Menu

ਅਮਰੀਕਾ: ਫਲਾਈਟ ਵਿੱਚ ਫੇਸ ਮਾਸਕ ਨਾਲ ਨੱਕ ਨਾ ਢਕਣ ‘ਤੇ ਯਾਤਰੀ ਕਰ ਰਿਹਾ ਹੈ 9,000 ਡਾਲਰ ਜੁਰਮਾਨੇ ਦਾ ਸਾਹਮਣਾ

ਫਰਿਜ਼ਨੋ (ਕੈਲੀਫੋਰਨੀਆ), 25 ਮਈ (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਅ ਲਈ ਚਿਹਰੇ ਨੂੰ ਮਾਸਕ ਨਾਲ ਢਕਣਾ ਪ੍ਰਮੁੱਖ ਮੰਨਿਆ ਗਿਆ ਹੈ। ਇਸ ਬਚਾਅ ਵਿੱਚ ਮਾਸਕ ਨਾਲ ਨੱਕ ਨੂੰ ਢਕਣਾ ਵੀ ਬਹੁਤ ਜਰੂਰੀ ਹੈ।ਕਈ ਲੋਕ ਜਨਤਕ ਥਾਵਾਂ ਜਾਂ ਜਹਾਜ਼ਾਂ ਵਿੱਚ ਚਿਹਰੇ ‘ਤੇ ਮਾਸਕ ਦੀ ਵਰਤੋਂ ਤਾਂ ਕਰਦੇ ਹਨ ਪਰ ਇਸ ਨਾਲ ਨੱਕ ਨੂੰ ਨਹੀਂ ਢਕਦੇ ਜੋ ਕਿ ਸਹੀ ਨਹੀਂ ਹੈ। ਇਸੇ ਤਰ੍ਹਾਂ ਦੀ ਲਾਪਰਵਾਹੀ ਇੱਕ ਫਲਾਈਟ ਵਿੱਚ ਕਰਕੇ ਇੱਕ ਯਾਤਰੀ 9000 ਡਾਲਰ ਦੇ ਜੁਰਮਾਨੇ ਦਾ ਸਾਹਮਣਾ ਕਰ ਰਿਹਾ ਹੈ। ਅਧਿਕਾਰੀਆਂ ਅਨੁਸਾਰ ਇੱਕ ਵਿਅਕਤੀ ਨੂੰ ਕੈਲੀਫੋਰਨੀਆ ਤੋਂ ਟੈਕਸਾਸ ਲਈ ਸਾਊਥਵੈਸਟ ਏਅਰ ਲਾਈਨ ਦੀ ਫਲਾਈਟ ਦੌਰਾਨ, ਫੇਸ ਮਾਸਕ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰਨ ‘ਤੇ 9,000 ਡਾਲਰ ਦੇ  ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਵੱਲੋਂ ਉਸ ਆਦਮੀ ਨੂੰ ਭੇਜੇ ਇੱਕ ਪੱਤਰ ਦੇ ਅਨੁਸਾਰ, ਉਡਾਣ ਦੇ  ਦੌਰਾਨ ਫਲਾਈਟ ਅਟੈਂਡੇਂਟ ਨੇ ਇਸ ਯਾਤਰੀ ਨੂੰ ਮਾਸਕ ਨਾਲ ਆਪਣੀ ਨੱਕ ਨੂੰ ਢਕਣ ਦੀ ਬੇਨਤੀ ਕੀਤੀ ਗਈ ਪਰ ਯਾਤਰੀ ਵੱਲੋਂ ਅਜਿਹਾ ਨਾਂ ਕਰਕੇ ਕਰਮਚਾਰੀ ਨਾਲ ਬੁਰਾ ਵਿਵਹਾਰ ਕੀਤਾ ਗਿਆ। ਇਸ ਉਪਰੰਤ ਫਲਾਈਟ ਅਟੈਂਡੇਂਟ ਨੇ ਉਸਨੂੰ ਮਾਸਕ ਨਾਲ ਨੱਕ ਢਕਣ ਦੀ ਜ਼ਰੂਰਤ ਬਾਰੇ ਦੱਸਿਆ ਪਰ ਯਾਤਰੀ ਨੇ ਮਾਸਕ ਨੂੰ ਸੁੱਟ ਦਿੱਤਾ ਅਤੇ ਇਸਨੂੰ ਪਹਿਣਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਟੈਕਸਾਸ ਵਿੱਚ ਮਾਸਕ ਨੂੰ ਲਾਗੂ ਨਹੀਂ ਕੀਤਾ ਜਾਵੇਗਾ। ਯਾਤਰੀ ਦੇ ਇਸ ਵਿਵਹਾਰ ਕਰਕੇ ਫੈਡਰਲ ਐਵੀਏਸ਼ਨ ਅਥਾਰਟੀ (ਐਫ ਏ ਏ) ਨੇ ਉਸਨੂੰ 9,000 ਡਾਲਰ ਜੁਰਮਾਨਾ ਕਰਨ ਦਾ ਨੋਟਿਸ ਦਿੱਤਾ ਹੈ। ਇਸ ਯਾਤਰੀ ਨੂੰ 28 ਅਪ੍ਰੈਲ ਨੂੰ ਭੇਜੇ ਪੱਤਰ ਦਾ ਜਵਾਬ ਦੇਣ ਲਈ 30 ਦਿਨ ਦਿੱਤੇ ਗਏ ਹਨ।
ਜਿਕਰਯੋਗ ਹੈ ਕਿ ਐਫ ਏ ਏ ਵੱਲੋਂ ਮਹਾਂਮਾਰੀ ਦੌਰਾਨ ਫਲਾਈਟ ਦੌਰਾਨ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਅਤੇ ਕਰਮਚਾਰੀਆਂ ਨਾਲ ਮਾੜਾ ਵਿਵਹਾਰ ਕਰਨ ਲਈ ਯਾਤਰੀਆਂ ਨੂੰ ਜੁਰਮਾਨੇ ਲਾਗੂ ਕੀਤੇ ਗਏ ਹਨ।

ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ…

ਫਤਿਹਗੜ੍ਹ ਸਾਹਿਬ  27 ਅਪ੍ਰੈਲ2024: ਸ਼ਨੀਵਾਰ ਨੂੰ ਇਕ ਲੋਹਾ ਵਪਾਰੀ ਦੀ ਕਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ…

ਹੇਮੰਤ ਸੋਰੇਨ ਨੂੰ ਫਿਰ ਝਟਕਾ…

27 ਅਪ੍ਰੈਲ 2024 : ਜ਼ਮੀਨ ਘੁਟਾਲੇ ਮਾਮਲੇ…

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39979 posts
  • 0 comments
  • 0 fans