Menu

ਕੈਲੀਫੋਰਨੀਆ ਦੇ ਰੇਲ ਯਾਰਡ ‘ਚ ਹੋਈ ਗੋਲੀਬਾਰੀ ਨੇ ਲਈ 8 ਲੋਕਾਂ ਦੀ ਜਾਨ , ਮ੍ਰਿਤਕਾਂ ਵਿੱਚ ਇੱਕ ਪੰਜਾਬੀ ਵੀ ਸ਼ਾਮਿਲ

ਫਰਿਜ਼ਨੋ (ਕੈਲੀਫੋਰਨੀਆ), 27 ਮਈ (ਗੁਰਿੰਦਰਜੀਤ ਨੀਟਾ ਮਾਛੀਕੇ) – ਅਮਰੀਕਾ ਵਿੱਚ ਹੁੰਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਇੱਕ ਹੋਰ ਜਾਨਲੇਵਾ ਗੋਲੀਬਾਰੀ ਜੁੜ ਗਈ ਹੈ।ਅਮਰੀਕੀ ਸੂਬੇ ਕੈਲੀਫੋਰਨੀਆ ਦੇ ਸੈਨ ਹੋਜੇ ਦੇ ਇੱਕ ਰੇਲਵੇ ਟ੍ਰਾਂਜਿਟ ਯਾਰਡ ਵਿੱਚ ਬੁੱਧਵਾਰ ਸਵੇਰੇ ਹੋਈ ਗੋਲੀਬਾਰੀ ਨਾਲ ਘੱਟੋ ਘੱਟ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ ਇਹਨਾਂ 8 ਮ੍ਰਿਤਕਾਂ ਵਿੱਚ ਇੱਕ ਪੰਜਾਬੀ ਆਦਮੀ ਵੀ ਹੈ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਵਿੱਚ ਹਮਲਾਵਰ ਦੀ ਵੀ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀ ਰਸਲ ਡੇਵਿਸ ਨੇ ਦੱਸਿਆ ਕਿ ਗੋਲੀਬਾਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮ੍ਰਿਤਕਾਂ ਦੀ ਗਿਣਤੀ ਵਧ ਵੀ ਸਕਦੀ ਹੈ। ਵੈਲੀ ਟ੍ਰਾਂਸਪੋਰਟੇਸ਼ਨ ਅਥਾਰਟੀ (ਵੀ ਟੀ ਏ) ਦੇ ਕਰਮਚਾਰੀ ਮ੍ਰਿਤਕਾਂ ਵਿੱਚ ਹਨ। ਇਸ ਘਟਨਾ ਵਿੱਚ ਮਰਨ ਵਾਲੇ ਸ਼ੱਕੀ ਸ਼ੂਟਰ ਦੀ ਪਛਾਣ ਵੀ ਟੀ ਏ ਦੇ ਇੱਕ ਮਰਦ ਕਰਮਚਾਰੀ ਵਜੋਂ ਹੋਈ ਹੈ ਹਾਲਾਂਕਿ ਪੁਲਿਸ ਨੇ ਇਸ ਬਾਰੇ ਵੇਰਵੇ ਪ੍ਰਦਾਨ ਨਹੀਂ ਕੀਤੇ ਕਿ ਬੰਦੂਕਧਾਰੀ ਦੀ ਮੌਤ ਕਿਵੇਂ ਹੋਈ ਹੈ। ਡੇਵਿਸ ਨੇ ਇਹ ਵੀ ਖੁਲਾਸਾ ਕੀਤਾ ਕਿ ਅਧਿਕਾਰੀਆਂ ਨੂੰ  ਇਮਾਰਤ ਵਿੱਚ ਵਿਸਫੋਟਕ ਉਪਕਰਣ ਹੋਣ ਦੀ ਵੀ ਸੂਚਨਾ ਮਿਲੀ ਸੀ, ਜਿਸ ਲਈ ਬੰਬ ਸਕੁਐਡ ਨੂੰ ਵੀ ਸੱਦਿਆ ਗਿਆ ਸੀ। ਵੀ ਟੀ ਏ ਕੰਟਰੋਲ ਸੈਂਟਰ ਇੱਕ ਹੱਬ ਹੈ ਜੋ ਇੱਕ ਮੇਨਟੇਨੈਂਸ ਯਾਰਡ ਦੇ ਨਾਲ-ਨਾਲ ਕਈ ਰੇਲ ਗੱਡੀਆਂ ਨੂੰ ਸਟੋਰ ਕਰਦਾ ਹੈ, ਅਤੇ ਇਸਦਾ ਇੱੱਕ ਅੰਦਰੂਨੀ ਅਤੇ ਬਾਹਰੀ ਖੇਤਰ ਹੈ। ਇਸ ਦੁਖਦਾਈ ਘਟਨਾ ਵਿੱਚ ਜਾਨ ਗਵਾਉਣ ਵਾਲਿਆਂ ਦੇ ਨਾਮ ਜਾਰੀ ਕੀਤੇ ਗਏ ਹਨ ਜਿਹਨਾਂ ਵਿੱਚ ਪੌਲ ਡੇਲਾਕਰੂਜ਼ ਮੇਗੀਆ(42′  ਤਪਤੇਜਦੀਪ ਸਿੰਘ (36), ਐਡਰਿਅਨ ਬਾਲੇਜ਼ਾ(29), ਜੋਸੇ ਡੀਜੇਸਸ ਹਰਨਾਡੇਜ(35)’ ਟਿਮੋਥੀ ਮਾਈਕਲ ਰੋਮੋ(49), ਮਾਈਕਲ ਜੋਸਫ ਰੁਡੋਮੇਕਿਨ(40), ਅਬਦੋਲਵਾਹਹਾਬ ਅਲਾਘਮੰਦਨ(63 ) ਅਤੇ ਲਾਰਸ ਕੇਪਲਰ ਲੇਨ(63) ਆਦਿ ਸ਼ਾਮਿਲ ਹਨ। ਜਿਕਰਯੋਗ ਹੈ ਕਿ ਇਨ੍ਹਾਂ 8 ਵਿਅਕਤੀਆਂ ਵਿੱਚ ਇੱਕ ਗੁਰਸਿੱਖ ਤਪਤੇਜਦੀਪ ਸਿੰਘ ਗਿੱਲ ਵੀ ਮਾਰਿਆ ਗਿਆ ਹੈ। ਉਸ ਦੇ ਦੋ ਬੱਚੇ, ਇੱਕ 2 ਸਾਲ ਦੀ ਬੇਟੀ ਅਤੇ ਇੱਕ 4 ਸਾਲ ਦਾ ਬੇਟਾ ਹਨ। ਤਪਤੇਜ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਗਗਰਵਾਲ ਨਾਲ ਸਬੰਧਿਤ ਸੀ ਅਤੇ ਹੁਣ ਉਹ  ਯੂਨੀਅਨ ਸਿਟੀ (ਕੈਲੀਫੋਰਨੀਆ) ਵਿੱਚ ਰਹਿੰਦਾ ਸੀ। ਇਸਦੇ ਇਲਾਵਾ ਉਸਦੇ ਪਰਿਵਾਰਕ ਮੈਂਬਰਾਂ ਅਨੁਸਾਰ ਤਪਤੇਜਦੀਪ ਸਿੰਘ ਤਕਰੀਬਨ ਨੌਂ ਸਾਲਾਂ ਤੋਂ ਲਾਈਟ ਰੇਲਵੇ ਡਰਾਈਵਰ ਵਜੋਂ ਕੰਮ ਕਰਦਾ ਸੀ ।

AAP ਆਗੂ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 30 ਅਪ੍ਰੈਲ- ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਜ਼ਮਾਨਤ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

CM ਮਾਨ ਨੇ ਜੇਲ੍ਹ ‘ਚ…

ਚੰਡੀਗੜ੍ਹ  30 ਅਪ੍ਰੈਲ 2024-: ਪੰਜਾਬ ਦੇ ਮੁੱਖ ਮੰਤਰੀ ਭਗਵੰਤ…

ਪਤੰਜਲੀ ਇਸਤਿਹਾਰ ਮਾਮਲਾ! ਅਦਾਲਤ ਨੇ…

ਨਵੀਂ ਦਿੱਲੀ, 30 ਅਪ੍ਰੈਲ 2024: ਸੁਪਰੀਮ ਕੋਰਟ…

Listen Live

Subscription Radio Punjab Today

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ ਦੇ ਮੋਰਪਾਰਕ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ ਅਮਰੀਕਾ ਵਿੱਚ ਅਕਸਰ ਸੀਨੀਅਰ ਖੇਡਾਂ ਵਿੱਚ ਭਾਗ ਲੈਕੇ ਭਾਈਚਾਰੇ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

UK ‘ਚ ਸਾਬਕਾ ਪ੍ਰੇਮਿਕਾ ਦਾ…

29 ਅਪ੍ਰੈਲ 2024-: ਬ੍ਰਿਟੇਨ ‘ਚ ਆਪਣੀ ਸਾਬਕਾ…

Our Facebook

Social Counter

  • 40031 posts
  • 0 comments
  • 0 fans