Menu

ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਕੀਤਾ  1.5 ਮਿਲੀਅਨ ਡਾਲਰ ਇਨਾਮ ਵਾਲੀ ਕੋਰੋਨਾ ਲਾਟਰੀ ਦਾ ਐਲਾਨ

ਫਰਿਜ਼ਨੋ (ਕੈਲੀਫੋਰਨੀਆ), 28 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਕਈ ਸੂਬਿਆਂ ਵੱਲੋਂ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਕੋਰੋਨਾ ਲਾਟਰੀ ਸ਼ੁਰੂ ਕੀਤੀ ਗਈ ਹੈ ਅਤੇ ਇਸ ਲੜੀ ਵਿੱਚ ਹੁਣ ਕੈਲੀਫੋਰਨੀਆ ਵੀ ਸ਼ਾਮਿਲ ਹੋ ਗਿਆ ਹੈ। ਕੈਲੀਫੋਰਨੀਆ ਨੇ ਗਵਰਨਰ ਗੈਵਿਨ ਨਿਊਸਮ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੂਬੇ ਵਿੱਚ ਕੋਰੋਨਾ ਵਾਇਰਸ ਦੀ ਘੱਟੋ ਘੱਟ ਇੱਕ ਖੁਰਾਕ ਲੈਣ ਵਾਲੇ 10  ਨਿਵਾਸੀਆਂ  ਵਿੱਚੋ ਨੂੰ ਹਰੇਕ ਨੂੰ 1.5 ਮਿਲੀਅਨ ਡਾਲਰ ਜਿੱਤਣ ਦਾ ਮੌਕਾ ਮਿਲੇਗਾ। 15 ਮਿਲੀਅਨ ਡਾਲਰ ਦੇ ਨਕਦ ਇਨਾਮਾਂ ਦੇ ਜੇਤੂਆਂ ਦੀ ਚੋਣ 15 ਜੂਨ ਨੂੰ ਕੀਤੀ ਜਾਵੇਗੀ, ਇਸ ਲਈ 15 ਜੂਨ ਤੋਂ ਪਹਿਲਾਂ ਟੀਕਾ ਲਗਵਾਉਣ ਵਾਲੇ ਇਨਾਮੀ ਰਾਸ਼ੀ ਜਿੱਤਣ ਦੇ ਯੋਗ ਹੋਣਗੇ। ਇਹ ਇਨਾਮ ਵੈਕਸੀਨ ਇਨਸੈਂਟਿਵ ਪ੍ਰੋਗਰਾਮ ਤਹਿਤ 116.5 ਮਿਲੀਅਨ ਡਾਲਰ ਦਾ ਹਿੱਸਾ ਹਨ। ਇਹਨਾਂ 10 ਇਨਾਮਾਂ ਦੇ ਇਲਾਵਾ 30 ਹੋਰ ਵਸਨੀਕਾਂ ਨੂੰ 50,000 ਡਾਲਰ ਦਾ ਨਕਦ ਇਨਾਮ ਵੀ ਦਿੱਤਾ ਜਾਵੇਗਾ ਜੋ ਕਿ 4 ਅਤੇ 11 ਜੂਨ ਨੂੰ ਹੋਵੇਗਾ।  ਕੋਰੋਨਾ ਲਾਟਰੀ ਦੇ ਇਹ ਦੋਵੇਂ ਪ੍ਰੋਗਰਾਮ12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਸਨੀਕਾਂ ਲਈ ਖੁੱਲ੍ਹੇ ਹਨ , ਜਿਨ੍ਹਾਂ ਨੇ ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਲਈ ਹੈ। ਜੇਕਰ ਇਸ ਵਿੱਚ  ਨਾਬਾਲਗ  ਜਿੱਤਦੇ ਹਨ, ਉਨ੍ਹਾਂ ਲਈ ਨਕਦ ਰਾਸ਼ੀ ਬੱਚਤ ਖਾਤੇ ਵਿੱਚ ਪਾ ਦਿੱਤੀ ਜਾਵੇਗੀ, ਜਦੋਂ ਤੱਕ ਉਹ 18 ਸਾਲ ਦੇ ਨਹੀਂ ਹੋ ਜਾਂਦੇ। ਰਾਜ ਦੇ ਸਾਰੇ ਇੱਕ ਕੋਵਿਡ -19 ਖੁਰਾਕ ਲੈਣ ਵਾਲੇ ਲੋਕ ਆਪਣੇ ਆਪ ਦੋਵੇਂ ਮੁਕਾਬਲੇ ਜਿੱਤਣ ਲਈ ਯੋਗ ਹੋ ਜਾਣਗੇ ਅਤੇ ਇੱਕ ਵਾਰ ਜੇਤੂ ਆਪਣੀ ਟੀਕਾਕਰਨ ਖੁਰਾਕਾਂ ਨੂੰ ਪੂਰਾ ਕਰ ਲੈਂਦਾ ਹੈ ਤਾਂ ਉਸਨੂੰ ਇਨਾਮ ਦਿੱਤਾ ਜਾਵੇਗਾ । ਇਸਦੇ ਇਲਾਵਾ 2 ਮਿਲੀਅਨ ਨਵੇਂ ਟੀਕੇ ਦੀ ਖੁਰਾਕ ਲਗਵਾਉਣ ਅਤੇ ਖਤਮ ਕਰਨ ਭਾਵ ਪੂਰਾ ਟੀਕਾ ਲਗਵਾਉਣ ਵਾਲਿਆਂ ਲਈ ਵੀ 50 ਡਾਲਰ ਦਾ ਵਰਚੁਅਲ ਪ੍ਰੀਪੇਡ ਕਾਰਡ ਜਾਂ ਇੱਕ 50 ਡਾਲਰ ਦਾ ਗਰੌਸਰੀ ਕਾਰਡ ਦਿੱਤਾ ਜਾਵੇਗਾ। ਕੈਲੀਫੋਰਨੀਆ ਦੇ ਕੋਰੋਨਾ ਟੀਕਾਕਰਨ ਸੰਬੰਧੀ ਅੰਕੜਿਆਂ ਅਨੁਸਾਰ ਵੀਰਵਾਰ ਤੱਕ, ਸੂਬੇ ਦੇ 63% ਜਾਂ 21 ਮਿਲੀਅਨ ਤੋਂ ਵੱਧ ਲੋਕਾਂ ਨੂੰ ਘੱਟੋ ਘੱਟ ਇੱਕ ਖੁਰਾਕ ਮਿਲ ਚੁੱਕੀ ਹੈ।

ਕੀ ਗੋਲਡੀ ਬਰਾੜ ਅਮਰੀਕਾ ਦੇ ਸ਼ਹਿਰ ਫਰੈਜਨੋ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ  ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ…

ਸਕੂਲਾਂ ਨੂੰ ਬੰਬ ਨਾਲ ਉਡਾਉਣ…

ਨਵੀਂ ਦਿੱਲੀ, 1 ਮਈ 2024-ਕੇਂਦਰੀ ਗ੍ਰਹਿ ਮੰਤਰਾਲੇ…

AAP ਆਗੂ ਮਨੀਸ਼ ਸਿਸੋਦੀਆ ਨੂੰ…

ਨਵੀਂ ਦਿੱਲੀ, 30 ਅਪ੍ਰੈਲ- ਦਿੱਲੀ ਆਬਕਾਰੀ ਨੀਤੀ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

Listen Live

Subscription Radio Punjab Today

ਕੀ ਗੋਲਡੀ ਬਰਾੜ ਅਮਰੀਕਾ ਦੇ ਸ਼ਹਿਰ ਫਰੈਜਨੋ…

1 ਮਈ 2024-ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ  ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

Our Facebook

Social Counter

  • 40038 posts
  • 0 comments
  • 0 fans