Menu

ਅਮਰੀਕਾ: ਸੋਫੇ ਤੋਂ ਮਿਲੀ ਬੰਦੂਕ ਨਾਲ 3 ਸਾਲਾ ਬੱਚੇ ਨੇ ਅਚਾਨਕ ਮਾਰੀ ਛੋਟੀ ਭੈਣ ਨੂੰ ਗੋਲੀ

ਫਰਿਜ਼ਨੋ (ਕੈਲੀਫੋਰਨੀਆ), 23 ਮਈ(ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਫਲੋਰਿਡਾ ‘ਚ ਲੇਕਲੈਂਡ ਦੇ ਇੱਕ ਘਰ ਵਿੱਚ ਇੱਕ 3 ਸਾਲਾਂ ਬੱਚੇ ਨੂੰ ਇੱਕ ਸੋਫੇ ਤੋਂ ਮਿਲੀ ਬੰਦੂਕ ਨਾਲ ਆਪਣੀ ਭੈਣ ਨੂੰ ਗੋਲੀ ਮਾਰਨ ਦੀ ਘਟਨਾ ਵਾਪਰੀ ਹੈ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ 3 ਸਾਲ ਦੇ ਲੜਕੇ ਨੇ ਬੰਦੂਕ ਲੱਭਣ ‘ਤੇ ਅਚਾਨਕ ਹੀ ਖੇਡਦੇ ਹੋਏ ਨੇ ਆਪਣੀ 2 ਸਾਲ ਦੀ ਭੈਣ ਨੂੰ ਗੋਲੀ ਮਾਰ ਦਿੱਤੀ ਜੋ ਕਿ ਇੱਕ ਪਰਿਵਾਰਕ ਦੋਸਤ ਦੁਆਰਾ ਸੋਫੇ ਦੇ ਗੱਦੇ ਵਿਚਕਾਰ ਲੁਕੋ ਕੇ ਰੱਖੀ ਹੋਈ ਸੀ। ਲੜਕੀ ਦੇ ਗੋਲੀ ਲੱਗਣ ਤੋਂ ਬਾਅਦ, ਘਰ ਵਿੱਚ ਮੌਜੂਦ ਤਿੰਨ ਆਦਮੀ ਉਸ ਨੂੰ ਕਾਰ ਵਿੱਚ ਲੈ ਕੇ ਹਸਪਤਾਲ ਲਈ ਨਿਕਲੇ ਪਰ ਉਹ ਵੀ ਰਾਸਤੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਕੇ ਜਖਮੀ ਹੋ ਗਏ। ਜਿਸ ਉਪਰੰਤ ਉਸ ਲੜਕੀ ਅਤੇ ਇੱਕ ਹੋਰ ਜਖਮੀ ਵਿਅਕਤੀ ਨੂੰ ਇੱਕ ਰਾਹਗੀਰ ਨੇ ਹਸਪਤਾਲ ਪਹੁੰਚਾਇਆ। ਅਧਿਕਾਰੀਆਂ ਨੇ ਦੱਸਿਆ ਕਿ ਬੰਦੂਕ ਨੂੰ ਫਲੋਰਿਡਾ ਦੇ ਲੇਕਲੈਂਡ ਦੇ ਘਰ ਵਿੱਚ ਤਿੰਨ ਵਿਅਕਤੀਆਂ ਵਿੱਚੋਂ ਇੱਕ ਦੁਆਰਾ ਲਿਆਂਦਾ ਗਿਆ ਸੀ ,ਜੋ ਸ਼ੁੱਕਰਵਾਰ ਰਾਤ ਨੂੰ ਟੀਵੀ ਵੇਖਣ ਲਈ ਇਕੱਠੇ ਹੋਏ ਸਨ। ਇਸ 23 ਸਾਲਾ ਵਿਅਕਤੀ ਕੇਵੋਂਟੇ ਵਿਲਸਨ ਅਨੁਸਾਰ  ਉਸਨੇ ਬੰਦੂਕ ਨੂੰ ਸੋਫੇ ਦੇ ਵਿਚਕਾਰ ਰੱਖਿਆ ਸੀ । ਇਸ ਵਿਅਕਤੀ ਨੂੰ ਹਥਿਆਰਾਂ ਨੂੰ ਸੁਰੱਖਿਅਤ ਢੰਗ ਨਾਲ ਰੱਖਣ ਵਿੱਚ ਅਸਫਲ ਰਹਿਣ, ਇੱਕ ਛੁਪੇ ਹੋਏ ਹਥਿਆਰ ਅਤੇ ਭੰਗ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਇਸਦੇ ਇਲਾਵਾ ਘਰ ਦੇ ਮਾਲਕ, ਚਾਡ ਬੇਰੀਅਨ (24) ‘ਤੇ ਘਰ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਭੰਗ ਰੱਖਣ ਦੇ ਦੋਸ਼ ਲਗਾਏ ਗਏ ਹਨ।ਗੋਲੀ ਚਲਾਉਣ ਵਾਲੇ ਤਿੰਨ ਸਾਲਾਂ ਲੜਕੇ ਨੂੰ ਚਿਲਡਰਨ ਅਤੇ ਫੈਮਿਲੀ ਵਿਭਾਗ ਦੁਆਰਾ ਉਸਦੀ ਦਾਦੀ ਦੇ ਘਰ ਰੱਖਿਆ ਗਿਆ ਹੈ ਅਤੇ ਜਖਮੀ ਲੜਕੀ ਹਸਪਤਾਲ ਵਿੱਚ ਜੇਰੇ ਇਲਾਜ ਹੈ।

ਬੀਤੇ ਦਿਨੀਂ ਫਤਿਹਗੜ੍ਹ ਸਾਹਿਬ ਦੀ ਭਾਖੜਾ ਨਹਿਰ…

ਫਤਿਹਗੜ੍ਹ ਸਾਹਿਬ  27 ਅਪ੍ਰੈਲ2024: ਸ਼ਨੀਵਾਰ ਨੂੰ ਇਕ ਲੋਹਾ ਵਪਾਰੀ ਦੀ ਕਾਰ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਵਿਚੋਂ ਲੰਘਦੀ ਭਾਖੜਾ…

ਹੇਮੰਤ ਸੋਰੇਨ ਨੂੰ ਫਿਰ ਝਟਕਾ…

27 ਅਪ੍ਰੈਲ 2024 : ਜ਼ਮੀਨ ਘੁਟਾਲੇ ਮਾਮਲੇ…

ਹਿਮਾਚਲ ਪ੍ਰਦੇਸ਼ ‘ਚ ਤਕਰੀਬਨ 10.60…

27,ਅਪ੍ਰੈਲ2024:ਹਿਮਾਚਲ ਪ੍ਰਦੇਸ਼ ਵਿੱਚ ਸੱਤਵੇਂ ਅਤੇ ਆਖਰੀ ਪੜਾਅ…

ਪੰਜਾਬ ’ਚ ਹਥਿਆਰਾਂ ਦੇ ਮੁੱਦੇ…

ਚੰਡੀਗੜ੍ਹ26 ਅਪ੍ਰੈਲ: ਪੰਜਾਬ ਦੇ ਡੀ.ਜੀ.ਪੀ. ਵਲੋਂ ਹਾਈ…

Listen Live

Subscription Radio Punjab Today

ਕੈਨੇਡਾ ‘ਚ ਪੰਜਾਬੀ ਨੌਜਵਾਨ ਦਾ ਭੇਦਭਰੇ ਹਾਲਾਤਾਂ…

27,ਅਪ੍ਰੈਲ2024: ਕੈਨੇਡਾ ਵਿੱਚ ਪੰਜਾਬੀ ਨੌਜਵਾਨ ਨਾਲ ਵਾਪਰਿਆ ਹਾਦਸਾ ਜਿਸਦੀ ਭੇਦਭਰੇ ਹਾਲਾਤਾਂ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੁਲਵਿੰਦਰ…

ਅਮਰੀਕਾ ‘ਚ ਪੰਜਾਬੀ ਟਰੱਕ ਡਰਾਈਵਰ…

26 ਅਪ੍ਰੈਲ 2024-ਵਿਦੇਸ਼ ਵਿਚ ਹਰ ਰੋਜ਼ ਪੰਜਾਬੀਆਂ…

ਕੈਨੇਡਾ ਤੋਂ ਦੁਖਦਾਈ ਖਬਰ- ਜਿੰਦਾ…

25 ਅਪ੍ਰੈਲ 2024-: ਕੈਨੇਡਾ ਤੋਂ ਦੁਖਦਾਈ ਖਬਰ…

ਮੰਦਭਾਗੀ ਖਬਰ- ਕੈਨੇਡਾ ‘ਚ ਇੱਕ…

ਸਰੀ , 25 ਅਪ੍ਰੈਲ – ਕੈਨੇਡਾ ਦੇ…

Our Facebook

Social Counter

  • 39979 posts
  • 0 comments
  • 0 fans