Menu

ਟੈਕਸਾਸ ਵਿੱਚ ਵਾਲਮਾਰਟ ‘ਤੇ ਗੋਲੀਬਾਰੀ ਕਰਨ ਦੀ ਯੋਜਨਾ ਬਣਾ ਰਹੇ ਵਿਅਕਤੀ ਨੂੰ ਕੀਤਾ ਗ੍ਰਿਫਤਾਰ

ਫਰਿਜ਼ਨੋ (ਕੈਲੀਫੋਰਨੀਆ), 31 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਟੈਕਸਾਸ ਪੁਲਿਸ ਨੇ ਇੱਕ ਵਿਅਕਤੀ ਨੂੰ ਗੋਲੀਬਾਰੀ ਦੀ ਵੱਡੀ ਘਟਨਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪੁਲਿਸ ਦੁਆਰਾ ਇਸ ਵਿਅਕਤੀ ਨੂੰ ਇੱਕ ਮੈਸੇਜ ਦੁਆਰਾ ਵਾਲਮਾਰਟ ਸਟੋਰ ‘ਤੇ ਗੋਲੀਬਾਰੀ ਕਰਨ ਦੇ ਯੋਜਨਾ ਦਾ ਸੰਕੇਤ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸੰਬੰਧੀ ਕੇਰ ਕਾਉਂਟੀ ਪੁਲਿਸ ਨੇ ਦੱਸਿਆ ਕਿ ਕੇਰਵਿਲ ਦੇ ਰਹਿਣ ਵਾਲੇ ਕੋਲਮੈਨ ਥਾਮਸ ਬਲੇਵਿਨਜ਼ (28) ਨਾਮ ਦੇ ਵਿਅਕਤੀ ਨੂੰ ਕੇ ਸੀ ਐਸ ਓ ਸਪੈਸ਼ਲ ਆਪ੍ਰੇਸ਼ਨ ਡਵੀਜ਼ਨ ਨੇ ਸ਼ੁੱਕਰਵਾਰ, 28 ਮਈ ਨੂੰ ਜਨਤਕ ਡਰ ਪੈਦਾ ਕਰਨ ਦੇ ਅੱਤਵਾਦੀ ਧਮਕੀ ਦੇ ਵਾਰੰਟ ਨਾਲ ਜੰਕ ਹਾਈਵੇ ਦੇ 1000 ਬਲਾਕ ਵਿੱਚ ਗ੍ਰਿਫਤਾਰ ਕੀਤਾ।ਇਸਦੀ  ਗ੍ਰਿਫਤਾਰੀ ਵਿੱਚ ਡੀ ਪੀ ਐਸ-ਸੀ ਆਈ ਡੀ, ਐਫ ਬੀ ਆਈ, ਕੇਰਵਿਲ ਪੀ ਡੀ ਪੈਟਰੋਲ ਡਿਵੀਜ਼ਨ ਅਤੇ ਯੂ ਐਸ ਸੀਕ੍ਰੇਟ ਸਰਵਿਸ ਵੀ ਸ਼ਾਮਲ ਸਨ। ਇਸ ਮਾਮਲੇ ਦੀ ਜਾਂਚ ਦੌਰਾਨ, ਕੇ ਸੀ ਐਸ ਓ  ਨੇ ਬਲੇਵਿਨਜ਼ ਨਾਲ ਗੱਲਬਾਤ ਕੀਤੀ ਅਤੇ ਅੱਤਵਾਦੀ ਵਿਚਾਰਧਾਰਾਵਾਂ ਨਾਲ ਉਸਦੇ ਜੁੜੇ ਹੋਣ ਅਤੇ ਨੈਟਵਰਕਿੰਗ ਦੀ ਪੁਸ਼ਟੀ ਕੀਤੀ। ਉਸਦੀ ਗ੍ਰਿਫਤਾਰੀ ਤੋਂ ਬਾਅਦ, ਪੁਲਿਸ ਨੇ ਬਲੇਵਿਨਜ਼ ਦੇ ਘਰ ਦੀ ਤਲਾਸ਼ੀ ਲਈ ਜਿੱਥੇ ਉਨ੍ਹਾਂ ਨੂੰ ਬੰਦੂਕਾਂ, ਗੋਲਾ ਬਾਰੂਦ, ਇਲੈਕਟ੍ਰਾਨਿਕ ਵਸਤਾਂ, ਅਤੇ ਕੱਟੜਪੰਥੀ ਵਿਚਾਰਧਾਰਾ ਵਾਲੇ ਪਦਾਰਥ ਵੀ ਮਿਲੇ, ਜਿਨ੍ਹਾਂ ਵਿੱਚ ਕਿਤਾਬਾਂ, ਝੰਡੇ, ਹੱਥ ਲਿਖਤਾਂ ਆਦਿ ਵੀ ਸ਼ਾਮਲ ਸਨ। ਬਲੇਵਿਨਜ਼ ਨੂੰ 250,000 ਡਾਲਰ ਦੇ ਬਾਂਡ ਉੱਤੇ ਐਤਵਾਰ ਤੱਕ ਕੇਰ ਕਾਉਂਟੀ ਜੇਲ੍ਹ ਵਿੱਚ ਰੱਖਿਆ ਗਿਆ ਸੀ। ਇਸ ਦੌਰਾਨ ਉਹ ਇਸ ਮਾਮਲੇ ਵਿੱਚ ਜਾਂਚ ਅਧੀਨ ਹੈ ਅਤੇ ਉਸਨੂੰ ਹਥਿਆਰ ਰੱਖਣ ਤੋਂ ਵਰਜਿਆ ਗਿਆ ਹੈ।

AAP ਆਗੂ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 30 ਅਪ੍ਰੈਲ- ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਜ਼ਮਾਨਤ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

CM ਮਾਨ ਨੇ ਜੇਲ੍ਹ ‘ਚ…

ਚੰਡੀਗੜ੍ਹ  30 ਅਪ੍ਰੈਲ 2024-: ਪੰਜਾਬ ਦੇ ਮੁੱਖ ਮੰਤਰੀ ਭਗਵੰਤ…

ਪਤੰਜਲੀ ਇਸਤਿਹਾਰ ਮਾਮਲਾ! ਅਦਾਲਤ ਨੇ…

ਨਵੀਂ ਦਿੱਲੀ, 30 ਅਪ੍ਰੈਲ 2024: ਸੁਪਰੀਮ ਕੋਰਟ…

Listen Live

Subscription Radio Punjab Today

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ ਦੇ ਮੋਰਪਾਰਕ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ ਅਮਰੀਕਾ ਵਿੱਚ ਅਕਸਰ ਸੀਨੀਅਰ ਖੇਡਾਂ ਵਿੱਚ ਭਾਗ ਲੈਕੇ ਭਾਈਚਾਰੇ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

UK ‘ਚ ਸਾਬਕਾ ਪ੍ਰੇਮਿਕਾ ਦਾ…

29 ਅਪ੍ਰੈਲ 2024-: ਬ੍ਰਿਟੇਨ ‘ਚ ਆਪਣੀ ਸਾਬਕਾ…

Our Facebook

Social Counter

  • 40031 posts
  • 0 comments
  • 0 fans