Menu

ਅਮਰੀਕਾ: ਐਰੀਜ਼ੋਨਾ ਵਿੱਚ ਜੰਗਲੀ ਅੱਗ ਨੇ ਘੱਟੋ ਘੱਟ 13 ਘਰਾਂ ਨੂੰ ਕੀਤਾ ਤਬਾਹ

ਫਰਿਜ਼ਨੋ (ਕੈਲੀਫੋਰਨੀਆ), 28 ਮਈ (ਗੁਰਿੰਦਰਜੀਤ ਨੀਟਾ ਮਾਛੀਕੇ /ਕੁਲਵੰਤ ਧਾਲੀਆਂ) – ਅਮਰੀਕਾ ਦੇ ਸੂਬੇ ਐਰੀਜ਼ੋਨਾ ਵਿੱਚ ਲੱਗੀ ਜੰਗਲੀ ਅੱਗ ਨੇ ਤਕਰੀਬਨ ਇੱਕ ਦਰਜਨ ਘਰਾਂ ਨੂੰ ਨਸ਼ਟ ਕਰ ਦਿੱਤਾ ਹੈ। ਸੂਬੇ ਦੇ ਬਗਦਾਦ ਵਿੱਚ ਇੱਕ ਛੋਟੇ ਕਸਬੇ ਮਾਈਨਿੰਗ ਵਿੱਚ ਲੱਗੀ ਜੰਗਲੀ ਅੱਗ ‘ਤੇ ਜਿਆਦਾਤਰ ਕਾਬੂ ਪਾ ਲਿਆ ਗਿਆ ਹੈ, ਪਰ ਇਸ ਨਾਲ ਘੱਟੋ ਘੱਟ 13 ਘਰ ਤਬਾਹ ਹੋ ਗਏ ਅਤੇ ਸੈਂਕੜੇ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢਿਆ ਗਿਆ ਹੈ। ਐਰੀਜ਼ੋਨਾ ਡਿਪਾਰਟਮੈਂਟ ਆਫ ਜੰਗਲਾਤ ਅਤੇ ਫਾਇਰ ਮੈਨੇਜਮੈਂਟ ਦੇ ਅਨੁਸਾਰ ਵੀਰਵਾਰ ਸ਼ਾਮ ਤੱਕ ਇਸ ਅੱਗ ਨਾਲ ਦਸ ਆਊਟ ਹਾਊਸ ਅਤੇ ਇੱਕ ਵਾਹਨ ਵੀ ਸੜ ਗਿਆ ਸੀ। ਫੀਨਿਕਸ ਅਧਾਰਤ ਮਾਈਨਿੰਗ ਕੰਪਨੀ ਫ੍ਰੀਪੋਰਟ-ਮੈਕਮੋਰੇਨ ਬਗਦਾਦ ਵਿੱਚ ਤਾਂਬੇ / ਮੋਲੀਬੇਡਨਮ ਦੀ ਖਾਣ ਚਲਾਉਂਦੀ ਹੈ ਅਤੇ ਸ਼ਹਿਰ ਵਿੱਚ ਸਾਰੇ ਘਰਾਂ ਅਤੇ ਵਪਾਰਕ ਇਮਾਰਤਾਂ ਦੀ ਮਾਲਕ ਹੈ।  ਇਹ ਐਰੀਜ਼ੋਨਾ ਵਿੱਚ ਕੰਪਨੀ ਦੀ ਮਾਲਕੀਅਤ ਵਾਲੇ ਸਿਰਫ ਦੋ ਸ਼ਹਿਰਾਂ ਵਿਚੋਂ ਇਕ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਭਗ 25 ਪ੍ਰਤੀਸ਼ਤ ਤੱਕ ਕਾਬੂ ਕਰ ਲਈ ਗਈ ਸੀ ਅਤੇ ਇਸ ਨੇ ਲੱਗਭਗ 150 ਏਕੜ ਜ਼ਮੀਨ ਸਾੜ ਦਿੱਤੀ ਸੀ। ਬਗਦਾਦ ਦੇ ਅੱਗ ਬੁਝਾਊ ਵਿਭਾਗ ਨੇ ਰਾਤ 9 ਵਜੇ ਦੇ ਕਰੀਬ ਅੱਗ ਦੀਆਂ ਲਾਟਾਂ ਨੂੰ ਫੈਲਣ ਤੋਂ ਰੋਕਿਆ ਪਰ ਇਸ ਦੌਰਾਨ ਉਹਨਾਂ ਨੇ ਹੈਲੀਕਾਪਟਰਾਂ ਜਾਂ ਜਹਾਜ਼ਾਂ ਦੀ ਵਰਤੋਂ ਕਰਨ ਦੀ ਯੋਜਨਾ ਨਹੀਂ ਬਣਾਈ। ਇਸ ਅੱਗ ਦੀ ਵਜ੍ਹਾ ਨਾਲ ਇਲਾਕੇ ਦੇ ਲੋਕਾਂ ਨੂੰ 570 ਘਰ ਖਾਲੀ ਕਰਨ ਦੇ ਨੋਟਿਸ ਵੀ ਭੇਜੇ ਗਏ। ਇਸ ਅੱਗ ਦੀ ਮੁੱਢਲੀ ਜਾਂਚ ਅਨੁਸਾਰ ਸੜਕ ਬਣਾਉਣ ਦੇ ਕੰਮ ਕਰਨ ਵਾਲੇ ਅਮਲੇ ਤੋਂ ਇਹ ਜੰਗਲ ਦੀ ਅੱਗ ਲੱਗੀ ਹੋ ਸਕਦੀ ਹੈ ਜਦਕਿ ਅਧਿਕਾਰੀ ਇਸ ਦੀ ਜਾਂਚ ਕਰ ਰਹੇ ਹਨ। ਅੱਗ ਬੁਝਾਉਣ ਦੀ ਕਾਰਵਾਈ ਦੌਰਾਨ ਬਗਦਾਦ ਵਿੱਚ ਬਿਜਲੀ ਨੂੰ 5 ਵਜੇ ਦੇ ਕਰੀਬ ਬੰਦ ਕਰਨਾ ਪਿਆ। ਇਸਦੇ ਇਲਾਵਾ ਨੇੜਲੇ ਵਿੱਕਨਬਰਗ ਇਲਾਕੇ ਦੇ ਇੱਕ ਐਲੀਮੈਂਟਰੀ ਸਕੂਲ ਵਿੱਚ ਇੱਕ ਪਨਾਹ ਘਰ ਵੀ ਸਥਾਪਿਤ ਕੀਤਾ ਗਿਆ ਸੀ ਅਤੇ ਬਗਦਾਦ ਨੂੰ ਆਊਣ ਵਾਲੇ ਸਟੇਟ ਰੂਟ 96 ਅਤੇ 97 ਨੂੰ ਬੰਦ ਕਰ ਦਿੱਤਾ ਗਿਆ ਸੀ।

ਕੀ ਗੋਲਡੀ ਬਰਾੜ ਅਮਰੀਕਾ ਦੇ ਸ਼ਹਿਰ ਫਰੈਜਨੋ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ  ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ…

ਸਕੂਲਾਂ ਨੂੰ ਬੰਬ ਨਾਲ ਉਡਾਉਣ…

ਨਵੀਂ ਦਿੱਲੀ, 1 ਮਈ 2024-ਕੇਂਦਰੀ ਗ੍ਰਹਿ ਮੰਤਰਾਲੇ…

AAP ਆਗੂ ਮਨੀਸ਼ ਸਿਸੋਦੀਆ ਨੂੰ…

ਨਵੀਂ ਦਿੱਲੀ, 30 ਅਪ੍ਰੈਲ- ਦਿੱਲੀ ਆਬਕਾਰੀ ਨੀਤੀ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

Listen Live

Subscription Radio Punjab Today

ਕੀ ਗੋਲਡੀ ਬਰਾੜ ਅਮਰੀਕਾ ਦੇ ਸ਼ਹਿਰ ਫਰੈਜਨੋ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ  ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

Our Facebook

Social Counter

  • 40040 posts
  • 0 comments
  • 0 fans