤਰਾ ‘ਤੇ ਜਾ ਰਹੇ ਹਨ , ਨੇ ਪੁਲਾੜ ਯਾਤਰਾ ਸਬੰਧੀ ਅਨੁਭਵ ਪ੍ਰਾਪਤ ਇੱਕ 82 ਸਾਲਾਂ ਬਜੁਰਗ ਮਹਿਲਾ ਦੀ ਆਪਣੇ ਨਾਲ ਜਾਣ ਲਈ ਚੋਣ ਕੀਤੀ ਹੈ। ਵੈਲੀ ਫੰਕ ਨਾਮ ਦੀ ਇਸ ਮਹਿਲਾ  ਨੇ 60 ਸਾਲ ਪਹਿਲਾਂ ਨਾਸਾ ਦੇ ਮਰਕਰੀ ਪ੍ਰੋਗਰਾਮ ਲਈ ਸਿਖਲਾਈ ਲਈ ਸੀ, ਪਰ ਉਹ ਪੁਲਾੜ ਵਿਚ ਜਾਣ ਲਈ ਆਪਣਾ ਸਥਾਨ ਸੁਰੱਖਿਅਤ ਨਹੀਂ ਕਰ ਸਕੀ ਸੀ, ਪਰ ਹੁਣ 82 ਸਾਲ ਦੀ ਉਮਰ ਵਿੱਚ, ਫੰਕ ਨੂੰ 20 ਜੁਲਾਈ ਨੂੰ ਜੈਫ ਬੇਜੋਸ ਦੁਆਰਾ ਉਸਦੇ ਅਤੇ ਉਸਦੇ ਭਰਾ ਨਾਲ ਸਪੇਸ ਵਿੱਚ ਜਾਣ ਦਾ ਮੌਕਾ ਦਿੱਤਾ ਹੈ। ਵੀਰਵਾਰ ਨੂੰ, ਬੇਜੋਸ ਦੁਆਰਾ ਸਥਾਪਿਤ ਸਪੇਸ ਕੰਪਨੀ ਬਲਿਊ ਓਰੀਜਨ, ਨੇ ਘੋਸ਼ਣਾ ਕੀਤੀ ਕਿ ਫੰਕ ਨਿਊ ਸ਼ੇਪਾਰਡ ਸਬਓਰਬਿਟਲ ਪੁਲਾੜੀ ਜਹਾਜ਼ ‘ਤੇ ਉਡਾਣ ਭਰਨ ਵਾਲੀ ਚੌਥੀ ਯਾਤਰੀ ਹੋਵੇਗੀ। ਫਰਵਰੀ 1961 ਵਿੱਚ, ਫੰਕ ਨੇ ਨਾਸਾ ਦੀਆਂ ਮੁੱਢਲੀਆਂ ਪੁਲਾੜ ਉਡਾਣਾਂ ਦੌਰਾਨ ਔਰਤਾਂ ਨੂੰ ਪੁਲਾੜ ਵਿੱਚ ਲਿਜਾਣ ਦੇ ਇੱਕ ਉੱਦਮ, “ ਵੂਮਨ ਇਨ ਸਪੇਸ ਪ੍ਰੋਗਰਾਮ ” ਵਿੱਚ ਕੰਮ ਕੀਤਾ ਸੀ।  ਫੰਕ ਉਸ ਪ੍ਰੋਗਰਾਮ ਤੋਂ ਗ੍ਰੈਜੂਏਟ ਹੋਣ ਵਾਲੀ ਸਭ ਤੋਂ ਛੋਟੀ ਉਮਰ ਦੀ ਔਰਤ ਸੀ, ਅਤੇ ਉਸ ਨੂੰ ਦੱਸਿਆ ਗਿਆ ਸੀ ਕਿ ਉਸਨੇ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਸੀ। ਉਸਦੀ ਸਿਖਲਾਈ ਦੇ ਹਿੱਸੇ ਵਜੋਂ, ਉਸਨੇ ਇੱਕ ਸੰਵੇਦਣ ਹੀਣਤਾ ਵਾਲੇ ਟੈਂਕ ਵਿੱਚ 10 ਘੰਟੇ 35 ਮਿੰਟ ਚੱਲ ਕੇ ਮਸ਼ਹੂਰ ਪੁਲਾੜ ਯਾਤਰੀ ਜੌਨ ਗਲੇਨ ਨੂੰ ਵੀ ਪਿੱਛੇ ਛੱਡਿਆ ਸੀ। ਇੰਨਾ ਹੀ ਨਹੀਂ ਫੰਕ ਕੋਲ ਉਸਦੇ ਨਾਮ ‘ਤੇ 19,600 ਉਡਾਣ  ਘੰਟੇ  ਵੀ ਹਨ ਅਤੇ ਉਸਨੇ ਹਜ਼ਾਰਾਂ ਲੋਕਾਂ ਨੂੰ ਉੱਡਣਾ ਸਿਖਾਇਆ ਵੀ ਹੈ। ਫੰਕ ਨੇ ਨਰਾਜਗੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਭ ਦੇ ਬਾਵਜੂਦ ਵੀ ਉਸਨੂੰ ਸਪੇਸ ਵਿੱਚ ਜਾਣ ਦਾ ਮੌਕਾ ਨਹੀਂ ਮਿਲਿਆ। ਪਰ ਹੁਣ ਬੇਜੋਸ ਦੁਆਰਾ ਇਹ ਮੌਕਾ ਮਿਲਣ ‘ਤੇ ਫੰਕ ਬਹੁਤ ਉਤਸ਼ਾਹਿਤ ਹੈ।

ਟਲਿਆ ਵੱਡਾ ਹਾਦਸਾ,ਵਾਲ ਵਾਲ ਬਚੇ ਅੱਗਜਨੀ ‘ਚ…

ਚੰਡੀਗੜ੍ਹ, 4 ਮਈ  : ਸਿਰਮੌਰ ‘ਚ ਚੰਡੀਗੜ੍ਹ ਤੋਂ ਸ਼ੁੱਕਰਵਾਰ ਸ਼ਾਮ ਇੱਥੇ ਇੱਕ ਸਕੂਲ ’ਚ ਕੈਂਪ ਵਿੱਚ ਹਿੱਸਾ ਲੈਣ ਆਏ…

12ਵੀਂ ‘ਚ ਪਾਸ ਹੋਣ ਦੀ…

ਯਮੁਨਾਨਗਰ, 4 ਮਈ 2024- 12ਵੀਂ ਵਿਚ ਪਾਸ…

ਯੂਟਿਊਬਰ ਐਲਵਿਸ਼ ਯਾਦਵ ਦੀਆਂ ਫਿਰ…

ਨਵੀਂ ਦਿੱਲੀ, 4 ਮਈ: ਬਿੱਗ ਬੌਸ ਓਟੀਟੀ 2…

ਲੋਕ ਸਭਾ ਚੋਣਾਂ ਦੇ ਪ੍ਰਚਾਰ…

ਚੰਡੀਗੜ੍ਹ,4 ਮਈ 2024- : ਪੰਜਾਬ ਦੀਆਂ 13…

Listen Live

Subscription Radio Punjab Today

ਗੋਲਡੀ ਬਰਾੜ ਦੀ ਮੌਤ ਦੀ ਖਬਰ ਦਾ…

2 ਮਈ 2024-: ਬੀਤੇ ਦਿਨੀਂ ਖਬਰ ਆਈ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਅਤੇ…

ਕੀ ਗੋਲਡੀ ਬਰਾੜ ਅਮਰੀਕਾ ਦੇ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ …

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

Our Facebook

Social Counter

  • 40124 posts
  • 0 comments
  • 0 fans