Menu

ਓਹੀਓ ਨੇ ਇੱਕ ਮਿਲੀਅਨ ਡਾਲਰ ਦੀ ਕੋਰੋਨਾ ਲਾਟਰੀ ਦੇ ਜੇਤੂ ਦਾ ਕੀਤਾ ਐਲਾਨ

ਫਰਿਜ਼ਨੋ (ਕੈਲੀਫੋਰਨੀਆ), 27 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੇ ਓਹੀਓ ਸੂਬੇ ਵਿੱਚ ਕੋਰੋਨਾ ਵਾਇਰਸ ਟੀਕਾਕਰਨ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਕੋਰੋਨਾ ਲਾਟਰੀ “ਵੈਕਸ-ਏ-ਮਿਲੀਅਨ” ਦੇ ਪਹਿਲੇ ਜੇਤੂ ਦਾ ਐਲਾਨ ਬੁੱਧਵਾਰ ਨੂੰ ਕੀਤਾ ਗਿਆ ਹੈ। ਇਸ ਯੋਜਨਾ ਤਹਿਤ ਕੋਰੋਨਾ ਟੀਕਾਕਰਨ ਦੀ ਪ੍ਰਤੀਸ਼ਤ ਵਧਾਉਣ ਦੀ ਕੋਸ਼ਿਸ਼ ਵਿੱਚ ਪੰਜ ਟੀਕਾਕਰਤਾਵਾਂ ਵਿੱਚੋਂ ਹਰੇਕ ਨੂੰ 10 ਲੱਖ ਡਾਲਰ ਦਿੱਤੇ ਜਾਣਗੇ। ਇਸ ਲਾਟਰੀ ਦੀ ਘੋਸ਼ਣਾ ਕਰਦਿਆਂ ਪਿਛਲੇ ਦਿਨੀ ਗਵਰਨਰ ਮਾਈਕ ਡਿਵਾਈਨ ਨੇ ਜਾਣਕਾਰੀ ਦਿੱਤੀ ਸੀ ਕਿ ਟੀਕੇ ਦੀ ਘੱਟੋ ਘੱਟ ਪਹਿਲੀ ਖੁਰਾਕ ਲਗਵਾਉਣ ਵਾਲੇ ਬਾਲਗ ਲਈ ਇਨਾਮ ਦੀ ਘੋਸ਼ਣਾ ਕੀਤੀ ਜਾਵੇਗੀ ਅਤੇ ਇਹ ਘੋਸ਼ਣਾ ਹਰ ਬੁੱਧਵਾਰ ਨੂੰ ਪੰਜ ਹਫ਼ਤਿਆਂ ਲਈ ਹੋਵੇਗੀ, ਅਤੇ ਹਰ ਬੁੱਧਵਾਰ ਜੇਤੂ ਨੂੰ ਇੱਕ ਮਿਲੀਅਨ ਡਾਲਰ ਪ੍ਰਾਪਤ ਹੋਣਗੇ। ਇਸ ਲਾਟਰੀ ਦੀ ਪਹਿਲੀ ਜੇਤੂ ਹੈਮਿਲਟਨ ਕਾਉਂਟੀ ਦੇ ਸਿਲਵਰਟਨ ਤੋਂ ਅਬੀਗੈਲ ਬੁਗੇਨਸਕੇ ਨਾਮ ਦੀ ਮਹਿਲਾ ਹੈ ,ਜਿਸ ਨੂੰ 10 ਲੱਖ ਡਾਲਰ ਦੇ ਇਨਾਮ ਦੇ ਪਹਿਲੇ ਵਿਜੇਤਾ ਵਜੋਂ ਘੋਸ਼ਿਤ ਕੀਤਾ ਗਿਆ ਹੈ। ਇਸਦੇ ਇਲਾਵਾ
ਡਿਵਾਈਨ ਨੇ ਇਕ ਵੱਖਰੀ ਲਾਟਰੀ ਦਾ ਐਲਾਨ ਵੀ ਕੀਤਾ ਹੈ ਜੋ ਜਿਹੜੇ ਟੀਕੇ ਲਗਵਾਏ ਹੋਏ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵਜ਼ੀਫੇ ਪੇਸ਼ ਕਰਦੀ ਹੈ। ਇਹ ਲਾਟਰੀ ਵੀ 26 ਮਈ ਤੋਂ ਪੰਜ ਹਫ਼ਤਿਆਂ ਲਈ ਇੱਕ ਹਫ਼ਤੇ ਵਿੱਚ ਇੱਕ ਜੇਤੂ ਚੁਣੇਗੀ ਅਤੇ ਇਸ ਵਿੱਚ ਮੋਂਟਗਮਰੀ ਕਾਉਂਟੀ ਦੇ ਜੋਸਫ਼ ਕੋਸਟੇਲੋ ਨੂੰ ਵਜ਼ੀਫ਼ਾ ਲਾਟਰੀ ਦਾ ਪਹਿਲਾ ਵਿਜੇਤਾ ਐਲਾਨਿਆ ਗਿਆ ਹੈ। ਜਿਕਰਯੋਗ ਹੈ ਕਿ ਓਹੀਓ ਰਾਜ ਵਿੱਚ ਕੋਰੋਨਾ ਲਾਟਰੀ ਦੀ ਘੋਸ਼ਣਾ ਤੋਂ ਬਾਅਦ ,ਕੋਰੋਨਾ ਟੀਕਾਕਰਨ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ।

AAP ਆਗੂ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ…

ਨਵੀਂ ਦਿੱਲੀ, 30 ਅਪ੍ਰੈਲ- ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਜ਼ਮਾਨਤ…

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ…

CM ਮਾਨ ਨੇ ਜੇਲ੍ਹ ‘ਚ…

ਚੰਡੀਗੜ੍ਹ  30 ਅਪ੍ਰੈਲ 2024-: ਪੰਜਾਬ ਦੇ ਮੁੱਖ ਮੰਤਰੀ ਭਗਵੰਤ…

ਪਤੰਜਲੀ ਇਸਤਿਹਾਰ ਮਾਮਲਾ! ਅਦਾਲਤ ਨੇ…

ਨਵੀਂ ਦਿੱਲੀ, 30 ਅਪ੍ਰੈਲ 2024: ਸੁਪਰੀਮ ਕੋਰਟ…

Listen Live

Subscription Radio Punjab Today

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ ਦੇ ਮੋਰਪਾਰਕ…

ਫਰਿਜਨੋ /ਕੈਲੀਫੋਰਨੀਆਂ- (ਗੁਰਿੰਦਰਜੀਤ ਨੀਟਾ ਮਾਛੀਕੇ)-ਫਰਿਜਨੋ ਨਿਵਾਸੀ ਐਥਲੀਟ ਗੁਰਬਖ਼ਸ਼ ਸਿੰਘ ਸਿੱਧੂ ਅਮਰੀਕਾ ਵਿੱਚ ਅਕਸਰ ਸੀਨੀਅਰ ਖੇਡਾਂ ਵਿੱਚ ਭਾਗ ਲੈਕੇ ਭਾਈਚਾਰੇ…

ਕ੍ਰਦ੍ਰਜ਼ ਦੇ ਵਿਸਾਖੀ ਮੇਲੇ ‘ਤੇ…

ਫਰਿਜ਼ਨੋ, ਕੈਲੇਫੋਰਨੀਆਂ, 30 ਅਪ੍ਰੈਲ- (ਕੁਲਵੰਤ ਧਾਲੀਆਂ /…

ਮੰਦਭਾਗੀ ਖਬਰ ਕੈਨੇਡਾ ‘ਚ ਇੱਕ…

29 ਅਪ੍ਰੈਲ 2024- ਮੰਦਭਾਗੀ ਖਬਰ ਕੈਨੇਡਾ ਤੋਂ…

UK ‘ਚ ਸਾਬਕਾ ਪ੍ਰੇਮਿਕਾ ਦਾ…

29 ਅਪ੍ਰੈਲ 2024-: ਬ੍ਰਿਟੇਨ ‘ਚ ਆਪਣੀ ਸਾਬਕਾ…

Our Facebook

Social Counter

  • 40031 posts
  • 0 comments
  • 0 fans