Menu

ਅਮਰੀਕੀ ਸੈਨੇਟ ਨੇ ਹੈਲਥ ਕੇਅਰ ਪ੍ਰੋਗਰਾਮ  ਲਈ ਚਿਕਿਤਾ ਬਰੂਕਸ-ਲਾਸਿਉਰ ਦੀ ਕੀਤੀ ਪੁਸ਼ਟੀ

ਫਰਿਜ਼ਨੋ (ਕੈਲੀਫੋਰਨੀਆ), 26 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਦੀ ਸੈਨੇਟ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਜੋਅ  ਬਾਈਡੇਨ ਦੁਆਰਾ ਅਮਰੀਕੀ ਸਿਹਤ ਬੀਮਾ ਪ੍ਰੋਗਰਾਮਾਂ ਨੂੰ ਚਲਾਉਣ ਲਈ ਨਾਮਜਦ ਕੀਤੀ ਗਈ ਉਮੀਦਵਾਰ
ਚਿਕਿਤਾ ਬਰੂਕਸ-ਲਾਸਿਉਰ ਦੀ ਇਸ ਅਹੁਦੇ ਲਈ  ਪੁਸ਼ਟੀ ਕੀਤੀ ਹੈ। ਓਬਾਮਾ ਪ੍ਰਸ਼ਾਸਨ ਵਿੱਚ ਪੋਲਿਸੀ ਸਲਾਹਕਾਰ ਵਜੋਂ ਸੇਵਾ ਕਰ ਚੁੱਕੀ ਚਿਕਿਤਾ ਬਰੂਕਸ-ਲਾਸਿਉਰ ਪਹਿਲੀ ਕਾਲੇ ਮੂਲ ਦੀ ਮਹਿਲਾ ਹੋਵੇਗੀ ਜੋ ਮੈਡੀਕੇਅਰ ਅਤੇ ਮੈਡੀਕੇਡ ਦੇ  ਕੇਂਦਰਾਂ, ਸੀ ਐਮ ਐਸ ਦੀ ਅਗਵਾਈ ਕਰੇਗੀ ਇਸ ਦੇ ਇਲਾਵਾ ਇਹ ਪ੍ਰੋਗਰਾਮ ਬੱਚਿਆਂ ਦੇ ਸਿਹਤ ਬੀਮੇ ਅਤੇ ਕੇਅਰ ਐਕਟ  ਦਾ ਪ੍ਰਬੰਧ ਵੀ ਕਰਦੇ ਹਨ। ਇਨ੍ਹਾਂ ਪ੍ਰੋਗਰਾਮਾਂ ਵਿੱਚ ਨਵਜੰਮੇ ਬੱਚਿਆਂ ਤੋਂ ਲੈ ਕੇ ਨਰਸਿੰਗ ਹੋਮ ਦੇ ਵਸਨੀਕਾਂ ਸਮੇਤ ਤਕਰੀਬਨ 130 ਮਿਲੀਅਨ ਤੋਂ ਵੱਧ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸੈਨੇਟ ਵਿੱਚ ਚਿਕਿਤਾ ਨੇ 55-44 ਦੀ ਵੋਟ ਪ੍ਰਾਪਤ ਕੀਤੀ ਸੀ, ਜਿਸ ਵਿੱਚ ਪੰਜ ਰਿਪਬਲਿਕਨਜ਼ ਨੇ ਉਸਦੀ ਚੋਣ ਲਈ ਡੈਮੋਕਰੇਟਸ  ਦਾ ਸਾਥ ਦਿੱਤਾ। 46 ਸਾਲਾਂ ਚਿਕਿਤਾ ਨੇ ਆਪਣਾ ਜ਼ਿਆਦਾਤਰ ਕੈਰੀਅਰ ਦੋਵਾਂ ਪਾਰਟੀਆਂ ਦੀਆਂ ਸਰਕਾਰਾਂ ਦੇ ਪ੍ਰਸ਼ਾਸਨ ਵਿੱਚ ਬਿਤਾਇਆ ਹੈ।ਉਸਨੇ ਜਾਰਜ ਡਬਲਯੂ ਬੁਸ਼ ਦੇ ਰਿਪਬਲਿਕਨ ਪ੍ਰਸ਼ਾਸਨ ਦੇ ਦੌਰਾਨ ਵ੍ਹਾਈਟ ਹਾਊਸ ਦੇ ਬਜਟ ਦਫਤਰ ਵਿੱਚ ਕੰਮ ਕੀਤਾ, ਅਤੇ ਬਰਾਕ ਓਬਾਮਾ ਵੇਲੇ   ਪੋਲਿਸੀ ਦੀਆਂ ਭੂਮਿਕਾਵਾਂ ਵਿੱਚ ਸੇਵਾ ਨਿਭਾਈ। ਬਾਈਡੇਨ ਪ੍ਰਸ਼ਾਸਨ ਵਿੱਚ ਚਿਕਿਤਾ ਕੋਲੋਂ ਮੌਜੂਦਾ ਪ੍ਰੋਗਰਾਮਾਂ, ਖ਼ਾਸਕਰ  ਅਮਰੀਕੀਆਂ ਲਈ ਸਿਹਤ ਬੀਮੇ ਲਈ ਬਾਈਡੇਨ ਦੇ ਟੀਚੇ ਵੱਲ ਵਧਣ ਦੀ ਉਮੀਦ ਹੈ।

ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ…

ਫਤਿਹਗੜ੍ਹ ਸਾਹਿਬ  27 ਅਪ੍ਰੈਲ2024: ਸ਼ਨੀਵਾਰ ਨੂੰ ਇਕ ਲੋਹਾ ਵਪਾਰੀ ਦੀ ਕਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ…

ਹੇਮੰਤ ਸੋਰੇਨ ਨੂੰ ਫਿਰ ਝਟਕਾ…

27 ਅਪ੍ਰੈਲ 2024 : ਜ਼ਮੀਨ ਘੁਟਾਲੇ ਮਾਮਲੇ…

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39979 posts
  • 0 comments
  • 0 fans