Menu

ਇਕ ਕੁਇੰਟਲ 50 ਕਿਲੋਗ੍ਰਾਮ ਭੁੱਕੀ ਡੋਡੇ ਚੂਰਾ ਪੋਸਤ ਬਰਾਮਦ : ਐਸ.ਐਸ.ਪੀ

 ਬਠਿੰਡਾ, 30 ਜੂਨ – ਸੀਨੀਅਰ ਕਪਤਾਨ ਪੁਲਿਸ ਬਠਿੰਡਾ ਸ਼੍ਰੀ ਭੁਪਿੰਦਰਜੀਤ ਸਿੰਘ ਵਿਰਕ ਨੇ ਪ੍ਰੈਸ  ਨੂੰ ਜਾਣਕਾਰੀ ਦਿੰਦੀਆ ਦੱਸਿਆ ਕਿ ਪੰਜਾਬ ਪੱਧਰ ਤੇ ਚਲ ਰਹੀ “Special drive against drug trafficking” ਮੁਹਿੰਮ ਤਹਿਤ ਜੇਰੇ ਨਿਗਰਾਨੀ ਸ਼੍ਰੀ ਬਲਵਿੰਦਰ ਸਿੰਘ ਰੰਧਾਵਾ, ਐਸ.ਪੀ.ਡੀ ਬਠਿੰਡਾ ਅਤੇ ਸ਼੍ਰੀ ਪਰਮਜੀਤ ਸਿੰਘ ਡੋਡ, ਪੀ.ਪੀ.ਐਸ ਬਠਿੰਡਾ ਦੇ ਹਸਬ ਹਦਾਇਤ ਇੰਸ. ਰਾਜਿੰਦਰ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ-1 ਬਠਿੰਡਾ ਦੇ ਮਿਤੀ 29-06-2021 ਨੂੰ ਬਰਾਏ ਗਸ਼ਤ ਵਾ ਚੈਕਿੰਗ ਵਹੀਕਲ ਨਸ਼ੀਲੇ ਪਦਾਰਥਾ ਏ.ਐਸ.ਆਈ ਜਗਜੀਤ ਸਿੰਘ 1469/ਬਠਿੰਡਾ ਸਮੇਤ ਸੀ.ਆਈ.ਏ-1 ਪੁਲਿਸ ਪਾਰਟੀ ਬਾਹੱਦ ਰਿੰਗ ਰੋਡ ਬਠਿੰਡਾ ਤੋ ਹੁੰਦੇ ਹੋਏ ਮੇਨ ਰੋਡ ਮਲੋਟ ਬਠਿੰਡਾ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਚੌਂਕ ਬਹਿਮਣ ਦੀਵਾਨਾ ਤੋ ਕਰੀਬ 50 ਗਜ ਪਿੱਛੇ ਸੀ ਤਾਂ ਵਕਤ ਕਰੀਬ 10.00 ਸ਼ਾਮ ਦਾ ਹੋਵੇਗਾ ਕਿ ਸੜਕ ਦੀ ਖੱਬੇ ਸਾਇਡ ਇਕ ਟਰੱਕ ਨੰਬਰੀ JK02AE-9553 ਖੜਾ ਸੀ ਟਰੱਕ ਦੀ ਪਿਛਲੀ ਬਾਡੀ ਵਿਚ ਦੋ ਵਿਅਕਤੀ ਅੱਲਗ ਅੱਲਗ ਗੱਟੇ ਪਲਾਸਟਰਿਟ ਰੰਗ ਚਿੱਟਾ ਦੀ ਫਰੋਲਾ ਫਰਾਲੀ ਕਰਦੇ ਡਾਲਾ ਖੁੱਲਾ ਹੋਣ ਕਰਕੇ ਸਾਫ ਦਿਖਾਈ ਦਿੱਤੇ ਤਾਂ ਏ.ਐਸ.ਆਈ ਜਗਜੀਤ ਸਿੰਘ 1469/ਬਠਿੰਡਾ ਨੇ ਸ਼ੱਕ ਦੀ ਬਿਨਾਹ ਤੇ ਜਲਦੀ ਨਾਲ ਗੱਡੀ ਰੁਕਵਾ ਕੇ ਟਰੱਕ ਕੋਲ ਜਾ ਕੇ ਦੇਖਿਆ ਤਾਂ ਗੱਟਿਆ ਪਲਾਸਟਿਕ ਰੰਗ ਚਿੱਟਾ ਦਾ ਮੂੰਹ ਖੁੱਲਾ ਹੋਣ ਕਰਕੇ ਗੱਟਿਆ ਵਿੱਚੋ ਭੁੱਕੀ ਡੋਡੇ ਚੂਰਾ ਪੋਸਤ ਸਾਫ ਦਿਖਾਈ ਦੇ ਰਹੀ ਸੀ ਤਾਂ ਏ.ਐਸ.ਆਈ ਜਗਜੀਤ ਸਿੰਘ ਵੱਲੋ ਉਹਨਾਂ ਦਾ  ਨਾਮ ਪਤਾ ਪੁੱਛਣ ਪਰ ਇਕ ਨੇ ਆਪਣਾ ਨਾਮ ਮੁਹੰਮਦ ਅਲਤਾਫ ਪੁੱਤਰ ਮੁਹੰਮਦ ਅਫਜਲ ਵਾਸੀ ਪਿੰਡ ਦਰਸਾਕਰੀ ਤਹਿ ਕੋਟਰੰਕਾ ਵਕੋਰਾ ਜਿਲਾ ਅਤੇ ਮੁਹੰਮਦ ਇਕਬਾਲ ਪੁੱਤਰ ਮੁਹੰਮਦ ਦੀਨ ਵਾਸੀ ਪਿੰਡ ਦਰਸਾਕਰੀ ਤਹਿਸੀਲ ਕੋਟਰੰਕਾ ਵਕੋਰੀ ਜਿਲਾ ਰਜੌਰੀ ਥਾਣਾ ਪੀਰੀ ਜੰਮੂ ਕਸ਼ਮੀਰ ਦੱਸਿਆ। ਜਿਸ ਤੇ ਏ.ਐਸ.ਆਈ ਜਗਜੀਤ ਸਿੰਘ 1469/ਬਠਿੰਡਾ ਜੋ NDPS ACT ਦੀ ਤਫਤੀਸ਼  ਕਰਨ ਦੇ ਯੋਗ ਨਾ ਹੋਣ ਕਾਰਨ ਮੋਕਾ ਪਰ ਐਸ.ਆਈ ਗੁਰਿੰਦਰ ਸਿੰਘ 70/ਬਠਿੰਡਾ ਨੇ ਅਗਲੀ ਤਫਤੀਸ਼ ਅਮਲ ਵਿੱਚ ਲਿਆਉਦੇ ਹੋਏ ਦੋਸ਼ੀਆ ਦੇ ਕਬਜੇ ਵਿੱਚੋ ਬਰਾਮਦਾ ਟਰੱਕ ਵਿੱਚੋ  01 ਕੁਵਿੰਟਲ 50 ਕਿਲੋ ਗ੍ਰਾਮ ਭੁੱਕੀ ਡੋਡੇ ਚੂਰਾ ਪੋਸਤ ਬਰਾਮਦ ਕੀਤਾ। ਜਿਸ ਸਬੰਧੀ ਮੁੱ.ਨੰ. 139 ਮਿਤੀ 30.06.2021 ਅ/ਧ 15C,25,29/61,85 NDPS ACT ਥਾਣਾ ਕੈਨਾਲ ਕਲੋਨੀ ਬਠਿੰਡਾ ਦਰਜ ਰਜਿਸਟਰ ਕਰਾਇਆ ਗਿਆ। ਜਿਹਨਾਂ ਨੇ ਦੋਰਾਨੇ ਪੁੱਛਗਿਛ ਦੱਸਿਆ ਕਿ ਉਹ ਇਹ ਭੂੱਕੀ ਚੁਰਾ ਪੋਸਤ ਬਲਾਲ ਵਾਸੀ ਪੁਲਗਾਮਾ ਸਟੇਟ ਸ਼੍ਰੀ ਨਗਰ ਪਾਸੋ ਲੈ ਕੇ ਆਏ ਹਨ। ਜਿਹਨਾਂ ਨੇ ਭੁੱਕੀ ਚੁਰਾ ਪੋਸਤ ਦੇ ਢੋਆ ਢੋਆਈ ਲਈ ਟਰੱਕ ਵਿੱਚ ਸਪੈਸ਼ਲ ਇਕ ਕੈਬਨ ਤਿਆਰ ਕੀਤਾ ਹੈ। ਜਿਸ ਬਾਰੇ ਅਸਾਨੀ ਨਾਲ ਕਿਸੇ ਨੂੰ ਨਹੀ ਪਤਾ ਲੱਗਾਦ ਸੀ। ਉਹਨਾਂ  ਨੇ ਇਹ ਭੁੱਕੀ ਚੂਰਾ ਪੋਸਤ ਬਲਜੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਵਾਰਡ ਨੰਬਰ 07 ਨੇੜੇ ਲਾਭ ਸਿੰਘ ਵਾਸੀ ਗਲੀ ਮਾਨਸਾ ਹਾਲ ਆਬਾਦ ਪ੍ਰੀਤ ਢਾਬਾ ਨੋੜੇ ਰਫਾਇਨਰੀ ਗੈਸ ਪਲਾਂਟ ਪਿੰਡ ਰਾਮਾ ਜਿਲਾ ਬਠਿੰਡਾ ਨੂੰ ਦੇਣੀ ਸੀ। ਜੋ ਆਪਣੇ ਢਾਬੇ ਤੇ ਆਸ ਪਾਸ ਦੇ ਨਸ਼ੇੜੀ ਲੋਕਾ ਅਤੇ ਆਉਂਦੇ ਜਾਂਦੇ ਟਰੱਕ ਡਰਾਇਵਰਾ ਨੂੰ ਵੇਚਦਾ ਹੈ। ਉਹ ਅਰਸਾ ਕਰੀਬ 08 ਮਹੀਨੇ ਪਹਿਲਾ ਗੈਂਸ ਵਾਲੀ ਟੈਂਕੀ ਚਲਾਉਂਦੇ ਸੀ। ਜੋ ਰਫਾਇਨਰੀ ਬਠਿੰਡਾ ਤੋ ਗੈਂਸ ਲੈ ਕੇ ਜੰਮੂ ਆਦਿ ਨੂੰ ਸਪਲਾਈ ਕਰਦੇ ਸੀ। ਜਿਸ ਕਾਰਨ ਉਹਨਾਂ ਦੀ ਜਾਣ ਪਹਿਚਾਣ ਬਲਜੀਤ ਸਿੰਘ ਪ੍ਰੀਤ ਢਾਬੇ ਵਾਲੇ ਨਾਲ ਹੋ ਗਈ ਸੀ। ਜੋ ਅਕਸਰ ਉਹਨਾਂ ਨੂੰ ਕਹਿੰਦਾ ਰਹਿੰਦਾ ਸੀ ਕਿ ਤੁਸੀ ਜੰਮੂ ਸਾਇਡ ਤੋ ਭੁੱਕੀ ਚੁੱਰਾ ਪੋਸਤ ਲੈ ਆਇਆ ਕਰੋ ਅਤੇ ਮੈਨੂੰ ਵੇਚ ਦਿਆ ਕਰੋ। ਮੈ ਵੀ ਚੌਖਾ ਲਾਭ ਕਮਾਉਗਾ ਅਤੇ ਤੁਸੀ ਵੀ ਚੌਖਾ ਲਾਭ ਕਮਾਉਗੇ। ਉਹ ਲਾਲਚ ਵਿੱਚ ਆ ਗਏ। ਉਹਨਾਂ ਦਾ ਇਹ ਪਹਿਲਾ ਗੇੜਾ ਸੀ। ਅੱਜ ਮਿਤੀ 30.06.2021 ਨੂੰ ਕਰੀਬ  02.15 PM ਬਲਜੀਤ ਸਿੰਘ ਪ੍ਰੀਤ ਢਾਬਾ ਰਫਾਇਨਰੀ ਰੋਡ, ਰਾਮਾਂ ਨੂੰ ਵੀ ਸਬਜੀ ਮੰਡੀ ਬਠਿੰਡਾ ਤੋ ਕਾਬੂ ਕੀਤਾ ਗਿਆ ਹੈ। ਜਿਹਨਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਹਨਾਂ ਤੋ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਤਾਂ ਜੋ ਇਹਨਾਂ ਦੇ ਨਸ਼ੇ ਦੇ ਕਾਰੋਬਾਰ ਅਤੇ ਇਹਨਾਂ ਦੇ ਹੋਰ ਸਾਥੀਆ ਬਾਰੇ ਪਤਾ ਲਗਾਇਆ ਜਾ ਸਕੇ।

ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ…

ਫਤਿਹਗੜ੍ਹ ਸਾਹਿਬ  27 ਅਪ੍ਰੈਲ2024: ਸ਼ਨੀਵਾਰ ਨੂੰ ਇਕ ਲੋਹਾ ਵਪਾਰੀ ਦੀ ਕਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ…

ਹੇਮੰਤ ਸੋਰੇਨ ਨੂੰ ਫਿਰ ਝਟਕਾ…

27 ਅਪ੍ਰੈਲ 2024 : ਜ਼ਮੀਨ ਘੁਟਾਲੇ ਮਾਮਲੇ…

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39979 posts
  • 0 comments
  • 0 fans