Menu

ਵਾਰਡ ਨੰਬਰ 46 ਤੋਂ ਆਜ਼ਾਦ ਚੋਣ ਲੜ ਚੁੱਕੇ ਸੰਦੀਪ ਰੈਡੀ ਬਣੇ ਅਕਾਲੀ

ਬਠਿੰਡਾ 25 ਜੂਨ – ਚੋਣਾਂ ਨਜਦੀਕ ਆਉਂਦੀਆਂ ਹੀ ਮੌਜੂਦਾ ਕਾਂਗਰਸ ਸਰਕਾਰ ਦੀ ਨੀਂਹ ਵੀ ਹਿਲਦੀ ਜਾ ਰਹੀ ਹੈ । ਪੰਜਾਬ ਕਾਂਗਰਸ ਵਾਲੀ ਕੈਪਟਨ ਸਰਕਾਰ ਨੇ ਪੰਜਾਬ ਤੇ ਸਿਰਫ਼ ਰਾਜ਼ ਕੀਤਾ ਅਤੇ ਰਾਜ਼ ਕਰਣ ਵਾਲੀਆਂ ਪਾਰਟੀਆਂ ਦੇ ਆਗੂ ਕਦੇ ਜਨਤਾ ਦਾ ਭਲਾ ਨਹੀਂ ਕਰ ਸੱਕਦੇ, ਪਰ ਸ਼੍ਰੋਮਣੀ ਅਕਾਲੀ ਦਲ ਨੂੰ ਰਾਜ ਕਰਣਾ ਨਹੀਂ ਆਉਂਦਾ ਅਤੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾ ਕੇ ਵੀ ਸੇਵਾ ਹੀ ਕਰਦਾ ਹੈ । ਉਕਤ ਗੱਲਾਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਅਰਬਨ ਤੋਂ ਹਲਕਾ ਇੰਚਾਰਜ ਸਰੂਪ ਚੰਦ ਸਿੰਗਲਾ, ਪ੍ਰਧਾਨ ਵਪਾਰ ਵਿੰਗ, ਪੰਜਾਬ ਨੇ ਵਾਰਡ ਨੰਬਰ 46 ਤੋਂ ਆਜ਼ਾਦ ਚੋਣ ਲੜ ਚੁੱਕੇ ਸੰਦੀਪ ਰੈਡੀ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਰਵਾਉਂਦੇ ਸਮੇਂ ਪਤੱਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀਆਂ । ਉਨ੍ਹਾਂ ਨੇ ਕਿਹਾ ਕਿ ਸਾਬਕਾ ਸੀਐਮ ਸ. ਪ੍ਰਕਾਸ਼ ਸਿੰਘ ਬਾਦਲ ਸਾਹਿਬ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਤੇ ਸਾਰੀ ਟੀਮ ਦਾ ਸੁਫ਼ਨਾ ਹਮੇਸ਼ਾ ਹੀ ਪੰਜਾਬੀਆਂ ਦਾ ਭਲਾ ਕਰਣ ਦਾ ਰਿਹਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਮਿਸ਼ਨ ਹਮੇਸ਼ਾ ਤੋਂ ਹੀ ਰਾਜ ਨਹੀਂ ਸੇਵਾ ਵਾਲਾ ਰਿਹਾ ਹੈ । ਉਨ੍ਹਾਂ ਨੇ ਸੰਦੀਪ ਰੈਡੀ ਨੂੰ ਪਾਰਟੀ ਦਾ ਸਿਰੋਪਾ ਪੁਆਕੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਵਾਉਣ ਤੋਂ ਬਾਅਦ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਤੋਂ ਹੀ ਮਿਹਨਤੀ ਵਰਕਰਾਂ ਦਾ ਸਨਮਾਨ ਰੱਖਿਆ ਹੈ ਅਤੇ ਸੰਦੀਪ ਰੈਡੀ ਨੂੰ ਵੀ ਪੂਰਾ ਸਨਮਾਨ ਪਾਰਟੀ ਵਿੱਚ ਮਿਲੇਗਾ । ਇਸ ਦੌਰਾਨ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਰਾਜ ਕਰਣ ਵਾਲੀਆਂ ਪਾਰਟੀਆਂ ਦੇ ਆਗੂਆਂ ਦੁਆਰਾ ਹਮੇਸ਼ਾ ਜਨਤਾ ਨੂੰ ਲੁੱਟ ਕੇ ਆਪਣੇ ਹੀ ਘਰ ਭਰੇ ਜਾਂਦੇ ਹਨ ਅਤੇ ਵਰਤਮਾਨ ਵਿੱਚ ਪੰਜਾਬ ਤੇ ਰਾਜ ਕਰ ਰਹੀ ਕੈਪਟਨ ਸਰਕਾਰ ਅਤੇ ਉਸਦੇ ਮੰਤਰੀ ਵੀ ਇਸੀ ਨੀਤੀ ਤੇ ਚੱਲ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਬਠਿੰਡਾ ਵਿੱਚ ਵੀ ਖ਼ਜ਼ਾਨਾ-ਮੰਤਰੀ ਨੇ ਆਪਣੇ ਰਿਸ਼ਤੇਦਾਰ ਨੂੰ ਬੈਠਾ ਕੇ ਬਠਿੰਡਾ ਨੂੰ ਪੂਰੀ ਤਰ੍ਹਾਂ ਲੁੱਟਣ ਲਈ ਉਸ ਨੂੰ ਆਜ਼ਾਦ ਛੱਡ ਰੱਖਿਆ ਹੈ। ਸਰੂਪ ਸਿੰਗਲਾ ਨੇ ਕਿਹਾ ਕਿ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਨਿਵਾਸੀਆਂ ਨਾਲ ਅਣਗਿਣਤ ਅਜਿਹੇ ਵਾਅਦੇ ਕੀਤੇ ਸਨ ਜਿਹੜੇ ਪੂਰੇ ਨਹੀਂ ਹੋਏ, ਪਰ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕਾਂਗਰਸ ਦੇ ਆਗੂ ਅਤੇ ਖ਼ਜ਼ਾਨਾ-ਮੰਤਰੀ ਦੇ ਸੁਫ਼ਨੇ ਜਰੂਰ ਪੂਰੇ ਹੋ ਗਏ । ਹਰ ਪਾਸੇ ਲੁੱਟ ਦੀ ਝੜੀ ਲੱਗੀ ਹੋਈ ਹੈ, ਇੱਥੋਂ ਤੱਕ ਕਿ ਵਿਕਾਸ ਦੇ ਨਾਮ ਤੇ ਵੀ ਜੱਮਕੇ ਜੇਬਾਂ ਭਰੀਆਂ ਜਾ ਰਹੀਆਂ ਹਨ, ਪਰ ਜਨਤਾ ਨੂੰ ਇੱਕ ਵੀ ਸੁੱਖ ਇਸ ਨਿਕੰਮੀ ਸਰਕਾਰ ਨੇ ਨਹੀਂ ਦਿੱਤਾ । ਸਰੂਪ ਸਿੰਗਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਹੀ ਮਿਸ਼ਨ ਹੈ ਅਤੇ ਉਹ ਰਾਜ ਨਹੀਂ ਸੇਵਾ ਹੈ ਅਤੇ ਸਰਕਾਰ ਨਾ ਵੀ ਹੋਵੇ ਤਾਂ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਉਸਦੀ ਟੀਮ ਜਨਤਾ ਦੀ ਸੇਵਾ ਕਰਦੀ ਹੈ ਅਤੇ ਸਰਕਾਰ ਹੋਣ ਤੇ ਵੀ ਸਿਰਫ ਸੇਵਾ ਹੀ ਕੀਤੀ ਜਾਂਦੀ ਹੈ । ਉਨ੍ਹਾਂ ਨੇ ਕਿਹਾ ਕਿ ਬਠਿੰਡਾ ਨਿਵਾਸੀਆਂ ਨੇ ਮਨਪ੍ਰੀਤ ਬਾਦਲ ਨੂੰ ਜੇਤੂ ਬਣਾਕੇ ਵਿਧਾਨਸਭਾ ਵਿੱਚ ਭੇਜਿਆ ਸੀ, ਪਰ ਮਨਪ੍ਰੀਤ ਬਾਦਲ ਨੇ ਕਨੂੰਨ ਨੂੰ ਆਪਣੇ ਹੱਥਾਂ ਦੀ ਕਠਪੁਤਲੀ ਬਣਾਕੇ ਆਪਣੇ ਰਿਸ਼ਤੇਦਾਰ ਨੂੰ ਬਠਿੰਡਾ ਨਿਵਾਸੀਆਂ ਤੇ ਥੋਪ ਦਿੱਤਾ ਅਤੇ ਇਹੀ ਕਾਰਨ ਹੈ ਕਿ ਬਠਿੰਡਾ ਨਿਵਾਸੀਆਂ ਦੇ ਹਰ ਇੱਕ ਸਵਾਲਾਂ ਦਾ ਜਵਾਬ ਅਸੰਵੈਧਾਨਿਕ ਤੌਰ ਤੇ ਬਠਿੰਡਾ ਵਿੱਚ ਕਾਬਿਜ ਖ਼ਜ਼ਾਨਾ-ਮੰਤਰੀ ਦਾ ਰਿਸ਼ਤੇਦਾਰ ਦੇ ਰਿਹਾ ਹੈ, ਜੋ ਸਰਾਸਰ ਬੇਇਨਸਾਫ਼ੀ ਹੈ । ਉਨ੍ਹਾਂ ਨੇ ਕਿਹਾ ਕਿ ਹਰ ਇੱਕ ਸਵਾਲ ਦਾ ਜਵਾਬ ਖ਼ਜ਼ਾਨਾ-ਮੰਤਰੀ ਦੇ ਰਿਸ਼ਤੇਦਾਰ ਤੋਂ ਬਠਿੰਡਾ ਨਿਵਾਸੀ ਨਹੀਂ ਮੰਗ ਰਹੇ, ਸਗੋਂ ਜਿਸ ਨੂੰ ਵਿਧਾਨਸਭਾ ਭੇਜਿਆ, ਉਸੀ ਤੋਂ ਜਵਾਬ ਮੰਗ ਰਹੇ ਹਨ ਅਤੇ ਉਹ ਵਿਧਾਇਕ ਮਨਪ੍ਰੀਤ ਬਾਦਲ ਜਵਾਬ ਦੇਣ ਤੋਂ ਭੱਜ ਰਿਹਾ ਹੈ, ਪਰ ਵਿਧਾਨਸਭਾ ਚੋਣਾਂ ਵਿੱਚ ਮਨਪ੍ਰੀਤ ਬਾਦਲ ਨੂੰ ਬਠਿੰਡਾ ਨਿਵਾਸੀਆਂ ਦੇ ਜਵਾਬ ਦੇਣੇ ਹੀ ਹੋਣਗੇ । ਇਸ ਦੌਰਾਨ ਉਨ੍ਹਾਂ ਦੇ ਨਾਲ ਨਿਰਮਲ ਸਿੰਘ ਸੰਧੂ, ਗੁਰਸੇਵਕ ਸਿੰਘ ਮਾਨ, ਬੰਤ ਸਿੰਘ ਸਿੱਧੂ, ਹਰਵਿੰਦਰ ਸਿੰਘ ਗੰਜੂ, ਦੇਸਰਾਜ ਗੁਰ, ਗੁਰਪ੍ਰੀਤ ਸਿੰਘ ਬੇਦੀ ਬਲਵਿੰਦਰ ਸਿੰਘ ਬਿੰਦਰ ਫਰਨੀਚਰ ਵਾਲੇ, ਕੁਲਵੰਤ ਰਾਏ, ਅਭੈ ਖਨਗਵਾਲ ਅਤੇ ਹੋਰ ਅਕਾਲੀ ਆਗੂ ਮੌਜੂਦ ਸਨ ।

ਚੰਡੀਗੜ੍ਹ ਸਾਈਬਰ ਸੈੱਲ ਦੀ ਵੱਡੀ ਕਾਰਵਾਈ 14.7…

ਚੰਡੀਗੜ੍ਹ , 1 ਮਈ 2024- ਚੰਡੀਗੜ੍ਹ ‘ਚ ਬੁੱਧਵਾਰ ਨੂੰ ਸਾਈਬਰ ਸੈੱਲ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਦੱਸਿਆ ਜਾ…

ਐਪ-ਅਧਾਰਿਤ ਜਾਅਲੀ ਨਿਵੇਸ਼ ਯੋਜਨਾ ਖਿਲਾਫ…

ਚੰਡੀਗੜ੍ਹ 1 ਮਈ 2024: ਸੀਬੀਆਈ ਨੇ ਐਚਪੀਜੇਡ…

ਅਟਾਰੀ ਸਰਹੱਦ ’ਤੇ 700 ਕਰੋੜ…

ਚੰਡੀਗੜ੍ਹ, 1 ਮਈ 2024 – ਰਾਸ਼ਟਰੀ ਜਾਂਚ…

ਹੁਣ ਸੁਪਰੀਮ ਕੋਰਟ ਪਹੁੰਚਿਆ ਕੋਵਿਡਸ਼ੀਲਡ…

ਨਿਵੀਂ ਦਿੱਲੀ, 1 ਮਈ : ਕੋਵੀਸ਼ੀਲਡ ਵੈਕਸੀਨ…

Listen Live

Subscription Radio Punjab Today

ਕੀ ਗੋਲਡੀ ਬਰਾੜ ਅਮਰੀਕਾ ਦੇ ਸ਼ਹਿਰ ਫਰੈਜਨੋ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ  ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

Our Facebook

Social Counter

  • 40058 posts
  • 0 comments
  • 0 fans