Menu

ਕੈਲੀਫੋਰਨੀਆ ਵਿੱਚ ਪੁਲਿਸ ਨੇ ਜਬਤ ਕੀਤੇ ਤਰਬੂਜ਼ਾਂ ਵਿੱਚ ਲੁਕੋਏ ਲੱਖਾਂ ਡਾਲਰ ਦੇ ਨਸ਼ੀਲੇ ਪਦਾਰਥ

ਫਰਿਜ਼ਨੋ (ਕੈਲੀਫੋਰਨੀਆ), 25 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਅਮਰੀਕਾ ਵਿੱਚ ਬਾਰਡਰ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਆਏ ਦਿਨ ਨਸ਼ੀਲੇ ਪਦਾਰਥਾਂ ਨੂੰ ਜਬਤ ਕਰਕੇ ਦੇਸ਼ ਦੀਆਂ ਗਲੀਆਂ ਵਿੱਚ ਵਰਤੇ ਜਾਣ ਤੋਂ ਰੋਕਿਆ ਜਾਂਦਾ ਹੈ। ਇਸ ਤਰ੍ਹਾਂ ਦੀ ਹੀ ਇੱਕ ਕਾਰਵਾਈ ਵਿੱਚ ਕੈਲੀਫੋਰਨੀਆ ਵਿੱਚ ਬਾਰਡਰ ਪੁਲਿਸ ਦੁਆਰਾ ਤਰਬੂਜ਼ਾਂ ਵਿੱਚ ਲੁਕੋ ਕੇ ਤਸਕਰੀ ਕੀਤੇ ਜਾ ਰਹੇ ਲੱਖਾਂ ਡਾਲਰ ਦੇ ਨਸ਼ੀਲੇ ਪਦਾਰਥ ਜਬਤ ਕੀਤੇ ਗਏ ਹਨ। ਆਪਣੀ ਇਸ ਸਫਲਤਾ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਹਫਤੇ ਕੈਲੀਫੋਰਨੀਆ ‘ਚ ਤਰਬੂਜ਼ਾਂ ਦੇ ਟ੍ਰੇਲਰ ਵਿੱਚ ਛੁਪਾਏ  ਹੋਏ 1,100 ਪੌਂਡ ਤੋਂ ਜ਼ਿਆਦਾ ਮੀਥਾਮੇਟਾਮਾਈਨ ਨਾਮਕ ਪਦਾਰਥ ਨੂੰ ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ(ਸੀ ਬੀ ਪੀ) ਅਫਸਰਾਂ ਨੇ ਜਬਤ ਕੀਤਾ ਹੈ। ਸੀ ਬੀ ਪੀ ਨੇ ਇਸ ਸੰਬੰਧੀ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਨਸ਼ਿਆਂ ਦੀ ਇਸ ਖੇਪ ਦਾ ਪਰਦਾਫਾਸ਼ ਪਿਛਲੇ ਮੰਗਲਵਾਰ  ਨੂੰ ਓਟੈ ਮੇਸਾ ਪੋਰਟ ਆਫ ਐਂਟਰੀ ‘ਤੇ ਅਧਿਕਾਰੀਆਂ ਦੁਆਰਾ ਇੱਕ 47 ਸਾਲਾ ਮੈਕਸੀਕਨ ਨਾਗਰਿਕ ਦੇ ਟਰਾਲੇ ਨੂੰ ਰੋਕਣ ਦੌਰਾਨ ਕੀਤਾ ਗਿਆ। ਇਸ ਟਰਾਲੇ ਦੀ ਜਾਂਚ ਦੌਰਾਨ ਸੀ ਬੀ ਪੀ ਅਧਿਕਾਰੀਆਂ ਨੂੰ ਤਰਬੂਜ਼ ਦੇ ਬਕਸਿਆਂ ਵਿੱਚ ਲਪੇਟ ਕੇ ਰੱਖਿਆ ਹੋਇਆ ਮੀਥਾਮੇਟਾਮਾਈਨ ਨਸ਼ੀਲਾ ਪਦਾਰਥ ਮਿਲਿਆ। ਇਸ ਕਾਰਵਾਈ ਵਿੱਚ ਅਧਿਕਾਰੀਆਂ ਨੂੰ ਡਰੱਗ ਦੇ 193 ਕੰਟੇਨਰ ਮਿਲੇ ਅਤੇ ਫੋਰਸ ਦਾ  ਅਨੁਮਾਨ ਹੈ ਕਿ ਜ਼ਬਤ ਕੀਤੀ ਡਰੱਗ ਦੀ ਸਟ੍ਰੀਟ ਕੀਮਤ ਲੱਗਭਗ 2.5 ਮਿਲੀਅਨ ਡਾਲਰ ਹੈ। ਇਸ ਟਰੱਕ ਦੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਨਸ਼ੇ ਤਸਕਰੀ ਦੇ  ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।

ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ…

ਫਤਿਹਗੜ੍ਹ ਸਾਹਿਬ  27 ਅਪ੍ਰੈਲ2024: ਸ਼ਨੀਵਾਰ ਨੂੰ ਇਕ ਲੋਹਾ ਵਪਾਰੀ ਦੀ ਕਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ…

ਹੇਮੰਤ ਸੋਰੇਨ ਨੂੰ ਫਿਰ ਝਟਕਾ…

27 ਅਪ੍ਰੈਲ 2024 : ਜ਼ਮੀਨ ਘੁਟਾਲੇ ਮਾਮਲੇ…

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39979 posts
  • 0 comments
  • 0 fans